ਜਲੰਧਰ, 21 ਮਾਰਚ :
ਸਕੱਤਰ, ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਭਾਰਤ ਸਰਕਾਰ ਡਾ. ਅਭਿਲਕਸ਼ ਲਿਖੀ ਨੇ ਅੱਜ ਜਲੰਧਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਜੈਤੋਵਾਲੀ, (ਜੰਡੂ ਸਿੰਘਾ) ਵਿਖੇ ਅਹਨੀਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਦੇ ਮੱਛੀ ਤਲਾਬ Fish Pond ਦਾ ਨਿਰੀਖਣ ਕੀਤਾ। ਇਸ ਮੌਕੇ ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੇ ਪ੍ਰਗਤੀਸ਼ੀਲ ਮੱਛੀ ਪਾਲਕ ਵੀ ਮੌਜੂਦ ਸਨ।
ਇਸ ਮੌਕੇ ਡਾ. ਲਿਖੀ ਨੇ ਜਿਥੇ ਪੀ.ਐਮ.ਐਮ.ਐਸ.ਵਾਈ. ਯੋਜਨਾ PMMSY Scheme ਦਾ ਜਾਇਜ਼ਾ ਲਿਆ, ਉੱਥੇ ਮੱਛੀ ਪਾਲਕਾਂ ਨਾਲ ਗੱਲਬਾਤ ਕੀਤੀ। ਡਾ. ਲਿਖੀ ਨੇ ਰਾਜ ਵਿੱਚ ਮੱਛੀ ਪਾਲਣ Fish Farming ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਣ ਵਿਭਾਗ, ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਡਾਇਰੈਕਟਰ ਅਤੇ ਵਾਰਡਨ, ਮੱਛੀ ਪਾਲਣ ਪੰਜਾਬ ਕਰਮਜੀਤ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਵੱਖ-ਵੱਖ ਮੱਛੀ ਪਾਲਣ ਵਿਕਾਸ ਪਹਿਲਕਦਮੀਆਂ ਤਹਿਤ ਕੁੱਲ 767 ਕਿਸਾਨਾਂ ਨੂੰ 35.34 ਕਰੋੜ ਰੁਪਏ ਦੀ ਸਬਸਿਡੀ Subsidy for Fish Farming ਪ੍ਰਦਾਨ ਕੀਤੀ ਗਈ ਹੈ।ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪਿੰਡ ਜੈਤੋਵਾਲੀ ਵਿਖੇ ਲਾਭਪਾਤਰੀ ਨੇ ਯੋਜਨਾ ਦੀ ਮਹਿਲਾ ਸ਼੍ਰੇਣੀ ਅਧੀਨ 60 ਫੀਸਦੀ, ਜੋ ਕਿ 3,14,685/- ਰੁਪਏ ਬਣਦੀ ਹੈ, ਦੀ ਸਬਸਿਡੀ ਪ੍ਰਾਪਤ ਕੀਤੀ ਹੈ। ਲਾਭਪਾਤਰੀ ਨੇ ਇਥੇ ਇੱਕ ਸੂਰਜੀ ਊਰਜਾ ਪ੍ਰਣਾਲੀ ਸਥਾਪਤ ਕਰਨ ਤੋਂ ਇਲਾਵਾ ਬੱਤਖ ਪਾਲਣ ਦਾ ਕਿੱਤਾ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਇੱਕ ਹੋਰ ਲਾਭਪਾਤਰੀ ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਬਸਤੀ ਅੱਡਾ ਮੱਛੀ ਮੰਡੀ, ਜਲੰਧਰ ਨਾਲ ਵੀ ਗੱਲਬਾਤ ਕੀਤੀ, ਜਿਸਨੂੰ ਇੱਕ ਇੰਸੂਲੇਟਿਡ ਵਾਹਨ ਦੀ ਖ਼ਰੀਦ ਲਈ ਯੋਜਨਾ ਅਧੀਨ 7,71,640 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ।

No comments:
Post a Comment