Monday, February 16, 2026

ਕਿਸਾਨਾਂ ਨੂੰ ਕਪਾਹ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ

ਸਹਿਣਾ/ਬਰਨਾਲਾ, 16 ਫਰਵਰੀ

                ਜ਼ਿਲ੍ਹਾ ਬਰਨਾਲਾ Barnala ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮ੍ਰਿਤਪਾਲ ਸਿੰਘ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਬਰਨਾਲਾ ਦੀ ਦੇਖਰੇਖ ਹੇਠ ਸਹਿਣਾ ਅਤੇ ਬਰਨਾਲਾ ਵਿਖੇ ਕਪਾਹ ਦੀਆਂ ਛਟੀਆਂ Cotton Sticks Management ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫ਼ਸਲ Cotton Crop ਤੋਂ ਬਾਅਦ ਬਚੇ ਟੀਂਡਿਆਂ ਦੇ ਵਿਗਿਆਨਕ ਅਤੇ ਸਮੇਂ-ਸਿਰ ਪ੍ਰਬੰਧਨ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਗਈ ਤਾਂ ਜੋ ਫ਼ਸਲ ਨੂੰ ਗੁਲਾਬੀ ਸੂੰਢੀ Pink Bollworm ਦੇ ਪ੍ਰਕੋਪ ਤੋਂ ਰੋਕਿਆ ਜਾ ਸਕੇ।

                ਉਨ੍ਹਾਂ ਦੱਸਿਆ ਕਿ ਕਪਾਹ ਦੀਆਂ ਛਟੀਆਂ ਖੇਤ ਵਿੱਚ ਖੜ੍ਹੇ ਜਾਂ ਪਏ ਰਹਿਣ ਨਾਲ ਗੁਲਾਬੀ ਸੂੰਡੀ Pink Bollworm ਅਤੇ ਹੋਰ ਹਾਨੀਕਾਰਕ ਕੀੜੇ ਡੋਡਿਆਂ ਵਿੱਚ ਆਸਾਨੀ ਨਾਲ ਜੀਵਿਤ ਰਹਿੰਦੇ ਹਨ ਅਤੇ ਅਗਲੇ ਮੌਸਮ ਵਿੱਚ ਨਵੀਂ ਫ਼ਸਲ ਤੇ ਭਾਰੀ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦੀ ਪੈਦਾਵਾਰਗੁਣਵੱਤਾ ਅਤੇ ਕਿਸਾਨ ਦੀ ਆਮਦਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਫ਼ਸਲ ਤੋਂ ਤੁਰੰਤ ਬਾਅਦ ਕਪਾਹ ਦੇ ਟੀਂਡਿਆਂ ਨੂੰ ਜੜ੍ਹਾਂ ਸਮੇਤ ਨਸ਼ਟ ਕੀਤਾ ਜਾਵੇ ਜਾਂ ਕੱਟ ਕੇ ਮਿੱਟੀ ਵਿੱਚ ਗਹਿਰਾਈ ਨਾਲ ਮਿਲਾਇਆ ਜਾਵੇ।

                ਇਸ ਤੋਂ ਇਲਾਵਾ ਟੀਂਡਿਆਂ ਦੀ ਮਲਚਿੰਗ Mulching ਜਾਂ ਕੰਪੋਸਟ ਬਣਾਕੇ ਵਰਤੋਂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ਤੇ ਨਿਰਭਰਤਾ ਘਟਦੀ ਹੈ।

                 ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਕਪਾਹ ਦੇ ਟੀਂਡਿਆਂ ਸਬੰਧੀ ਪ੍ਰਬੰਧਨ ਅਪਣਾਇਆ ਜਾਵੇਤਾਂ ਜੋ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜ ਕੇ ਅਗਲੀ ਫ਼ਸਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

Sunday, February 15, 2026

ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 16 ਫਰਵਰੀ 2026:

ਪੰਜਾਬ ਵਿਧਾਨ ਸਭਾ Punjab Vidhan Sabha Speaker ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ Kultar Singh Sandhwan ਨੇ ਕੇਂਦਰ ਸਰਕਾਰ 'ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ India-US Trade Deal ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ  ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਸਾਡੇ ਅੰਨਦਾਤਾ Indian Farmers  ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ BJP ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ  ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਸ. ਸੰਧਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ​​ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ Small and Marginal Farmers ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ 

 ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ।

ਹੁਣ ਆ ਗਈ ਨਰਮਾ ਚੁੱਗਣ ਵਾਲੀ ਦੇਸ਼ੀ ਮਸ਼ੀਨ, ਕਿਸਾਨਾਂ ਦੀ ਵੱਡੀ ਮੁਸਕਿਲ ਹੱਲ

ICAR- Central Institute of Agricultural Engineering ਵੱਲੋਂ ਨਰਮਾ ਚੁਗਾਈ ਲਈ ਦੇਸ਼ੀ ਮਸ਼ੀਨ ਕਿਸਾਨਾਂ ਨੂੰ ਸਮਰਪਿਤ

    ਭੋਪਾਲ: ਕਪਾਹ ਉਤਪਾਦਕ Cotton Growers ਕਿਸਾਨਾਂ ਲਈ ਖੁਸ਼ ਖ਼ਬਰ ਹੈ। ਨਰਮਾ ਚੁਗਾਈ ਦੀ ਦੇਸ਼ੀ ਮਸ਼ੀਨ  Cotton Picking Machine ਆ ਗਈ ਹੈ। ਜਲਦ ਹੀ ਹੁਣ ਨਰਮੇ ਦੇ ਖੇਤਾਂ ਵਿਚ ਚੋਣੀਆਂ ਦੀ ਥਾਂ ਤੇ ਇਹ ਮਸ਼ੀਨ Indigenous Cotton Harvesting Machine ਨਰਮਾ ਚੁਗਾਈ ਕਰਦੀ ਵਿਖਾਈ ਦੇਵੇਗੀ। ਪਹਿਲਾਂ ਇਸ ਲਈ ਵਿਦੇਸ਼ੀ ਮਸ਼ੀਨਾਂ ਉਪਲਬੱਧ ਤਾਂ ਸਨ ਪਰ ਉਹ ਮਹਿੰਗੀਆਂ ਹੋਣ ਕਾਰਨ ਇੰਨ੍ਹੀਆਂ ਕਾਮਯਾਬ ਨਹੀਂ ਸੀ ਰਹੀਆਂ ਕਿਉਂਕਿ ਉਹ ਵਿਦੇਸ਼ ਦੇ ਵੱਡੇ ਖੇਤਾਂ ਅਤੇ ਉਥੋਂ ਦੀਆਂ ਜਰੂਰਤਾਂ ਅਨੁਸਾਰ ਸੀ ਪਰ ਇਹ ਮਸ਼ੀਨ ਭਾਰਤ ਦੀ ਆਪਣੀ ਦੇਸ਼ੀ ਮਸ਼ੀਨ ਹੈ। ਇਸ ਨੂੰ ਬਣਾਇਆ ਹੈ  ICAR- Central Institute of Agricultural Engineering ਦੇ ਵਿਗਿਆਨੀਆਂ ਨੇ ਅਤੇ  ICAR- Central Institute of Agricultural Engineering ਦੇ 51ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਨਰਮਾ (ਕਪਾਹ) ਚੁਗਾਈ ਦੀ ਦੇਸ਼ੀ  Cotton Picking Machine ਮਸ਼ੀਨ ਕਿਸਾਨਾਂ ਨੂੰ Bhopal ਵਿਖੇ ਸਮਰਪਿਤ ਕੀਤੀ ਗਈ ਹੈ। ਇਹ ਮਸ਼ੀਨ ਖਾਸ ਤੌਰ ‘ਤੇ ਕਪਾਹ ਉਗਾਉਣ ਵਾਲੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।

    ਕਿਸਾਨਾਂ ਵੱਲੋਂ ਹੁਣ ਤੱਕ ਨਰਮੇ ਦੀ ਚੁਗਾਈ Cotton Picking ਪੂਰੀ ਤਰ੍ਹਾਂ ਹੱਥਾਂ ਨਾਲ ਕੀਤੀ ਜਾਂਦੀ ਸੀ, ਜਿਸ ਕਾਰਨ ਸਮਾਂ, ਮਜ਼ਦੂਰੀ ਅਤੇ ਲਾਗਤ ਤਿੰਨਾਂ ਵਿੱਚ ਵੱਡਾ ਖਰਚਾ ਹੁੰਦਾ ਸੀ। ਮਜ਼ਦੂਰਾਂ ਦੀ ਘਾਟ ਅਤੇ ਵੱਧ ਰਹੀਆਂ ਮਜ਼ਦੂਰੀ ਦਰਾਂ ਕਾਰਨ ਕਿਸਾਨਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਬਿਨ੍ਹਾਂ ਇਸ ਮੁਸਕਿਲ ਕੰਮ ਨੂੰ ਕਰਨ ਲਈ ਮਜਦੂਰ ਹੁਣ ਰੂਚੀ ਵੀ ਨਹੀਂ ਲੈ ਰਹੇ ਸੀ। ਇਸ ਨਵੀਂ ਦੇਸ਼ੀ ਅਤੇ ਕਿਫਾਇਤੀ ਮਸ਼ੀਨ ਨਾਲ ਚੁਗਾਈ ਦੀ ਪ੍ਰਕਿਰਿਆ ਤੇਜ਼, ਆਸਾਨ ਅਤੇ ਘੱਟ ਲਾਗਤ ਵਾਲੀ ਬਣੇਗੀ।

    ਇਸ ਮਸ਼ੀਨ Cotton Picking Machine ਦੀ ਕੀਮਤ 15  ਲੱਖ ਰੁਪਏ ਹੋਵੇਗੀ ਅਤੇ ਇਹ ਟਰੈਕਟਰ ਨਾਲ ਚੱਲੇਗੀ। ਇਸ ਨਾਲ ਚੁਗਾਈ ਤੋਂ ਪਹਿਲਾਂ ਇਕ ਸਪ੍ਰੇਅ ਕਰਕੇ ਸਾਰੇ ਪੱਤੇ ਸੁਕਾ ਲਏ ਜਾਂਦੇ ਹਨ ਅਤੇ ਫਿਰ ਇਹ ਮਸ਼ੀਨ ਸਾਰਾ ਨਰਮਾ ਚੁੱਗ ਲੈਂਦੀ ਹੈ। ਇਸ ਤਹਿਤ ਲਾਇਨ ਤੋਂ ਲਾਇਨ ਦੀ ਦੂਰੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਇਹ ਦੇਸ਼ੀ ਨਰਮਾ ਚੁਗਾਈ ਮਸ਼ੀਨ Cotton Picking Machine ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ਲਈ ਇੱਕ ਵੱਡੀ ਰਹਤ ਸਾਬਤ ਹੋਵੇਗੀ ਅਤੇ ਖੇਤੀ ਨੂੰ ਹੋਰ ਲਾਭਕਾਰੀ ਦਿਸ਼ਾ ਵੱਲ ਲੈ ਜਾਵੇਗੀ। 

ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ

 ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਕਰਨੀ ਜ਼ਰੁਰੀ : ਗੰਨਾ ਕਮਿਸ਼ਨਰ

ਸਾਹਿਬਜਾਦਾ ਅਜੀਤ ਸਿੰਘ ਨਗਰ, 15 ਫਰਵਰੀ:
Dr Amrik Singh,
Cane Commissioner Punjab
    ਗੰਨੇ ਦੀ ਫ਼ਸਲ Sugarcane Crop ਨੂੰ ਕਈ ਤਰਾਂ ਦੀਆਂ ਬਿਮਾਰੀਆਂ ਜਿਵੇਂ ਰੱਤਾ ਰੋਗ Red Rot, ਸੋਕੜਾ Wilt, ਕਾਲੀ ਕਾਂਗਿਆਰੀ Smut, ਅਤੇ ਪੋਕਾ ਬੋਇੰਗ ਪ੍ਰਭਾਵਤ ਕਰਦੀਆਂ ਹਨ, ਜਿਨ੍ਹਾਂ ਦੀ ਰੋਕਥਾਮ ਲਈ ਗੰਨੇ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਦਵਾਈ Sugarcane Seed Treatment with Fungicide ਨਾਲ ਸੋਧ ਲੈਣਾ ਚਾਹੀਦਾ ਹੈ । 
    ਗੰਨੇ ਦੀਆਂ ਬਿਮਾਰੀਆਂ Diseases of Sugarcane ਦੀ ਰੋਕਥਾਮ ਬਾਰੇ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ, Dr Amrik Singh ਕੇਨ ਕਮਿਸ਼ਨਰ Cane Commissioner  ਪੰਜਾਬ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਪਰੋਕਤ ਬਿਮਾਰੀਆਂ ਵਿੱਚੋਂ ਰੱਤਾ ਰੋਗ Red Rot in Sugarcane ਸਭ ਤੋਂ ਘਾਤਕ ਬਿਮਾਰੀ ਹੈ, ਜਿਸ ਨੇ ਗੰਨੇ ਦੀ ਸਭ ਤੋਂ ਵੱਧ ਅਪਣਾਈ ਗਈ ਕਿਸਮ CO 0238 ਨੁੰ ਬੁਰੀ ਤਰਾਂ ਪ੍ਰਭਾਵਤ ਕੀਤਾ, ਜਿਸ ਨਾਲ ਇਸ ਕਿਸਮ ਹੇਠ ਰਕਬਾ ਨਾਂ ਮਾਤਰ ਹੀ ਰਹਿ ਗਿਆ ਹੈ।

    ਉਨ੍ਹਾਂ ਦੱਸਿਆ ਕਿ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ Spring Sowing of Sugarcane ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਗੰਨੇ ਦੀ ਫ਼ਸਲ ਹੇਠ ਇੱਕ ਲੱਖ ਚਲੀ ਹਜ਼ਾਰ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਹਰੇਕ ਗੰਨਾ ਮਿੱਲ Sugar Mills ਦੇ ਅਧਿਕਾਰਿਤ ਖੇਤਰਾਂ ਵਿਚ ਕਿਸਾਨ ਜਾਗਰੂਕਤਾ ਕੈਂਪ Farmers Training Camps ਲਗਾਏ ਜਾ ਰਹੇ ਹਨ ਤਾਂ ਜੋਂ ਬਿਜਾਈ ਤੋਂ ਪਹਿਲਾ ਗੰਨਾ ਕਾਸ਼ਤਕਾਰਾਂ ਤੱਕ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ ਨੂੰ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਵਿੱਚ ਸਭ ਤੋਂ ਪਹਿਲਾਂ ਰੱਤਾ ਰੋਗ  Red Rot in Sugarcane ਨਾਮਕ ਬਿਮਾਰੀ ਨੇ 1895-1901 ਦੌਰਾਨ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਡੈਲਟਾ ਵਿੱਚ ਨਿਮਾਲੂ, ਕੇਲੀ, ਐਸ਼ੀ ਮਾਰੀਸ਼ੀਅਸ, ਸਟਰਾਈਪਡ ਮਾਰੀਸ਼ੀਅਸ ਕਿਸਮਾਂ ਨੂੰ ਪ੍ਰਭਾਵਤ ਕੀਤਾ ਸੀ। ਉਨਾਂ ਦੱਸਿਆ ਕਿ 1950-51 ਦੌਰਾਨ Punjab ਵਿੱਚ ਗੰਨੇ ਦੀਆ ਕਿਸਮਾਂ ਸੀ ਓ 312 ਅਤੇ 313 ਕਿਸਮਾਂ ਨੂੰ ਬੁਰੀ ਤਰਾਂ ਪ੍ਰਭਾਵਤ ਕੀਤਾ ਸੀ ਅਤੇ 1992 ਦੌਰਾਨ ਇਸ ਬਿਮਾਰੀ ਨੇ ਸੀ ਉ ਜੇ 64, ਸੀ ਓ 1148, ਸੀ ਉ ਜੇ 82 ਨੂੰ ਆਪਣੀ ਲਿਪੇਟ ਵਿੱਚ ਲਿਆ ਸੀ।ਉਨਾਂ ਦੱਸਿਆ ਕਿ ਸਾਲ 2021 ਅਤੇ 2022 ਦੌਰਾਨ ਪੰਜਾਬ ਵਿੱਚ ਰੱਤਾ ਰੋਗ  Red Rot in Sugarcane ਨੇ ਸੀ ਉ 0238 ਕਿਸਮ ਨੂੰ ਭਾਰੀ ਨੁਕਸਾਨ ਕੀਤਾ ਸੀ ਜਿਸ ਕਾਰਨ ਪੰਜਾਬ ਸਰਕਾਰ Punjab Government  ਨੇ ਇਸ ਕਿਸਮ ਹੇਠੋਂ ਰਕਬਾ ਕੱਢ ਕੇ ਹੋਰਨਾਂ ਕਿਸਮਾਂ ਹੇਠ ਲਿਆਉਣ ਦਾ ਫੈਸਲਾ ਕੀਤਾ ਸੀ ਅਤੇ ਹੁਣ ਇਸ ਕਿਸਮ ਹੇਠ ਰਕਬਾ ਨਾਂ ਮਾਤਰ ਹੀ ਰਹਿ ਗਿਆ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਫੇਰ ਸਾਰੇ ਪੱਤੇ ਮੁਰਝਾਅ ਜਾਂਦੇ ਹਨ। 

Symptoms of Red Rot Disease of  Sugarcane:

    ਉਨਾਂ ਕਿਹਾ ਕਿ ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿੱਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਉਨਾਂ ਕਿਹਾ ਕਿ ਇਹਨਾਂ ਚੀਰੇ ਹੋਏ ਗੰਨਿਆਂ ਵਿੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ। 

Precautions to Prevent Red Rot Disease of Sugarcane :

    ਉਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਚਾਹੀਦਾ ਹੈ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਲਈ ਬੀਜ Sugarcane Seed Buds  ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣ ਉਪਰੰਤ ਸੋਧ ਕਰਕੇ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਰੱਤਾ ਰੋਗ ਬਿਮਾਰੀ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਗੰਨੇ ਦੀ ਫ਼ਸਲ ਬਚਾਇਆ ਜਾ ਸਕੇ।

    ਉਨਾਂ ਦੱਸਿਆ ਕਿ ਜਿਸ ਖੇਤ ਵਿੱਚ ਇਸ ਬਿਮਾਰੀ ਦਾ ਹਮਲਾ ਹੋਵੇ ,ਉਸ ਖੇਤ ਵਿੱਚ ਅਗਲੇ ਇੱਕ ਦੋ ਸਾਲ ਗੰਨੇ ਦੀ ਫਸਲ ਦੀ ਬਿਜਾਈ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਗੰਨੇ ਦੀ ਫਸਲ ਦੇ ਪ੍ਰਭਾਵਤ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰੋਗ ਵਾਲੀ ਫ਼ਸਲ ਮੋਢੀ ਨਹੀਂ ਰੱਖਣੀ ਚਾਹੀਦੀ। 

Seed Treatment to Prevent Red Rot Disease of Sugarcane:
  
    ਉਨ੍ਹਾਂ ਦੱਸਿਆ ਕਿ ਬੀਜ ਦੀ ਸੋਧਨ Seed Treatment ਲਈ 100 ਮਿਲੀ ਲਿਟਰ ਐਸਿਡ ਇਜ਼ੋਕਸੀਸਟਰੋਬੀਨ 18.2%+ ਡਾਈਫਿਨੋਕੋਨਾਜ਼ੋਲ 11.4%ਐੱਸ ਸੀ ਨਾਮਕ ਉੱਲੀਨਾਸ਼ਕ ਨੁੰ 100 ਪਾਣੀ ਦੇ ਘੋਲ ਵਿੱਚ ਗੰਨੇ ਦੀ ਬੀਜ ਨੁੰ ਸੋਧ ਲੈਣਾ ਚਾਹੀਦਾ, ਸੋਧਣ ਲਈ ਬੀਜ (ਗੁੱਲੀਆਂ ਜਾਂ ਬਰੋਟੇ) ਨੁੰ ਘੋਲ ਵਿੱਚ ਡੋਬ ਕੇ ਓਸੇ ਵੇਲੇ ਕਢ ਲੈਣਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਗੰਨੇ ਦੀ ਫ਼ਸਲ ਨੂੰ ਬਿਜਾਈ ਤੋਂ ਬਾਅਦ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਖੇਤੀ ਲਾਗਤ Input Cost for Sugarcane ਖਰਚੇ ਵੀ ਘਟਦੇ ਹਨ।

45 ਦਿਨ ਦੀ ਨਹਿਰ ਬੰਦੀ ਦਾ ਐਲਾਣ

ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ।
 ਫਿਰੋਜ਼ਪੁਰ, 15 ਫਰਵਰੀ

ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Indira Gandhi Canal IGNP 45 ਦਿਨ ਲਈ ਬੰਦ Canal Closer ਹੋਣ ਜਾ ਰਹੀ ਹੈ। ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨਹਿਰ 20 ਮਾਰਚ 2026 ਤੋਂ 3 ਮਈ 2026 ਤੱਕ ਲਈ ਬੰਦ ਹੋਵੇਗੀ। ਇਸ ਦੌਰਾਨ ਇਸ ਨਹਿਰ ਦਾ ਪੰਜਾਬ Punjab ਵਿਚਲਾ 16 ਕਿਲੋਮੀਟਰ ਦੀ ਲੰਬਾਈ ਮੁੜ ਤੋਂ ਬਣੇਗੀ। ਇਹ ਨਹਿਰ ਪੰਜਾਬ ਵਿਚ 96 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਹਰਿਆਣਾ Haryana ਵਿਚਦੀ ਹੁੰਦੀ ਹੋਈ ਰਾਜਸਥਾਨ ਵਿਚ ਜਾਂਦੀ ਹੈ ਅਤੇ ਇਸਤੋਂ ਰਾਜਸਥਾਨ ਵਿਚ 6 ਜ਼ਿਲ੍ਹਿਆਂ ਵਿਚ 16 ਲੱਖ 17 ਹਜਾਰ ਹੈਕਟੇਅਰ ਖੇਤੀ ਨੂੰ ਸਿੰਚਤ Irrigation ਕੀਤਾ ਜਾਂਦਾ ਹੈ ਅਤੇ 12 ਜ਼ਿਲ੍ਹਿਆਂ ਦੀ 1.70 ਕਰੋੜ ਅਬਾਦੀ ਨੂੰ ਪੀਣ ਦਾ ਪਾਣੀ Drinking Water in Rajasthan ਮੁਹਈਆ ਹੁੰਦਾ ਹੈ। ਇਸ ਦਾ ਪੰਜਾਬ ਵਿਚਲੀ ਲੰਬਾਈ ਵਿਚੋਂ 80 ਕਿਲੋਮੀਟਰ ਲੰਬਾਈ ਪਹਿਲਾਂ ਹੀ ਬਣ ਚੁੱਕੀ ਹੈ ਅਤੇ ਹੁਣ ਬਕਾਇਆ 16 ਕਿਲੋਮੀਟਰ ਹਿੱਸੇ ਨੂੰ ਮੁੜ ਤੋਂ ਬਣਾਇਆ ਜਾਣਾ ਹੈ। 

ਦੂਜੇ ਪਾਸੇ ਫਿਰੋਜਪੁਰ ਫੀਡਰ Firozpur Feeder ਦੇ ਨਵੀਨੀਕਰਨ ਦਾ ਕੰਮ ਵੀ ਤੇਜੀ ਨਾਲ ਜਾਰੀ ਹੈ ਅਤੇ ਇਸ ਵਿਚ 25 ਫਰਵਰੀ 2026 ਤੋਂ ਪਾਣੀ ਦੀ ਸਪਲਾਈ ਬਹਾਲ ਹੋਣ ਦੀ ਆਸ ਹੈ। ਇਸ ਦੇ ਵਿਚ ਪਾਣੀ ਆਉਣ ਨਾਲ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ Fazilka and Sri Muktsar Sahib ਜਿਲ਼੍ਹੇ ਦੇ ਖੇਤਾਂ ਤੱਕ ਪਾਣੀ ਪਹੁੰਚੇਗਾ। ਹਾਲਾਂਕਿ ਇੰਦਰਾ ਗਾਂਧੀ ਨਹਿਰ Indira Gandhi Canal Closer ਦੀ ਬੰਦੀ ਦਾ ਪੰਜਾਬ ਤੇ ਕੋਈ ਅਸਰ ਨਹੀਂ ਹੋਣਾ ਹੈ ਅਤੇ ਇਹ ਨਹਿਰ ਕੇਵਲ ਰਾਜਸਥਾਨ ਨੂੰ ਹੀ ਪਾਣੀ ਦਿੰਦੀ ਹੈ। 

ਇਹ ਵੀ ਪੜ੍ਹੋ।

ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ


Saturday, February 14, 2026

ਕਿਸਾਨਾਂ ਦੀ ਕਣਕ ਜਾਊ ਵਿਦੇਸ਼, ਭਾਰਤ ਦੀ ਖੰਡ ਦੁਨੀਆਂ ਦੇ ਬਜਾਰਾਂ ਵਿਚ ਭਰੇਗੀ ਮਿਠਾਸ

ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ
ਕੇਂਦਰ ਵੱਲੋਂ ਕਣਕ, ਕਣਕ ਤੋਂ ਬਣੇ ਉਤਪਾਦ ਤੇ ਖੰਡ ਦੇ ਨਿਰਯਾਤ ਨੂੰ ਮੰਜੂਰੀ
ਭਾਰਤ ਅਮਰੀਕਾ ਵਪਾਰ ਸਮਝੋਤੇ Indo-USA Trade Deal ਦਾ ਕਿਸਾਨਾਂ ਤੇ ਅਸਰ ਦੇ ਮੁੱਦੇ ਤੇ ਘਿਰੀ ਕੇਂਦਰ ਸਰਕਾਰ Government of India ਨੇ ਕਿਸਾਨ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 25 ਲੱਖ ਮੀਟ੍ਰਿਕ ਟਨ  (LMT) ਕਣਕ Wheat Export ਅਤੇ 5 ਲੱਖ ਮੀਟ੍ਰਿਕ ਟਨ ਕਰਣ ਤੋਂ ਬਣੇ ਉਤਪਾਦਾਂ Wheat Products ਦੇ ਨਿਰਯਾਤ Export from India ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਮੌਜੂਦਾ ਸਟਾਕ ਅਤੇ ਕੀਮਤਾਂ ਦੀ ਸਥਿਤੀ ਦਾ ਵਿਸਤ੍ਰਿਤ ਅਧਿਐਨ ਕਰਨ ਤੋਂ ਬਾਅਦ ਲਿਆ ਗਿਆ ਹੈ, ਤਾਂ ਜੋ ਘਰੇਲੂ ਬਾਜ਼ਾਰ ਨੂੰ ਸਥਿਰ ਰੱਖਦੇ ਹੋਏ ਕਿਸਾਨਾਂ ਨੂੰ ਉਚਿਤ ਮੁੱਲ ਮਿਲ ਸਕੇ। ਇਸ ਨਾਲ ਕਣਕ ਦੀਆਂ ਕੀਮਤਾਂ Price of Wheat ਵਿਚ ਸਥਿਰਤਾ ਆਵੇਗਾ ਅਤੇ ਉਮੀਦ ਬਝੇਗੀ ਕਿ ਕਿਸਾਨਾਂ ਨੂੰ ਚੰਗਾ ਮੁੱਲ ਮਿਲੇਗਾ। 

ਸਰਕਾਰੀ ਜਾਣਕਾਰੀ ਅਨੁਸਾਰ 2025–26 ਦੌਰਾਨ ਨਿੱਜੀ ਖੇਤਰ ਕੋਲ ਕਣਕ ਦਾ ਸਟਾਕ Wheat Stock in India ਲਗਭਗ 75 ਐਲਐਮਟੀ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 32 ਐਲਐਮਟੀ ਵੱਧ ਹੈ। 1 ਅਪ੍ਰੈਲ 2026 ਤੱਕ ਕੇਂਦਰੀ ਭੰਡਾਰ ਵਿੱਚ Food Corporation of India (FCI) ਕੋਲ ਕੁੱਲ ਸਟਾਕ ਕਰੀਬ 182 ਐਲਐਮਟੀ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਦੇਸ਼ ਦੀ ਖਾਦ ਸੁਰੱਖਿਆ ਪ੍ਰਭਾਵਿਤ Food Security of India ਨਹੀਂ ਹੋਵੇਗੀ।

ਰਬੀ 2026 ਦੌਰਾਨ ਕਣਕ ਦੀ ਬਿਜਾਈ ਖੇਤਰਫਲ 334.17 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੇ 328.04 ਲੱਖ ਹੈਕਟੇਅਰ ਨਾਲੋਂ ਵੱਧ ਹੈ। ਇਸ ਨਾਲ ਵਧੀਆ ਫਸਲ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਸਰਕਾਰ ਨੇ ਚੱਲ ਰਹੇ ਸ਼ੂਗਰ ਸੀਜ਼ਨ 2025–26 ਲਈ 5 ਐਲਐਮਟੀ ਵਾਧੂ ਚੀਨੀ ਨਿਰਯਾਤ Sugar Export from India ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ 15 ਐਲਐਮਟੀ ਚੀਨੀ ਦੇ ਨਿਰਯਾਤ Sugar Export from India ਦੀ ਆਗਿਆ ਦਿੱਤੀ ਗਈ ਸੀ। ਵਾਧੂ ਕੋਟਾ ਉਹਨਾਂ ਮਿਲਾਂ ਨੂੰ ਮਿਲੇਗਾ ਜੋ 30 ਜੂਨ 2026 ਤੱਕ ਆਪਣਾ ਘੱਟੋ-ਘੱਟ 70% ਨਿਰਯਾਤ ਪੂਰਾ ਕਰਨਗੀਆਂ। ਇਸ ਦਾ ਗੰਨਾ ਕਾਸਤਕਾਰਾਂ ਨੂੰ ਲਾਭ ਹੋ ਸਕਦਾ ਹੈ।

ਤੇਲ ਬੀਜ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨ ਸਿਖਲਾਈ ਕੈਂਪ

ਸ੍ਰੀ ਮੁਕਤਸਰ ਸਾਹਿਬ, 14 ਫਰਵਰੀ

ਕੌਮੀ ਤੇਲ ਬੀਜ ਮਿਸ਼ਨ National Oil Seed Mission ਅਧੀਨ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਜਗਸੀਰ ਸਿੰਘ Dr Jagsir Singh ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ APPO ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ  ਦੀ ਯੋਗ ਅਗਵਾਈ ਹੇਠ ਏਡੀਓ ਲੱਖੇਵਾਲੀ ਡਾ. ਮਨਮੀਤ ਸਿੰਘ ਵੱਲੋਂ ਤੇਲ ਬੀਜਾਂ ਫ਼ਸਲਾਂ ਦੀ ਕਾਸ਼ਤ Cultivation of Oil Seed Crops ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਦੀ ਟ੍ਰੇਨਿੰਗ Farmer Training ਦਾ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਅਯੋਜਨ ਕੀਤਾ ਗਿਆ।

ਇਸ ਦੌਰਾਨ ਬੁਲਾਰਿਆ ਵੱਲੋਂ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਡਾ ਜਸ਼ਨਪ੍ਰੀਤ ਸਿੰਘ ਏ.ਡੀ.ਓ (ਇਨਫੋ), ਸ੍ਰੀ ਮੁਕਤਸਰ ਸਾਹਿਬ ਵੱਲੋਂ ਕਣਕ ਦੀ ਕਾਸ਼ਤ Wheat Cultivation ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਕਰਨਜੀਤ ਸਿੰਘ ਪੀ ਡੀ (ATMA) ਵੱਲੋਂ ਵੱਖ-ਵੱਖ ਤੇਲ ਬੀਜਾਂ ਦੀ ਕਾਸ਼ਤ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਡਾ. ਮਨਮੀਤ ਕੌਰ ਏ.ਡੀ.ਓ ਮਾਰਕੀਟਿੰਗ ਵੱਲੋਂ ਕਿਸਾਨਾਂ ਨੂੰ ਤੇਲ ਬੀਜ ਅਤੇ ਸਬੰਧਤ ਉਤਪਾਦਾਂ ਦੀ ਗੁਣਵੱਤਾ ਵਿੱਚ ਵਾਧਾ ਅਤੇ ਮੰਡੀਕਰਨ Marketing of Oil Seed Crops ਦੌਰਾਨ ਧਿਆਨ ਰੱਖਣ ਯੋਗ ਨੁਕਤੇ ਸਾਂਝੇ ਕੀਤੇ ਗਏ।

ਨਵਦੀਪ ਕੌਰ ਏ.ਐਸ.ਆਈ ਵੱਲੋਂ ਤੇਲ ਬੀਜਾਂ ਦੀ ਕਾਸ਼ਤ  Cultivation of Oil Seed Crops  ਦੌਰਾਨ ਮਿੱਟੀ ਦੀ ਸਿਹਤ Soil Health ਅਤੇ ਖਾਦ ਪ੍ਰਬੰਧਨ Nutrition Management for Oil Seed Crops ਬਾਰੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਡਾ.ਰਾਜਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ Schemes of Agriculture Department ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਟ੍ਰੇਨਿੰਗ ਵਿੱਚ ਸ਼ਾਮਿਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਏਂਡੀੳ ਡਾ. ਮਨਮੀਤ ਸਿੰਘ ਵੱਲੋ ਬਾਖੂਬੀ ਢੰਗ ਨਾਲ ਨਿਭਾਇਆ ਗਿਆ। ਇਸ ਟਰੇਨਿੰਗ ਦਾ ਸਾਰਾ ਪ੍ਰਬੰਧ ਗਗਨਦੀਪ ਸਿੰਘ ਏਟੀਐਮ ਅਤੇ ਅਮਨਦੀਪ ਸਿੰਘ ਸੇਵਾਦਾਰ ਵੱਲੋਂ ਕੀਤਾ ਗਿਆ।

ਜੋ ਦੁਬਈ ਨਾ ਹੋ ਸਕਿਆ ਉਹ ਬਰਨਾਲੇ ਆ ਕੇ ਹੋਇਆ

 *ਦੁਬਈ ਤੋਂ ਪਰਤੇ ਹੰਡਿਆਇਆ ਦੇ ਨੌਜਵਾਨ ਨੇ ਪੰਚਾਇਤੀ ਛੱਪੜਾਂ 'ਚ ਮੱਛੀ ਪਾਲਣ ਨਾਲ ਸਫ਼ਲਤਾ ਦੀ ਇਬਾਰਤ ਲਿਖੀ*

*ਬਰਨਾਲਾ ਸਣੇ 4 ਜ਼ਿਲ੍ਹਿਆਂ ਵਿੱਚ 15 ਏਕੜ ਤੋਂ ਵੱਧ ਰਕਬੇ ਵਿੱਚ ਕਰ ਰਿਹੈ ਮੱਛੀ ਪਾਲਣ*

*ਸਾਲਾਨਾ 12 ਲੱਖ ਰੁਪਏ ਦੀ ਬੱਚਤ, ਹੰਡਿਆਇਆ ਵਿੱਚ ਚਲਾ ਰਿਹਾ ਮੱਛੀ ਦੁਕਾਨ*

*ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ, 40 ਤੋਂ 60 ਫੀਸਦੀ ਸਬਸਿਡੀ ਦੀ ਸਹੂਲਤ*

ਬਰਨਾਲਾ, 14 ਫਰਵਰੀ


          ਹੰਡਿਆਇਆ ਵਾਸੀ ਨੌਜਵਾਨ ਨੇ ਜਿੱਥੇ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ Fish Farming in Panchayat Ponds ਕਰਕੇ ਸਫਲਤਾ ਦੀ ਇਬਾਰਤ ਲਿਖੀ ਹੈ, ਓਥੇ ਖੁਦ ਮਾਰਕੀਟਿੰਗ Fish Marketing ਕਰਕੇ ਕਮਾਈ ਵਿੱਚ ਇਜ਼ਾਫਾ ਕੀਤਾ ਕੀਤਾ ਹੈ।

    ਹੰਡਿਆਇਆ ਦੇ ਰਹਿਣ ਵਾਲੇ 33 ਸਾਲਾ ਦਰੋਗਾ ਚੌਹਾਨ ਪੁੱਤਰ ਰਾਮ ਆਸਰੇ ਚੌਹਾਨ ਨੇ ਦੱਸਿਆ ਕਿ ਉਹ ਸਾਲ 2015 ਵਿੱਚ ਦੁਬਈ Dubai ਗਿਆ ਸੀ, ਫਿਰ 2020 ਵਿੱਚ ਕਰੋਨਾ ਕਾਲ Covid ਦੌਰਾਨ ਕੰਮ ਠੱਪ ਹੋਣ ਕਰਕੇ ਵਾਪਸ ਮੁੜ ਆਇਆ। ਇਸ ਮਗਰੋਂ ਉਸਨੇ ਮੱਛੀ ਪਾਲਣ ਕਰਨ ਦਾ ਸੋਚਿਆ ਅਤੇ ਮੱਛੀ ਪਾਲਣ ਵਿਭਾਗ Fishery Department ਤੋਂ ਸਿਖਲਾਈ ਵੀ ਹਾਸਲ ਕੀਤੀ। ਉਸ ਕੋਲ ਆਪਣੀ ਜ਼ਮੀਨ ਨਹੀਂ ਸੀ। ਉਸਨੇ ਸਾਲ 2020 ਵਿੱਚ ਸਭ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁੱਗਰੀ ਵਿੱਚ ਪੌਣੇ ਦੋ ਏਕੜ ਦੇ ਪੰਚਾਇਤੀ ਛੱਪੜ ਵਿੱਚ ਮੱਛੀ ਪਾਲਣ ਤੋਂ ਸ਼ੁਰੂਆਤ ਕੀਤੀ। ਜ਼ਿਲ੍ਹਾ ਬਰਨਾਲਾ Baranala ਵਿੱਚ ਪਿੰਡ ਖੁੱਡੀ ਖੁਰਦ ਵਿੱਚ 2 ਏਕੜ ਦੇ ਪੰਚਾਇਤੀ ਛੱਪੜ ਨੂੰ ਠੇਕੇ 'ਤੇ ਲੈ ਕੇ ਕੰਮ ਦਾ ਦਾਇਰਾ ਵਧਾਇਆ। 


  ਦਰੋਗਾ ਚੌਹਾਨ ਨੇ ਦੱਸਿਆ ਕਿ ਮੌਜੂਦਾ ਸਮੇਂ ਉਹ ਬਰਨਾਲਾ ਵਿੱਚ ਸੇਖਾ ਰੋਡ 'ਤੇ ਇੱਕ ਏਕੜ ਪੰਚਾਇਤੀ ਛੱਪੜ, ਪਿੰਡ ਖੁੱਡੀ ਖੁਰਦ ਵਿੱਚ ਢਾਈ ਏਕੜ ਪੰਚਾਇਤੀ ਟੋਭੇ, ਫਤਹਿਗੜ੍ਹ ਛੰਨਾ ਵਿੱਚ ਪੌਣੇ ਦੋ ਏਕੜ ਪੰਚਾਇਤੀ ਟੋਭੇ, ਕੋਟਦੁੰਨਾ ਵਿੱਚ 1 ਏਕੜ ਪ੍ਰਾਈਵੇਟ ਟੋਭੇ, ਉੱਪਲੀ ਵਿੱਚ 1 ਏਕੜ ਪ੍ਰਾਈਵੇਟ ਟੋਭੇ, ਜਗਜੀਤਪੁਰਾ ਵਿੱਚ 1 ਏਕੜ ਪ੍ਰਾਈਵੇਟ ਟੋਭੇ ਤੋਂ ਬਿਨਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ ਅਤੇ ਜ਼ਿਲ੍ਹਾ ਮਾਨਸਾ Mansa ਦੇ ਪਿੰਡ ਅਲੀਸ਼ੇਰ ਵਿੱਚ ਛੱਪੜ ਠੇਕੇ 'ਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਟੱਲੇਵਾਲ - ਦੱਧਾਹੂਰ ਨਹਿਰੀ ਟੋਟਾ ਵੀ ਪੰਜ ਸਾਲਾ ਲੀਜ਼ 'ਤੇ ਲੈ ਕੇ ਮੱਛੀ ਪਾਲਣ ਦਾ ਦਾਇਰਾ ਵਧਾਇਆ।

     ਉਸ ਨੇ ਦੱਸਿਆ ਕਿ ਉਹ ਹੰਡਿਆਇਆ ਵਿਚ ਆਪਣੀ ਮੱਛੀ ਦੀ ਦੁਕਾਨ ਚਲਾਉਂਦਾ ਹੈ ਅਤੇ ਮੱਛੀ ਦੀ ਵਿਕਰੀ ਆਪਣੀ ਦੁਕਾਨ 'ਤੇ ਕਰਦਾ ਹੈ ਅਤੇ ਬਾਕੀ ਮੱਛੀ ਵਿਕਰੀ ਲਈ ਲੁਧਿਆਣਾ ਲਿਜਾਂਦਾ ਹੈ। 

ਉਸਨੇ ਦੱਸਿਆ ਕਿ ਉਹ ਮੱਛੀ ਪੂੰਗ ਸਰਕਾਰੀ ਪੂੰਗ ਫਾਰਮ ਸੰਗਰੂਰ ਅਤੇ ਬੇਨੜਾ ਤੋਂ ਲੈਂਦਾ ਹੈ ਅਤੇ ਇਸ ਵੇਲੇ ਕਤਲਾ, ਰੋਹੂ, ਮੁਰਾਕ, ਕੌਮਨ ਕਾਰਪ, ਗ੍ਰਾਸ ਕਾਰਪ ਪ੍ਰਜਾਤੀਆਂ ਦੀ ਮੱਛੀ ਪਾਲ ਰਿਹਾ ਹੈ।

     ਉਸ ਨੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ ਜਿਸ ਕਰਕੇ ਓਸ ਨੇ ਪੰਚਾਇਤੀ ਟੋਭਿਆਂ ਤੋਂ ਸ਼ੁਰੂਆਤ ਕੀਤੀ ਜਿਸ ਨਾਲ ਉਸ ਨੂੰ ਵਧੀਆ ਆਮਦਨ ਹੋਣ ਲੱਗੀ ਅਤੇ ਉਸ ਨੇ ਹੌਲੀ ਹੌਲੀ ਕੰਮ ਦਾ ਦਾਇਰਾ ਵਧਾਇਆ। ਉਸ ਨੇ ਦੱਸਿਆ ਇਸ ਵੇਲੇ ਉਹ ਜ਼ਿਲ੍ਹਾ ਬਰਨਾਲਾ, ਲੁਧਿਆਣਾ, ਮਾਨਸਾ , ਸੰਗਰੂਰ ਵਿੱਚ 10 ਤੋਂ ਵੱਧ ਛੱਪੜਾਂ ਵਿੱਚ ਮੱਛੀ ਪਾਲਣ Fish Farming ਕਰ ਰਿਹਾ ਹੈ ਜੋ ਕਿ 15 ਏਕੜ ਦੇ ਕਰੀਬ ਖੇਤਰ ਬਣਦਾ ਹੈ।

ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਬਰਨਾਲਾ ਦੇ ਛੱਪੜਾਂ ਅਤੇ ਮੱਛੀ ਦੁਕਾਨ ਤੋਂ ਸਾਲਾਨਾ 24 ਲੱਖ ਦੇ ਕਰੀਬ ਆਮਦਨ ਲੈ ਰਿਹਾ ਹੈ ਅਤੇ ਮੱਛੀ ਫੀਡ Fish Feed, ਲੇਬਰ, ਠੇਕੇ, ਢੋਆ- ਢੁਆਈ ਆਦਿ ਖਰਚੇ ਕੱਢ ਕੇ 10 ਤੋਂ 12 ਲੱਖ ਦੇ ਕਰੀਬ ਬੱਚਤ ਹੋ ਜਾਂਦੀ ਹੈ। ਉਸਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਸਨੂੰ ਨਹਿਰੀ ਟੋਟੇ ਤੋਂ ਮੱਛੀ ਦੀ ਵਿਕਰੀ ਕਰਕੇ ਕਰੀਬ ਪੌਣੇ 5 ਲੱਖ ਰੁਪਏ ਆਮਦਨ ਹੋਈ। 

*ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ, ਹੋਰਨਾਂ ਲਈ ਮਿਸਾਲ ਬਣਿਆ ਦਰੋਗਾ ਚੌਹਾਨ*

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਮੱਛੀ ਪਾਲਕ ਦਰੋਗਾ ਚੌਹਾਨ ਦੀ ਸ਼ਲਾਘਾ ਕੀਤੀ ਜੋ ਕਿ ਜ਼ਿਆਦਾਤਰ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ ਕਰਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਜਿੱਥੇ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ, ਓਥੇ ਮੱਛੀ ਪਾਲਕ ਵੀ ਵਧੀਆ ਕਮਾਈ ਕਰਦਾ ਹੈ। ਓਹਨ ਦੱਸਿਆ ਕਿ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਤਹਿਤ ਮੱਛੀ ਪਾਲਕਾਂ ਨੂੰ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਦਰੋਗਾ ਚੌਹਾਨ ਨੂੰ ਮੱਛੀ ਪਾਲਣ ਵਿਭਾਗ ਰਾਹੀਂ ਮੋਟਰਸਾਈਕਲ ਵਿਦ ਆਈਸ ਬਾਕਸ 'ਤੇ 40 ਫੀਸਦੀ ਸਬਸਿਡੀ ਦਿੱਤੀ ਗਈ ਹੈ।

*40 ਤੋਂ 60 ਫੀਸਦੀ ਸਬਸਿਡੀ ਦੀ ਸਹੂਲਤ: ਸਹਾਇਕ ਡਾਇਰੈਕਟਰ*


ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀਮਤੀ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ Pradhan Mantri Matsya Sampanda Yojana ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ Subsidy ਦਿੱਤੀ ਜਾਂਦੀ ਹੈ। ਓਨ੍ਹਾਂ ਦੱਸਿਆ ਸਵੈ-ਰੋਜ਼ਗਾਰ Self Employment ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਅਤੇ ਮੱਛੀ ਦੇ ਉਤਪਾਦਾਂ ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰ ਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਅਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਅਤੇ 60 ਫੀਸਦੀ ਐਸ.ਸੀ./ਐਸ.ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰੋਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।

Friday, February 13, 2026

ਸ੍ਰੀ ਚਮਕੌਰ ਸਾਹਿਬ ਵਿਖੇ ਗੰਨਾ ਕਾਸ਼ਤਕਾਰਾਂ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ

 ਸ੍ਰੀ ਚਮਕੌਰ ਸਾਹਿਬ, 13 ਫਰਵਰੀ: ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੇਨ ਕਮਿਸ਼ਨਰ ਪੰਜਾਬ Cane Commissioner Punjab ਡਾ. ਅਮਰੀਕ ਸਿੰਘ Dr Amrik Singh ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਗੰਨਾ ਸਾਖਾ ਵੱਲੋਂ ਸਹਿਕਾਰੀ ਖੰਡ ਮਿਲ ਮੋਰਿੰਡਾ Cooperative Sugar Mill Morinda ਦੇ ਗੰਨਾ ਕਾਸ਼ਤਕਾਰਾਂ Sugar Cane Growers  ਲਈ ਅੱਜ ਸ੍ਰੀ ਚਮਕੌਰ ਸਾਹਿਬ Sri Chamkaur Sahib ਵਿਖੇ ਇੱਕ ਵਿਸ਼ੇਸ਼ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪੀ.ਏ.ਯੂ. ਲੁਧਿਆਣਾ PAU Ludhiana ਦੇ ਗੰਨਾ ਰਿਸਰਚ ਸੈਂਟਰ ਕਪੂਰਥਲਾ Regional Sugar Cane Research Center Kapurthala ਅਤੇ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਕੈਂਪ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਸੁਚੱਜੀ ਕਾਸ਼ਤ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਦੋ ਕਤਾਰੀ ਖਾਲੀ ਵਿਧੀ ਨਾਲ ਚੇਤੀ ਬਿਜਾਈ, ਮੁੱਢੇ ਗੰਨੇ ਹੇਠ ਰਕਬਾ ਵਧਾਉਣ ਅਤੇ ਉਸ ਦੀ ਸੰਭਾਲ, ਬਸੰਤ ਰੁੱਤ ਵਿੱਚ ਉੱਤਮ ਕਿਸਮਾਂ High Yielding Verities of Sugar Cane ਦੀ ਵਿਉਂਤਬੰਦੀ, Pest Management in Sugar Cane ਕੀਟ ਪ੍ਰਬੰਧਨ, ਜੈਵਿਕ ਖਾਦਾਂ ਅਤੇ ਰੁੜੀ ਦੀ ਵਰਤੋਂ ਅਤੇ ਲੇਬਰ ਦੀ ਸਮੱਸਿਆ ਦੇ ਹੱਲ ਲਈ ਕੇਨ ਹਾਰਵੈਸਟਰ ਦੀ ਵਰਤੋਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਸੀਨੀਅਰ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਨੇ ਗੰਨੇ ਦੇ ਹਾਨੀਕਾਰਕ ਕੀੜੇ-ਮਕੌੜਿਆਂ ਅਤੇ ਉਨ੍ਹਾਂ ਦੇ ਸੁਚੱਜੇ ਪ੍ਰਬੰਧਨ ਬਾਰੇ ਦੱਸਿਆ। ਖੇਤੀ ਵਿਗਿਆਨੀ ਡਾ. ਜਸ਼ਨਜੋਤ ਕੌਰ ਨੇ ਵੱਧ ਝਾੜ ਪ੍ਰਾਪਤ ਕਰਨ ਲਈ ਵਿਗਿਆਨਕ ਤਰੀਕਿਆਂ, ਅੰਤਰ ਫਸਲਾਂ Inter Cropping in Sugar Cane  ਅਤੇ ਨਦੀਨ ਪ੍ਰਬੰਧਨ Weed Management in Sugar Cane ਬਾਰੇ ਜਾਣਕਾਰੀ ਦਿੱਤੀ। ਬਾਇਓਕੈਮਿਸਟ ਡਾ. ਇੰਦਰਪਾਲ ਕੌਰ ਨੇ ਗੰਨੇ ਤੋਂ ਵੱਧ ਰਿਕਵਰੀ ਅਤੇ ਉੱਤਮ ਗੁੜ ਤਿਆਰ ਕਰਨ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।

ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫਸਰ ਲੁਧਿਆਣਾ ਡਾ. ਜਸਵਿੰਦਰ ਸਿੰਘ ਨੇ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗੰਨੇ ਦੀਆਂ ਕਿਸਮਾਂ ਜਿਵੇਂ  COPB-95COPB-92, COJ.-85, CO.-118, ਸੀ.ਓ.-15023 ਆਦਿ ਅਤੇ CRVC ਵੱਲੋਂ ਸਿਫਾਰਸ਼ ਅਗੇਤੀਆਂ ਅਤੇ ਪਿਛੇਤੀਆਂ ਕਿਸਮਾਂ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ।

ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਵਿੱਚ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕੇਨ ਹਾਰਵੈਸਟਰ Cane Harvester ਅਤੇ ਟ੍ਰੇਂਚ ਪਲਾਂਟਰ Trench Planter  ਵਰਗੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਦੋ ਕਤਾਰੀ ਚੌੜੀ ਵਿਧੀ ਨਾਲ 4 ਫੁੱਟ ਦੇ ਫਾਸਲੇ ਤੇ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ-ਮਾਰਚ ਮਹੀਨੇ ਗੰਨੇ ਦੀ ਬਿਜਾਈ ਲਈ ਸਭ ਤੋਂ ਢੁਕਵੇਂ ਹਨ ਅਤੇ ਇਸ ਸਮੇਂ ਉੱਤਮ ਕਿਸਮਾਂ ਦੀ ਬਿਜਾਈ ਕਰਕੇ ਪੈਦਾਵਾਰ ਅਤੇ ਖੰਡ ਰਿਕਵਰੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਟ੍ਰੇਂਚ ਵਿਧੀ ਅਪਣਾਕੇ ਅੰਤਰ ਫਸਲਾਂ ਰਾਹੀਂ ਆਮਦਨ ਵਧਾਉਣ ਲਈ ਪ੍ਰੇਰਿਤ ਕੀਤਾ।

ਇਸ ਕੈਂਪ ਦੇ ਅੰਤ ਵਿੱਚ ਉਪ ਚੇਅਰਮੈਨ, ਸਹਿਕਾਰੀ ਖੰਡ ਮਿਲ ਮੋਰਿੰਡਾ ਸੁਰਿੰਦਰ ਸਿੰਘ ਨੇ ਪਹੁੰਚੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੁੱਖ ਗੰਨਾ ਵਿਕਾਸ ਅਫਸਰ ਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਡਾਇਰੈਕਟਰ ਸਹਿਕਾਰੀ ਖੰਡ ਮਿਲ ਮੋਰਿੰਡਾ ਸ. ਰਣਧੀਰ ਸਿੰਘ ਅਤੇ ਇਲਾਕੇ ਦੇ ਅਗਾਹਵਧੂ ਕਿਸਾਨ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਕੁਲਵੰਤ ਸਿੰਘ, ਬਹਾਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਘਰੇਲੂ ਬਗੀਚੀ ਵਿੱਚ ਸਬਜ਼ੀਆਂ ਜ਼ਰੂਰ ਉਗਾਉਣ ਕਿਸਾਨ

*ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਪਿੰਡ ਫੁੰਮਣਵਾਲ ਵਿਖੇ ਲਗਾਇਆ ਕੈਂਪ*

ਸੰਗਰੂਰ, 13 ਫਰਵਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU Ludhiana ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ Sangrur ਨੇ ਪਿੰਡ ਫੁੰਮਣਵਾਲ ਵਿਖੇ ਘਰੇਲੂ ਬਗੀਚੀ Kitchen Garden ਵਿੱਚ ਸਬਜ਼ੀਆਂ ਦੀ ਕਾਸ਼ਤ ਅਤੇ ਕਣਕ ਨੂੰ ਗਰਮੀ High Temperature Effect on Wheat Crop  ਦੇ ਮਾੜੇ ਪ੍ਰਭਾਵ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ।

ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ ਅਤੇ ਇੰਚਾਰਜ ਨੇ ਕਿਸਾਨਾਂ ਨੂੰ ਆਪਣੇ ਘਰ ਖਾਣ ਵਾਲੀ ਸਬਜ਼ੀ ਆਪਣੀ ਹੀ ਘਰੇਲੂ ਬਗੀਚੀ Kitchen Garden  ਵਿੱਚ ਉਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸਾਨ ਬਗੈਰ ਖਾਦ ਅਤੇ ਕੀਟਨਾਸ਼ਕਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਵਰਤ ਕੇ ਘਰ ਖਾਣ ਲਈ ਸਬਜ਼ੀ ਉਗਾ ਸਕਦੇ ਹਨ।

ਇਸ Vegetable Seed Kit ਕਿੱਟ ਵਿੱਚ 12 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ, ਚੱਪਣ ਕੱਦੂ ਆਦਿ ਹੁੰਦੇ ਹਨ। ਇਹ ਕਿੱਟ ਕੇਵਲ 100 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਦਫ਼ਤਰ ਤੋਂ ਖਰੀਦੀ ਜਾ ਸਕਦੀ ਹੈ।

ਡਾ. ਗਰਗ ਨੇ ਆਉਣ ਵਾਲੇ ਸਮੇਂ ਵਿੱਚ ਵਧ ਰਹੀ ਗਰਮੀ ਤੋਂ ਬਚਾਅ ਲਈ ਕਣਕ ਵਿੱਚ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੇ 2% ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਾਰਚ ਮਹੀਨੇ ਵਿੱਚ ਯੂਨੀਵਰਸਿਟੀ ਦੁਆਰਾ ਲਗਾਏ ਜਾ ਰਹੇ ਮੇਲਿਆਂ ਸਬੰਧੀ ਵੀ ਸੂਚਨਾ ਦਿੱਤੀ।

ਮਿੱਟੀ ਅਤੇ ਪਾਣੀ ਪਰਖ Soil Testing ਦੇ ਨਮੂਨੇ ਲੈਣ ਦੇ ਢੰਗ, ਹਰੀ ਖਾਦ, ਮੂੰਗੀ ਦੀ ਕਾਸ਼ਤ, ਪਸ਼ੂਆਂ ਲਈ ਧਾਤਾਂ ਦੇ ਚੂਰੇ, ਪ੍ਰੀਮਿਕਸ ਆਦਿ ਬਾਰੇ ਵੀ ਚਰਚਾ ਹੋਈ।

ਅੰਤ ਵਿੱਚ ਕਿਸਾਨਾਂ ਵਲੋਂ ਪੁੱਛੇ ਗਏ ਸਵਾਲ ਜਿਵੇਂ ਸਲਫਰ ਅਤੇ ਬੋਰੋਨ ਤੱਤ ਦੀ ਮਹੱਤਤਾ, ਗੁੱਲੀ ਡੰਡੇ ਦੀ ਰੋਕਥਾਮ ਅਤੇ ਝੋਨੇ ਦੇ ਬੀਜਾਂ ਦੀ ਜਾਣਕਾਰੀ ਵੀ ਦਿੱਤੀ ਗਈ। ਸਬਜ਼ੀਆਂ ਦੀਆਂ ਕਿੱਟਾਂ ਅਤੇ ਧਾਤਾਂ ਦਾ ਚੂਰਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ।

ਵਿਸ਼ਵ ਦਾਲਾਂ ਦਿਵਸ–2026 ਮੌਕੇ ਕਿਸਾਨਾਂ ਲਈ ਵਿਸ਼ੇਸ਼ ਸਮਾਗਮ

  ਵਿਸ਼ਵ ਦਾਲਾਂ ਦਿਵਸ–2026 World Pulses Day 2026 ਦੇ ਮੌਕੇ ਕਿਸਾਨਾਂ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਸ੍ਰੀਮਤੀ ਹਰਪ੍ਰੀਤਪਾਲ ਕੌਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੇਤੀ ਵਿਗਿਆਨੀ ਡਾ. ਜਗਦੀਸ਼ ਅਰੋੜਾ Dr Jagdish Arora ਅਤੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਬਲਦੇਵ ਸਿੰਘ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤਪਾਲ ਕੌਰ ਜੀ ਨੇ ਦਾਲਾਂ ਦੀ ਖੇਤੀ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਦਾਲਾਂ ਨਾ ਸਿਰਫ਼ ਪ੍ਰੋਟੀਨ Protien ਦਾ ਮੁੱਖ ਸਰੋਤ ਹਨ, ਸਗੋਂ ਇਹ ਮਿੱਟੀ ਦੀ ਉਰਵਰਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦਾਲਾਂ ਦੀ ਖੇਤੀ ਨਾਲ ਨਾਈਟਰੋਜਨ ਸਥਿਰਤਾ Nitrogen Fixation ਹੋਣ ਕਰਕੇ ਰਸਾਇਣਕ ਖਾਦਾਂ ਦੀ ਲੋੜ ਘਟਦੀ ਹੈ, ਜਿਸ ਨਾਲ ਖਰਚਾ ਵੀ ਘਟਦਾ ਹੈ ਅਤੇ ਮਿੱਟੀ ਦੀ ਸਿਹਤ ਸੁਧਰਦੀ ਹੈ।

ਡਾ. ਜਗਦੀਸ਼ ਅਰੋੜਾ ਜੀ ਨੇ ਦੱਸਿਆ ਕਿ ਭਾਰਤ ਵਿੱਚ ਦਾਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ, ਪਰ ਉਤਪਾਦਨ ਘੱਟ ਹੋਣ ਕਾਰਨ ਦੇਸ਼ ਨੂੰ ਵੱਡੀ ਮਾਤਰਾ ਵਿੱਚ Import of Pulses ਦਾਲਾਂ ਦੀ ਆਯਾਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦਾਲਾਂ ਦੀ ਖੇਤੀ ਵੱਲ ਵੱਧ ਧਿਆਨ ਦੇਣ ਤਾਂ ਦੇਸ਼ ਦੀ ਆਯਾਤ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਬਲਾਕ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਬਲਦੇਵ ਸਿੰਘ ਜੀ ਨੇ ਪੰਜਾਬ ਲਈ ਉਚਿਤ ਦਾਲਾਂ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂੰਗੀ, ਮਸਰ, ਛੋਲੇ, ਮਟਰ ਅਤੇ ਅਰਹਰ ਵਰਗੀਆਂ ਦਾਲਾਂ ਪੰਜਾਬ ਦੀ ਮਿੱਟੀ ਅਤੇ ਮੌਸਮੀ ਹਾਲਾਤਾਂ ਲਈ ਉਚਿਤ ਹਨ। ਉਨ੍ਹਾਂ ਕਿਸਾਨਾਂ ਨੂੰ ਫ਼ਸਲ ਚੱਕਰ ਵਿੱਚ ਦਾਲਾਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਦੀ ਉਰਵਰਤਾ ਕਾਇਮ ਰਹੇ ਅਤੇ ਪੈਦਾਵਾਰ ਵਧੇ ਜਿਵੇਂ ਕਿ ਗਰਮੀ ਦੇ ਮੌਸਮ ਵਿੱਚ ਮੂੰਗੀ ਦੀ ਖੇਤੀ, ਰਬੀ ਮੌਸਮ ਵਿੱਚ ਮਸਰ ਅਤੇ ਛੋਲੇ ਦੀ ਬੀਜਾਈ ਅਤੇ ਕੁਝ ਖੇਤਰਾਂ ਵਿੱਚ ਅਰਹਰ ਦੀ ਖੇਤੀ ਕਰਕੇ ਕਿਸਾਨ ਘੱਟ ਲਾਗਤ ਵਿੱਚ ਵਧੀਆ ਲਾਭ ਪ੍ਰਾਪਤ ਕਰ ਸਕਦੇ ਹਨ।

ਅੰਤ ਵਿੱਚ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਅਪਣਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਅਨੁਸਾਰ ਬੀਜਾਈ ਅਤੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।


Thursday, February 12, 2026

ਜਦੋਂ ਜ਼ਿਲ੍ਹੇ ਦਾ ਡੀਸੀ ਪਹੁੰਚ ਗਿਆ ਜੱਟਾਂ ਦੀ ਮੰਡੀ ਵਿਚ

 *ਡਿਪਟੀ ਕਮਿਸ਼ਨਰ ਵਲੋਂ ਹਫ਼ਤਾਵਰੀ ਜੈਵਿਕ ਮੰਡੀ ਦਾ ਦੌਰਾ, ਬਰਨਾਲਾ ਵਾਸੀਆਂ ਨੂੰ ਲਾਹਾ ਲੈਣ ਦਾ ਸੱਦਾ*

*ਅਗਾਂਹਵਧੂ ਕਿਸਾਨਾਂ ਦੀ ਕੀਤੀ ਸ਼ਲਾਘਾ; ਕਿਹਾ, ਦਾਇਰਾ ਵਧਾਉਣ ਲਈ ਕੀਤੀ ਜਾਵੇਗੀ ਵਿਓਂਤਬੰਦੀ*

*ਕਿਸਾਨਾਂ ਨੇ ਮਾਰਕੀਟਿੰਗ ਮੰਚ ਮੁਹਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ*

ਬਰਨਾਲਾ, 12 ਫਰਵਰੀ
           ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ Barnala ਵਲੋਂ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ਦੇ ਮੱਦੇਨਜ਼ਰ ਆਤਮਾ ਸਕੀਮ ATMA Scheme ਤਹਿਤ ਬਰਨਾਲਾ ਸ਼ਹਿਰ ਵਿੱਚ ਲਾਈ ਜਾਂਦੀ ਜੈਵਿਕ ਮੰਡੀ (Organic Mandi) ਦਾ ਅੱਜ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ Deputy Commissioner Harpreet Singh IAS ਵਲੋਂ ਦੌਰਾ ਕੀਤਾ ਗਿਆ।
  ਇਸ ਮੌਕੇ ਉਨ੍ਹਾਂ ਕਿਸਾਨਾਂ Farmers ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਲੋਂ ਅੱਜ ਮੰਡੀ ਵਿੱਚ ਜੈਵਿਕ ਸਬਜ਼ੀਆਂ, Organic Vegetable ਚੌਲ, ਮੋਟੇ ਅਨਾਜ, ਦਾਲਾਂ, ਪਿੰਨੀਆਂ, ਗੁੜ, ਸ਼ਹਿਦ, ਡੇਅਰੀ ਉਤਪਾਦ Organic Dairy Products ਆਦਿ ਉਤਪਾਦ ਲਿਆਂਦੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਜੈਵਿਕ ਮੰਡੀ Organic Mandi ਦਾ ਦਾਇਰਾ ਵਧਾਉਣ ਅਤੇ ਹੋਰ ਬਿਹਤਰ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ। ਓਨ੍ਹਾਂ ਖੇਤੀਬਾੜੀ ਵਿਭਾਗ ਨੂੰ ਕਿਸਾਨ ਹੱਟ Kisan Hut ਬਾਰੇ ਵੀ ਤਜਵੀਜ਼ ਤਿਆਰ ਕਰਨ ਲਈ ਕਿਹਾ।
    ਇਸ ਮੌਕੇ ਮੰਡੀ ਵਿੱਚ ਜੈਵਿਕ ਸਬਜ਼ੀਆਂ Organic Vegetables ਲੈ ਕੇ ਆਏ ਕਿਸਾਨ ਅਜੀਤ ਸਿੰਘ ਵਾਸੀ ਟੱਲੇਵਾਲ ਨੇ ਦੱਸਿਆ ਕਿ ਉਹ ਸੇਵਾਮੁਕਤ ਮੁਲਾਜ਼ਮ ਹੈ ਅਤੇ ਆਪਣੇ ਪਰਿਵਾਰ ਲਈ ਜੈਵਿਕ ਸਬਜ਼ੀਆਂ Organic Vegetables ਉਗਾਉਣ ਦੀ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਰਕਬਾ ਵਧਾਇਆ। ਹੁਣ ਉਹ ਹਰ ਹਫ਼ਤੇ ਮੰਡੀ ਵਿੱਚ ਜੈਵਿਕ ਸਬਜ਼ੀਆਂ Organic Vegetables ਲੈ ਕੇ ਆਉਂਦਾ ਹੈ। ਇਹ ਜਿੱਥੇ ਪਰਿਵਾਰ ਅਤੇ ਗਾਹਕਾਂ ਦੀ ਸਿਹਤਯਾਬੀ ਲਈ ਚੰਗਾ ਹੈ ਓਥੇ ਉਸਨੂੰ ਆਮਦਨ ਵੀ ਵਧੀਆ ਹੁੰਦੀ ਹੈ ਅਤੇ ਉਸਦਾ ਸਮਾਂ ਵੀ ਵਧੀਆ ਗੁਜ਼ਰਦਾ ਹੈ।
ਇਸ ਮੌਕੇ ਅਮਨਦੀਪ ਸਿੰਘ ਵੜਿੰਗ ਵਾਸੀ ਧਨੌਲਾ ਨੇ ਦੱਸਿਆ ਕਿ ਉਸਨੇ ਆਪਣੇ ਖੇਤ ਵਿੱਚ ਜੈਵਿਕ ਅਨਾਜ Organic Food Grains, ਸਬਜ਼ੀਆਂ, ਫਲ ਲਗਾਏ ਹੋਏ ਹਨ ਅਤੇ ਘਰ ਦੇ ਡੇਅਰੀ ਉਤਪਾਦ, ਆਚਾਰ, ਪਿੰਨੀਆਂ ਆਦਿ ਤਿਆਰ ਕਰਕੇ ਮੰਡੀ ਵਿੱਚ ਲੈ ਕੇ ਆਉਂਦਾ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਮਾਰਕੀਟਿੰਗ ਮੰਚ ਮੁਹਈਆ ਕਰਾਉਣ ਲਈ ਸ਼ਲਾਘਾ ਕੀਤੀ।
     ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜੈਵਿਕ ਮੰਡੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਉਤਸ਼ਾਹ ਮਿਲੇ ਅਤੇ ਬਰਨਾਲਾ Barnala ਵਾਸੀਆਂ ਨੂੰ ਸ਼ੁੱਧ, ਜੈਵਿਕ, ਘਰੇਲੂ ਉਤਪਾਦ ਮਿਲ ਸਕਣ।
   ਜ਼ਿਕਰਯੋਗ ਹੈ ਕਿ ਇਹ ਮੰਡੀ ਹਰ ਬੁੱਧਵਾਰ ਨੂੰ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ, ਚਿੰਟੂ ਪਾਰਕ ਵਾਲੀ ਗਲੀ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲਗਾਈ ਜਾਂਦੀ ਹੈ।
  ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਅਫ਼ਸਰ ਧਰਮਵੀਰ ਸਿੰਘ, ਮੈਡਮ ਸੁਨੀਤਾ ਸ਼ਰਮਾ, ਕਿਸਾਨ ਈਸਰ ਸਿੰਘ ਹਰੀਗੜ੍ਹ, ਬਚਿੱਤਰ ਸਿੰਘ ਪਿੰਡ ਪੱਤੀ ਸੇਖਵਾਂ, ਸੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਪਿੰਡ ਵਾਹਿਗੁਰੂਪੁਰਾ, ਸੌਦਾਗਰ ਸਿੰਘ ਪਿੰਡ ਠੁੱਲੀਵਾਲ ਮੌਜੂਦ ਸਨ।

ਸ਼ਹਿਦ ਵਾਲੀਆਂ ਬੀਬੀਆਂ ਨੇ ਕਰ ਦਿੱਤਾ ਕਮਾਲ, ਬਣ ਗਈਆਂ ਹੋਰਨਾਂ ਲਈ ਮਿਸਾਲ

 ਮੱਖੀ ਪਾਲਣ ਨਾਲ ਬਣਾਈ ਮਿਸਾਲ, ਕਿਸਾਨ ਬੀਬੀਆਂ ਵੱਲੋਂ ਕਿੱਤੇ ਨੂੰ ਦਿੱਤਾ ਗਿਆ ਨਵਾਂ ਰੂਪ

--ਸ਼ਹਿਦ ਉਤਪਾਦਨ ਦੇ ਨਾਲ ਹੋਰ ਵੱਖ-ਵੱਖ ਉਤਪਾਦ ਬਣਾਕੇ ਵੇਚੇ ਜਾਂਦੇ ਹਨ

--ਬੇਰੀ, ਸਰ੍ਹੋਂ, ਸਫੈਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਦਾ ਸ਼ਹਿਦ ਕੀਤਾ ਜਾਂਦਾ ਹੈ ਤਿਆਰ

--ਡਿਪਟੀ ਕਮਿਸ਼ਨਰ ਨੇ ਕੀਤੀ ਗਰੁੱਪ ਦੀ ਸ਼ਲਾਘਾ, ਕਿਹਾ ਲੋਕ ਇਨ੍ਹਾਂ ਤੋਂ ਸੇਧ ਲੈ ਕੇ ਸਵੈ ਰੁਜ਼ਗਾਰ ਵੱਲ ਵਧਾਉਣ ਕਦਮ

ਦਿਆਲਪੁਰਾ ਭਾਈਕਾ (ਬਠਿੰਡਾ), 12 ਫਰਵਰੀ  : ਮੱਖੀ ਪਾਲਣ Honey Bee Keeping ਦੇ ਕਿੱਤੇ ਨੂੰ ਨਵਾਂ ਰੂਪ

ਦਿੰਦਿਆਂ ਕਿਸਾਨ ਬੀਬੀਆਂ Women Farmer ਨੇ ਮਿਸਾਲ ਬਣਾਈ ਹੈ। ਏਕ ਉਂਕਾਰ ਸੈਲਫ਼ ਹੈਲਪ ਗਰੁੱਪ Ek Onkar Self Help Group Village Diyalpura Bhaika, ਪਿੰਡ ਦਿਆਲਪੁਰਾ ਭਾਈਕਾ ਅਤੇ ਭਗਤਾ ਬਲਾਕ ਦੇ ਹੋਰਨਾਂ ਪਿੰਡਾਂ ਤੋਂ ਸ਼ਾਮਲ ਹੋਈਆਂ ਕਿਸਾਨ ਬੀਬੀਆਂ ਵੱਲੋ ਵੀ ਅਜੀਵਿਕਾ ਹਨੀ Ajivika Honey, ਕੌਰ ਹਨੀ Kaur Honey ਅਤੇ ਕੁਦਰਤ ਹਨੀ Kudart Honey ਬ੍ਰਾਂਡ ਹੇਠਾਂ ਅਨੇਕਾਂ ਪ੍ਰਕਾਰ ਦੇ ਸ਼ਹਿਦ ਅਤੇ ਉਸ ਤੋਂ ਬਣੇ ਉਤਪਾਦ ਵੇਚੇ ਜਾਂਦੇ ਹਨ। ਉਨ੍ਹਾਂ ਵੱਲੋਂ ਬੇਰੀ, ਸਰ੍ਹੋਂ, ਸਫੇਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਆਦਿ ਤੋਂ ਤਿਆਰ ਸ਼ਹਿਦ ਦਾ ਉਤਪਾਦਨ ਕੀਤਾ ਜਾਂਦਾ ਹੈ।

ਗਰੁੱਪ ਦੀ ਮੈਂਬਰ ਜਸਵੀਰ ਕੌਰ ਨੇ ਦੱਸਿਆ ਕਿ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਦੇ ਉਤਪਾਦਨ Honey Production ਲਈ ਗਰੁੱਪ ਵੱਲੋਂ ਮੱਖੀਆਂ ਨੂੰ ਹਰਿਆਣਾ Haryana, ਰਾਜਸਥਾਨ Rajasthan ਅਤੇ ਪੰਜਾਬ Punjab ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਵਾਸ ਲਈ ਲਿਜਾਇਆ ਜਾਂਦਾ ਹੈ। ਜਸਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ 2020 ਤੋਂ ਮੱਖੀ ਪਾਲਣ ਦੇ ਕਿੱਤੇ ਨੂੰ ਰੁਜ਼ਗਾਰ ਦੇ ਤੌਰ 'ਤੇ ਅਪਣਾਇਆ।

ਇਨ੍ਹਾਂ ਕਿਸਾਨ ਬੀਬੀਆਂ ਨੇ ਮਾਨ ਮੱਖੀ ਫਾਰਮ Mann Bee Farm Tung Wali, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ Bathinda ਵਿਖੇ ਲੱਗੇ ਜਾਗਰੂਕਤਾ ਕੈਂਪ ਤੋਂ ਪ੍ਰੇਰਨਾ ਲੈਕੇ ਪੰਜ ਮੈਂਬਰਾਂ ਦੀ ਟੀਮ ਬਣਾਈ ਅਤੇ ਮੱਖੀ ਪਾਲਣ ਦਾ ਕੰਮ 50 ਬਕਸਿਆਂ ਨਾਲ ਸ਼ੁਰੂ ਕੀਤਾ। ਇਸ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ Horticulture Department Punjab  ਅਤੇ ਪੰਜਾਬ ਰਾਜ ਦਿਹਾਤੀ ਮਿਸ਼ਨ Punjab State Rural Livelihood Mission ਤੋਂ ਵਿੱਤੀ ਸਹਾਇਤਾ Financial Assistance ਦੇ ਤੌਰ 'ਤੇ ਮਿਲੇ ਸਹਿਯੋਗ ਸਦਕਾ ਅੱਜ ਉਨ੍ਹਾਂ ਕੋਲ ਮਧੂ ਮੱਖੀਆਂ ਦੇ 2500 ਬਕਸੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਇਸ ਗਰੁੱਪ ਵਿੱਚ 200 ਮੈਂਬਰਾਂ ਨੂੰ ਇਸ ਕਿੱਤੇ ਰਾਹੀਂ ਹੋ ਰਹੀ ਆਮਦਨ ਦੇ ਨਾਲ-ਨਾਲ ਸਾਰਾ ਸਾਲ 5 ਜਾਂ 6 ਕਾਮਿਆਂ ਨੂੰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈ। ਗਰੁੱਪ ਨੂੰ ਪੰਜਾਬ ਐਗਰੋ Punjab Agro ਵੱਲੋਂ ਸਬਸਿਡੀ Subsidy ਉੱਤੇ 10 ਲੱਖ ਰੁਪਏ ਦਾ ਪ੍ਰੋਜੈਕਟ ਦਿੱਤਾ ਗਿਆ ਹੈ, ਜਿਸ ਨਾਲ ਉਹ ਸ਼ਹਿਦ ਨੂੰ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਦਾ ਮੰਡੀਕਰਨ Honey Marketing ਕੀਤਾ ਜਾਂਦਾ ਹੈ ।

ਸ਼ਹਿਦ ਦੇ ਮੰਡੀਕਰਨ Honey Marketinਲਈ ਗਰੁੱਪ ਵੱਲੋਂ ਆਜੀਵਿਕਾ, ਕੁਦਰਤ ਅਤੇ ਕੌਰ ਹਨੀ ਦੇ ਮਾਰਕੇ ਹੇਠ ਖੁਦ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਵਿਕਰੀ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਗਰੁੱਪ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪ੍ਰਦਰਸ਼ਨੀਆਂ, ਮੇਲਿਆਂ ਵਿੱਚ ਜਾਕੇ ਅਤੇ ਭਗਤਾ-ਬਰਨਾਲਾ ਰੋਡ, ਪਿੰਡ ਦਿਆਲਪੁਰਾ ਭਾਈਕਾ ਵਿਖੇ ਗੁਰੱਪ ਦੇ ਬਣੇ ਹੋਏ ਵਿਕਰੀ ਕੇਂਦਰ 'ਤੇ ਸ਼ਹਿਦ ਵੇਚਿਆ ਜਾਂਦਾ ਹੈ।

ਸ਼ਹਿਦ ਦੇ ਮੰਡੀਕਰਨ Honey Marketing ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਜਸਵੀਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਸਰ੍ਹੋਂ ਦੀ ਫ਼ਸਲ ਤੋਂ ਤਿਆਰ ਹੋਇਆ ਸ਼ਹਿਦ ਜੋ ਕਿ ਕੁਦਰਤੀ ਤੌਰ 'ਤੇ ਘੱਟ ਤਾਪਮਾਨ ਤੇ ਜੰਮ ਜਾਂਦਾ ਹੈ, ਉਸ ਨੂੰ ਮਿਲਾਵਟੀ ਸਮਝ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਗਰੁੱਪ ਵੱਲੋਂ ਸ਼ਹਿਦ ਦੇ ਧੰਦੇ ਤੋਂ ਚੰਗਾ ਮੁਨਾਫਾ ਕਮਾਉਣ ਲਈ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਸੇਧਾਂ ਲੈਣ ਲਈ ਮੰਡੀਕਰਨ ਵਿੰਗ, ਖੇਤੀਬਾੜੀ ਵਿਭਾਗ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

ਇਸ ਤਰ੍ਹਾਂ ਸਮਾਜਿਕ, ਆਰਥਿਕ ਔਕੜਾਂ ਹੋਣ ਦੇ ਬਾਵਜੂਦ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਾਲੀਆਂ ਕਿਸਾਨ ਬੀਬੀਆਂ ਦਾ ਇਹ ਸਮੂਹ ਆਪਸ ਵਿੱਚ ਜੁੜਕੇ ਸਾਂਝੇ ਤੌਰ 'ਤੇ ਕੰਮ ਕਰਨ ਦੀ ਚੰਗੀ ਮਿਸਾਲ ਬਣ ਰਿਹਾ ਹੈ। ਅੱਜ ਦੇ ਇਸ ਵੱਧ ਰਹੇ ਖਰਚਿਆਂ ਦੇ ਸਮੇਂ ਵਿੱਚ ਪਿੰਡਾਂ/ਸ਼ਹਿਰਾਂ ਵਿੱਚ ਖੇਤੀਬਾੜੀ ਦੇ ਧੰਦੇ ਨਾਲ ਜੁੜੀਆਂ ਕਿਸਾਨ ਬੀਬੀਆਂ ਨੂੰ ਇਸ ਗਰੁੱਪ ਤੋਂ ਸੇਧ ਲੈ ਕੇ ਇਸ ਤਰ੍ਹਾਂ ਸਵੈ ਸਹਾਇਤਾ ਗਰੁੱਪ ਜਾਂ ਕਿਸਾਨ ਉਤਪਾਦਕ ਸੰਗਠਨ ਬਣਾਕੇ ਖੇਤੀਬਾੜੀ ਨਾਲ ਜੁੜੇ ਅਜਿਹੇ ਧੰਦੇ ਅਪਨਾਉਣ ਦੀ ਲੋੜ ਹੈ।

--ਇਨ੍ਹਾਂ ਤੋਂ ਸੇਧ ਲੈ ਕੇ ਸਵੈ-ਰੁਜ਼ਗਾਰ ਵੱਲ ਵਧਾਉਣ ਕਦਮ, ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬਠਿੰਡਾ Bathinda ਸ਼੍ਰੀ ਰਾਜੇਸ਼ ਧੀਮਾਨ Rajesh Dhiman IAS ਨੇ ਇਨ੍ਹਾਂ ਕਿਸਾਨ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੀਬੀਆਂ ਹੋਰਨਾਂ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਕਿਸਾਨ ਸਵੈ-ਰੁਜ਼ਗਾਰ ਵੱਲ ਆਪਣੇ ਕਦਮ ਵਧਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਵਿਚ ਤਕਨੀਕੀ ਸਿੱਖਿਆ, ਸਬਸਿਡੀ ਉੱਤੇ ਮਸ਼ੀਨਰੀ ਅਤੇ ਮੰਡੀਕਰਨ ਸਬੰਧੀ ਸਹਾਇਤਾ ਸ਼ਾਮਲ ਹੈ।

--ਲਸਣ ਵਾਲਾ ਸ਼ਹਿਦ, ਪੋਲਨ, ਸਫੇਦ ਸ਼ਹਿਦ ਬਣਾਏ ਜਾਂਦੇ ਹਨ :


ਕਿਸਾਨ ਬੀਬੀਆਂ ਵੱਲੋਂ ਸ਼ਹਿਦ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਤੋਂ ਵੱਖ-ਵੱਖ ਉਤਪਾਦ Products from Honey ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਮਾਰਕੀਟ ਵਿਚ ਭਰਪੂਰ ਮੰਗ ਹੈ। ਇਨ੍ਹਾਂ ਵੱਲੋਂ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਾਲਾ ਲਸਣ ਵਾਲਾ ਸ਼ਹਿਦ, ਲਸਣ- ਸ਼ਹਿਦ ਦਾ ਅਰਕ, ਪੋਲਨ ਗ੍ਰੈਨ - ਸਰੋਂ ਅਤੇ ਪਿਆਜ਼ੀ ਵਰਾਇਟੀ ਦੇ (ਜਿਹੜੇ ਕਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ), ਡ੍ਰਾਈ ਫਰੂਟ ਵਾਲਾ ਸ਼ਹਿਦ, ਸ਼ਹਿਦ ਦੀ ਬਰਫੀ, ਨਾਰੀਅਲ ਲੱਡੂ ਆਦਿ ਵੀ ਬਣਾਕੇ ਵੇਚੇ ਜਾਂਦੇ ਹਨ।

Wednesday, February 11, 2026

ਤੇਲ ਬੀਜ ਫਸਲਾਂ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ

 ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਮਹਿਲ ਕਲਾਂ, 12 ਫਰਵਰੀ


   ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵੱਲੋਂ ਡਾਕਟਰ ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ Baranala ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਹਰਮਨਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਦੀ ਅਗਵਾਈ ਵਿੱਚ ਪਿੰਡ ਛਾਪਾ ਵਿਖੇ ਐਨ ਲਐਮਈਓ- ਆਇਲਸੀਡਜ਼ NLMEO (ਤੇਲ ਬੀਜ) ਸਕੀਮ ਤਹਿਤ ਤੇਲ ਬੀਜ ਫ਼ਸਲਾਂ ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

  ਇਸ ਮੌਕੇ ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬਰਾੜ ਬਲਾਕ ਤਕਨੀਕੀ ਮੈਨੇਜਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਤੇਲ ਬੀਜ ਫਸਲਾਂ Oil Seed Crop ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ Disease and Pest in Oil Seed Crop ਦੀ ਰੋਕਥਾਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜ਼ਮੀਨ ਦੀ ਸਿਹਤ ਵਧਾਉਣ ਲਈ ਰੂੜੀ ਖਾਦ, ਹਰੀ ਖਾਦ Green Manure ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ 'ਤੇ ਜ਼ੋਰ ਦਿੱਤਾ। ਇਸ ਮੌਕੇ ਸ੍ਰੀ ਨਰਿੰਦਰ ਸਿੰਘ ਸੈਕਟਰੀ ਸਹਿਕਾਰੀ ਸਭਾ ਨੇ ਕਿਸਾਨਾਂ ਨੂੰ ਸਰੋਂ ਦੀ ਪ੍ਰੋਸੈਸਿੰਗ Processing of Mustard ਕਰਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਘਰ ਵਿੱਚ ਵਰਤੇ ਜਾਣ ਵਾਲੇ ਖਾਣ ਵਾਲੀਆਂ ਵਸਤੂਆਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ Organic Farming ਰਾਹੀਂ ਪੈਦਾ ਕਰਨ ਲਈ ਪ੍ਰੇਰਿਆ।

ਇਸ ਮੌਕੇ ਸ੍ਰੀ ਹਰਪਾਲ ਸਿੰਘ ਖੇਤੀ ਉਪ ਨਿਰੀਖਕ ਮਹਿਲ ਕਲਾਂ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿੱਚੋਂ ਕੱਢਣ ਅਤੇ ਮੁੱਖ ਧਾਰਾ ਨਾਲ ਜੋੜਨ ਲਈ ਖੇਤੀਬਾੜੀ-ਸਹਾਇਕ ਧੰਦੇ ਜਿਵੇਂ ਕਿ ਬੱਕਰੀ-ਪਾਲਣ, Goat Farming ਡੇਅਰੀ-ਪਾਲਣ, Dairy Farming ਅਪਣਾਉਣ ਲਈ ਜਾਣਕਾਰੀ ਦਿੱਤੀ।

ਇਸ ਮੌਕੇ ਸ੍ਰੀ ਕੁਲਵੀਰ  ਸਿੰਘ ਏ .ਟੀ.ਐੱਮ.ਨੇ ਕਿਸਾਨਾਂ ਨੂੰ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਬਲਾਕ ਵਿੱਚ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਲੋੜਵੰਦ ਕਿਸਾਨ ਇਹ ਮਸ਼ੀਨਰੀ ਦੀ ਵਰਤੋਂ ਕਰ ਸਕੇ।

   ਇਸ ਮੌਕੇ ਪਿੰਡ ਛਾਪਾ ਤੋਂ ਸਰਪੰਚ ਸ. ਗੁਰਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਕੁਲਦੀਪ ਸਿੰਘ ਬੇਲਦਾਰ, ਜਸਵੀਰ ਸਿੰਘ ਅਤੇ ਕੰਵਲਜੀਤ ਸਿੰਘ ਆਰ ਜੀ ਆਰ ਸੈਲ ਤੋਂ ਇਲਾਵਾ ਕਿਸਾਨ ਭੁਪਿੰਦਰ ਸਿੰਘ, ਰਣਤੀਰ ਸਿੰਘ, ਅਮਰੀਕ ਸਿੰਘ, ਸ਼ਿੰਗਾਰਾ ਸਿੰਘ ਆਦਿ ਅਗਾਂਹਵਧੂ ਕਿਸਾਨ ਹਾਜ਼ਰ ਸਨ।


ਨੱਪਤੀ ਸਿਰੀ ਸਰਕਾਰ ਨੇ, ਅਣਅਧਿਕਾਰਤ ਖਾਦ ਸਪਰੇਹਾਂ ਸਟੋਰ ਕਰਨ ਤੇ ਪਰਚਾ

*ਗੈਰ-ਕਾਨੂੰਨੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਭੰਡਾਰਨ ਅਤੇ ਵਿਕਰੀ ਸਬੰਧੀ ਹਰਿਆਣਾ ਅਧਾਰਤ ਫਰਮ ਵਿਰੁੱਧ ਮਾਮਲਾ ਦਰਜ: ਗੁਰਮੀਤ ਸਿੰਘ ਖੁੱਡੀਆਂ*

*• ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਖੇਤੀ ਲਾਗਤ ਸਮੱਗਰੀ ਮੁਹੱਈਆ ਕਰਵਾਉਣ ਲਈ ਵਚਨਬੱਧ: ਖੁੱਡੀਆਂ*

ਚੰਡੀਗੜ੍ਹ, 11 ਫਰਵਰੀ:


ਅਣਅਧਿਕਾਰਤ ਖੇਤੀ ਲਾਗਤ ਸਮੱਗਰੀ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਸ਼ਿਕਾਇਤ 'ਤੇ ਹਰਿਆਣਾ ਦੇ ਝੱਜਰ ਨਾਲ ਸਬੰਧਤ ਫਰਮ ਦੇ ਮਾਲੇਕੋਟਲਾ ਵਿਖੇ ਅਣਅਧਿਕਾਰਤ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਟੋਰੇਜ Unauthorised Storage of Fertilizer and Pesticides ਅਤੇ ਵਿਕਰੀ ਵਿਰੁੱਧ ਐਫਆਈਆਰ FIR ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਕਿਹਾ ਕਿ ਇੱਕ ਅਚਨਚੇਤ ਜਾਂਚ ਦੌਰਾਨ "ਮੈਸਰਜ਼ ਯੂਨੀ-- ਕ੍ਰੌਪ ਸਾਇੰਸ" ਫਰਮ ਦੇ ਅਹਾਤੇ ਵਿੱਚ ਅਣਅਧਿਕਾਰਤ ਖਾਦਾਂ ਅਤੇ ਕੀਟਨਾਸ਼ਕਾਂ ਦਾ ਸਟਾਕ ਪਾਇਆ ਗਿਆ।

ਖੇਤੀਬਾੜੀ ਮੰਤਰੀ ਨੇ ਅੱਗੇ ਦੱਸਿਆ ਕਿ ਖਾਦ (ਕੰਟਰੋਲ) ਆਰਡਰ, Fertilizer Control Order 1985, ਜ਼ਰੂਰੀ ਵਸਤਾਂ ਐਕਟ, 1955 ਅਤੇ Pesticide Act ਕੀਟਨਾਸ਼ਕ ਐਕਟ, 1968 ਦੇ ਉਪਬੰਧਾਂ ਤਹਿਤ ਉਕਤ ਸਟਾਕ ਦੀ ਕਿਸਾਨਾਂ ਨੂੰ ਵਿਕਰੀ ਅਤੇ ਵੰਡ ਨੂੰ ਰੋਕਣ ਲਈ ਤੁਰੰਤ ਇਸ ਗੈਰ-ਕਾਨੂੰਨੀ ਸਟਾਕ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਫਰਮ ਵਿਰੁੱਧ ਮਾਲੇਰਕੋਟਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ BNS  ਦੀ ਧਾਰਾ 318 (4) ਤਹਿਤ ਐਫਆਈਆਰ ਦਰਜ ਕਰਵਾਈ ਗਈ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Maan ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦ੍ਰਿੜ ਸਟੈਂਡ ਨੂੰ ਦੁਹਰਾਉਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮਿਆਰੀ ਖੇਤੀਬਾੜੀ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਅਤੇ ਵੰਡ ਸਬੰਧੀ ਕਿਸੇ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਗ਼ੈਰਕਾਨੂੰਨੀ ਖੇਤੀਬਾੜੀ ਉਤਪਾਦਾਂ ਦੇ ਨਿਰਮਾਣ, ਸਟੋਰੇਜ ਜਾਂ ਵਿਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਫਰਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।

ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਚੇਨ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਪੂਰੇ ਸੂਬੇ ਵਿੱਚ ਜਾਂਚ ਅਤੇ ਨਿਰੀਖਣ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।