ਬਟਾਲਾ, 10 ਫਰਵਰੀ (Only Agriculture) ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵਿਖੇ ਮਿੱਲ ਦੇ ਜਨਰਲ ਮੈਨੇਜਰ ਸ੍ਰੀਮਤੀ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਗੰਨਾ ਸੈਮੀਨਾਰ Sugar Cane Seminar ਲਗਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਗੰਨੇ ਦੀ ਕਾਸ਼ਤ Sugar Cane Cultivation ਨਾਲ ਸਬੰਧਤ ਇਸ ਸੈਮੀਨਾਰ ਵਿੱਚ ਡਾ: ਨਵਦੀਪ ਸਿੰਘ ਜਮਵਾਲ ਪਲਾਂਟ ਬਰੀਡਰ Plant Breeder, ਡਾ: ਰਾਜਿੰਦਰ ਕੁਮਾਰ ਕੀਟ ਵਿਗਿਆਨੀ ਅਤੇ ਮੈਡਮ ਰੇਨੂੰ, ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
All about Agriculture, Horticulture and Animal Husbandry and Information about Govt schemes for Farmers
Monday, February 9, 2026
ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਗੰਨਾ ਸੈਮੀਨਾਰ
ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਕਰੋ ਗੁਰੇਜ
ਆਤਮਾ ਮੈਨੇਜਮੈਂਟ ਕਮੇਟੀ ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ
ਅੰਮ੍ਰਿਤਸਰ 10 ਫਰਵਰੀ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ Amritsar ਸ਼੍ਰੀ ਗੁਰਸਾਹਿਬ ਸਿੰਘ ਦੀ ਪ੍ਰਧਾਨਗੀ ਵਿੱਚ ਆਤਮਾ ਮੈਨੇਜਮੈਂਟ ਕਮੇਟੀ ATMA Management Committee ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ District Advisory Committee, ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਤਮਾ ਸਕੀਮ ATMA Scheme ਦੀ ਸਾਲ 2025-26 ਦੀ ਪ੍ਰਗਤੀ ਵਾਚਣ ਅਤੇ ਸਾਲ 2026-27 ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਅਗਾਊ ਯੋਜਨਾ ਤਿਆਰ ਕਰਨ ਲਈ ਸਹਿਯੋਗੀ ਵਿਭਾਗਾਂ ਅਤੇ ਅਗਾਂਹ ਵਧੂ ਕਿਸਾਨਾ ਨੇ ਭਾਗ ਲਿਆ।
ਇਸ ਮੌਕੇ ਸ਼੍ਰੀ ਗੁਰਸਾਹਿਬ ਸਿੰਘ, ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਨੇ ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਅਤੇ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀ ਇੰਨਪੁਟਸ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ਲਈ ਤਾਕੀਦ ਕੀਤੀ। ਉਹਨਾਂ ਵੱਖ ਵੱਖ ਫਸਲਾਂ ਵਿੱਚ ਯੂਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਦੇ ਅਧਾਰ ਤੇ ਕਰਨ ਲਈ ਕਿਹਾ। ਉਹਨਾ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾ ਨੂੰ ਕਣਕ ਦੀ ਫਸਲ ਦਾ ਮਿਆਰੀ ਬੀਜ ਆਪ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਵੱਲੋਂ ਫਾਰਮਰ ਰਜਿਸਟਰੀ ਸਕੀਮ ਤਹਿਤ ਹੋ ਰਹੇ ਪੰਜੀਕਰਣ ਸਬੰਧੀ ਸਮੂਹ ਸਹਿਯੋਗੀ ਵਿਭਾਗਾਂ ਨੂੰ ਕਿਸਾਨਾ ਨੂੰ ਜਾਗਰੂਕ ਕਰਨ ਲਈ ਕਿਹਾ।
ਇਸ ਮੌਕੇ ਸ਼੍ਰੀ ਅਮਰਜੀਤ ਸਿੰਘ, ਡਿਪਟੀ ਡਾਇਰੈਕਟਰ, ਖੇਤੀਬਾੜੀ ਨੇ ਆਤਮਾ ਸਕੀਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਕਿਸਾਨ ਟ੍ਰੇਨਿੰਗ, ਐਕਸਪੋਜ਼ਰ ਵਿਜ਼ਿਟ, ਖੇਤ ਦਿਵਸ ਅਤੇ ਪ੍ਰਦਰਸ਼ਨੀ ਪਲਾਟ ਅਦਿ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਸੁਚੱਜੀ ਸਾਂਭ ਸੰਭਾਲ ਕਰਨ ਲਈ ਵੀ ਉਤਸ਼ਾਹਿਤ ਕਰਨ ਲਈ ਕਿਹਾ ਤਾਂ ਜੋ ਅੱਗ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ।
ਇਸ ਮੌਕੇ ਹਰਨੇਕ ਸਿੰਘ ਅਤੇ ਜਗਦੀਪ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ, ਆਤਮਾ, ਮੋਹਨਦੀਪ ਸਿੰਘ, ਰੇਂਜ ਅਫਸਰ, ਵਣ ਵਿਭਾਗ, ਡਾ. ਆਸਥਾ ਸਹਿਯੋਗੀ ਪ੍ਰੋਫੈਸਰ ਕੇ.ਵੀ.ਕੇ. ਨਾਗ ਕਲਾਂ, ਹਰਜੀਤ ਸਿੰਘ ਝੀਤਾ, ਅਮਨਦੀਪ ਸਿੰਘ, ਹਰਿੰਦਰ ਕੌਰ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜਰ ਸਨ।
ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ ਅਤੇ ਚੰਗਾ ਝਾੜ ਲੈਣ ਸਬੰਧੀ ਕਿਸਾਨ ਗੋਸ਼ਟੀ
ਭਵਾਨੀਗੜ੍ਹ, 10 ਫਰਵਰੀ (Only Agriculture) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU,
ਕਣਕ ਦੀ ਫ਼ਸਲ ਵਿੱਚ ਚੂਹਿਆਂ (Rodents) ਦੀ ਰੋਕਥਾਮ ਲਈ ਵਿਸਥਾਰਕ ਸਲਾਹ
ਜ਼ਿਲ੍ਹਾ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਪ੍ਰੀਤਪਾਲ ਕੌਰ ਜੀ ਦੀ ਦੇਖਰੇਖ ਹੇਠ ਕਿਸਾਨਾਂ ਨੂੰ ਕਣਕ ਦੀ
ਫ਼ਸਲ ਵਿੱਚ ਚੂਹਿਆਂ ਵੱਲੋਂ ਹੋ ਰਹੇ ਨੁਕਸਾਨ ਤੋਂ ਬਚਾਅ ਲਈ ਵਿਸਥਾਰਕ ਸਲਾਹ ਜਾਰੀ ਕੀਤੀ ਗਈ। ਇਸ ਸਮੇਂ ਕਣਕ ਦੀ ਫ਼ਸਲ ਟਿੱਲਰਿੰਗ ਤੋਂ ਬਾਲੀ ਨਿਕਾਸ ਦੇ ਪੜਾਅ ‘ਤੇ ਹੈ, ਜਿੱਥੇ ਚੂਹਿਆਂ ਦੀ ਸਰਗਰਮੀ ਵੱਧ ਹੋਣ ਕਾਰਨ ਫ਼ਸਲ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈਂਦਾ ਹੈ।
ਕਣਕ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀਆਂ ਮੁੱਖ ਕਿਸਮਾਂ:
ਫ਼ੀਲਡ ਚੂਹਾ (Bandicota bengalensis): ਇਹ ਖੇਤਾਂ ਵਿੱਚ ਗਹਿਰੀਆਂ ਖੁੱਡਾਂ ਬਣਾਉਂਦਾ ਹੈ ਅਤੇ ਜੜਾਂ ਤੇ ਤਣਿਆਂ ਨੂੰ ਕੱਟ ਕੇ ਵੱਡਾ ਨੁਕਸਾਨ ਕਰਦਾ ਹੈ।
ਘਰੂ ਚੂਹਾ (Rattus rattus): ਇਹ ਖੇਤਾਂ ਦੇ ਕਿਨਾਰਿਆਂ, ਢੇਰਾਂ ਅਤੇ ਆਲੇ-ਦੁਆਲੇ ਰਹਿ ਕੇ ਫ਼ਸਲ ਦੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਾਫ਼ਟ-ਫਰ ਵਾਲਾ ਚੂਹਾ (Mus musculus): ਇਹ ਛੋਟੇ ਆਕਾਰ ਦਾ ਹੁੰਦਾ ਹੈ ਪਰ ਵੱਡੀ ਗਿਣਤੀ ਵਿੱਚ ਹੋਣ ਕਾਰਨ ਫ਼ਸਲ ਨੂੰ ਖਾਸਾ ਨੁਕਸਾਨ ਪਹੁੰਚਾਉਂਦਾ ਹੈ।
ਚੂਹਿਆਂ ਵੱਲੋਂ ਹੋਣ ਵਾਲਾ ਨੁਕਸਾਨ:
ਚੂਹੇ ਕਣਕ ਦੀਆਂ ਜੜਾਂ ਕੱਟ ਕੇ ਪੌਧਿਆਂ ਨੂੰ ਸੁਕਾ ਦਿੰਦੇ ਹਨ, ਤਣਿਆਂ ਨੂੰ ਖਾ ਜਾਂਦੇ ਹਨ ਅਤੇ ਦਾਣੇ ਬਣਨ ਸਮੇਂ ਸਿੱਧਾ ਪੈਦਾਵਾਰ ਘਟਾ ਦਿੰਦੇ ਹਨ। ਇਸ ਨਾਲ ਖੇਤਾਂ ਵਿੱਚ ਖਾਲੀ ਥਾਵਾਂ ਬਣ ਜਾਂਦੀਆਂ ਹਨ ਅਤੇ ਫ਼ਸਲ ਦੀ ਕੁੱਲ ਉਪਜ ਵਿੱਚ 5 ਤੋਂ 15 ਫ਼ੀਸਦੀ ਤੱਕ ਘਾਟ ਆ ਸਕਦੀ ਹੈ।
ਚੂਹਿਆਂ ਦੇ ਨਿਯੰਤਰਣ ਲਈ ਸਿਫ਼ਾਰਸ਼ੀ ਉਪਾਅ:
1.ਖੇਤਾਂ ਦੇ ਮੇੜਾਂ, ਖੁੱਡਾਂ,ਨਿਕਾਸੀ ਨਾਲਿਆਂ ਦੀ ਨਿਯਮਤ ਸਫ਼ਾਈ ਕਰਨੀ।
2.ਪਹਿਲਾਂ ਜ਼ਿੰਕ ਫ਼ਾਸਫ਼ਾਈਡ 2% ਚਾਰਾ (10 ਗ੍ਰਾਮ ਜ਼ਿੰਕ ਫ਼ਾਸਫ਼ਾਈਡ + 490 ਗ੍ਰਾਮ ਦਾਣਾ) ਤਾਜ਼ਾ ਤਿਆਰ ਕਰਕੇ ਸ਼ਾਮ ਸਮੇਂ ਸਰਗਰਮ ਖੁੱਡਾਂ ਵਿੱਚ ਰੱਖਣਾ।
3.3–4 ਦਿਨ ਬਾਅਦ ਬਾਕੀ ਬਚੇ ਚੂਹਿਆਂ ਲਈ ਬਰੋਮਾਡਾਇਲੋਨ 0.005% ਚਾਰਾ ਵਰਤਣਾ।
4.ਖੁੱਡਾਂ ਵਿੱਚ ਚਾਰਾ ਰੱਖਣ ਤੋਂ ਬਾਅਦ ਮਿੱਟੀ ਨਾਲ ਬੰਦ ਕਰਨਾ ਤਾਂ ਜੋ ਹੋਰ ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚੇ।
5.ਪਿੰਡ ਪੱਧਰ ‘ਤੇ ਸਾਂਝੀ ਮੁਹਿੰਮ ਚਲਾ ਕੇ ਇੱਕੋ ਸਮੇਂ ਚੂਹਿਆਂ ਦਾ ਨਿਯੰਤਰਣ ਕਰਨਾ ਤਾਂ ਜੋ ਦੁਬਾਰਾ ਵਾਧਾ ਨਾ ਹੋਵੇ।
ਡਾ: ਹਰਪ੍ਰੀਤਪਾਲ ਕੌਰ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਵਰਤੋਂ ਸਿਰਫ਼ ਸਿਫ਼ਾਰਸ਼ੀ ਮਾਤਰਾ ਅਨੁਸਾਰ ਹੀ ਕੀਤੀ ਜਾਵੇ। ਜ਼ਰੂਰਤ ਪੈਣ ‘ਤੇ ਕਿਸਾਨ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਕਣਕ ਦੀ ਫ਼ਸਲ ਨੂੰ ਚੂਹਿਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਹ ਵੀ ਪੜੋ
ਵਾਈਡਰ-ਰੋਅ Wider-Row Sugarcane Sowing ਵਿਚ ਗੰਨੇ ਦੀ ਬਿਜਾਈ ਲਈ ਟਰੰਚ ਵਿਧੀ ਨਾਲ ਇਹ ਕਿਸਾਨ ਲੈਂਦਾ ਹੈ ਵੱਡਾ ਲਾਹਾ
ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ ਦੇ ਖੇਤਾਂ ਵਿੱਚ Trench Method for Wider Row Sugarcane Sowing ਟਰੰਚ ਵਿਧੀ ਰਾਹੀ ਵਾਈਡਰ-ਰੋਅ ਵਿੱਚ ਗੰਨੇ ਦੀ ਬਿਜਾਈ ਕਰਵਾਈ
ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਗੰਨੇ ਦੀ ਫਸਲ ਦੇ ਮਸ਼ੀਨੀਕਰਨ Mechanization of Agriculture ਨੂੰ ਵਧਾਉਣ ਲਈ ਕੀਤਾ ਗਿਆ ਜਾਗਰੂਕ
ਬਟਾਲਾ, 9 ਫਰਵਰੀ (Only Agriculture) ਪ੍ਰਬੰਧ ਨਿਰਦੇਸ਼ਕ ਸੂਗਰਫੈੱਡ Sugarfed, ਪੰਜਾਬ ਡਾ: ਸੇਨੂੰ
ਦੁੱਗਲ Dr Senu Duggal IAS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵੱਲੋ ਗੰਨੇ ਦੀ ਫਸਲ ਦੇ ਮਸ਼ੀਨੀਕਰਨ To Increase the Mechanization of Sugarcane Farming ਨੂੰ ਵਧਾਉਣ ਦੇਣ ਲਈ ਮਿੱਲ ਦੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ Progressive Farmer Palwinder Singh Sahari ਦੇ ਖੇਤਾਂ ਵਿੱਚ ਟਰੰਚ ਵਿਧੀ ਰਾਹੀ ਵਾਈਡਰ-ਰੋਅ ਵਿੱਚ ਗੰਨੇ ਦੀ ਬਿਜਾਈ Trench Method for Wider Row Sugarcane Sowing ਕਰਵਾਈ ਗਈ ਅਤੇ ਸਿਆੜਾਂ ਵਿੱਚਲੀ ਖਾਲੀ ਸਪੇਸ ਤੇ ਮਿਲਵੀ' ਫਸਲ Inter Cropping ਵੱਜੋ ਰਾਜਮਾਂਹ ਦੀ ਬਿਜਾਈ ਕੀਤੀ ਗਈ। ਇਸ ਮੌਕੇ ਡਾ: ਅਮਰੀਕ ਸਿੰਘ, Dr Amrik Singh Cane Commissioner Punjab ਕੇਨ ਕਮਿਸ਼ਨਰ, ਪੰਜਾਬ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਕੇਨ ਕਮਿਸ਼ਨਰ ਪੰਜਾਬ ਨੇ ਕਿਸਾਨਾਂ ਦੀ ਜਾਣਕਾਰੀ ਲਈ ਦੱਸਿਆ ਕਿ ਲੇਬਰ ਦੀ ਘਾਟ ਦੇ ਮੱਦੇ ਨਜ਼ਰ ਗੰਨੇ ਦੀ ਕਾਸ਼ਤ ਅਤੇ ਹਾਰਵੈਸਟਿੰਗ ਲਈ ਮਸ਼ੀਨੀਕਰਨ Mechanization of Agriculture, is need of Hour ਅਜੋਕੇ ਸਮੇ ਦੀ ਮੁੱਖ ਲੋੜ ਬਣ ਗਈ ਹੈ। ਉਨਾਂ ਅੱਗੇ ਦੱਸਿਆ ਕਿ ਗੰਨੇ ਦਾ ਵੱਧ ਝਾੜ ਲੈਣ ਵਾਸਤੇ ਗੰਨੇ ਦੀ ਬਿਜਾਈ ਗੰਨਾ ਟਰੰਚ ਵਿਧੀ/ ਵਾਈਡਰ-ਰੋਅ ਵਿਧੀ Trench Method for Wider Row Sugarcane ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਵਿਧੀ ਨਾਲ ਗੰਨੇ ਦੇ ਸਿਆੜਾਂ ਤੋ ਇਲਾਵਾ 65 ਪ੍ਰਤੀਸ਼ਤ ਜਗ੍ਹਾ ਖਾਲੀ ਬਚਦੀ ਹੈ, ਜਿੱਥੇ ਦਾਲਾਂ, ਸਰੋ ਸਬਜ਼ੀਆਂ, ਮੱਕੀ ਅਤੇ ਕਣਕ ਆਦਿ ਵਰਗੀਆਂ ਮਿਲਵੀਆਂ ' ਫਸਲਾਂ ਬੀਜ ਕੇ ਵਾਧੂ ਆਮਦਨ Extra Income ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਨਾਲ ਬੀਜੇ ਗੰਨੇ ਦੀ ਕਟਾਈ ਵੀ ਹਾਰਵੈਸਟਰ Sugar Cane Harvester ਨਾਲ ਕੀਤੀ ਜਾ ਸਕੇਗੀ ਅਤੇ ਲੇਬਰ ਦੀ ਮੁਸ਼ਕਲ ਵੀ ਹੱਲ ਹੋਵੇਗੀ।
ਉਹਨਾਂ ਅੱਗੇ ਦੱਸਿਆ ਕਿ ਗੰਨੇ ਦਾ ਬੀਜ Sugar Cane Seed Buds ਨਰੋਈ ਸੀਡ ਨਰਸਰੀ ਤੋਂ ਲਿਆ ਜਾਣਾ ਚਾਹੀਦਾ ਅਤੇ ਇਸ ਨੂੰ ਐਮੀਸਟਾਰ ਦਵਾਈ 100 ਮਿਲੀਲਿਟਰ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਬੀਜ ਸੋਧ Seed Buds Treatment ਕੇ ਬੀਜਣਾ ਚਾਹੀਦਾ ਹੈ ਤਾਂ ਕਿ ਗੰਨੇ ਦੀ ਫਸਲ ਦਾ ਰੋਗਾਂ ਤੋਂ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਮੈਡਮ ਕਿਰਨਦੀਪ ਕੌਰ ਬੋਪਾਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਟਾਲਾ ਮਿੱਲ ਵਿਖੇ ਲੱਗੇ 3500 TCD ਦੇ ਪਲਾਂਟ ਨੂੰ ਸਮਰੱਥਾ ਅਨੁਸਾਰ ਗੰਨਾ ਪੂਰਾ ਕਰਨ ਲਈ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਗੰਨੇ ਦੀ ਫਸਲ ਨੂੰ ਕਣਕ-ਝੋਨੇ ਤੋ ਘੱਟ ਪਾਣੀ ਲੋੜ ਹੁੰਦੀ ਹੈ, ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦਾ ਬਚਾਅ ਹੋ ਸਕੇਗਾ ਉਥੇ ਸਰਕਾਰ ਦੀ ਫਸਲੀ ਵਿਭਿੰਨਤਾ Crop Diversification ਦੀ ਨੀਤੀ ਨੂੰ ਵੀ ਬੜਾਵਾ ਮਿਲੇਗਾ ।
ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਵਿੱਚ ਪੈਦਾ ਹੋਣ ਵਾਲੇ ਪ੍ਰੈਸ ਮੱਡ ਤੋ Bio CNG ਗੈਸ ਤਿਆਰ ਕੀਤੀ ਜਾ ਰਹੀ ਹੈ ਅਤੇ ਮਿੱਲ ਦਾ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ Co-Generation Plant ਵੀ ਜਲਦੀ ਚੱਲਣ ਜਾ ਰਿਹਾ ਹੈ। ਰੀਫਾਇੰਡ ਸੂਗਰ ਪੈਦਾ ਹੋਣ ਨਾਲ ਅਤੇ ਕੋ-ਜਨਰੇਸ਼ਨ ਪਲਾਂਟ ਚੱਲਣ ਨਾਲ ਮਿੱਲ ਦੀ ਮਾਲੀ ਹਾਲਤ ਸੁਧਰੇਗੀ ਅਤੇ ਕਿਸਾਨਾਂ ਦੀ ਪੇਮੈਂਟ ਵੀ ਜਲਦੀ ਕੀਤੀ ਜਾ ਸਕੇਗੀ।
ਇਸ ਮੌਕੇ ਮਿੱਲ ਦੇ ਸੀਸੀਡੀਓ ਪਵਿੱਤਰ ਸਿੰਘ ਬੱਲ, ਸੁਖਬਰਿੰਦਰ ਸਿੰਘ ਨੰਬਰਦਾਰ, ਗੁਰਬਿੰਦਰ ਸਿੰਘ ਬਾਜਵਾ(ਸਾਰਚੂਰ), ਜੋਗਾ ਸਿੰਘ ਸਹਾਰੀ, ਸੁਪਰੀਤ ਸਿੰਘ ਕਲੇਰ ਕਲਾਂ, ਮੱਖਣ ਸਿੰਘ ਬਾਂਗੋਵਾਣੀ, ਕਰਨਪਾਲ ਸਿੰਘ ਗੰਨਾ ਇੰਸਪੈਕਟਰ, ਜਗਜੀਤ ਸਿੰਘ ਸਰਵੇਅਰ ਅਤੇ ਸੁਖਜਿੰਦਰ ਸਿੰਘ ਗੰਨਾ ਸਰਵੇਅਰ ਆਦਿ ਹਾਜ਼ਰ ਸਨ।
ਡਾ. ਸੁਖਜਿੰਦਰ ਸਿੰਘ ਬਾਜਵਾ ਬਣੇ ਐਸਏਐਸ ਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਫਰਵਰੀ:
Sunday, February 8, 2026
KVK, ਸ੍ਰੀ ਮੁਕਤਸਰ ਸਾਹਿਬ ਵਿਖੇ ਮੌਸਮੀ ਬਦਲਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, 05 ਫਰਵਰੀ:
ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ Department of Climate Change and Agricultural Meteorology, Punjab Agricultural University (PAU) ਦੀ ਯੋਗ ਅਗਵਾਈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਨਿਕਰਾ ਪ੍ਰੋਜੈਕਟ NICRA Project ਦੇ ਅਧੀਨ ਅੱਜ ਮੌਸਮੀ ਬਦਲਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੀ.ਏ.ਯੂ. ਲੁਧਿਆਣਾ ਤੋਂ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਸਿੱਧੂ ਅਤੇ ਡਾ. ਕੁਲਵਿੰਦਰ ਕੌਰ ਗਿੱਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਡਾ. ਪ੍ਰਭਜੋਤ ਕੌਰ ਸਿੱਧੂ ਨੇ ਇਸ ਮੌਕੇ ਮੌਸਮੀ ਤਬਦੀਲੀ ਦੇ ਕਾਰਨਾਂ ਅਤੇ ਇਸ ਨਾਲ ਨਜਿੱਠਣ ਲਈ ਵੱਖ ਵੱਖ ਖੇਤੀ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ।
ਇਸ ਦੇ ਨਾਲ ਨਾਲ, ਉਹਨਾਂ ਨੇ ਰੁੱਖ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਰੁੱਖਾਂ ਦੀ ਮਹੱਤਤਾ ਤੇ ਚਾਨਣਾ ਪਾਇਆ।
ਇਸ ਪ੍ਰੋਗਰਾਮ ਦੌਰਾਨ ਡਾ. ਕੁਲਵਿੰਦਰ ਕੌਰ ਗਿੱਲ ਨੇ ਮੌਸਮ ਦੀਆਂ ਭਵਿਖਬਾਣੀਆਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਖੇਤੀ ਗਤੀਵਿਧੀਆਂ ਨੁੰ ਮੌਸਮ ਦੀਆਂ ਭਵਿਖਬਾਣੀਆਂ ਨੂੰ ਦੇਖਦੇ ਹੋਏ ਕਰਨਾ ਚਾਹੀਦਾ ਹੈ।
ਉਹਨਾਂ ਨੇ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਪੀ.ਏ.ਯੂ. ਦੀਆਂ ਖੋਜਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਪੀ.ਏ.ਯੂ ਦੇ ਡਿਜੀਟਲ ਅਖਬਾਰ ਖੇਤੀ ਸੰਦੇਸ਼ ਨਾਲ ਜੁੜਣ ਲਈ ਪ੍ਰੇਰਿਆ।
ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫ਼ੈਸਰ (ਪਸ਼ੂ ਵਿਗਿਆਨ) ਨੇ ਕਿਸਾਨਾਂ ਨੁੰ ਆਉਣ ਵਾਲੇ ਗਰਮ ਮੌਸਮ ਦੌਰਾਨ ਪਸ਼ੂਆਂ ਦੇ ਸੁਚੱਜੇ ਰੱਖ-ਰਖਾਵ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਸ ਦੇ ਨਾਲ ਨਾਲ ਉਹਨਾਂ ਨੇ ਪਸ਼ੂਆਂ ਦੇ ਖੁਰਾਕੀ ਤੱਤ ਪ੍ਰਬੰਧਨ ਅਤੇ ਖਾਸ ਤੌਰ ਤੇ ਪਸ਼ੂ ਪਾਲਣ ਕਿੱਤੇ ਵਿੱਚ ਧਾਤਾਂ ਦੇ ਚੂਰੇ ਦੀ ਅਹਿਮੀਅਤ ਬਾਰੇ ਕਿਸਾਨਾਂ ਨੂੰ ਚਾਨਣਾ ਪਾਇਆ।
ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਸੁਚੱਜੇ ਸਿੰਚਾਈ ਪ੍ਰਬੰਧਨ ਅਤੇ ਖੁਰਾਕੀ ਤੱਤਾਂ ਦੇ ਛਿੜਕਾਅ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਿਗਆਨ) ਨੇ ਬਾਗਬਾਨੀ ਫ਼ਸਲਾਂ ਵਿੱਚ ਮੌਸਮੀ ਤਬਦੀਲੀ ਦੇ ਪ੍ਰਭਾਵ ਅਤੇ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਉਹਨਾਂ ਦੇ ਪਸ਼ੂਆਂ ਲਈ ਧਾਤਾਂ ਦਾ ਚੂਰਾ ਵੰਡਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਿਖਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਜਾਣਕਾਰੀ ਦਿੱਤੀ ਬਲਾਕ ਖੇਤੀਬਾੜੀ ਕੈਂਪ ਵਿਚ
ਸ੍ਰੀ ਮੁਕਤਸਰ ਸਾਹਿਬ, 09 ਫਰਵਰੀ:
ਡਾ. ਜਗਸੀਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ APPO, ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਅੱਜ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਅਕਾਲਗੜ੍ਹ, ਸਰਕਲ ਬਧਾਈ ਵਿਖੇ ਕਿਸਾਨ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਚੱਲ ਰਹੇ ਖੇਤੀ ਰੁਝੇਵੇਂ ਜਿਵੇਂ ਕਿ ਕਣਕ ਅਤੇ ਸਰੋਂ ਦੀਆਂ ਆ ਰਹੀਆਂ ਸਮੱਸਿਆਵਾਂ Best Practices in Wheat and Mustard for High Yield ਅਤੇ ਉਹਨਾਂ ਦੀ ਰੋਕਥਾਮ, ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ Government Schemes for Farmer ਅਤੇ ਫਸਲੀ ਵਿਭਿੰਨਤਾ Crop Diversification ਅਪਨਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਕੈਂਪ ਵਿੱਚ ਡਾ.ਹਰਮਨਦੀਪ ਸਿੰਘ, ਏ.ਡੀ.ਓ., ਸਰਕਲ ਬਧਾਈ ਵੱਲੋਂ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿੱਟੀ ਪਾਣੀ ਪਰਖ ਦੀ ਮਹੱਤਤਾ Importance of Soil Testing ਅਤੇ ਸੈਪਲ ਲੈਣ Sample Collection for Soil Testing ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਸ਼੍ਰੀਮਤੀ ਨਵਦੀਪ ਕੌਰ ਏ.ਐਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ Pradhan Mantri Kisan Samman Nidhi Scheme (PMKSNY) ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ e-KYC ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਇਸੇ ਤਰ੍ਹਾਂ ਡਾ. ਸ਼ਵਿੰਦਰ ਸਿੰਘ, ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ Crop Diversification ਪ੍ਰੋਗਰਾਮ ਤਹਿਤ ਸਰੋਂ ਦੀ ਬਿਜਾਈ Mustard Cultivation ਕਰਨ ਲਈ ਪ੍ਰੇਰਿਤ ਕੀਤਾ, ਉਹਨਾਂ ਕਣਕ ਉੱਪਰ 13:0:45 ਦੀ ਸਪਰੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਖੇਤਾਂ ਵਿਚ ਚੂਹਿਆਂ Rat Control in Wheat Crop ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀI ਸਹਾਇਕ ਪੌਦਾ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਰਾਜਵਿੰਦਰ ਸਿੰਘ ਨੇ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਕਿਸਾਨਾਂ Government Schemes for Farmer ਨੂੰ ਜਾਣਕਾਰੀ ਦਿੱਤੀ I ਉਹਨਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ Gypsum Fertilizer ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ, ਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ Subsidy for Gypsum Fertilizer ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I
ਇਸ ਤੋਂ ਇਲਾਵਾ ਉਹਨਾਂ ਵੱਲੋਂ CRM ਅਤੇ SMAM ਸਕੀਮ ਅਧੀਨ ਸਬਸਿਡੀ ਤੇ ਮਿਲਣ ਵਾਲੀ Agri Machinery ਖੇਤੀ ਮਸ਼ੀਨਰੀ ਸੰਬੰਧੀ, ਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ ਅਪਨਾਉਣ ਅਤੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਯੂਰੀਆ ਖਾਦ Urea ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੀਆਂ ਸਿਫਾਰਸ਼ਾਂ ਅਨੁਸਾਰ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ I
ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ (ATMA), ਸ਼੍ਰੀ ਸਤਿੰਦਰ ਕੁਮਾਰ, ਏ.ਐਸ.ਆਈ., ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ, ਪਿੰਡ ਦੇ ਸਰਪੰਚ, ਨੰਬਰਦਾਰ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ, ਅੰਤ ਵਿੱਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ I
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
• ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...










