ਮਈ ਮਹੀਨਾ ਆਉਣ ਵਾਲਾ ਹੈ। ਪਰ ਅਪ੍ਰੈਲ ਦੀ ਗਰਮੀ ਨੇ ਹੀ ਮਈ ਜੂਨ ਦਾ ਅਹਿਸਾਸ ਕਰਵਾ ਦਿੱਤਾ ਹੈ। ਇਸ ਗਰਮੀ ਵਿਚ ਕਿਨੂੰਆਂ Kinnow ਦੇ ਬਾਗਾਂ ਦੀ ਸੰਭਾਲ ਬਹੁਤ ਜਰੂਰੀ ਹੈ ਤਾਂਕਿ ਸਾਨੂੰ ਇਸ ਸਾਲ ਸਰਦੀਆਂ ਦੌਰਾਨ ਕਿਨੂੰ Kinnow ਦਾ ਭਰਪੂਰ ਉਤਪਾਦਨ ਮਿਲ ਸਕੇ।
ਇਸ ਲਈ ਬਾਗਬਾਨਾਂ ਵੀਰਾਂ ਨੂੰ PAU ਦੀ ਸਲਾਹ ਅਨੁਸਾਰ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੇ ਤਿੰਨ ਛਿੜਕਾਅ ਕਰਨੇ ਚਾਹੀਦੇ ਹਨ। ਇਹ ਛਿੜਕਾਅ ਮਈ, ਜੂਨ ਤੇ ਜੁਲਾਈ ਵਿਚ ਕਰਨੇ ਚਾਹੀਦੇ ਹਨ। ਇਸ ਲਈ 1 ਫੀਸਦੀ ਦੀ ਦਰ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਪ੍ਰਤੀ ਲਿਟਰ 10 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ 13-0-45 ਦਾ ਛਿੜਕਾਅ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਇਹ ਵੀ ਸਲਾਹ ਹੈ ਕਿ ਛਿੜਕਾਅ ਸਵੇਰੇ ਜਾਂ ਸ਼ਾਮ ਸਮੇਂ ਕੀਤਾ ਜਾਵੇ ਅਤੇ ਦੋਪਹਿਰ ਵੇਲੇ ਛਿੜਕਾਅ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਪੋਟਾਸ਼ੀਅਮ ਤੱਤ ਫਰੂਟ ਦੇ ਵਾਧੇ ਲਈ ਬੜਾ ਉਪਯੋਗੀ ਹੁੰਦਾ ਹੈ। ਇਸ ਨਾਲ ਫਰੂਟ ਸਾਇਜ ਸਹੀ ਬਣ ਜਾਂਦਾ ਹੈ ਅਤੇ ਭਰਪੂਰ ਝਾੜ ਮਿਲਦਾ ਹੈ।

No comments:
Post a Comment