*104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਹੋਵੇਗੀ ਜਿਣਸ ਦੀ ਖ਼ਰੀਦ*
*ਮੌਜੂਦਾ ਸੀਜ਼ਨ ਵਿੱਚ 486951 ਮੀਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ*
*ਡਿਪਟੀ ਕਮਿਸ਼ਨਰ ਵਲੋਂ ਸਬੰਧਤ ਵਿਭਾਗਾਂ ਨੂੰ ਸੁਚੱਜੇ ਪ੍ਰਬੰਧਾਂ ਲਈ ਨਿਰਦੇਸ਼ ਜਾਰੀ*
ਬਰਨਾਲਾ, 3 ਅਪ੍ਰੈਲ
ਡਿਪਟੀ ਕਮਿਸ਼ਨਰ ਬਰਨਾਲਾ Harpreet Singh IAS ਵਲੋਂ ਆਉਂਦੇ ਦਿਨੀਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਸੁਚੱਜੇ ਪ੍ਰਬੰਧ ਅਤੇ ਸੁਖਾਵੀਂ ਖਰੀਦ Wheat Procurment ਯਕੀਨੀ ਬਣਾਉਣ ਲਈ ਕਲੱਸਟਰ ਅਫ਼ਸਰ Cluster Officer ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜ਼ਿਲ੍ਹਾ Barnala ਵਿੱਚ ਪਿਛਲੇ ਸਾਲ 10 ਅਪ੍ਰੈਲ ਦੇ ਆਸ - ਪਾਸ ਫ਼ਸਲ ਮੰਡੀਆਂ ਵਿੱਚ ਆਈ ਸੀ ਅਤੇ ਇਸ ਵਾਰ ਮੌਸਮ ਦੇ ਵਿਗੜੇ ਮਿਜ਼ਾਜ ਕਰਕੇ 15 ਅਪ੍ਰੈਲ ਦੇ ਆਸ - ਪਾਸ ਫ਼ਸਲ ਦੀ ਆਮਦ ਦੀ ਉਮੀਦ ਹੈ।
ਓਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪੰਜ ਮਾਰਕੀਟ ਕਮੇਟੀਆਂ ਅਧੀਨ 104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਪਿਛਲੇ ਹਾੜ੍ਹੀ ਦੇ ਸੀਜ਼ਨ ਵਿੱਚ 475536 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਸੀ ਅਤੇ ਇਸ ਸੀਜ਼ਨ ਵਿੱਚ 486951 ਮੀਟ੍ਰਿਕ ਟਨ ਕਣਕ ਦੀ ਆਮਦ ਦੀ Wheat Procurement Targets in Barnala ਉਮੀਦ ਹੈ।
ਓਹਨਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਲਿਆਉਣ ਅਤੇ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਸਹਾਇਕ ਕਮਿਸ਼ਨਰ (ਜ) ਬਰਨਾਲਾ, ਐੱਸ ਡੀ ਐੱਮ ਬਰਨਾਲਾ, ਐੱਸ ਡੀ ਐੱਮ ਤਪਾ ਅਤੇ ਐੱਸ ਡੀ ਐੱਮ ਮਹਿਲ ਕਲਾਂ ਦੀ ਅਗਵਾਈ ਹੇਠ 15 ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਨੂੰ ਵੱਖ ਵੱਖ ਮੰਡੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਮੰਡੀਆਂ ਦੀ ਚੈਕਿੰਗ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਮੰਡੀ ਅਫ਼ਸਰ ਅਤੇ DFSC ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਫੜਾਂ ਦੀ ਸਫਾਈ, ਬਿਜਲੀ, ਪਾਣੀ, ਛਾਂ, ਪਖਾਨੇ, ਬਾਰਦਾਨੇ ਆਦਿ ਸਮੇਤ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ।
ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਬਿਜਲੀ ਦੇ ਖੰਬਿਆਂ, ਟਰਾਂਸਫਾਰਮਰਾਂ ਨੇੜੇ ਮਰਲਾ ਜਗ੍ਹਾ ਵਿਚ ਫ਼ਸਲ ਦੀ ਕਟਾਈ ਪਹਿਲਾਂ ਕਰ ਲੈਣ ਤਾਂ ਜੋ ਤਾਂ ਜੋ ਚੰਗਿਆੜੀ ਡਿੱਗਣ ਦੀ ਸੂਰਤ ਵਿੱਚ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਟਿਊਬਵੈਲਾਂ ਵਾਲੀਆਂ ਡਿੱਗੀਆਂ ਅਤੇ ਟਰੈਕਟਰ ਆਪਰੇਟਡ ਸਪਰੇਅਰ ਟੈਂਕਰਾਂ ਵਿੱਚ ਪਾਣੀ ਭਰ ਕੇ ਰੱਖਣ ਤਾਂ ਜੋ ਲੋੜ ਪੈਣ 'ਤੇ ਵਰਤਿਆ ਜਾ ਸਕੇ।

No comments:
Post a Comment