- ਖੇਤੀ ਵਿੱਚ ਨਵੀਨਤਾ ਲਿਆਉਣ ਵਾਲੇ ਕਿਸਾਨ ਤੇ ਮਹਿਲਾ
ਕਿਸਾਨ ਹੋਣਗੇ ਸਨਮਾਨਿਤ
ਲੁਧਿਆਣਾ, 28 ਮਈ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
(PAU) ਲੁਧਿਆਣਾ ਵੱਲੋਂ ਸਤੰਬਰ ਮਹੀਨੇ ਦੌਰਾਨ ਲੱਗਣ ਵਾਲੇ ਪ੍ਰਸਿੱਧ ਕਿਸਾਨ ਮੇਲੇ Kisan Mela ਵਿੱਚ
ਪ੍ਰਗਤੀਸ਼ੀਲ ਕਿਸਾਨਾਂ, ਨਵੀਨਤਾ ਅਪਣਾਉਣ
ਵਾਲੀਆਂ ਮਹਿਲਾ ਕਿਸਾਨਾਂ ਅਤੇ ਵੱਖ-ਵੱਖ ਖੇਤੀ ਖੇਤਰਾਂ ਵਿੱਚ ਮਿਸਾਲ ਬਣੇ ਖੇਤੀਬਾੜੀ ਨਾਲ ਜੁੜੇ
ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਭਰ ਤੋਂ ਯੋਗ
ਕਿਸਾਨਾਂ ਅਤੇ ਮਹਿਲਾ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ “ਦਲੀਪ ਸਿੰਘ ਧਾਲੀਵਾਲ
ਐਵਾਰਡ” Dalip Singh Dhaliwal Award for Farmer ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ ਵਿੱਚ ਖੁਦ ਖੇਤੀ ਕਰਦੇ ਹਨ। ਇਸ
ਇਨਾਮ ਤਹਿਤ ਪੰਜ ਹਜ਼ਾਰ ਰੁਪਏ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ। ਇਸੇ ਤਰ੍ਹਾਂ “ਪਰਵਾਸੀ ਭਾਰਤੀ
ਐਵਾਰਡ” ਵੱਖ-ਵੱਖ ਫਸਲਾਂ ਅਤੇ ਵਿਭਿੰਨ ਖੇਤੀ ਮਾਡਲ ਅਪਣਾਉਣ ਵਾਲੇ ਕਿਸਾਨਾਂ ਲਈ ਹੋਵੇਗਾ, ਜਿਸ ਵਿੱਚ ਅੱਠ ਹਜ਼ਾਰ ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤਾ
ਜਾਵੇਗਾ।
ਸਬਜ਼ੀ ਕਾਸ਼ਤ ਵਿੱਚ ਉਤਕ੍ਰਿਸ਼ਟ ਕੰਮ ਕਰਨ
ਵਾਲੇ ਕਿਸਾਨਾਂ ਲਈ “ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ” Ujagar Singh Dhaliwal Award for Farmer ਰੱਖਿਆ ਗਿਆ ਹੈ। ਇਹ ਇਨਾਮ ਉਹਨਾਂ
ਕਿਸਾਨਾਂ ਨੂੰ ਮਿਲੇਗਾ ਜੋ ਆਪਣੀ ਕੁੱਲ ਜ਼ਮੀਨ ਦੇ ਘੱਟੋ-ਘੱਟ 60 ਫ਼ੀਸਦੀ ਹਿੱਸੇ ਵਿੱਚ ਸਬਜ਼ੀਆਂ ਦੀ ਕਾਸ਼ਤ
ਕਰਦੇ ਹੋਣ। ਇਸ ਦੇ ਤਹਿਤ 3100 ਰੁਪਏ ਅਤੇ ਪ੍ਰਸ਼ੰਸਾ
ਪੱਤਰ ਦਿੱਤਾ ਜਾਵੇਗਾ।
ਛੋਟੇ ਅਤੇ ਖੁਦ ਖੇਤੀ ਕਰਨ ਵਾਲੇ
ਪ੍ਰਗਤੀਸ਼ੀਲ ਕਿਸਾਨਾਂ ਲਈ “ਸੁਰਜੀਤ ਸਿੰਘ ਢਿੱਲੋਂ ਐਵਾਰਡ” Surjit Singh Dhillon Award for Farmer ਨਿਰਧਾਰਤ ਕੀਤਾ ਗਿਆ ਹੈ। ਇਹ ਇਨਾਮ
ਪੰਜ ਏਕੜ ਤੱਕ ਜ਼ਮੀਨ ਰੱਖਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪੰਜ ਹਜ਼ਾਰ ਰੁਪਏ ਦੀ ਰਕਮ ਸ਼ਾਮਲ ਹੈ।
ਮਹਿਲਾ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ
“ਜਗਬੀਰ ਕੌਰ ਮੈਮੋਰੀਅਲ ਇਨੋਵੇਟਿਵ ਵੂਮੈਨ ਫਾਰਮਰ ਐਵਾਰਡ” Jagbeer Kaur Memorial Innovative Women Farmer Award ਵੀ ਦਿੱਤਾ ਜਾਵੇਗਾ। ਇਹ ਸਨਮਾਨ ਖੇਤੀ
ਅਤੇ ਖੇਤੀ ਨਾਲ ਜੁੜੇ ਕਾਰੋਬਾਰਾਂ ਵਿੱਚ ਸਰਗਰਮ ਮਹਿਲਾ ਕਿਸਾਨਾਂ ਲਈ ਰਾਖਵਾਂ ਹੈ। ਇਸ ਵਿੱਚ 3100 ਰੁਪਏ, ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ “ਭਾਈ ਬਾਬੂ ਸਿੰਘ ਬਰਾੜ
ਬੈਸਟ ਪੌਂਡ ਐਵਾਰਡ” Bhai Babu Singh Brar Best Pond Award ਵੀ ਦਿੱਤਾ ਜਾਵੇਗਾ। ਇਸ ਐਵਾਰਡ ਲਈ ਘੱਟੋ-ਘੱਟ ਦੋ ਕਨਾਲ ਖੇਤਰ ਵਿੱਚ ਚਾਰ
ਫੁੱਟ ਡੂੰਘਾ ਅਤੇ ਸਾਫ਼-ਸੁਥਰਾ ਤਲਾਬ ਹੋਣਾ ਲਾਜ਼ਮੀ ਹੈ। ਪਾਣੀ ਦੇ ਪ੍ਰਬੰਧ ਅਤੇ ਸਫ਼ਾਈ ਦੇ ਆਧਾਰ
’ਤੇ ਚੋਣ ਕੀਤੀ ਜਾਵੇਗੀ। ਚੁਣੇ ਗਏ ਪਿੰਡ ਜਾਂ ਕਸਬੇ ਨੂੰ 20 ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਜਾਵੇਗਾ।

No comments:
Post a Comment