ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਵਾਉਣ ’ਤੇ ਮਿਲ ਰਹੀ ਭਾਰੀ ਸਬਸਿਡੀ
ਕੇਂਦਰ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਸੌਰ ਊਰਜਾ ਨਾਲ ਜੋੜਨ ਅਤੇ ਬਿਜਲੀ ਦੇ ਖਰਚੇ ਨੂੰ ਘਟਾਉਣ ਦੇ ਉਦੇਸ਼ ਨਾਲ ‘ਪੀ.ਐੱਮ. ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ’ PM Surya Ghar Yojna ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਯੋਗ ਘਰੇਲੂ ਬਿਜਲੀ ਖਪਤਕਾਰ ਆਪਣੇ ਘਰ ਦੀ ਛੱਤ ’ਤੇ ਗ੍ਰਿਡ-ਕਨੈਕਟਡ ਰੂਫਟਾਪ ਸੋਲਰ ਸਿਸਟਮ ਲਗਵਾ ਸਕਦੇ ਹਨ ਅਤੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੇਂਦਰੀ ਵਿੱਤੀ ਸਹਾਇਤਾ (ਸਬਸਿਡੀ) ਪ੍ਰਾਪਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ Moga ਦੇ ਵਸਨੀਕਾਂ ਨੂੰ ਦੱਸਿਆ ਕਿ ਘਰੇਲੂ ਬਿਜਲੀ ਖਪਤਕਾਰਾਂ ਜਿਹਨਾਂ ਕੋਲ ਆਪਣੇ ਘਰ ਦੀ ਛੱਤ ’ਤੇ ਸੋਲਰ ਪੈਨਲ ਲਗਾਉਣ ਲਈ ਢੁੱਕਵੀਂ ਜਗ੍ਹਾ ਉਪਲਬਧ ਹੈ, ਉਹ ਇਸ ਯੋਜਨਾ ਦਾ ਲਾਭ ਲੈਣ। ਰੂਫਟਾਪ ਸੋਲਰ ਸਿਸਟਮ ਰਾਹੀਂ ਘਰ ਦੀ ਬਿਜਲੀ ਦੀ ਲੋੜ ਦਾ ਇੱਕ ਹਿੱਸਾ ਜਾਂ ਵੱਡਾ ਹਿੱਸਾ ਸੌਰ ਊਰਜਾ ਤੋਂ ਪੂਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਬਿਜਲੀ ਦੇ ਖਰਚੇ ਵਿੱਚ ਕਮੀ ਆ ਸਕਦੀ ਹੈ। ਯੋਜਨਾ ਤਹਿਤ ਰਿਹਾਇਸ਼ੀ ਖਪਤਕਾਰਾਂ ਲਈ ਰੂਫਟਾਪ ਸੋਲਰ ਸਿਸਟਮ ਲਈ ਭਾਰੀ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਚਾਹਵਾਨ ਖਪਤਕਾਰ ਪੀ.ਐੱਮ. ਸੂਰਯ ਘਰ ਦੇ ਰਾਸ਼ਟਰੀ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਤੋਂ ਬਾਅਦ ਖਪਤਕਾਰ ਪੋਰਟਲ ’ਤੇ ਉਪਲਬਧ ਮਨਜ਼ੂਰਸ਼ੁਦਾ ਵੈਂਡਰ ਦੀ ਚੋਣ ਕਰਕੇ ਆਪਣੇ ਘਰ ਦੀ ਛੱਤ ’ਤੇ ਸੋਲਰ ਸਿਸਟਮ ਲਗਵਾ ਸਕਦਾ ਹੈ। ਸਿਸਟਮ ਦੀ ਇੰਸਟਾਲੇਸ਼ਨ ਤੋਂ ਬਾਅਦ ਸਬੰਧਤ (ਬਿਜਲੀ ਵੰਡ ਕੰਪਨੀ) ਵੱਲੋਂ ਲੋੜੀਂਦੀ ਜਾਂਚ ਅਤੇ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਅਤੇ ਲਾਗੂ ਨਿਯਮਾਂ ਅਨੁਸਾਰ ਗ੍ਰਿਡ ਕਨੈਕਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਸਫਲ ਇੰਸਟਾਲੇਸ਼ਨ ਅਤੇ ਡਿਸਕੌਮ ਵੱਲੋਂ ਵੈਰੀਫਿਕੇਸ਼ਨ ਤੋਂ ਬਾਅਦ ਯੋਗ ਕੇਂਦਰੀ ਵਿੱਤੀ ਸਹਾਇਤਾ ਦੀ ਰਕਮ ਖਪਤਕਾਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਣਅਧਿਕਾਰਤ ਵਿਅਕਤੀ ਜਾਂ ਏਜੰਸੀ ਨੂੰ ਰਕਮ ਦੇਣ ਤੋਂ ਪਹਿਲਾਂ ਪੀ.ਐੱਮ. ਸੂਰਯ ਘਰ ਦੇ ਅਧਿਕਾਰਤ ਪੋਰਟਲ ’ਤੇ ਉਪਲਬਧ ਜਾਣਕਾਰੀ ਅਤੇ ਮਨਜ਼ੂਰਸ਼ੁਦਾ ਵੈਂਡਰ ਦੀ ਜਾਂਚ ਜ਼ਰੂਰ ਕਰਨ। ਯੋਜਨਾ ਸਬੰਧੀ ਅਰਜ਼ੀ, ਵੈਂਡਰ , ਸਬਸਿਡੀ ਅਤੇ ਹੋਰ ਅੱਪਡੇਟ ਜਾਣਕਾਰੀ ਲਈ ਅਧਿਕਾਰਤ ਪੀ.ਐਮ. ਸੁਰਯ ਘਰ ਨੈਸ਼ਨਲ ਪੋਰਟਲ ਦੀ ਵਰਤੋਂ ਕਰਨ।

No comments:
Post a Comment