Thursday, April 9, 2026

ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਟਾਂਦਰਾ

ਮਾਨਸਾ, 09 ਅਪ੍ਰੈਲ:

ਮੈਨੇਜਮੈਂਟ ਬੋਰਡ ਮੈਂਬਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਇੰਜੀ. ਅਮਰਜੀਤ ਸਿੰਘ ਢਿੱਲੋਂ ਨੇ Mansa ਜ਼ਿਲ੍ਹੇ ਦੇ ਕਿਸਾਨਾਂ ਦੀਆਂ ਜ਼ਮੀਨੀ ਪੱਧਰੀ ਸਮੱਸਿਆਵਾਂ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ KVK Mansa ਦਾ ਦੌਰਾ ਕੀਤਾ।

ਇਸ ਦੌਰਾਨ ਇੰਜੀ. ਢਿੱਲੋਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਈ ਦੇਸਾ ਅਤੇ ਬੀਰੋਕੇ ਕਲਾਂ ਵਿਖੇ ਜਾ ਕੇ ਸਬਜ਼ੀ ਅਤੇ ਫਲ ਕਾਸ਼ਤਕਾਰਾਂ ਤੇ ਹੋਰ ਉੱਨਤ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਹਾੜ੍ਹੀ ਦੀਆਂ ਫਸਲਾਂ Rabi Crops ਦੀ ਖੇਤੀ ਅਤੇ ਹੋਰ ਸਬੰਧਿਤ ਖੇਤੀਬਾੜੀ ਗਤੀਵਿਧੀਆਂ ਵਿੱਚ ਲੱਗੇ ਕਿਸਾਨਾਂ ਨਾਲ ਚੱਲ ਰਹੀਆਂ ਖੇਤੀ ਤਕਨੀਕਾਂ ਬਾਰੇ ਚਰਚਾ ਕੀਤੀ, ਫਸਲਾਂ ਦੀਆਂ ਹਾਲਤਾਂ ਦਾ ਨਿਰੀਖਣ ਕੀਤਾ ਅਤੇ ਪੀ.ਏ.ਯੂ. ਤੇ ਕੇ.ਵੀ.ਕੇ. ਵੱਲੋਂ ਉਤਸ਼ਾਹਿਤ ਆਧੁਨਿਕ ਖੇਤੀ ਢੰਗਾਂ ਬਾਰੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਸੁਣਿਆ।

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਿਖੇ ਇੱਕ ਵਿਗਿਆਨਕ-ਕਿਸਾਨ ਇੰਟਰੈਕਟਿਵ ਸੈਸ਼ਨ Scientist Farmer Interactive Session ਆਯੋਜਿਤ ਕੀਤਾ ਗਿਆ ਜਿੱਥੇ ਕਿਸਾਨਾਂ ਨੇ ਖੇਤੀਬਾੜੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਵਿੱਚ ਪਾਣੀ ਦੀ ਘਾਟ, ਮਿੱਟੀ ਦੀ ਉਪਜਾਊ ਸ਼ਕਤੀ, ਕੀੜੇ-ਮਕੌੜਿਆਂ ਦਾ ਪ੍ਰਬੰਧਨ ਅਤੇ ਉਤਪਾਦ ਦੀ ਮਾਰਕੀਟਿੰਗ ਵਰਗੇ ਮੁੱਦੇ ਸ਼ਾਮਲ ਸਨ।

ਕਿਸਾਨਾਂ ਨੇ ਖੇਤੀਬਾੜੀ ਨੀਤੀਆਂ, ਸਬਸਿਡੀਆਂ, ਫਸਲ ਬੀਮਾ, ਘੱਟੋ-ਘੱਟ ਸਮਰਥਨ ਮੁੱਲ MSP ਅਤੇ ਫਸਲ ਵਿਭਿੰਨਤਾ Crop Diversification, ਯੰਤਰੀਕਰਨ ਤੇ ਵਾਤਾਵਰਣ ਅਨੁਕੂਲ ਖੇਤੀ ਵਰਗੇ ਹੋਰ ਮਹੱਤਵਪੂਰਨ ਖੇਤਰਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

ਇਸ ਵਿਸਥਾਰ ਚਰਚਾ ਦੌਰਾਨ ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਕਿਸਾਨਾਂ ਦੀ ਫੀਡਬੈਕ ਨੂੰ ਨੋਟ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਹ ਮੁੱਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਉੱਚ ਅਥਾਰਟੀਆਂ ਤੱਕ ਪਹੁੰਚਾਏ ਜਾਣਗੇ ਤਾਂ ਜੋ ਲੋੜੀਂਦੀ ਕਾਰਵਾਈ ਅਤੇ ਨੀਤੀਗਤ ਇਨਪੁੱਟ ਲਈ ਉਪਯੋਗੀ ਬਣਾਏ ਜਾ ਸਕਣ।

ਇੰਜੀ. ਅਮਰਜੀਤ ਸਿੰਘ ਢਿੱਲੋਂ ਨੇ ਤਕਨਾਲੋਜੀ ਟ੍ਰਾਂਸਫਰ ਅਤੇ ਪਸਾਰ ਸੇਵਾਵਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

No comments:

Post a Comment