Saturday, May 9, 2026

ਕਿਸਾਨਾਂ ਨੂੰ ਤਾਜ਼ਾ ਉਤਪਾਦਾਂ ਦੀ ਸਿੱਧੀ ਵਿਕਰੀ ਨਾਲ ਮੁਨਾਫ਼ਾ ਖੱਟਣ ਲਈ ਪ੍ਰੇਰਿਆ

ਡਾ. ਤਰਸੇਮ ਸਿੰਘ ਢਿੱਲੋਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ ਲੁਧਿਆਣਾ ਵੱਲੋਂ ਸੰਗਰੂਰ ਵਿਖੇ ਫਸਲੀ ਵਿਭਿੰਨਤਾ ਮਾਡਲ ਦੀ ਸ਼ਲਾਘਾ

ਸੰਗਰੂਰ, 09 ਮਈ

ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU, ਲੁਧਿਆਣਾ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦਾ ਦੌਰਾ ਕੀਤਾ।

ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ-ਕਮ-ਇੰਚਾਰਜ, ਪੀਏਯੂ- ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਉਨ੍ਹਾਂ ਨੂੰ ਆਉਣ ਵਾਲੇ ਸਾਉਣੀ ਰੁੱਤ ਲਈ ਉਲੀਕੀਆਂ ਮੁੱਖ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਖੁਰਾਕੀ ਤੱਤ ਪ੍ਰਬੰਧਨ, ਮਿੱਟੀ ਪਾਣੀ ਪਰਖ਼, ਕੀਟ-ਰੋਗ ਪ੍ਰਬੰਧਨ (ਖਾਸ ਕਰਕੇ ਝੋਨੇ ਵਿੱਚ ਬੌਣੇ ਰੋਗ ਦਾ ਪ੍ਰਬੰਧਨ), ਸਬਜ਼ੀਆਂ ਰਾਹੀਂ ਫਸਲੀ ਵਿਭਿੰਨਤਾ, ਖੇਤੀ ਉਤਪਾਦਾਂ ਦੀ ਮਾਰਕੀਟਿੰਗ, ਪਰਾਲੀ ਪ੍ਰਬੰਧਨ ਅਤੇ ਪੀਏਯੂ ਦੁਆਰਾ ਸਿਫਾਰਸ਼ੀ ਬੀਜਾਂ ਦੀ ਪ੍ਰਚਾਰਨਾ ਸ਼ਾਮਲ ਹੈ।

ਡਾ. ਢਿੱਲੋਂ ਨੇ ਪਿੰਡ ਭੂੰਦੜ ਭੈਣੀ ਵਿਖੇ ਅਗਾਂਜਵਧੂ ਅਤੇ ਮੁੱਖ ਮੰਤਰੀ ਅਵਾਰਡੀ ਕਿਸਾਨ ਸ. ਜਸਵੰਤ ਸਿੰਘ ਦੇ ਸਬਜ਼ੀ ਫਾਰਮ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਮਿਰਚ, ਸ਼ਿਮਲਾ ਮਿਰਚ, ਲਸਣ, ਕੱਦੂ, ਖੀਰਾ ਆਦਿ ਵੱਖ-ਵੱਖ ਸਬਜ਼ੀਆਂ ਦੀ ਖੇਤੀ ਪੀਏਯੂ ਸਿਫਾਰਸ਼ੀ ਤਰੀਕਿਆਂ ਅਨੁਸਾਰ ਕਰਨ ਲਈ ਉਸਦੀ ਪ੍ਰਸ਼ੰਸਾ ਕੀਤੀ, ਜੋ ਕਿ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਨਿਰੰਤਰ ਰਹਿਨੁਮਾਈ ਹੇਠ ਕੀਤੀ ਜਾ ਰਹੀ ਹੈ।

ਡਾ. ਢਿੱਲੋਂ ਨੇ ਡਾ. ਅਸ਼ੋਕ ਕੁਮਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਲਗਾਤਾਰ ਫੀਲਡ-ਪੱਧਰ ਮਦਦ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਸਾਨ ਨੂੰ ਸਲਾਹ ਦਿੱਤੀ ਕਿ ਉਹ ਤਾਜ਼ਾ ਉਤਪਾਦਾਂ ਦੀ ਵਿਕਰੀ ਲਈ ਸੜਕ ਕਿਨਾਰੇ ਆਪਣਾ ਸਟਾਲ ਲਗਾ ਕੇ ਸਿੱਧੀ ਮਾਰਕੀਟਿੰਗ ਕਰਨ ਜਿਸ ਨਾਲ ਵਧੀਆ ਭਾਅ ਮਿਲ ਸਕਦਾ ਹੈ। ਉਨ੍ਹਾਂ ਨੇ ਧਨੀਆ ਵਰਗੀਆਂ ਫਸਲਾਂ ਦੀ ਅਗੇਤੀ ਯੋਜਨਾ ਬਣਾਉਣ ਤੇ ਜ਼ੋਰ ਦਿੱਤਾ ਅਤੇ ਖਾਸ ਕਰਕੇ ਸ਼ਿਮਲਾ ਮਿਰਚ ਵਰਗੀਆਂ ਫਸਲਾਂ ਦੀ ਅਗੇਤੀ ਬੀਜਾਈ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਵਧੀਆ ਕੀਮਤਾਂ ਪ੍ਰਾਪਤ ਕੀਤੀਆਂ ਜਾ ਸਕਣ।

ਉਨ੍ਹਾਂ ਨੇ ਕਿਸਾਨ ਦੇ ਨਵੀਨਤਮ ਫਸਲੀ ਪ੍ਰਬੰਧ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਪੀਏਯੂ ਦੀ ਪੀਬੀ-90 ਮਟਰ ਕਿਸਮ ਦੀ ਕਟਾਈ ਤੋਂ ਬਾਅਦ ਕੱਦੂ ਦੀ ਸਫਲ ਖੇਤੀ ਕੀਤੀ ਗਈ, ਜਿਸ ਨਾਲ ਵਧੀਆ ਉਤਪਾਦਨ ਮਿਿਲਆ। ਉਨ੍ਹਾਂ ਨੇ ਖਰਬੂਜ਼ੇ ਅਤੇ ਕਰੇਲੇ ਦੀ ਫਸਲ ਨੂੰ ਵੀ ਵੇਖਿਆ ਅਤੇ ਇਸ ਵਿਿਭੰਨ ਅਤੇ ਸੁਚੱਜੇ ਖੇਤੀ ਪ੍ਰਣਾਲੀ ਤੋਂ ਸੰਤੁਸ਼ਟੀ ਪ੍ਰਗਟਾਈ।

ਡਾ. ਢਿੱਲੋਂ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੂੰ ਪ੍ਰੇਰਿਤ ਕੀਤਾ ਕਿ ਹੋਰ ਕਿਸਾਨਾਂ ਨੂੰ ਵੀ ਫਸਲੀ ਵਿਭੰਨਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਹਟ ਕੇ ਸਬਜ਼ੀ ਆਧਾਰਿਤ ਖੇਤੀ ਵੱਲ ਲਿਆਂਦਾ ਜਾਵੇ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧ ਸਕਦੀ ਹੈ ਅਤੇ ਆਮ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਵਾਜਬ ਕੀਮਤਾਂ ‘ਤੇ ਉਹਨਾਂ ਦੇ ਪਿੰਡ ਵਿੱਚ ਹੀ ਮਿਲ ਸਕਣ।

ਦੌਰੇ ਦੌਰਾਨ ਉਨ੍ਹਾਂ ਨੇ ਕਿਸਾਨ ਦੇ ਡੇਅਰੀ ਯੂਨਿਟ ਦਾ ਵੀ ਜਾਇਜ਼ਾ ਲਿਆ ਅਤੇ ਇਕ੍ਰਿਤ ਖੇਤੀ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ। ਬਾਅਦ ਵਿੱਚ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦਫ਼ਤਰ ਵਿੱਚ ਉਨ੍ਹਾਂ ਨੇ ਚੱਲ ਰਹੀਆਂ ਵਿਸਥਾਰ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਫੀਲਡ ਕੰਮ ਦੀ ਸੁਚੱਜੀ ਦਸਤਾਵੇਜ਼ੀਕਰਨ ਦੀ ਸਰਾਹਨਾ ਕੀਤੀ।

ਉਨ੍ਹਾਂ ਨੇ ਵਟਸਐਪ ਗਰੁੱਪਾਂ ਰਾਹੀਂ ਪੀਏਯੂ ਤਕਨਾਲੋਜੀਆਂ ਅਤੇ ਸਮੇਂ-ਸਿਰ ਸਲਾਹਾਂ ਦੇ ਪ੍ਰਭਾਵਸ਼ਾਲੀ ਪ੍ਰਸਾਰ ਦੀ ਪਹਲ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ।

No comments:

Post a Comment