ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ਆਤਮਾ ਸਕੀਮ ਦੇ ਕਰਮਚਾਰੀਆਂ ਨਾਲ ਬੈਠਕ
ਬਠਿੰਡਾ, 2 ਜੂਨ :
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਨੇ ਸਮੂਹ ਆਤਮਾ ਸਕੀਮ ATMA Scheme ਤਹਿਤ ਤਾਇਨਾਤ ਕਰਮਚਾਰੀਆਂ ਨਾਲ ਬੈਠਕ ਕੀਤੀ ।
ਇਸ ਮੌਕੇ ਉਨ੍ਹਾਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਫਾਰਮਰ ਰਜਿਸਟਰੀ https://pbfr.agristack.gov.in/farmer-registry-pb/#/ ਦੇ ਕੰਮ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇ ਕੇ ਪਹਿਲ ਦੇ ਆਧਾਰ ਤੇ ਕਰਵਾਉਣ ਬਾਰੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਅਤੇ ਲੋੜਵੰਦ ਕਿਸਾਨ ਮਿੱਤਰਾਂ ਦੀ ਚੋਣ ਕੀਤੀ ਜਾਵੇ। ਇਨ੍ਹਾਂ ਕਿਸਾਨਾਂ ਨੂੰ ਸਿਖ਼ਲਾਈ ਦੇਣ ਤੋਂ ਬਾਅਦ ਉਨ੍ਹਾਂ ਦੇ ਬਲਾਕ ਹੇਠ ਪੈਂਦੇ ਪਿੰਡਾਂ ਵਿੱਚ ਫਾਰਮਰ ਰਜਿਸਟਰੀ ਦੇ ਕੰਮ ਚ ਸਹਾਇਤਾ ਲਈ ਜਾਵੇ।
ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਰਮਚਾਰੀਆਂ ਵੱਲੋਂ ਆਪਣੇ ਬਲਾਕ ਦੇ ਹਰ ਪਿੰਡ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਡਾ. ਤੇਜਦੀਪ ਕੌਰ ਪੀ.ਡੀ.ਆਤਮਾ Bathinda ਨੂੰ ਫਾਰਮਰ ਰਜਿਸਟਰੀ Farmer Registry ਦੇ ਕੰਮ ਸਬੰਧੀ ਨੋਡਲ ਅਫਸਰ ਲਗਾਉਣ ਲਈ ਕਿਹਾ ਗਿਆ ਤਾਂ ਕਿ ਸਮੇਂ-ਸਿਰ ਮੁਕੰਮਲ ਰਿਪੋਰਟ ਵਿਭਾਗ ਨੂੰ ਭੇਜੀਆਂ ਜਾਣ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ Direct Sowing of Rice ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨਾਲ ਵੱਧ ਤੋਂ ਵਧ ਰਾਬਤਾ ਕਾਇਮ ਕਰਨ ਬਾਰੇ ਕਿਹਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।
ਜ਼ਿਲ੍ਹੇ ਅੰਦਰ ਸਾਉਣੀ 2026 ਦੌਰਾਨ ਬੀਜੀਆਂ ਗਈਆਂ ਫਸਲਾਂ ਨੂੰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਲਈ ਸਰਕਲ ਪੱਧਰ ਅਤੇ ਬਲਾਕ ਪੱਧਰ 'ਤੇ ਪੈਸਟ ਸਰਵੇਲੈਂਸ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ। ਇਸ ਸਬੰਧੀ ਰਿਪੋਰਟਾਂ ਸਮੇਂ-ਸਿਰ ਭੇਜਣ ਅਤੇ ਕਿਸੇ ਵੀ ਬਿਮਾਰੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਮੌਕੇ 'ਤੇ ਹੀ ਹੱਲ ਦੱਸਣ ਸਬੰਧੀ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸਾਉਣੀ 2026 ਦੌਰਾਨ ਜ਼ਿਲ੍ਹੇ ਨੂੰ 650 ਹੈਕਟੇਅਰ ਰਕਬੇ ਵਿੱਚ ਮੱਕੀ Maize (ਪਸ਼ੂਆਂ ਦੇ ਅਚਾਰ ਬਣਾਉਣ ਲਈ) ਦੀ ਬਿਜਾਈ ਕਰਨ ਦਾ ਟੀਚਾ ਦਿੱਤਾ ਗਿਆ ਸੀ। ਹੁਣ 2000 ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਦਾ ਸੋਧਿਆ ਟੀਚਾ ਪ੍ਰਾਪਤ ਹੋਇਆ ਹੈ, ਸੋ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮੱਕੀ ਦਾ ਟੀਚਾ ਹਰ ਹਾਲਤ ਵਿੱਚ ਪੂਰਾ ਕਰਨ ਦੇ ਆਦੇਸ਼ ਦਿੱਤੇ ।
ਇਸ ਦੇ ਨਾਲ ਆਤਮਾ ਸਟਾਫ ਨੂੰ ਰਾਸ਼ਟਰੀ ਖੇਤੀਬਾੜੀ ਤਰਜੀਹ ਜਿਵੇਂ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਦੀ ਸਿਹਤ, ਇੰਟੀਗਰੇਟਡ ਫਾਰਮਿੰਗ ਸਿਸਟਮ, ਆਦਿ ਵਰਗੇ ਮੁੱਦਿਆਂ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨਾਲ ਤਾਲਮੇਲ ਕਰਕੇ ਆਤਮਾ ਸਕੀਮ ਦੀਆਂ ਗਤੀਵਿਧੀਆਂ ਜਿਵੇਂ ਕਿ ਕਿਸਾਨ ਗੋਸ਼ਟੀ, ਫਾਰਮ ਸਕੂਲ, ਟ੍ਰੇਨਿੰਗ, ਕਿਸਾਨ ਸਾਇੰਸਦਾਨ ਸੰਵਾਦ/ਵਿਚਾਰ ਵਟਾਂਦਰਾ ਕੀਤਾ ਜਾਵੇ।

No comments:
Post a Comment