Monday, October 12, 2026

ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ ਵਿਕਰੀ ਲਈ ਉਪਲੱਬਧ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ ਵਿਖੇ ਕਿਸਾਨ ਵੀਰਾਂ ਲਈ ਹਾੜ੍ਹੀ ਦੀਆਂ ਵੱਖ-ਵੱਖ ਫ਼ਸਲਾਂ ਦੇ ਸੁਧਰੇ ਹੋਏ ਬੀਜ ਵਿਕਰੀ ਲਈ ਉਪਲੱਬਧ ਹਨ। ਇਹ ਸਭ ਬੀਜਾਂ ਦੀ ਵਿਕਰੀ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਸ਼ੁਰੂ ਹੋ ਗਈ ਹੈ। ਕਿਸਾਨ ਖੋਖਰ ਖੁਰਦ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਣਕ, ਜੌਂ, ਗੋਭੀ, ਸਰ੍ਹੋਂ, ਟਮਾਟਰ ਅਤੇ ਪਿਆਜ਼ ਆਦਿ ਦੀਆਂ ਫ਼ਸਲਾਂ ਦੇ ਵੱਖ-ਵੱਖ ਕਿਸਮਾਂ ਦੇ ਬੀਜ ਪ੍ਰਾਪਤ ਕਰ ਸਕਦੇ ਹਨ।

ਸਹਾਇਕ ਡਾਇਰੈਕਟਰ, ਸ੍ਰੀ ਅਜੀਤਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਣਕ ਪੀ. ਬੀ. ਡਬਲਯੂ-(887) 2500 ਰੁਪਏ, 40 ਕਿਲੋ ਬੈਗ, ਪੀ. ਬੀ. ਡਬਲਯੂ-(826) 1700 ਰੁਪਏ, 40 ਕਿਲੋ ਬੈਗ, ਕਣਕ ਪੀ. ਬੀ. ਡਬਲਯੂ-(872) 1700 ਰੁਪਏ 40 ਕਿਲੋ ਬੈਗ, ਕਣਕ ਪੀ. ਬੀ. ਡਬਲਯੂ- ਚਪਾਤੀ-(1) 1200 ਰੁਪਏ 20 ਕਿਲੋ ਬੈਗ, ਕਣਕ ਪੀ. ਬੀ. ਡਬਲਯੂ ਜ਼ਿੰਕ-(2) 850 ਰੁਪਏ 20 ਕਿਲੋ ਬੈਗ, ਕਣਕ ਪੀ. ਬੀ. ਡਬਲਯੂ- ਆਰ.ਐੱਸ.-(1) 2000 ਰੁਪਏ 20 ਕਿਲੋ ਬੈਗ, ਗੋਭੀ ਸਰ੍ਹੋਂ, ਜੀ.ਐੱਸ.ਸੀ. -(7) 100 ਰੁਪਏ 400 ਗ੍ਰਾਮ, ਪਿਆਜ਼ ਪੀਆਰ.ੳ-(7) 250 ਰੁਪਏ 100 ਗ੍ਰਾਮ, ਟਮਾਟਰ ਪੰਜਾਬ ਰੱਤਾ 80 ਰੁਪਏ 10 ਗ੍ਰਾਮ, ਸਬਜ਼ੀਆਂ ਦੀ ਕਿੱਟ 150 ਰੁਪਏ ਇਕ ਪੈਕਟ ਆਦਿ ਕਿਸਮਾਂ ਉਪਲੱਬਧ ਹਨ। ਇਸ ਦੇ ਨਾਲ ਹੀ ਕਣਕ ਦੇ ਬੀਜ ਲਈ ਜੀਵਾਣੂ ਖਾਦ ਦਾ ਟੀਕਾ 63 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਉਪਲੱਬਧ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਬੀਜਾਂ ਦੀ ਉਪਲਬਧਤਾ ਸੀਮਤ ਹੋਣ ਕਾਰਨ ਕਿਸਾਨ ਵੀਰ ਆਉਣ ਤੋਂ ਪਹਿਲਾਂ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਲੈਣ। ਬੀਜ ਵਿਕਰੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੇ ਬੀਜਾਂ ਦੀ ਵਰਤੋਂ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬਿਜਾਈ ਕਰਨ।

No comments:

Post a Comment