ਹੁਸ਼ਿਆਰਪੁਰ, 12 ਮਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PAU, ਲੁਧਿਆਣਾ ਦੇ ਜ਼ਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ KVK, ਬਾਹੋਵਾਲ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਤੇ ਦਿਨੀਂ ਕਰਵਾਏ ਗਏ ‘ਟਿਕਾਊ ਖੇਤੀ Sustainable Agriculture ਅਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ Crop Residue Management ਸੰਮੇਲਨ’ ਦੌਰਾਨ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸ ਸੰਮੇਲਨ ਦੀ ਪ੍ਰਧਾਨਗੀ ਵਾਈਸ ਚਾਂਸਲਰ, ਪੀ.ਏ.ਯੂ ਲੁਧਿਆਣਾ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਇਸ ਸੰਮੇਲਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਨਿਰਦੇਸ਼ਕ ਖੋਜ ਪੀ.ਏ.ਯੂ ਲੁਧਿਆਣਾ ਡਾ. ਅਜਮੇਰ ਸਿੰਘ ਢੱਟ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਇਹ ਸੰਮੇਲਨ ਪੀ.ਏ.ਯੂ., ਲੁਧਿਆਣਾ ਅਤੇ ਹੋਰ ਅਦਾਰੇ ਜਿਵੇਂ ਕਿ ਕਲੀਨ ਏਅਰ, ਪੰਜਾਬ, ਸਾਂਝ ਅਤੇ ਆਸਰਾ ਸੰਸਥਾਵਾਂ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਨਾ ਸੀ ਜਿਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਖੇਤ ਵਿੱਚ ਹੀ ਸੰਭਾਲ ਕੇ ਸੁਚੱਜਾ ਪ੍ਰਬੰਧ ਕੀਤਾ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾ ਪਿੰਡ ਠੀਂਡਾ ਤੋਂ ਓਂਕਾਰ ਸਿੰਘ ਅਤੇ ਕੁਲਵੀਰ ਸਿੰਘ ,ਪਿੰਡ ਪੱਦੀ ਸੂਰਾ ਸਿੰਘ ਤੋਂ ਕੁਲਵੰਤ ਸਿੰਘ ਗਿੱਲ ਅਤੇ ਜਗਦੀਪ ਸਿੰਘ, ਪਿੰਡ ਸੈਲਾ ਖੁਰਦ ਤੋਂ ਰਮਨਦੀਪ ਸਿੰਘ, ਪਿੰਡ ਭਾਮ ਤੋਂ ਬਲਵਿੰਦਰ ਸਿੰਘ ਅਤੇ ਬਖਤਾਵਰ ਸਿੰਘ, ਪਿੰਡ ਖਾਨਪੁਰ ਤੋਂ ਜਸਪਾਲ ਸਿੰਘ ਅਤੇ ਪਿੰਡ ਰਸੂਲਪੁਰ ਤੋਂ ਹਰਨੇਕ ਸਿੰਘ ਤੇ ਬਲੀ ਸਿੰਘ ਨੂੰ ਇਸ ਸੰਮੇਲਨ ਵਿੱਚ ਨਿਵਾਜਿਆ ਗਿਆ।

No comments:
Post a Comment