ਬਟਾਲਾ, 10 ਫਰਵਰੀ (Only Agriculture) ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵਿਖੇ ਮਿੱਲ ਦੇ ਜਨਰਲ ਮੈਨੇਜਰ ਸ੍ਰੀਮਤੀ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਗੰਨਾ ਸੈਮੀਨਾਰ Sugar Cane Seminar ਲਗਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਗੰਨੇ ਦੀ ਕਾਸ਼ਤ Sugar Cane Cultivation ਨਾਲ ਸਬੰਧਤ ਇਸ ਸੈਮੀਨਾਰ ਵਿੱਚ ਡਾ: ਨਵਦੀਪ ਸਿੰਘ ਜਮਵਾਲ ਪਲਾਂਟ ਬਰੀਡਰ Plant Breeder, ਡਾ: ਰਾਜਿੰਦਰ ਕੁਮਾਰ ਕੀਟ ਵਿਗਿਆਨੀ ਅਤੇ ਮੈਡਮ ਰੇਨੂੰ, ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਸੈਮੀਨਾਰ ਵਿੱਚ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ High Yielding Verities of Sugar Cane ਅਤੇ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ Mechanization of Sugar Cane Farming ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ ਅਤੇ ਗੰਨੇ ਦੀ ਫਸ਼ਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ Disease and Pest in Sugar cane ਦੀ ਪਛਾਣ ਕਰਨ ਅਤੇ ਇਸਦੀ ਰੋਕਥਾਮ ਬਾਰੇ ਵਿਸਥਾਰ- ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।
ਗੰਨੇ ਦੀ ਬਿਜਾਈ ਲਈ ਸੀਡ ਨਰਸਰੀਆਂ Seed Nurseries ਰਾਖਾਵੀਆਂ ਕਰਨ ਅਤੇ ਸਿੰਗਲ ਬੱਡ Single Bud ਰਾਹੀ ' ਸੀਡ ਸੇਪਲਿੰਗ ਵਿਧੀ ਤਹਿਤ ਗੰਨੇ ਦੀਆਂ ਸੀਡ ਨਰਸਰੀਆਂ ਦੀ ਬਿਜਾਈ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਫੀਲਡ ਸਟਾਫ਼ ਅਤੇ ਅਗਾਂਹ ਵਧੂ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਇਸ ਮੌਕੇ ਮਿੱਲ ਦੇ ਸੀ. ਸੀ.ਡੀ .ਓ.ਸ੍ਰੀ ਪਵਿੱਤਰ ਸਿੰਘ ਬੱਲ ਵੱਲੋ ਆਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਹਾਰ ਰੁੱਤ-2026 ਦੌਰਾਨ ਗੰਨੇ ਦੀ ਵੱਧ ਤੋ ਵੱਧ ਬਿਜਾਈ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਮਿੱਲ ਨੂੰ ਪਿੜਾਈ ਸਮਰੱਥਾ ਅਨੁਸਾਰ ਗੰਨਾ ਉਪਲੱਬਧ ਹੋ ਸਕੇ।
ਇਸ ਮੌਕੇ ਨਿਰਮਲ ਸਿੰਘ ਸੁਚਾਨੀਆਂ, ਪਲਵਿੰਦਰ ਸਿੰਘ ਸਹਾਰੀ, ਗੁਰਪਾਲ ਸਿੰਘ ਮਸ਼ਾਣੀਆਂ, ਪਰਮਜੀਤ ਸਿੰਘ ਬਾਜਵਾ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਵਰਿੰਦਰਜੀਤ ਸਿੰਘ, ਸਾਹਿਬਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਸਰਪੰਚ ਗੋਧਰਪੁਰ ਆਦਿ ਹਾਜ਼ਰ ਸਨ।

No comments:
Post a Comment