ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਫਰਵਰੀ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ Agriculture and Farmer Welfare Department Punjab ਵੱਲੋਂ ਡਾ. ਸੁਖਜਿੰਦਰ ਸਿੰਘ ਬਾਜਵਾ Dr Sukhjinder Singh Bajwa ਮੁੱਖ ਖੇਤੀਬਾੜੀ ਅਫਸਰ Chief Agriculture Officer (CAO) ਸਾਹਿਬਜਾਦਾ ਅਜੀਤ ਸਿੰਘ ਨਗਰ SAS Nagar ਨੂੰ ਵਿਸ਼ੇਸ ਹੁਕਮਾਂ ਰਾਹੀਂ ਬਤੌਰ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਆਸਾਮੀ ਤੇ ਨਿਯੁਕਤ ਕੀਤਾ ਗਿਆ ਹੈ। ਸਾਲ 1993 ਨੂੰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋ ਖੇਤੀਬਾੜੀ ਇਕਨੋਮਿਕਸ Agro Economics ਅਧੀਨ ਐਮ.ਐਸ.ਸੀ. ਦੀ ਵਿਦਿਆ ਪ੍ਰਾਪਤ ਕੀਤੀ ਅਤੇ ਸਾਲ 1996 ਨੂੰ ਬਤੌਰ ਖੇਤੀਬਾੜੀ ਵਿਕਾਸ ਅਫਸਰ (ਜ਼ਿਲ੍ਹਾ ਕਮ) ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਜੁਆਇੰਨ ਕੀਤਾ ਅਤੇ ਸਾਲ 2021 ਤੱਕ ਬਤੌਰ ਖੇਤੀਬਾੜੀ ਵਿਕਾਸ ਅਫਸਰ ADO ਸੇਵਾਵਾਂ ਨਿਭਾਈਆਂ ਗਈਆਂ। ਇਨ੍ਹਾਂ ਦੀ ਬਤੌਰ ਖੇਤੀਬਾੜੀ ਅਫਸਰ ਪਦ ਉਨਤੀ ਸਾਲ 2021 ਵਿੱਚ ਹੋਈ ਅਤੇ ਇਨ੍ਹਾਂ ਨੇ ਬਤੌਰ ਸਹਾਇਕ ਗੰਨਾ ਕਮਿਸ਼ਨਰ ਦਫਤਰ ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਬਲਾਕ ਖੇਤੀਬਾੜੀ ਅਫਸਰ ਡੇਰਾਬਸੀ ਵਿਖੇ ਕੰਮ ਕੀਤਾ। ਉਨ੍ਹਾਂ ਨੇ ਪਦ ਉਨਤੀ ਉਪਰੰਤ ਸਾਲ 2025-26 ਦੌਰਾਨ ਬਤੌਰ ਡਿਪਟੀ ਡਾਇਰੈਕਟਰ ਖੇਤੀਬਾੜੀ (ਐਲ.ਸੀ.ਪੀ.ਪੀ.) ਸੇਵਾਂਵਾ ਨਿਭਾਈਆਂ ਅਤੇ ਬਤੌਰ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ ਦਾ ਮਿਤੀ 09.02.2026 ਤੋਂ ਚਾਰਜ ਸੰਭਾਲਦੇ ਹੋਏ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਵਿੱਚ ਕੰਮ ਕਰ ਰਹੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਕਿਸਾਨ ਭਲਾਈ ਲਈ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਤਹਿਤ ਕਿਸਾਨਾਂ ਨੂੰ ਲਾਭ ਦੇਣ ਨੂੰ ਸੁਨਿਸਚਿਤ ਕੀਤਾ ਜਾਵੇ ਅਤੇ ਉਚ ਮਿਆਰੀ ਖੇਤੀ ਇਨਪੁਟਸ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ.ਗੁਰਮੇਲ ਸਿੰਘ ਜੋ ਕਿ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਤੋਂ ਬਤੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਪਦ ਉਨਤ ਹੋਏ ਹਨ ਵੱਲੋਂ ਸ਼ਿਰਕਤ ਕਰਦੇ ਹੋਏ ਡਾ. ਸੁਖਜਿੰਦਰ ਸਿੰਘ ਬਾਜਵਾ ਨੂੰ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਨਿਯੁਕਤੀ ਲਈ ਵਧਾਈ ਦਿੱਤੀ ਗਈ।

No comments:
Post a Comment