Thursday, May 14, 2026

ਸਬਜ਼ੀਆਂ ਦੀ ਵਾਢੀ ਤੋਂ ਬਾਅਦ ਸਾਂਭ-ਸੰਭਾਲ ਤੇ ਐਫਪੀਓ ਰਾਹੀਂ ਮੰਡੀਕਰਨ ਲਈ ਸਹਾਇਤਾ" ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ

 ਰੂਪਨਗਰ, 14 ਮਈ: ਕ੍ਰਿਸ਼ੀ ਵਿਗਿਆਨ ਕੇਂਦਰ (KVK) ਰੋਪੜ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਅਤੇ ਆਈਸੀਏਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਯੋਗ ਅਗਵਾਈ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ Sri Chamkaur Sahib ਦੇ ਪਿੰਡ ਫੱਸਿਆਂ ਵਿਖੇ "ਸਬਜ਼ੀਆਂ ਦੀ ਵਾਢੀ ਤੋਂ ਬਾਅਦ ਸਾਂਭ-ਸੰਭਾਲ ਅਤੇ ਐਫਪੀਓ ਰਾਹੀਂ ਮਾਰਕੀਟਿੰਗ ਲਈ ਸਹਾਇਤਾ" Post Harvest Management of Vegetable and Marketing with FPO ਵਿਸ਼ੇ 'ਤੇ ਇੱਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। 

ਇਹ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਸਿਖਲਾਈ), ਕੇਵੀਕੇ ਰੋਪੜ ਡਾ. ਸਤਬੀਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਕੈਂਪ ਦੌਰਾਨ ਪ੍ਰੋਫੈਸਰ (ਸਬਜ਼ੀਆਂ ਵਿਗਿਆਨ) ਡਾ. ਸੰਜੀਵ ਆਹੂਜਾ ਨੇ ਖੇਤੀਬਾੜੀ ਮੁਨਾਫ਼ੇ ਨੂੰ ਬਿਹਤਰ ਬਣਾਉਣ ਲਈ ਸਬਜ਼ੀਆਂ ਦੀ ਉਪਜ ਦੀ ਵਿਗਿਆਨਕ ਕਾਸ਼ਤ, ਤੁੜਾਈ ਤੋਂ ਬਾਅਦ ਸਾਂਭ-ਸੰਭਾਲ, ਸਟੋਰੇਜ, ਮੁੱਲ ਵਧਾਉਣ ਦੇ ਤਰੀਕੇ ਅਤੇ ਮਾਰਕੀਟਿੰਗ ਬਾਰੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕੀਤਾ। 

ਇਸ ਸਿਖਲਾਈ ਦੌਰਾਨ ਮਾਹਿਰਾਂ ਨੇ ਸਮੂਹਿਕ ਮਾਰਕੀਟਿੰਗ, ਵਾਢੀ ਤੋਂ ਬਾਅਦ ਦੇ ਨੁਕਸਾਨ Post Harvest Losses ਨੂੰ ਘਟਾਉਣ ਅਤੇ ਕਿਸਾਨਾਂ ਲਈ ਬਿਹਤਰ ਕੀਮਤ ਪ੍ਰਾਪਤੀ ਨੂੰ ਯਕੀਨੀ ਬਣਾਉਣ ਵਿੱਚ ਕਿਸਾਨ ਉਤਪਾਦਕ ਸੰਗਠਨਾਂ (FPO) ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਕਿਸਾਨਾਂ ਨੂੰ ਸਬਜੀਆਂ ਅਤੇ ਫ਼ਲਦਾਰ ਪੋਦਿਆਂ ਨੂੰ ਜਰੂਰਤ ਅਨੁਸਾਰ ਆਪਣੇ ਖੇਤਾਂ ਅਤੇ ਘਰ-ਬਗੀਚੀ ਵਿੱਚ ਲਗਾ ਕੇ ਪਰਿਵਾਰਕ ਪੋਸ਼ਟਿਕ ਸੁਰੱਖਿਅਤਾ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਵਿੱਚ ਯੋਗਦਾਨ ਪਾਉਣ ਲਈ ਉਤਸਾਹਤ ਕੀਤਾ। ਸਬਜੀਆਂ ਅਤੇ ਫ਼ਲਾਂ ਦਾ ਪੂਰਾ ਅਤੇ ਮਿਆਰੀ ਝਾੜ ਲੈਣ ਲਈ ਸਬਜੀ ਉਤਪਾਦਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸਬਜੀਆਂ ਅਤੇ ਫ਼ਲਾਂ ਦੇ ਉਤਪਾਦਨ ਵਿੱਚ ਆ ਰਹੀਆਂ ਸਮੱਸਿਆਂਵਾਂ ਬਾਰੇ ਮੋਕੇ ਤੇ ਹੀ ਹੱਲ ਦੱਸਿਆ ਗਿਆ। 

ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਜਗਮਨਜੋਤ ਸਿੰਘ ਮਾਨ ਨੇ ਮਿੱਟੀ ਦੀ ਉਪਜਾਊ ਸ਼ਕਤੀ Fertility of Soil ਨੂੰ ਵਧਾਉਣ ਅਤੇ ਫ਼ਸਲਾਂ ਦੀ ਉੱਚ ਪੈਦਾਵਾਰ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕਤਾ ਦਿੱਤੀ। ਉਨ੍ਹਾਂ ਨੇ ਮਿੱਟੀ ਦੀ ਸਿਹਤ ਸੁਧਾਰ ਲਈ ਜੈਵਿਕ, ਜੀਵਾਣੂੰ ਅਤੇ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੇ ਰਸਾਇਣਕ ਖਾਦਾਂ ਵਿੱਚ ਯੂਰੀਆ ਦੀ ਵਰਤੋਂ ਨੂੰ ਘਟਾਉਣ ਲਈ ਹਰੀ ਖਾਦ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾ ਸਬਜੀ ਉਤਪਾਦਕਾਂ ਦੇ ਖੇਤਾਂ ਵਿੱਚ ਦੌਰਾ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਮਾਪਤੀ ਕਿਸਾਨਾਂ ਨੂੰ ਪੀ.ਏ.ਯੂ. ਦੁਆਰਾ ਸਿਫਾਰਸ਼ ਝੋਨੇ ਦੀ ਘੱਟ ਸਮੇਂ ਦੀ ਕਿਸਮ ਪੀ. ਆਰ. 126, ਮੱਕੀ ਦੀ ਕੰਡੀ ਖੇਤਰ ਲਈ ਸਿਫਾਰਸ਼ ਕਿਸਮ ਜੇ ਸੀ-12, ਝੋਨੇ ਦੀ ਪਨੀਰੀ ਲਈ ਜੀਵਾਣੂੰ ਖਾਦ ਦੇ ਟੀਕੇ ਅਤੇ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਵਿਕਰੀ ਨਾਲ ਹੋਈ।

No comments:

Post a Comment