ਚੰਡੀਗੜ੍ਹ, 8 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ Punjab Vidhan Sabha ਵਿਚ ਸਾਲ 2026-27 ਦੇ ਪੇਸ਼ ਕੀਤੇ ਬਜਟ Punjab Budget 2026-27 ਵਿਚ ਔਰਤਾਂ Financial Assistance for Women in Punjab ਲਈ ਵਿੱਤੀ ਸਹਾਇਤਾ ਦੀ ਸਕੀਮ ਜਾਰੀ ਕੀਤੀ ਗਈ ਹੈ। ਪੰਜਾਬ ਦੇ ਲੋਕ ਬਹੁਤ ਬੇਸਬਰੀ ਨਾਲ ਇਸ ਯੋਜਨਾ ਦੀ ਉਡੀਕ ਕਰ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਬੰਧੀ ਐਲਾਨ ਕੀਤਾ ਸੀ ਕਿ ਇਸ ਬਜਟ ਵਿਚ ਇਹ ਸਕੀਮ ਸਰਕਾਰ ਸ਼ੁਰੂ ਕਰੇਗੀ।
ਸਦਨ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ Harpal Singh Cheema, Finance Minister Punjab ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਇਸ ਸਕੀਮ ਦਾ ਨਾਂਅ ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ Mukh Mantri Manvan Dhiyan Satikar Yojna ਰੱਖਿਆ ਹੈ। ਇਸ ਤਹਿਤ ਰਜਿਸਟ੍ਰੇਸ਼ਨ 13 ਅਪ੍ਰੈਲ 2026 ਤੋਂ ਸ਼ੁਰੂ ਹੋ ਜਾਵੇਗੀ। ਜਦ ਵਿੱਤ ਮੰਤਰੀ ਨੇ ਇਸਦਾ ਐਲਾਨ ਕੀਤਾ ਤਾਂ ਸਦਨ ਵਿਚ ਸੱਤਾਧਾਰੀ ਵਿਧਾਇਕਾਂ ਨੇ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਅਰੇ ਲਗਾਏ। ਪੰਜਾਬ ਭਰ ਤੋਂ ਔਰਤਾਂ ਵੀ ਅੱਜ ਵਿਧਾਨ ਸਭਾ ਦੀ ਇਸ ਕਾਰਵਾਈ ਨੂੰ ਵੇਖਣ ਲਈ ਵਿਧਾਨ ਸਭਾ ਵਿਚ ਹਾਜਰ ਸਨ। ਇਸ ਸਕੀਮ ਦਾ ਲਾਭ ਕਿਸਾਨ ਬੀਬੀਆਂ ਨੂੰ ਵੀ ਮਿਲੇਗਾ।
ਕਿੰਨੀ ਮਿਲੇਗੀ ਮਦਦ
ਇਸ Mukh Mantri Manvan Dhiyan Satikar Yojna ਸਕੀਮ ਤਹਿਤ ਸਾਰੀਆਂ ਔਰਤਾਂ ਨੂੰ 1000 ਰੁਪਏ ਅਤੇ ਐਸਸੀ ਔਰਤਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ। ਇਹ ਰਕਮ ਸਿੱਧੇ ਬੈਂਕ ਖਾਤੇ ਵਿਚ ਆਵੇਗੀ। ਇਹ ਰਕਮ ਹਰ ਮਹੀਨੇ ਦਿੱਤੀ ਜਾਵੇਗੀ।
ਘੱਟੋ ਘੱਟ ਉਮਰ 18 ਸਾਲ ਹੋਵੇ।
ਕਿਸ ਨੂੰ ਨਹੀਂ ਮਿਲੇਗੀ
ਸਰਕਾਰੀ ਨੌਕਰੀ ਜਾਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ, ਵਿਧਾਇਕ ਤੇ ਸਾਂਸਦ ਔਰਤਾਂ ਅਤੇ ਇਨਕਮ ਟੈਕਸ ਭਰਨ ਵਾਲੀਆਂ ਔਰਤਾਂ ਨੂੰ ਇਸ Mukh Mantri Manvan Dhiyan Satikar Yojna ਸਕੀਮ ਦਾ ਲਾਭ ਨਹੀਂ ਮਿਲੇਗਾ।
ਪਰ ਇਨ੍ਹਾ ਨੂੰ ਮਿਲੇਗੀ
ਜੋ ਬਜੁਰਗ ਔਰਤਾਂ ਬੁੱਢਾਪਾ ਪੈਨਸ਼ਨ ਲੈ ਰਹੀਆਂ ਹਨ ਉਨ੍ਹਾਂ ਨੂੰ ਇਹ ਰਕਮ ਵੱਖਰੇ ਤੌਰ ਤੇ ਮਿਲੇਗੀ।
Mukh Mantri Manvan Dhiyan Satikar Yojna ਸਕੀਮ ਤਹਿਤ ਕੁੱਲ ਬਜਟ
ਇਸ Mukh Mantri Manvan Dhiyan Satikar Yojna ਯੋਜਨਾ ਲਈ ਕੁੱਲ 9300 ਕਰੋੜ ਰੁਪਏ ਰੱਖੇ ਹਨ।
Mukh Mantri Manvan Dhiyan Satikar Yojna ਤਹਿਤ ਪੰਜਾਬ ਦੀਆਂ ਲਗਭਗ 97 ਫੀਸਦੀ ਬਾਲਗ ਔਰਤਾਂ ਨੂੰ ਮਿਲੇਗਾ ਇਸ ਸਕੀਮ ਦਾ ਲਾਭ।
ਮੁਫ਼ਤ ਬੱਸ ਸਕੀਮ
ਇਸੇ ਤਰਾਂ ਸਦਨ ਵਿਚ ਐਲਾਨ ਕੀਤਾ ਗਿਆ ਕਿ ਔਰਤਾਂ ਲਈ ਮੁਫ਼ਤ ਬੱਸ ਯੋਜਨਾ Free Bus Service Scheme for Women in Punjab ਜਾਰੀ ਰਹੇਗੀ ਅਤੇ ਇਸ ਲਈ ਸਰਕਾਰ ਨੇ 600 ਕਰੋੜ ਰੁਪਏ ਰੱਖੇ ਗਏ ਹਨ।
ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਲਈ 932 ਕਰੋੜ ਰੁਪਏ ਰੱਖੇ ਗਏ ਹਨ।
ਬਜਟ ਵਿਚ ਕਿਸਾਨਾਂ ਨੂੰ ਕੀ ਮਿਲਿਆ ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ।
No comments:
Post a Comment