Monday, June 22, 2026

ਮੱਕੀ ਦੀ ਕਾਸ਼ਤ Maize Cultivation ਸਬੰਧੀ ਟ੍ਰੇਨਿੰਗ ਆਯੋਜਿਤ

*ਮੱਕੀ ਦੀ ਵਾਢੀ ਤੋਂ ਲੈ ਕੇ ਸਾਂਭ-ਸੰਭਾਲ ਤੱਕ ਕਰਵਾਇਆ ਗਿਆ ਜਾਣੂੰ*

ਬਠਿੰਡਾ, 22 ਜੂਨ :


      ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ Dr Gurjit SIngh Brar ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸ਼ੀ ਵਿਗਿਆਨ ਕੇਂਦਰ ਬਠਿੰਡਾ KVK Bathinda  ਵਿਖੇ ਡਾ. ਹਰਪ੍ਰੀਤਪਾਲ ਕੌਰ Dr HarpreetPal Kaur ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਿਖੇ ਕੰਮ ਕਰ ਰਹੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੱਕੀ ਦੀ ਕਾਸ਼ਤ Maize Cultivation ਸਬੰਧੀ ਟ੍ਰੇਨਿੰਗ ਕਰਵਾਈ ਗਈ।

      ਟ੍ਰੇਨਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਇਸ ਸਾਲ ਮੱਕੀ ਦਾ ਰਕਬਾ Area under Maize Cultivation ਪਿਛਲੇ ਸਾਲ ਨਾਲੋਂ ਵਧਾਇਆ ਜਾਵੇ। ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਉਸ ਸਮੱਸਿਆ ਦਾ ਹੱਲ ਕੀਤਾ ਜਾਵੇ। Maize Cultivation ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਡਾ. ਅਨਰੀਤ ਕੌਰ ਨੇ ਮੱਕੀ ਦੀ ਸਫਲ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

      ਇਸ ਮੌਕੇ ਸਹਾਇਕ ਪ੍ਰੋਫੈਸਰ ਕਿਸੀ ਵਿਗਿਆਨ ਕੇਂਦਰ ਡਾ. ਪ੍ਰਿਤਪਾਲ ਨੇ ਮੱਕੀ ਦੇ ਵਿੱਚ ਪਾਏ ਜਾਣ ਵਾਲੇ ਖਾਦ ਖੁਰਾਕ Nutrition Value of Maize ਬਾਰੇ ਜਾਣਕਾਰੀ ਦਿੱਤੀ ਅਤੇ ਸਹਾਇਕ ਪ੍ਰੋਫੈਸਰ ਕਿਸੀ ਵਿਗਿਆਨ ਕੇਂਦਰ ਡਾ. ਜਸੀਤ ਕੌਰ ਨੇ ਮੱਕੀ ਦੀ ਕਾਸਤ ਦੇ ਵਿੱਚ ਆਉਣ ਵਾਲੇ ਅਤੇ ਮੱਕੀ ਫਸਲ ਤੇ ਹਮਲਾ ਕਰਨ ਵਾਲੇ ਕੀੜੇ-ਮਕੌੜਿਆਂ Pest in Maize Crop ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਡਾ. ਆਰ.ਐਸ ਅਰੋੜਾ ਨੇ ਮੱਕੀ ਦੀਆਂ ਬਿਮਾਰੀਆਂ Diseases of Maize Crop ਬਾਰੇ ਜਾਣੂੰ ਕਰਵਾਇਆ ਅਤੇ ਡਾ. ਗੁਰਲਾਲ ਸਿੰਘ ਗਿੱਲ ਨੇ ਮੱਕੀ ਦਾ ਅਚਾਰ ਪਾਉਣ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।

     ਡਾ. ਰਮਨਦੀਪ ਕੌਰ ਨੇ ਮੱਕੀ ਦੀ ਵਾਢੀ ਤੋਂ ਬਾਅਦ ਸਾਂਭ-ਸੰਭਾਲ Post Harvest Management of Maize  ਬਾਰੇ ਕਿਸ ਤਰ੍ਹਾਂ ਉਸਨੂੰ ਸਕਾ ਕੇ ਮੰਡੀ ਦੇ ਵਿੱਚ ਲੈ ਕੇ ਜਾਣਾ ਹੈ, ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਇਸ ਟ੍ਰੇਨਿੰਗ ਨਾਲ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੇ ਆਪਣੇ ਸਵਾਲ-ਜਵਾਬ ਵੀ ਪੁੱਛੇ। ਜਿੰਨ੍ਹਾਂ ਦੇ ਕਿਸੀ ਵਿਗਿਆਨ ਕੇਂਦਰ KVK ਤੇ ਸਾਇੰਸਦਾਨਾਂ ਵੱਲੋਂ ਜਵਾਬ ਦਿੱਤਾ 

     ਅੰਤ ਵਿੱਚ ਸਮੂਹ ਅਧਿਕਾਰੀਆਂ ਕਰਮਚਾਰੀਆਂ ਦਾ ਕਹਿਣਾ ਸੀ ਕਿ ਇਹ ਟ੍ਰੇਨਿੰਗ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਫਾਇਦਾ ਹੋਵੇਗਾ ਤੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।

No comments:

Post a Comment