Sunday, May 10, 2026

ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ

*ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕਰਕੇ ਲਿਆ ਲਾਹਾ*

*ਡਾ: ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਕੀਤਾ ਕੈਂਪ ਦਾ ਉਦਘਾਟਨ*

ਮੋਗਾ 11 ਮਈ
ਡਾ: ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਸਾਉਣੀ 2026 Kharif Crops ਦਾ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ District Level Farmer Training Camp ਵਿੰਡਸਰ ਗਾਰਡਨ ਪੈਲੇਸ, ਪਿੰਡ ਦੁੱਨੇਕੇ, ਜੀ.ਟੀ.ਰੋਡ, ਮੋਗਾ ਵਿਖੇ ਲਗਾਇਆ ਗਿਆ।

ਕੈਂਪ ਦਾ ਉਦਘਾਟਨ ਡਾ: ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣਾ, ਫਸਲੀ ਵਿਭਿੰਨਤਾ ਅਪਨਾਉਣਾ, ਝੋਨੇ ਦੀ ਸਿੱਧੀ ਬਿਜਾਈ Direct Sowing of Paddy ਸਬੰਧੀ ਪ੍ਰੇਰਿਤ ਕਰਨਾ, ਮੱਕੀ ਅਤੇ ਦਾਲਾਂ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਰਕਬਾ ਵਧਾਉਣਾ, ਸਹਾਇਕ ਧੰਦੇ ਅਪਨਾਉਣਾ, ਝੋਨੇ ਦੀ ਪਰਾਲੀ ਦੇ ਸੁੱਚਜੇ ਪ੍ਰਬੰਧ ਕਰਨਾ, ਮਿੱਟੀ ਅਤੇ ਪਾਣੀ ਪਰਖ ਅਧਾਰ ਤੇ ਖਾਦਾਂ ਦੀ ਸੰਤੁਲਤ ਵਰਤੋਂ ਕਰਨਾ, ਖੇਤੀ ਮਾਹਿਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੈਸਟੀਸਾਈਡਜ਼ ਦੀ ਵਰਤੋਂ ਕਰਨਾ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਸਬੰਧੀ ਪੇ੍ਰਰਤ ਕਰਨਾ ਹੈ।

ਇਸ ਮੌਕੇ ਡਾ: ਮਨਪ੍ਰੀਤ ਸਿੰਘ ਜੈਦਕਾ ਨੇ ਸਾਉਣੀਆਂ ਦੀਆਂ ਫਸਲਾਂ, ਡਾ: ਸੰਦੀਪ ਕੁਮਾਰ ਨੇ ਸਾਉਣੀ ਦੀਆਂ ਫਸਲਾਂ ਵਿਚ ਕੀਟਪ੍ਰਬੰਧ Pest Management in Kharif Crops, ਡਾ: ਅਜੈ ਕੁਮਾਰ ਨੇ ਸਬਜ਼ੀਆਂ ਦੀ ਕਾਸ਼ਤ, ਡਾ: ਗੁਰਲਵਲੀਨ ਸਿੰਘ ਖੇਤੀ ਵਿਕਾਸ ਅਫਸਰ ਨੇ ਸਾਉਣੀ ਦੀਆਂ ਫਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਪਸ਼ੂਧਨ ਦੀ ਸੰਭਾਲ, ਡਾ: ਨਵਦੀਪ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਸਾਨ ਹਿੱਤ ਵਿਚ ਟੇ੍ਰਨਿੰਗ ਦੇ ਮਹੱਤਵ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ, ਡਾ: ਬਲਜੋਤ ਸਿੰਘ ਨੇ ਮੱਛੀ ਪਾਲਣ, ਡਾ: ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਰੁੱਖਾਂ ਦੀ ਸਾਂਭ ਸੰਭਾਲ, ਡਾ: ਗੁਰਮਿੰਦਰ ਸਿੰਘ ਬਰਾੜ ਨੇ ਸਾਉਣੀ ਦੀਆਂ ਫਸਲਾਂ ਵਿਚ ਛੋਟੇ ਤੱਤਾਂ ਦੀ ਪੂਰਤੀ ਸਬੰਧੀ ਦੱਸਿਆ।

ਇਸ ਮੌਕੇ ਤੇ ਡਾ: ਕਰਨਜੀਤ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਖੇਤੀਬਾੜੀ,ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਚਲਾਈ ਗਈਆਂ ਸਕੀਮਾਂ Schemes for Farmers ਸਬੰਧੀ ਵਿਸਥਾਰ ਸਹਿਤ ਦੱਸਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਫਸਲਾਂ ਦੀ ਬਜ਼ਾਰ ਵਿਚ ਭਾਰੀ ਮੰਗ ਹੈ, ਉਨ੍ਹਾਂ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਜਾਵੇ ਅਤੇ ਰਵਾਇਤੀ ਫਸਲਾਂ ਹੇਠੋਂ ਰਕਬਾ ਘਟਾਇਆ ਜਾਵੇ। ਇਸੇ ਤਰ੍ਹਾਂ ਕਿਸਾਨ ਆਪਣੀ ਫਸਲ ਨੂੰ ਪ੍ਰੋਸੈਸ ਕਰਕੇ ਵੇਚਣ ਤਾਂ ਜੋ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਕਿਸਾਨ ਰਜਿਸਟਰੇਸ਼ਨ Farmer Registry ਕਰਾਉਣ, ਝੋਨੇ ਦੀ ਸਿੱਧੀ ਬਿਜਾਈ ਕਰਨ, ਪਾਣੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।

ਇਸ ਕਿਸਾਨ ਕੈ਼ਪ ਵਿਚ ਖੇਤੀ ਮਾਹਿਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਵਿਚੋਂ ਕਿਸਾਨਾਂ ਤੋ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਅੰਤ ਵਿਚ ਡਾ: ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, Moga ਨੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਹਿੱਤ ਵਿਚ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣੂ ਕਰਵਾਇਆ ਅਤੇ ਕੈਂਪ ਵਿਚ ਆਏ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।

ਇਸ ਕਿਸਾਨ ਮੇਲੇ ਵਿਚ ਭਾਰੀ ਗਿਣਤੀ ਵਿਚ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ: ਸੁਖਰਾਜ ਕੌਰ ਖੇਤੀਬਾੜੀ ਅਫਸਰ, ਸਦਰਮੁਕਾਮ, ਡਾ: ਤਰਨਜੀਤ ਸਿੰਘ, ਡਾ: ਧਰਮਵੀਰ ਸਿੰਘ, ਡਾ: ਗੁਰਬਾਜ ਸਿੰਘ, ਬਲਾਕ ਖੇਤੀਬਾੜੀ ਅਫਸਰ ਸਹਿਬਾਨ, ਡਾ: ਜਗਦੀਪ ਸਿੰਘ, ਡਾ: ਜਸਬੀਰ ਕੌਰ, ਡਾ:ਗੁਰਸਾਹਿਬ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਖੁ਼ਸ਼ਦੀਪ ਸਿੰਘ, ਡਾ: ਰਮਨਦੀਪ ਕੋਰ, ਡਾ: ਸਾਹਿਲ ਸਭਰਵਾਲ, ਡਾ: ਯਸ਼ਪ੍ਰੀਤ ਕੌਰ, ਡਾ: ਮਨਮੋਹਣ ਸਿੰਘ,ਡਾ: ਰਮਨਦੀਪ ਕੌਰ, ਡਾ: ਆਰਜੂ, ਡਾ: ਪਰਮਿੰਦਰ ਕੌਰ ਕੇ.ਵੀ.ਕੇ, ਡਾ: ਤਪਤੇਜ ਸਿੰਘ, ਸ੍ਰੀ ਰਾਜਸਰੂਪ ਸਿੰਘ ਗਿੱਲ ਡਿਪਟੀ ਪ੍ਰੋਜੈਕਟ ਡਾਇਰੈਕਟ, ਸ੍ਰੀ ਕਮਲਦੀਪ ਸਿੰਘ, ਸ੍ਰੀ ਕੁਲਵਿੰਦਰ ਸਿੰਘ ਬੀ.ਟੀ.ਐਮ ਤੋ਼ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿ਼ਲ੍ਹਾ ਮੋਗਾ ਦਾ ਸਮੂਹ ਸਟਾਫ਼ ਹਾਜ਼ਰ ਸੀ।

ਸਟੇਜ ਦਾ ਸੰਚਾਲਨ ਡਾ: ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਮੋਗਾ ਨੇ ਨਿਭਾਇਆ।

No comments:

Post a Comment