ਸਾਲ 2021-22 ਵਿਚ 4 ਲੱਖ ਕੁਇੰਟਲ ਤੱਕ ਗੰਨਾ ਆਉਂਦਾ ਸੀ ਤੇ ਉਸੇ ਹੀ ਮਿਲ ਵਿਚ ਆਪ ਸਰਕਾਰ 'ਚ ਸਾਲ 2025 ਵਿਚ 11.99 ਲੱਖ ਕੁਇੰਟਲ ਆਇਆ ਗੰਨਾ:ਵਿਧਾਇਕ ਸਵਨਾ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਦੌਰਾਨ ਖੰਡ ਮਿੱਲ ਵਿੱਚ ਗੰਨਾ ਖਰੀਦਣ ਦੀ ਸਮਰੱਥਾ ਵਧੀ
ਚਾਰ ਸਾਲਾਂ ਦੇ ਸਮੇਂ ਦੌਰਾਨ ਕਿਸਾਨਾਂ ਨੂੰ ਬਣਦੀ 89 ਕਰੋੜ 31 ਲੱਖ ਦੀ ਅਦਾਇਗੀ ਕੀਤੀ ਗਈ
ਫਾਜ਼ਿਲਕਾ 7 ਮਈ 2026...
ਫਾਜ਼ਿਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਦੌਰਾਨ ਫਾਜ਼ਲਕਾ ਦੀ ਸਰਕਾਰੀ ਸਹਿਕਾਰੀ ਖੰਡ ਮਿੱਲ Fazilka Cooperative Sugar Mill ਨੇ ਵਿਕਾਸ ਦੀਆਂ ਪੈੜਾਂ ਨੂੰ ਸੋਇਆ ਹੈ! ਪਹਿਲੀਆਂ ਸਰਕਾਰਾਂ ਦੇ ਸਮੇਂ 2021-2022 ਦੇ ਸਮੇਂ ਦੌਰਾਨ ਇਸ ਖੰਡ ਮਿਲ ਵਿੱਚ ਕੇਵਲ 4 ਲੱਖ 8800 ਗੰਨਾ ਇਸ ਮੇਲੇ ਵਿੱਚ ਆਉਂਦਾ ਸੀ ਤੇ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਸਮੇਂ ਦੌਰਾਨ ਹੀ ਪਿਛਲੇ ਸਾਲ 2025 ਦੇ ਸੀਜ਼ਨ ਦੌਰਾਨ ਇਸ ਖੰਡ ਮਿੱਲ ਵੱਲੋਂ 11 ਲੱਖ 99 ਹਜ਼ਾਰ ਕੁਇੰਟਲ ਗੰਨਾ ਖਰੀਦਿਆ ਗਿਆ ਹੈ!
ਉਨਾਂ ਦੱਸਿਆ ਕਿ ਫਾਜ਼ਿਲਕਾ ਦੀ ਸਹਿਕਾਰੀ ਖੰਡ ਮਿੱਲ ਵਿੱਚ ਪੰਜਾਬ ਸਰਕਾਰ ਵੱਲੋਂ ਸਿਰਫ ਗੰਨਾ Sugarcane ਖਰੀਦਣ ਦੀ ਸਮਰੱਥਾ ਵਿੱਚ ਹੀ ਵਾਧਾ ਨਹੀਂ ਕੀਤਾ ਗਿਆ ਸਗੋਂ ਪਿਛਲੀ 2021 ਵਾਲੀ ਸਰਕਾਰ ਦੇ ਸਮੇਂ ਵਿੱਚ ਕਿਸਾਨਾਂ ਦਾ 14 ਕਰੋੜ ਤੋਂ ਵੱਧ ਦਾ ਬਕਾਇਆ ਤੇ 10 ਕਰੋੜ ਇਸ ਖੰਡ ਮਿਲ ਦੇ ਮੁਲਾਜ਼ਮ ਤੇ ਵਰਕਰਾਂ ਦੀ ਤਨਖਾਹ ਦਾ ਬਕਾਇਆ ਰਹਿੰਦਾ ਸੀ ਉਹ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ!
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜ ਕਾਲ ਦੌਰਾਨ 2022 ਵਿੱਚ ਕਿਸਾਨਾਂ ਨੂੰ 16 ਕਰੋੜ 87 ਲੱਖ, 2023-24 ਵਿੱਚ 28 ਕਰੋੜ ਇਕ ਲੱਖ ਰੁਪਏ 2025 ਵਿੱਚ 29 ਕਰੋੜ 51 ਲੱਖ ਰੁਪਏ ਗੰਨੇ ਦੀ ਬਣਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ! ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਦੇ ਮੁਲਾਜ਼ਮਾਂ ਤੇ ਵਰਕਰਾਂ ਨੂੰ ਹੁਣ ਸਾਢੇ 20 ਕਰੋੜ ਰੁਪਏ ਦੀ ਤਨਖਾਹ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਮਿੱਲ ਨੂੰ ਲੈ ਕੇ ਜੋ ਵਾਅਦਾ ਕੀਤਾ ਗਿਆ ਸੀ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਉਂਦਿਆਂ ਹੀ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸੀਜ਼ਨ ਦੌਰਾਨ ਉਨਾਂ ਨੂੰ ਇਸ ਤੋਂ ਵੀ ਵੱਧ 14 ਲੱਖ ਕੁਇੰਟਲ ਗੰਨਾ ਆਉਣ ਦੀ ਉਮੀਦ ਹੈ। ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇੱਥੋਂ ਦੇ ਕਿਸਾਨਾਂ ਨੂੰ ਗੰਨੇ ਦੀ ਬਣਦੀ ਰਕਮ ਦੀ ਅਦਾਇਗੀ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾ ਨਾ ਆਉਣ ਦਾ ਖਤਰਾ ਬਣਿਆ ਰਹਿੰਦਾ ਸੀ ਤੇ ਉਹ ਇਸ ਲਈ ਧਰਨੇ ਪ੍ਰਦਰਸ਼ਨ ਵੀ ਕਰਦੇ ਸਨ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਕਿਸਾਨਾਂ ਤੇ ਮੁਲਾਜ਼ਮਾਂ ਦੀਆਂ ਇਥੋਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਹਨ ਤਾਂ ਹੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ।
No comments:
Post a Comment