Wednesday, June 3, 2026

ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਜਾਵੇਗੀ ਵਿੱਤੀ ਮੱਦਦ

*15 ਜੂਨ ਤੋਂ ਪਹਿਲਾਂ ਰੇਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ*

ਬਠਿੰਡਾ, 4 ਜੂਨ :

ਝੋਨੇ ਦੀ ਸਿੱਧੀ ਬਿਜਾਈ Direct Sowing of Rice ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨ ਵੀਰਾਂ ਨੂੰ ਵਿੱਤੀ ਮਦਦ ਦਿੱਤੀ ਜਾਣੀ ਹੈ । ਇਸ ਦਾ ਲਾਹਾ ਲੈਣ ਲਈ ਕਿਸਾਨ https://agrisubsidy.agrimachinerypb.com/#/dsr-registration 'ਤੇ ਆਪਣਾ ਰੇਜਿਸਟ੍ਰੇਸ਼ਨ 15 ਜੂਨ ਤੋਂ ਪਹਿਲਾਂ ਪਹਿਲਾਂ ਕਰਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ Dr Harpreet Pal Kaur ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਕਿਸਾਨ 15 ਜੂਨ ਤੱਕ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਜਾ ਰਹੇ‌ ਪੱਧਰ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਬਚਾਉਣ ਦੇ ਮੰਤਵ ਲਈ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2026 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮੱਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15-20 ਫੀਸਦੀ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਵਿੱਚ ਪਾਣੀ ਦਾ ਰੀਚਾਰਜ, ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ 10-12 ਪ੍ਰਤੀਸ਼ਤ ਵਧੇਰੇ ਹੁੰਦਾ ਹੈ। ਨਾਲ ਹੀ ਜਿੱਥੇ ਇਸ ਵਿਧੀ ਨਾਲ ਬਿਜਾਈ ਕਰਨ ਨਾਲ ਮਜ਼ਦੂਰੀ ਦੀ ਬੱਚਤ ਅਤੇ ਫ਼ਸਲ ਨੂੰ ਬਿਮਾਰੀ ਘੱਟ ਲੱਗਣ ਕਰਕੇ ਖੇਤੀ ਖ਼ਰਚੇ ਘੱਟਦੇ ਹਨ, ਉੱਥੇ ਹੀ ਝੋਨੇ ਦੀ ਪਰਾਲੀ ਦਾ ਸੌਖਾ ਪ੍ਰਬੰਧਨ ਅਤੇ ਇਸ ਉਪਰੰਤ ਬੀਜੀ ਕਣਕ ਦਾ ਝਾੜ ਵੀ ਵਧੇਰੇ ਨਿਕਲਦਾ ਹੈ।

ਡਾ. ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਕਿਸਾਨ ਭਰਾ ਇਸ ਸਕੀਮ ਦਾ ਲਾਭ ਲੈਣ 15 ਜੂਨ ਤੱਕ ਵਿਭਾਗ ਦੇ ਪੋਰਟਲ https://agrisubsidy.agrimachinerypb.com/#/dsr-registration 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕਿਸਾਨ ਭਰਾ ਸਿਰਫ਼ ਆਪਣੇ ਆਧਾਰ ਕਾਰਡ ਅਤੇ ਇਸ ਨਾਲ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਉਹਨਾਂ ਦੇ ਨਿੱਜੀ ਅਤੇ ਬੈਂਕ ਦੇ ਵੇਰਵੇ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਤੋਂ ਲਏ ਜਾਣਗੇ। ਕਿਸਾਨਾਂ ਵੀਰਾਂ ਵੱਲੋਂ ਸਿਰਫ਼ ਝੋਨੇ ਦੀ ਸਿੱਧੀ ਬਿਜਾਈ Direct Sowing of Rice ਹੇਠ ਰਕਬਾ (ਕਨਾਲ/ਮਰਲਾ ਜਾਂ ਬਿੱਘੇ/ਵਿਸਵੇ) ਅਤੇ ਰਕਬੇ ਦਾ ਸਥਾਨ ਜ਼ਿਲ੍ਹਾ/ਤਹਿਸੀਲ/ਪਿੰਡ/ਖੇਵਟ ਨੰਬਰ/ਖਸਰਾ ਨੰਬਰ ਆਦਿ ਦੀ ਜਾਣਕਾਰੀ ਹੀ ਭਰੀ ਜਾਣੀ ਹੈ। ਝੋਨੇ ਦੀ ਬਿਜਾਈ ਬਾਰੇ ਵਧੇਰੇ ਤਕਨੀਕੀ ਅਤੇ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਸਰਕਲ/ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ।

No comments:

Post a Comment