Wednesday, February 25, 2026

ਕਣਕ ਦੀ ਫ਼ਸਲ ਨੂੰ ਉੱਚ ਤਾਪਮਾਨ ਤੋਂ ਕਿਵੇਂ ਬਚਾਇਆ ਜਾਵੇ, ਕਿਸਾਨਾਂ ਲਈ ਸਲਾਹਕਾਰੀ ਜਾਰੀ

ਬਰਨਾਲਾ, 26 ਫਰਵਰੀ

ਇਹ ਤਸਵੀਰ ਏਆਈ
ਨਾਲ ਬਣਾਈ ਗਈ ਹੈ

ਪੰਜਾਬ ਵਿੱਚ ਲਗਭਗ 95% ਰਕਬੇ ‘ਤੇ ਕਣਕ Wheat Crop ਦੀ ਮੌਜੂਦਾ ਸੀਜ਼ਨ ਵਿੱਚ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਗਈ ਸੀ ਜੋ ਕਿ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਹੈ। ਕਣਕ, ਖਾਸ ਕਰਕੇ ਦਾਣੇ ਪੈਣ ਸਮੇਂ, ਉੱਚ ਤਾਪਮਾਨ Temperature Sensitive Wheat Crop ਲਈ ਵਧੇਰੇ ਸੰਵੇਦਨਸ਼ੀਲ ਹੈ। ਇਸ ਸਮੇਂ ਦਾਣਿਆਂ ਦੇ ਭਾਰ ਉੱਤੇ ਉੱਚ ਤਾਪਮਾਨ ਦਾ ਮਾੜਾ Heat Stress ਪ੍ਰਭਾਵ ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਕਣਕ ਦੇ ਝਾੜ੍ਹ ਅਤੇ ਗੁਣਵੱਤਾ ਵਿੱਚ ਗਿਰਾਵਟ ਆਉਂਦੀ ਹੈ। ਵੱਧ ਤਾਪਮਾਨ ਕਾਰਨ ਹਲਕੀ ਤੋਂ ਦਰਮਿਆਨੀ ਜਮੀਨ ‘ਤੇ ਬੀਜੀ ਅਗੇਤੀ ਕਣਕ ਦੀ ਫਸਲ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਪੱਕ ਜਾਂਦੀ ਹੈ ਜਿਸ ਕਰਕੇ ਦਾਣੇ ਮਾੜੇ ਰਹਿ ਜਾਂਦੇ ਹਨ।

ਡਾ. ਅਮਨਦੀਪ ਕੌਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ Dr Makhan Singh Bhullar, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ PAU ਵਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਫਰਵਰੀ 2026 ਦੇ ਦੂਜੇ ਹਫਤੇ ਵਿੱਚ ਪਿਛਲੇ ਸਾਲ ਨਾਲੋਂ 2-4 ਡਿਗਰੀ ਸੈਟੀਂਗਰੇਡ ਜਿਆਦਾ ਦੇਖਿਆ ਗਿਆ ਹੈ, ਇਸ ਲਈ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ Light Irrigation ਲਗਾਇਆ ਜਾਵੇ। ਸਿੰਚਾਈ ਕਰਨ ਸਮੇਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। 

ਡਾ. ਹਰੀ ਰਾਮ, ਮੁਖੀ ਫ਼ਸਲ ਵਿਗਿਆਨ ਵਿਭਾਗ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ਤੇ ਹੈ ਉਸ ਨੂੰ ਵੱਧ ਤਾਪਮਾਨ ਤੋਂ ਬਚਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ Potassium Nitrate (13:0:45) (4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰ ਸਕਦੇ ਹੋ। ਯਾਦ ਰਹੇ ਕਿ ਇਹ ਘੋਲ 200 ਲਿਟਰ ਦਾ ਬਣਇਆ ਜਾਵੇ ਅਤੇ ਸਪਰੇਅ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ। ਫ਼ਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਕਰਨ ਨਾਲ ਉੱਚ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।


No comments:

Post a Comment