800 ਕਿਸਾਨਾਂ ਨੂੰ 22 ਕੁਇੰਟਲ ਸਰੋਂ ਦਾ ਬੀਜ ਮੁਫ਼ਤ ਵੰਡਿਆ-ਡਿਪਟੀ ਕਮਿਸ਼ਰ
ਕਿਹਾ, ਮੁੰਗਫੁਲੀ ਦੀ ਕਾਸ਼ਤ ਲਈ ਵੀ ਕਿਸਾਨਾਂ ਨੂੰ ਜਾ ਰਿਹੈ ਪ੍ਰੇਰਿਆਮੋਗਾ 18 ਮਾਰਚ,
ਸਰਕਾਰ ਵੱਲੋਂ "ਨੈਸ਼ਨਲ ਮਿਸ਼ਨ ਆਨ-ਆਇਲ ਸੀਡ ਸਕੀਮ" National Mission on Oil Seed ਅਧੀਨ ਕਿਸਾਨਾਂ ਨੂੰ ਤੇਲ ਬੀਜ Oil Seed Crops ਵਾਲੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਤੇਲ ਬੀਜ ਫਸਲਾਂ ਦੀ ਕਾਸ਼ਤ ਕਰਨ ਲਈ ਜਿੱਥੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਪ੍ਰਦਰਸ਼ਨੀ ਪਲਾਂਟਾਂ ਤੇ ਕਿਸਾਨਾਂ ਨੂੰ ਮਾਲੀ ਮੱਦਦ ਵੀ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ Moga ਸ਼੍ਰੀ ਸਾਗਰ ਸੇਤੀਆ Sagar Setia IAS ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੀ ਗਏ ਉਪਰਾਲਿਆਂ ਕਰਕੇ ਜ਼ਿਲ੍ਹਾ ਮੋਗਾ ਵਿਚ ਸਾਲ 2024-25 ਦੌਰਾਨ ਕਿਸਾਨਾਂ ਵੱਲੋਂ 2364 ਏਕੜ ਰਕਬੇ ਵਿਚ ਸਰੋਂ ਦੀ ਕਾਸ਼ਤ Area under Mustard Cultivation in Moga ਕੀਤੀ ਗਈ। ਸਾਲ 2025-26 ਦੌਰਾਨ 5060 ਏਕੜ ਰਕਬੇ ਵਿਚ ਸਰੋਂ ਦੀ ਬਿਜਾਈ ਕੀਤੀ ਗਈ, 800 ਕਿਸਾਨਾਂ ਨੂੰ 22 ਕੁਇੰਟਲ ਸਰੋਂ ਦਾ ਬੀਜ ਮੁਫ਼ਤ ਵਿਚ ਦਿੱਤਾ ਗਿਆ ਅਤੇ 80 ਕਿਸਾਨਾਂ ਦੇ ਖੇਤਾਂ ਵਿਚ 66 ਹੈਕਟੇਅਰ ਰਕਬੇ ਦੇ ਪ੍ਰਦਰਸ਼ਨੀ ਪਲਾਂਟ ਬਿਜਵਾਏ ਗਏ। ਪ੍ਰਤੀ ਹੈਕਟੇਅਰ 9000 ਰੁਪਏ ਕਿਸਾਨ ਲਾਭਪਾਤਰੀਆਂ ਦੇ ਖਾਤੇ ਵਿਚ ਪਾਏ ਗਏ।
Dr Gurpreet Singh ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਗਾ ਵੱਲੋਂ ਮੂੰਗਫਲੀ ਦੀ ਫਸਲ Groundnut Cultivation ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰੀ ਬੀਜ ਫਾਰਮ ਰੌਂਤਾ ਵਿਚ ਡੇਢ ਏਕੜ ਰਕਬੇ ਵਿਚ ਮੂੰਗਫਲੀ ਕਿਸਮ ਜੇ-87 ਦੀ ਬਿਜਾਈ ਕਰਵਾਈ ਗਈ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਇਸ ਫਸਲ ਪਤੀ ਜਾਗਰੂਕ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਰਕਬੇ ਵਿਚ ਮੂੰਗਫਲੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਪਲਾਂਟ ਦੀ ਬਿਜਾਈ ਜ਼ਿਲ੍ਹਾ ਮੋਗਾ ਅਤੇ ਲੁਧਿਆਣਾ ਤੋਂ ਆਏ ਹੋਏ ਕਿਸਾਨਾਂ ਦੀ ਹਾਜ਼ਰੀ ਵਿਚ ਕਰਵਾਈ ਗਈ। ਪ੍ਰਤੀ ਏਕੜ 45 ਕਿਲੋ ਬੀਜ ਦੀ ਵਰਤੋਂ ਕੀਤੀ ਗਈ। ਤਿੰਨ ਮਹੀਨੇ ਦੀ ਇਸ ਫਸਲ ਦਾ ਝਾੜ ਪ੍ਰਤੀ ਏਕੜ 13-15 ਕੁਇੰਟਲ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ 50 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੂੰਗਫਲੀ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਰਸ਼ਨੀ ਪਲਾਂਟਾਂ ਲਈ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਮੂੰਗਫਲੀ ਦੀ ਫਸਲ ਦੀ ਬਿਜਾਈ ਜੂਨ ਮਹੀਨੇ ਦੌਰਾਨ ਕਰ ਸਕਣਗੇ ਅਤੇ ਖੇਤੀਬਾੜੀ ਵਿਭਾਗ ਮੂੰਗਫਲੀ ਦੇ ਬੀਜ ਦਾ ਪ੍ਰਬੰਧ ਕਰ ਰਿਹਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਜੂਨ ਮਹੀਨੇ ਮੂੰਗਫਲੀ ਦੀ ਕਾਸ਼ਤ Groundnut Cultivation ਕਰਨ ਦੇ ਚਾਹਵਾਨ ਹਨ, ਉਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕਰਨ ਤਾਂ ਜੋ ਬੀਜ ਦੀ ਸਪਲਾਈ ਸਮੇਂ ਸਿਰ ਕਰਵਾਈ ਜਾ ਸਕੇ।

No comments:
Post a Comment