Friday, October 9, 2026

ਫਲਦਾਰ (ਸਦਾਬਹਾਰ) ਬੂਟਿਆਂ ਦੀ ਸੇਲ ਸਬੰਧੀ

ਡਿਪਟੀ ਡਾਇਰੈਕਟਰ ਬਾਗਬਾਨੀ, ਸ਼੍ਰੀ ਰਾਜੇਸ਼ ਕੁਮਾਰ , ਹੁਸ਼ਿਆਰਪੁਰ (ਵਾਧੂ ਚਾਰਜ) ਜੀ ਨੇ ਦੱਸਿਆ ਕਿ ਬਦਲਵੇਂ ਮੌਸਮ, ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਫਲਦਾਰ ਬੂਟਿਆਂ ਦੀ ਮਹੱਤਤਾ ਬਹੁਤ ਵੱਧ ਜਾਂਦੀ ਹੈ। ਫਲਦਾਰ ਬੂਟੇ ਵਾਤਾਵਰਣ ਨੂੰ ਸੁਧਾਰਨ ਦੇ ਨਾਲ- ਨਾਲ ਮਹੱਤਵਪੂਰਨ ਖੁਰਾਕੀ ਤੱਤਾਂ ਜਿਵੇਂ ਕਿ ਵਿਟਾਮਿਨ, ਖਣਿਜ ਪਦਾਰਥ ਅਤੇ ਊਰਜਾ ਦੇ ਬਿਹਤਰੀਨ ਸਰੋਤ ਹਨ।

ਡਿਪਟੀ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਜੀ ਵਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਸਦਾਬਹਾਰ ਫਲਦਾਰ ਬੂਟੇ ਲਗਾਉਣ ਲਈ ਸਤੰਬਰ- ਅਕਤੂਬਰ ਦੇ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਨ੍ਹਾਂ ਦੱਸਿਆ ਕਿ ਫਲਦਾਰ ਸਦਾਬਹਾਰ ਬੂਟੇ ਜਿਵੇਂ ਕਿ ਕਿਨੂੰ, ਮਾਲਟਾ, ਨਿੰਬੂ, ਅੰਬ, ਅਮਰੂਦ, ਜਾਮਣ, ਲੀਚੀ ਆਦਿ ਲਗਾਉਣ ਲਈ ਬਹੁਤ ਢੁੱਕਵਾਂ ਮੌਸਮ ਹੈ । ਬਾਗਬਾਨੀ ਵਿਭਾਗ ਪੰਜਾਬ ਦੀਆਂ ਆਪਣੀਆਂ ਨਰਸਰੀਆਂ ਅਤੇ ਵਿਭਾਗ ਵਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਰਜਿਸਟਰਡ ਨਰਸਰੀਆਂ ਤੋਂ ਹੀ ਬੂਟਿਆ ਦੀ ਖਰੀਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫਲਦਾਰ ਬੂਟੇ ਦੀ ਕਿਸਮ ਅਤੇ ਪੈਦਾਵਾਰ ਦੀ ਗਰੰਟੀ ਹੁੰਦੀ ਹੈ । ਅਣ-ਅਧਿਕਾਰਿਤ ਨਰਸਰੀਆਂ ਤੋ ਮਹਿੰਗੇ ਮੁੱਲ ਤੇ ਖਰੀਦੇ ਬੂਟਿਆਂ ਦੀ ਕਿਸਮ ਅਤੇ ਪੈਦਾਵਾਰ ਦਾ 3-4 ਬਾਅਦ ਸਾਲ ਪਤਾ ਚੱਲਦਾ ਹੈ ਅਤੇ ਕਈ ਵਾਰ ਕਿਸਮ ਠੀਕ ਨਾ ਨਿਕਲਣ ਤੇ 3-4 ਸਾਲ ਦੀ ਮਿਹਨਤ ਬੇਕਾਰ ਜਾਂਦੀ ਹੈ ।
ਉਹਨਾ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਹੁਸ਼ਿਆਰਪੁਰ ਦੀਆਂ ਤਿੰਨ ਸਰਕਾਰੀ ਨਰਸਰੀਆਂ ਭੂੰਗਾਂ, ਖਿਆਲਾ ਬੁਲੰਦਾ, ਛਾਉਣੀ ਕਲਾਂ ਅਤੇ ਇੰਡੋ- ਇਜਰਾਇਲ ਸੈਂਟਰ ਆਫ ਐਕਸੀਲੈਂਸ, ਖਨੌੜਾ ਤੋ ਫਲਦਾਰ ਬੂਟਿਆਂ ਦੀ ਵਿਕਰੀ ਸ਼ੁਰੂ ਹੈ ਅਤੇ ਬਾਗ ਲਗਾਉਣ, ਘਰੇਲੂ ਬਗੀਚੀ ਲਈ ਕਿਸਾਨ ਵੀਰਾਂ ਨੂੰ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਆਪਣੀ ਲੋੜ ਅਨੁਸਾਰ ਉਪਰੋਕਤ ਨਰਸਰੀ ਇੰਚਾਰਜਾਂ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰਨਾਂ ਚਾਹੀਦਾ ਹੈ।
1) ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ ਛਾਉਣੀ ਕਲਾਂ (82890-80762)
2) ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ, ਭੂੰਗਾ ਅਤੇ ਖਿਆਲਾ ਬੁਲੰਦਾ (82890-80762)
3) ਪ੍ਰੋਜੈਕਟ ਅਫਸਰ, ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿ) ਖਨੌੜਾ ( 95010-39348)
ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਬੂਟੇ ਦੀ ਖਰੀਦ ਸਮੇਂ ਸਿਰਫ ਪ੍ਰਮਾਨਤ ਕਿਸਮਾਂ ਦੇ ਬੂਟੇ ਹੀ ਖਰੀਦ ਕੀਤੇ ਜਾਣੇ ਚਾਹੀਦੇ ਹਨ । ਬੂਟੇ ਦੀ ਖਰੀਦ ਦਾ ਬਿੱਲ/ਕੈਸ਼ ਮੀਮੋ ਜਿਸ ਤੇ ਬੂਟਿਆਂ ਦੀ ਗਿਣਤੀ, ਕਿਸਮ, ਰੇਟ ਆਦਿ ਦਰਜ ਹੋਣ(ਨਰਸਰੀ ਮਾਲਕ/ ਇੰਚਾਰਜ ਕੋਲੋਂ) ਜਰੂਰ ਪ੍ਰਾਪਤ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਬਾਗ ਲਗਾਉਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਿੱਟੀ ਦੀ ਜਾਂਚ, ਪਾਣੀ ਦੀ ਉਪਲੱਬਧਤਾ ਤੇ ਖੇਤਰ ਦੇ ਅਨੁਕੂਲ ਫਲਦਾਰ ਕਿਸਮ ਦੀ ਚੋਣ ਕੀਤੀ ਜਾਵੇ। ਬੂਟੇ ਅਤੇ ਕਤਾਰਾਂ ਵਿਚਕਾਰ ਦੂਰੀ ਸਬੰਧਤ ਫਲ ਦੀ ਕਿਸਮ ਅਤੇ ਵਿਭਾਗੀ ਸਿਫਾਰਿਸ਼ਾਂ ਅਨੁਸਾਰ ਰੱਖਣੀ ਚਾਹੀਦੀ ਹੈ ਅਤੇ ਬੂਟਿਆਂ ਦਾ ਖਾਸ ਧਿਆਨ ਰੱਖਦੇ ਹੋਏ ਬੂਟੇ ਲਗਾਉਣ ਤੋਂ ਤੁਰੰਤ ਬਾਅਦ ਹਲਕੀ ਸਿੰਚਾਈ ਕੀਤੀ ਜਾਵੇ ਅਤੇ ਸ਼ੁਰੂਆਤਾ ਅਵਸਥਾ ਵਿੱਚ ਬੂਟਿਆਂ ਦੀ ਢੁੱਕਵੀਂ ਦੇਖਭਾਲ ਕੀਤੀ ਜਾਵੇ।

No comments:

Post a Comment