ਮਲੋਟ 9 ਅਪ੍ਰੈਲ
Dr Baljit Kaur ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ Malout ਦੀ ਅਨਾਜ ਮੰਡੀ ਵਿੱਚ ਕਣਕ ਦੀ ਬੋਲੀ ਲਗਾ ਕੇ ਸਰਕਾਰੀ ਖਰੀਦ Wheat Procurement ਦੀ ਸੁ਼ਰੂਆਤ ਕਰਵਾਈ ਅਤੇ ਮਾਰਕੀਟ ਕਮੇਟੀ ਦੇ ਆਹੁਦੇਦਾਰਾਂ, ਪਤਵੰਤੇ ਵਿਅਕਤੀਆਂ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਅਨਾਜ ਮੰਡੀਆਂ ਵਿੱਚ ਸਾਫ ਸੁਥਰੀ ਅਤੇ ਸੁੱਕੀ ਲੈ ਕੇ ਆਉਣ ਤਾਂ ਜੋਂ ਅਨਾਜ ਮੰਡੀਆਂ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ ਸੁਰੂ ਹੋ ਚੁੱਕੀ ਹੈ ਪਰ ਲਗਾਤਾਰ ਪਈ ਬਰਸਾਤ ਕਾਰਨ ਕਣਕ ਮੰਡੀਆਂ ਵਿਚ ਦੇਰੀ ਨਾਲ ਆਉਣੀ ਸੁਰੂ ਹੋਈ ਹੈ ।
ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਣਕ ਦੀ ਖਰੀਦ Wheat Procurement ਦੇ ਸਰਕਾਰੀ ਪ੍ਰਬੰਧ ਪੂਰੀ ਤਰਾਂ ਮੁਕਮੰਲ ਹੋ ਚੁੱਕੇ ਹਨ, ਕਿਸੇ ਵੀ ਤਰਾਂ ਦੀ ਕਿਸਾਨਾ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਉਨਾਂ ਨੇ ਕਿਹਾ ਕੇ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ , ਉਥੇ Girdawari ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ ।ਉਹਨਾਂ ਅੱਗੇ ਕਿਹਾ ਕਿ ਅਗਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸਾਨਾਂ ਨੂੰ ਨਜਾਇਜ ਤੌਰ ਤੇ ਤੰਗ ਪ੍ਰੇਸਾਨੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਤੇ ਚੇਅਰਮੈਨ ਸ.ਜਸ਼ਨ ਸਿੰਘ ਬਰਾੜ, SDM ਮਲੋਟ ਪੰਕਜ ਕੁਮਾਰ, ਸਕੱਤਰ ਮਾਰਕੀਟ ਕਮੇਟੀ ਮਲੋਟ ਮਨਦੀਪ ਰਹੇਜਾ, ਸੁਨੀਸ਼ ਗੋਇਲ, ਰਮਨ ਸਪਰਾ, ਹਰਪ੍ਰੀਤ ਸਿੰਘ, ਰਾਮ ਕੁਮਾਰ ਰੰਮੀ ਸੰਦੀਪ ਸਿੰਘ ਗੋਰਾ, ਸੰਦੀਪ ਕੁਮਾਰ ਮੰਡੀ ਸੁਪਰਵਾਈਜਰ, ਕੱਚਾ ਆੜਤੀਆਂ ਐਸੋਸੀਏਸ਼ਨ ਦੇ ਆਹੁਦੇਦਾਰਾਂ ਤੋਂ ਇਲਾਵਾ ਵੱਖ—ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
.jpeg)
No comments:
Post a Comment