33 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੇ ਨਵ ਨਿਰਮਾਣ ਅਤੇ ਰਿਪੇਅਰ ਤੇ ਹੋਵੇਗਾ 14 ਕਰੋੜ ਰੁਪਏ ਖਰਚ
ਲੰਬੀ / ਮਲੋਟ / ਮੁਕਤਸਰ ਸਾਹਿਬ 23 ਮਈ
ਪੰਜਾਬ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਸੈਕਟਰ ਲਈ ਸਿਚਾਈ ਅਤੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾਂ Gurmeet Singh Khuddian ਖੇਤੀਬਾੜੀ,ਪਸੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਅੱਜ ਲੰਬੀ ਹਲਕੇ ਦੇ ਪਿੰਡ ਬਲੋਚਕੇਰਾ ਵਿਖੇ ਮਲੋਟ ਰੋਡ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ।
ਉਹਨਾਂ ਦੱਸਿਆ ਕਿ ਇਹਨਾਂ ਖਾਲਿਆਂ ਦੇ ਨਵ ਨਿਰਮਾਨ ਤੇ ਸਰਕਾਰ ਵਲੋਂ 3 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣਗੇ । ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਘਾ ਬੁਰਜੀ ਨੰਬਰ 36305 / ਐਲ ਸੁਖਚੈਨ ਡਿਸਟਰੀਬਿਊਟਰੀ 46 ਲੱਖ, ਮੋਘਾ ਬੁਰਜੀ ਨੰਬਰ 52535 / ਐਲ ਸੁਖਚੈਨ ਡਿਸਟਰੀਬਿਊਟਰੀ 120 ਲੱਖ, ਮੋਘਾ ਬੁਰਜੀ ਨੰਬਰ 9254 / ਐਲ ਰਸੂਲਪੁਰ ਮਾਈਨਰ 76 ਲੱਖ, ਮੋਘਾ ਬੁਰਜੀ ਨੰਬਰ 6000 / ਆਰ ਤਰਮਾਲਾ ਮਾਈਨਰ 24 ਲੱਖ, ਮੋਘਾ ਬੁਰਜੀ ਨੰਬਰ 7261 / ਆਰ ਮਹਿਰਾਜਪੁਰ ਮਾਈਨਰ ਤੇ 53 ਲੱਖ ਖਰਚ ਕੀਤੇ ਜਾਣਗੇ।
ਉਹਨਾਂ ਅੱਗੇ ਦੱਸਿਆ ਕਿ ਹਰ ਇਨਸਾਨ ਨੂੰ ਪਾਣੀ ਬਚਾਉਣ Water Conservation ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।ਸਰਕਾਰ ਵਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ,ਰਜਬਾਹੇ ਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਹੈ ਤਾਂ ਜੋ ਟੇਲ ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸ਼ਾਫ ਸੁਥਰਾ ਪਾਣੀ ਮੁਹੱਈਆ ਹੋ ਸਕੇ ।ਉਨ੍ਹਾਂ ਦੱਸਿਆ ਕਿ ਰਾਜ ਵਿਚ ਹੁਣ 75 ਪ੍ਰਤੀਸਤ ਪਾਣੀ ਨਹਿਰੀ ਪਾਣੀ ਨੂੰ ਹੁਣ ਵਰਤੋਂ ਵਿੱਚ ਲਿਆਦਾਂ ਗਿਆ ਹੈ।
ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੌਰਾਨ Lambi ਹਲਕੇ ਦੇ ਪਿੰਡ ਭਗਵਾਨਪੁਰਾ, ਸਰਾਵਾ ਬੋਦਲਾ, ਆਲਮਵਾਲਾ, ਬੋਦੀਵਾਲਾ ਅਤੇ ਪੰਨੀਵਾਲਾ ਨੂੰ ਜੋੜਣ ਵਾਲੀਆਂ 33 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨੂੰ ਨਵ ਨਿਰਮਾਣ ਅਤੇ ਰਿਪੇਅਰ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਤੇ ਦੱਸਿਆ ਕਿ ਇਨ੍ਹਾਂ ਸੜਕਾਂ ਤੇ 14 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਹਨਾਂ ਹਲਕੇ ਦੇ ਲੋਕਾਂ ਨੂੰ ਸਬੰਧੋਨ ਕਰਦਿਆਂ ਕਿਹਾ ਕਿ ਇਹਨਾਂ ਸੜਕਾਂ ਦੇ ਬਨਣ ਨਾਲ ਲੋਕਾਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ ਅਤੇ ਕਿਸੇ ਵੀ ਪ੍ਰਕਾਰ਼ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਉਹਨਾਂ ਵਿਸ਼ਵਾਸ ਦੁਆਇਆ ਕਿ ਬਾਕੀ ਰਹਿ ਗਈਆਂ ਰਿਪੇਅਰਯੋਗ ਸੜਕਾਂ ਦੀ ਵੀ ਜਲਦੀ ਮੁਰੰਮਤ ਕਰਵਾਈ ਜਾਵੇਗੀ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਗੁਰਬਾਜ ਸਿੰਘ ਵਨਵਾਲਾ,ਐਕਸੀਅਨ ਅਰਸ਼ਦੀਪ ਸਿੰਘ ਜਲ ਸਰੋਤ, ਰਕੇਸ਼ ਬਿਸਨੋਈ ਬੀ.ਡੀ.ਪੀ.ਓ ਲੰਬੀ, ਗੁਲਾਬ ਸਿੰਘ,ਸੁਖਬੀਰ ਸਿੰਘ, ਮਨਦੀਪ ਸਿੰਘ, ਜਗਸੀਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਗੁਰਸੰਗਤ ਸਿੰਘ, ਗੁਰਬਾਜ ਸਿੰਘ ਨਿਜੀ ਸਹਾਇਕ, ਮੋਹਿਤ ਸੋਨੀ ਮੀਡੀਆ ਸਲਾਹਕਾਰ ਵੀ ਮੌਜੂਦ ਸਨ।
.jpeg)
No comments:
Post a Comment