Monday, February 23, 2026

Cassava ਦੀ ਖੇਤੀ ਬਦਲੇਗੀ ਪੰਜਾਬ ਦੇ ਕਿਸਾਨਾਂ ਦੀ ਕਿਸਮਤ

ਜਲੰਧਰ, 24 ਫਰਵਰੀ: 

ਪੰਜਾਬ ਵਿਚ ਹੁਣ ਇਕ ਨਵੀਂ ਫਸਲ Cassava Crop ਦੀ ਆਮਦ ਹੋ ਰਹੀ ਹੈ। Cassava ਨਾਂਅ ਦੀ ਇਹ ਫਸਲ ਹੁਣ ਕਿਸਾਨਾਂ ਦੀ ਕਿਸਮਤ ਬਦਲੇਗੀ। Cassava Crop ਇਕ High Quality Starch Rich ਫਸਲ ਹੈ ਅਤੇ ਇਸ ਤੋਂ ਸਾਬੂਦਾਨਾ ਬਣਦਾ ਹੈ ਅਤੇ ਇਸਦੀ ਵਰਤੋਂ Ethanol ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਪ੍ਰਤੀ ਏਕੜ 250 ਕੁਇੰਟਲ ਦੇ ਲਗਭਗ ਉਤਪਾਦਨ ਹੁੰਦਾ ਹੈ ਅਤੇ ਪ੍ਰਤੀ ਕਿਲੋ 15 ਰੁ ਦਾ ਰੇਟ ਹੈ। ਇੰਡਸਟਰੀ ਵਿਚ ਇਸਦੀ ਭਾਰੀ ਮੰਗ ਹੈ।  

Cassava Crop plant (Manihot esculenta) ਨੂੰ yuca, manioc, or tapioca ਵੀ ਕਿਹਾ ਜਾਂਦਾ ਹੈ। Cassava Crop ਇਕ ਜੜ੍ਹਾ ਵਾਲੀ ਫਸਲ ਹੈ। Cassava ਦੱਖਣੀ ਅਮਰੀਕਾ ਦਾ ਮੂਨ ਨਿਵਾਸੀ ਪੌਦਾ ਹੈ ਅਤੇ ਦੁਨੀਆਂ ਵਿਚ 800 ਮਿਲੀਅਨ ਲੋਕਾਂ ਦਾ ਮੁੱਖ ਭੋਜਨ ਵੀ ਹੈ। ਪਰ ਪੰਜਾਬ ਵਿਚ  Cassava Crop ਦੀ ਕਾਸਤ ਇੰਡਸਟਰੀ ਦੀ ਜਰੂਰਤ ਲਈ ਸ਼ੁਰੂ ਹੋਣ ਜਾ ਰਹੀ ਹੈ।

Cassava ਦੀ ਬਿਜਾਈ ਫਰਵਰੀ ਵਿਚ ਹੁੰਦੀ ਹੈ ਅਤੇ 10 ਮਹੀਨੇ ਵਿਚ ਫਸਲ ਤਿਆਰ ਹੁੰਦੀ ਹੈ। Cassava Crop ਬਹੁਤ ਘੱਟ ਪਾਣੀ ਨਾਲ ਪਲਦੀ ਹੈ ਅਤੇ ਪੋਲੀਆਂ ਜਮੀਨਾਂ ਵਿਚ ਇਸਦੀ ਕਾਸਤ ਵਧੇਰੇ ਸਫਲਤਾ ਨਾਲ ਹੋ ਸਕਦੀ ਹੈ। ਇਹ ਇਕ ਫਸਲ ਹੀ ਕਣਕ ਅਤੇ ਝੋਨੇ ਤੋਂ ਜਿਆਦਾ ਮੁਨਾਫਾ ਕਿਸਾਨਾਂ ਨੂੰ ਦੇ ਸਕਦੀ ਹੈ। 

ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ  Rana Gurjeet Singh ਨੇ  ਕਸਾਵਾ (ਟੈਪੀਓਕਾ) ਦੀ ਖੇਤੀ ਬਾਰੇ ਡੈਮੋਨਸਟ੍ਰੇਸ਼ਨ ਕਰਕੇ ਕਿਸਾਨਾਂ ਨੂੰ ਇਸ ਨਵੀਂ ਫਸਲ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ Cassava Crop ਕਸਾਵਾ ਘੱਟ ਪਾਣੀ ਨਾਲ ਤਿਆਰ ਹੋਣ ਵਾਲੀ ਫਸਲ ਹੈ ਅਤੇ ਝੋਨੇ ਦੀ ਬਜਾਏ ਇਹ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ Cassava Cropਵਾ ਨੂੰ ਝੋਨੇ ਨਾਲ ਤੁਲਨਾ ਕਰਨ ‘ਤੇ ਲਗਭਗ ਦਸ ਗੁਣਾ ਘੱਟ ਪਾਣੀ ਦੀ ਲੋੜ ਹੁੰਦੀ ਹੈ। Cassava Crop ਖੇਤੀ ਨਾਲ ਕਿਸਾਨ ਕਣਕ ਤੇ ਝੋਨੇ ਤੋਂ ਵੱਧ ਆਮਦਨ ਕਮਾ ਸਕਦੇ ਹਨ। ਇਹ ਸੁੱਕੇ ਪ੍ਰਤੀਰੋਧੀ ਫਸਲ ਹੈ, ਜਿਸਦਾ ਇਸਤੇਮਾਲ ਪਸ਼ੂ ਚਾਰੇ, ਬਾਇਓਫਿਊਲ ਤਿਆਰੀ ਅਤੇ ਸ਼ਰਾਬ ਬਣਾਉਣ ਵਿੱਚ ਹੁੰਦਾ ਹੈ। ਇਸ ਤੋਂ ਸਾਬੂਦਾਨਾ (ਟੈਪੀਓਕਾ ਮੋਤੀ), ਚਿਪਸ, ਗਲੂਟਨ-ਮੁਕਤ ਆਟਾ ਅਤੇ ਬਾਇਓ-ਇਥਨੋਲ ਤਿਆਰ ਕੀਤਾ ਜਾਂਦਾ ਹੈ। ਕਸਾਵਾ ਨੂੰ ਉਬਾਲ ਕੇ ਅਤੇ ਤਲ ਕੇ ਵੀ ਖਾਇਆ ਜਾਂਦਾ ਹੈ ਅਤੇ ਆਈਸਕ੍ਰੀਮ ਵਰਗੀਆਂ ਚੀਜ਼ਾਂ ਵਿੱਚ ਗਾੜਾਪਣ ਲਈ ਵਰਤਿਆ ਜਾਂਦਾ ਹੈ।

ਇਸ ਦੌਰਾਨ Indian Council of Agricultural Research (ਆਈਸੀਏਆਰ), ਭੁਵਨੇਸ਼ਵਰ ਦੇ ਡਾਇਰੈਕਟਰ ਨੇ ਵੀ ਜਾਣਕਾਰੀ ਦਿੱਤੀ ਕਿ ਕਸਾਵਾ ਤੋਂ ਬਾਇਓ-ਇਥਨੋਲ ਉਤਪਾਦਨ ਸੰਭਵ ਹੈ। ਉਨ੍ਹਾਂ ਨਾਲ Punjab Agricultural University ਦੇ ਵਿਦਵਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਟ੍ਰਾਇਲ ਨੂੰ ਸਫਲ ਦੱਸਿਆ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

ਵਿਧਾਇਕ ਨੇ ਕਿਹਾ ਕਿ ਸ਼ੁਰੂਆਤ ਵਿੱਚ ਲਗਭਗ 10 ਕਿਸਾਨਾਂ ਨੂੰ ਦੋ-ਦੋ ਏਕੜ ਵਿੱਚ ਕਸਾਵਾ ਬੀਜਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਬੀਜ ਮੁਹੱਈਆ ਕਰਵਾਇਆ ਜਾਵੇਗਾ। ਫਸਲ ਤਿਆਰ ਹੋਣ ‘ਤੇ ਉਹ ਖੁਦ ਪੂਰੀ ਫਸਲ ਖਰੀਦਣਗੇ ਅਤੇ ਇਸ ਤੋਂ ਬਾਇਓ-ਇਥਨੋਲ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚ ਕਰੀਬ 5,000 ਪੌਦੇ ਲਗਾਏ ਜਾ ਸਕਦੇ ਹਨ, ਜਿਨ੍ਹਾਂ ਦੇ ਦਰਮਿਆਨ ਤਿੰਨ ਫੁੱਟ ਦਾ ਫਾਸਲਾ ਰੱਖਿਆ ਜਾਂਦਾ ਹੈ। ਹਰ ਪੌਦਾ ਲਗਭਗ 5 ਕਿਲੋ ਤੱਕ ਸਟਾਰਚ-ਭਰਪੂਰ ਗੰਢ ਤਿਆਰ ਕਰਦਾ ਹੈ। ਇਸ ਤਰ੍ਹਾਂ ਇੱਕ ਏਕੜ ਵਿੱਚੋਂ ਲਗਭਗ 25,000 ਕਿਲੋ ਉਤਪਾਦਨ ਹੋ ਸਕਦਾ ਹੈ ਅਤੇ ਕਿਸਾਨ ਕਰੀਬ 3.75 ਲੱਖ ਰੁਪਏ ਤੱਕ ਦੀ ਆਮਦਨ ਹਾਸਲ ਕਰ ਸਕਦਾ ਹੈ।

ਕਿਸਾਨਾਂ ਲਈ ਇਹ ਫਸਲ ਪਾਣੀ ਦੀ ਬਚਤ ਦੇ ਨਾਲ-ਨਾਲ ਵੱਧ ਆਮਦਨ ਦਾ ਵਧੀਆ ਸਰੋਤ ਸਾਬਤ ਹੋ ਸਕਦੀ ਹੈ।

No comments:

Post a Comment