ਬਠਿੰਡਾ, 21 ਅਪ੍ਰੈਲ : ਹਾੜੀ ਸੀਜਨ 2026-27 ਦੌਰਾਨ ਬਾਹਰਲੇ ਰਾਜਾਂ ਤੋਂ ਅਣ ਅਧਿਕਾਰਤ ਤੌਰ 'ਤੇ ਅਉਣ ਵਾਲੀ ਕਣਕ Wheat from other State ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ 9 ਨਾਕੇ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ Rajesh Dhiman ਨੇ ਦੱਸਿਆ ਕਿ ਇਨ੍ਹਾਂ 9 ਨਾਕਿਆਂ 'ਤੇ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ DFSC ਅਤੇ ਖਪਤਕਾਰ ਮਾਮਲੇ ਬਠਿੰਡਾ ਵੱਲੋਂ ਆਪਣੇ ਨਿਰੀਖਕ ਅਤੇ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਨਾਲ ਪੰਜਾਬ ਮੰਡੀ ਬੋਰਡ Punjab Mandi Board ਵੱਲੋਂ ਵੀ ਉਕਤ ਨਾਕਿਆਂ 'ਤੇ ਆਪਣੇ ਕਰਮਚਾਰੀ ਤੈਨਾਤ ਕੀਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੁਹਈਆ ਕਰਵਾਈ ਗਈ ਹੈ। ਜੇਕਰ ਕੋਈ ਵਿਆਕਤੀ ਜਾਂ ਫਰਮ ਬਾਹਰਲੇ ਰਾਜ ਤੋਂ ਕਣਕ ਮੰਗਵਾਉਦਾ ਹੈ ਤਾਂ ਉਸ ਵਿਆਕਤੀ ਜਾਂ ਫਰਮ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼੍ਰੀ ਗੌਰਵ ਗਰਗ, ਜ਼ਿਲ੍ਹਾ ਮੰਡੀ ਅਫਸਰ DMO, ਬਠਿੰਡਾ Bathinda ਨੇ ਦੱਸਿਆ ਕਿ ਜੋ ਨਾਕੇ ਲਗਾਏ ਗਏ ਹਨ, ਇਨ੍ਹਾਂ ਵਿੱਚ ਬਠਿੰਡਾ-ਡੱਬਵਾਲੀ ਰੋਡ ਤੇ ਡੂੰਮਵਾਲੀ ਵਿਖੇ, ਚੱਕ ਰੁਲਦੂ ਸਿੰਘ ਵਾਲਾ ਤੋਂ ਪੰਨੀਵਾਲਾ ਰੋਡ ਤੇ ਚੱਕ ਰੁਲਦੂ ਸਿੰਘ ਵਾਲਾ ਵਿਖੇ, ਸੇਖੂ ਤੋਂ ਦੇਸੂ ਜੋਧਾ ਰੋਡ ਤੇ ਦੇਸੂ ਜੋਧਾ ਵਿਖੇ, ਤਲਵੰਡੀ ਤੋਂ ਸਰਦੂਲਗੜ੍ਹ ਮੇਨ ਰੋਡ ਤੇ ਪਿੰਡ ਨਥੇਹਾ ਵਿਖੇ, ਤਿਉਣਾ ਪੁਜਾਰੀਆ ਤੋਂ ਸਿੰਘਪੁਰਾ ਰੋਡ ਤੇ ਤਿਉਣਾ ਪੁਜਾਰੀਆ ਵਿਖੇ , ਕਣਕਵਾਲ ਤੋਂ ਦੇਸੂ ਮਲਕਾਨਾ ਰੋਡ ਤੇ ਕਣਕਵਾਲ ਵਿਖੇ, ਗਿਆਨਾ ਤੋਂ ਤਖਤਮਲ ਰੋਡ ਤੇ ਗਿਆਨਾ ਵਿਖੇ, ਪਿੰਡ ਚੱਠੇ ਵਿਖੇ ਅਤੇ ਨਾਕਾ ਲਿੰਕ ਰੋਡ ਪਿੰਡ ਗਾਟਵਾਲੀ ਤੋਂ ਕਿਉਲ ਤੇ ਪਿੰਡ ਗਾਟਵਾਲੀ ਵਿਖੇ ਲਗਾਏ ਗਏ ਹਨ ।

No comments:
Post a Comment