ਮਾਨਸਾ, 24 ਮਾਰਚ:
ਸਿਖਲਾਈ ਦੌਰਾਨ ਡਾ. ਨਛੱਤਰ ਸਿੰਘ ਖਿਆਲਾ ਨੇ ਵੱਧ ਦੁੱਧ ਪੈਦਾ ਕਰਨ ਵਾਲੀਆਂ ਮੱਝਾਂ/ਗਾਵਾਂ ਦੀਆਂ ਨਸਲਾਂ ਬਾਰੇ,ਵਰਮੀ ਕੰਮਪੋਸਟ ਖਾਦ ਮੇਕਿੰਗ,ਬਨਾਵਟੀ ਗਰਭਦਾਨ ਦੀਆਂ ਨਵੀਆਂ ਤਕਨੀਕਾਂ ਜਿਵੇਂ ਸੈਕਸਡ ਸੀਮਨ ਰਾਹੀਂ ਪਸ਼ੂਆਂ ਤੋਂ ਸਿਰਫ ਫੀਮੇਲ ਕਾਫ (ਵੱਛੀਆਂ/ਕੱਟੀਆਂ) ਪੈਦਾ ਕਰਨਾ,ਮਾਈਕਰੋਸਕੋਪਿਕ ਏ.ਆਈ. ਤਕਨੀਕ ਅਤੇ ਪਸ਼ੂਆਂ ਦੀ ਆਈ.ਵੀ.ਐੱਫ. IVF ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਨਵੇਂ ਵਿਸ਼ੇ ਜਿਵੇਂ ਅਜ਼ੋਲਾ ਚਾਰਾ, ਤੂੜੀ ਦਾ ਯੂਰੀਆ ਟ੍ਰੀਟਮੈਂਟ, ਅਲ਼ਫਾ ਚਾਰਾ,ਵੇਸਟ ਮੈਨੇਜ਼ਮੈਟ, ਸਾਈਲੇਜ਼ ਮੇਕਿੰਗ,ਸੰਤੁਲਿਤ ਖੁਰਾਕ,ਮੌਸਮੀ ਬਿਮਾਰੀਆਂ ,ਵੈਕਸੀਨੇਸ਼ਨ ,ਪਸ਼ੂਆਂ ਦੀ ਡੀ-ਵਰਮਿੰਗ ਪਸ਼ੂਆਂ ਦੇ ਸ਼ੈਡਾਂ ਦੇ ਤਕਨੀਕੀ ਢੰਗ ਅਤੇ ਇਲਾਜ ਅਤੇ ਦਵਾਈਆਂ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ ਗਈ।
ਸਿਖਲਾਈ ਦੇ ਅਖੀਰਲੇ ਦਿਨ ਸੰਸਥਾ ਦੇ ਡਾਇਰੈਕਟਰ ਮੈਡਮ ਸਰਵਜੀਤ ਕੌਰ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਆਪਣੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਤਕਨੀਕੀ ਜਾਣਕਾਰੀ ਤੋਂ ਇਲਾਵਾ ਆਰ.ਸੈਟੀ ਵਿੱਚ ਚੱਲ ਰਹੇ ਹੋਰ ਸਵੈ ਰੁਜ਼ਗਾਰ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੌਰਾਨ ਆਰ.ਸੈਟੀ ਟੀਮ ਦੇ ਕੁਆਰਡੀਨੇਟਰ ਸ੍ਰ .ਕੁਲਵਿੰਦਰ ਸਿੰਘ, ਸ਼੍ਰੀ ਮਯੰਕ ਅਗਰਵਾਲ, ਵਰੁਣ ਕੌਸ਼ਲ ਨੇ ਸੇਵਾਵਾਂ ਦਿੱਤੀਆਂ

No comments:
Post a Comment