ਕਮਿਸ਼ਨਰ
20 ਮਾਰਚ ਚੋਂ 10 ਅਪ੍ਰੈਲ ਤੱਕ ਹੈ ਬਿਜਾਈ ਦਾ ਢੁਕਵਾ ਸਮਾਂ
ਕਿਸਾਨਾਂ ਨੂੰ ਲੋੜ ਅਨੁਸਾਰ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਬੀਜ ਪ੍ਰਾਪਤ ਕਰਨ ਦਾ ਸੱਦਾ
ਮੋਗਾ 11 ਮਾਰਚ
ਮਿਸ਼ਨ "ਆਤਮ ਨਿਰਭਰਤਾ” ਅਧੀਨ ਪੰਜਾਬ ਸਰਕਾਰ ਵੱਲੋਂ ਸੱਠੀ ਮੂੰਗੀ Summer Moong ਦਾ ਬੀਜ Seed ਕਿਸਮ ਐਸ.ਐਮ.ਐਲ-1827 ਕਿਸਾਨਾਂ ਨੂੰ Subsidy ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਨੂੰ 26 ਕੁਇੰਟਲ ਬੀਜ ਪ੍ਰਾਪਤ ਹੋਇਆ ਹੈ ਜੋ 95 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ Sagar Setia IAS ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਫਸਲੀ ਵਿੰਭਿਨਤਾ ਅਪਨਾਉਣ ਅਤੇ ਦਿਨੋ ਦਿਨ ਪਾਣੀ ਦੇ ਘੱਟਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰਕਬੇ ਵਿੱਚ ਦਾਲਾਂ Cultivation of Pulses ਦੀ ਬਿਜਾਈ ਕਰਨ।
Dr Gurpreet Singh ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਦੱਸਿਆ ਕਿ SML-1827, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲ਼ੋ ਸਿਫਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ ਪ੍ਰਤੀ ਏਕੜ 12 ਕਿਲੋ ਬੀਜ ਪੈਂਦਾ ਹੈ ਅਤੇ ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਤਕਰੀਬਨ 62 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਹ ਕਿਸਮ ਪੀਲੀ ਚਿੱਤਕਬਰੀ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥਹੈ। ਇਸ ਕਿਸਮ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਹੈ। ਦਾਲਾਂ ਦੀ ਖੇਤ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮੱਦਦ ਕਰਦੀ ਹੈ ਕਿਉਂਕਿ ਇਹ ਫਸਲਾਂ ਕੁਦਰਤੀ ਤੌਰ ਤੇ ਜਮੀਨ ਵਿੱਚ ਨਾਈਟ੍ਰੋਜਨ Nitrogen Fixation ਨੂੰ ਠੀਕ ਕਰਦੀਆਂ ਹਨ। ਇਸ ਨਾਲ ਕਿਸਾਨਾਂ ਨੂੰ ਖਾਦਾਂ ਤੇ ਹੋਣ ਵਾਲੇ ਖਰਚੇ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਖੇਤੀਬਾੜੀ ਵਾਤਾਵਰਨ ਪੱਖੀ ਅਤੇ ਆਰਥਿਕ ਤੌਰ ਤੇ ਵਧੇਕੇ ਟਿਕਾਊ ਬਣ ਸਕੇਗੀ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਦਾਲਾਂ ਦੀ ਖੇਤੀ ਸਬੰਧੀ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੱਠੀ ਮੂੰਗੀ ਦਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਬਲਾਕ ਖੇਤੀਬਾੜੀ ਅਫਸਰਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਸਬਸਿਡੀ ਦਾ ਬੀਜ ਪ੍ਰਾਪਤ ਕਰਕੇ ਢੁੱਕਵੇਂ ਸਮੇਂ ਤੇ ਬਿਜਾਈ ਕਰ ਸਕਣ।

No comments:
Post a Comment