Monday, February 9, 2026

ਡਾ. ਸੁਖਜਿੰਦਰ ਸਿੰਘ ਬਾਜਵਾ ਬਣੇ ਐਸਏਐਸ ਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਫਰਵਰੀ:

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ Agriculture and Farmer Welfare Department Punjab ਵੱਲੋਂ ਡਾ. ਸੁਖਜਿੰਦਰ ਸਿੰਘ ਬਾਜਵਾ Dr Sukhjinder Singh Bajwa ਮੁੱਖ ਖੇਤੀਬਾੜੀ ਅਫਸਰ  Chief Agriculture Officer (CAO) ਸਾਹਿਬਜਾਦਾ ਅਜੀਤ ਸਿੰਘ ਨਗਰ SAS Nagar ਨੂੰ  ਵਿਸ਼ੇਸ ਹੁਕਮਾਂ ਰਾਹੀਂ ਬਤੌਰ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ  ਦੀ ਆਸਾਮੀ ਤੇ ਨਿਯੁਕਤ ਕੀਤਾ ਗਿਆ ਹੈ। ਸਾਲ 1993 ਨੂੰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋ ਖੇਤੀਬਾੜੀ ਇਕਨੋਮਿਕਸ Agro Economics ਅਧੀਨ ਐਮ.ਐਸ.ਸੀ. ਦੀ ਵਿਦਿਆ ਪ੍ਰਾਪਤ ਕੀਤੀ ਅਤੇ ਸਾਲ 1996 ਨੂੰ ਬਤੌਰ ਖੇਤੀਬਾੜੀ ਵਿਕਾਸ ਅਫਸਰ (ਜ਼ਿਲ੍ਹਾ ਕਮ) ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਜੁਆਇੰਨ ਕੀਤਾ ਅਤੇ ਸਾਲ 2021 ਤੱਕ ਬਤੌਰ ਖੇਤੀਬਾੜੀ ਵਿਕਾਸ ਅਫਸਰ ADO ਸੇਵਾਵਾਂ ਨਿਭਾਈਆਂ ਗਈਆਂ। ਇਨ੍ਹਾਂ ਦੀ ਬਤੌਰ ਖੇਤੀਬਾੜੀ ਅਫਸਰ ਪਦ ਉਨਤੀ ਸਾਲ 2021 ਵਿੱਚ ਹੋਈ ਅਤੇ ਇਨ੍ਹਾਂ ਨੇ ਬਤੌਰ ਸਹਾਇਕ ਗੰਨਾ ਕਮਿਸ਼ਨਰ ਦਫਤਰ ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਬਲਾਕ ਖੇਤੀਬਾੜੀ ਅਫਸਰ ਡੇਰਾਬਸੀ ਵਿਖੇ ਕੰਮ ਕੀਤਾ। ਉਨ੍ਹਾਂ ਨੇ ਪਦ ਉਨਤੀ ਉਪਰੰਤ ਸਾਲ 2025-26 ਦੌਰਾਨ ਬਤੌਰ ਡਿਪਟੀ ਡਾਇਰੈਕਟਰ ਖੇਤੀਬਾੜੀ (ਐਲ.ਸੀ.ਪੀ.ਪੀ.) ਸੇਵਾਂਵਾ ਨਿਭਾਈਆਂ ਅਤੇ ਬਤੌਰ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ ਦਾ ਮਿਤੀ 09.02.2026 ਤੋਂ ਚਾਰਜ ਸੰਭਾਲਦੇ ਹੋਏ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ  ਵਿੱਚ ਕੰਮ ਕਰ ਰਹੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ  ਕਿਸਾਨ ਭਲਾਈ ਲਈ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਤਹਿਤ  ਕਿਸਾਨਾਂ ਨੂੰ ਲਾਭ ਦੇਣ ਨੂੰ ਸੁਨਿਸਚਿਤ ਕੀਤਾ ਜਾਵੇ ਅਤੇ ਉਚ ਮਿਆਰੀ ਖੇਤੀ ਇਨਪੁਟਸ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ.ਗੁਰਮੇਲ ਸਿੰਘ ਜੋ ਕਿ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਤੋਂ ਬਤੌਰ  ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਪਦ ਉਨਤ ਹੋਏ ਹਨ ਵੱਲੋਂ  ਸ਼ਿਰਕਤ ਕਰਦੇ ਹੋਏ ਡਾ. ਸੁਖਜਿੰਦਰ ਸਿੰਘ ਬਾਜਵਾ ਨੂੰ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਨਿਯੁਕਤੀ ਲਈ ਵਧਾਈ ਦਿੱਤੀ ਗਈ।

Sunday, February 8, 2026

KVK, ਸ੍ਰੀ ਮੁਕਤਸਰ ਸਾਹਿਬ ਵਿਖੇ ਮੌਸਮੀ ਬਦਲਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਸ੍ਰੀ ਮੁਕਤਸਰ  ਸਾਹਿਬ, 05 ਫਰਵਰੀ:

ਪੀ..ਯੂਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ Department of Climate Change and Agricultural Meteorology, Punjab Agricultural University (PAU) ਦੀ ਯੋਗ ਅਗਵਾਈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਨਿਕਰਾ ਪ੍ਰੋਜੈਕਟ NICRA Project  ਦੇ ਅਧੀਨ ਅੱਜ ਮੌਸਮੀ ਬਦਲਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਪੀ..ਯੂਲੁਧਿਆਣਾ ਤੋਂ ਮੌਸਮ ਵਿਗਿਆਨੀ ਡਾਪ੍ਰਭਜੋਤ ਕੌਰ ਸਿੱਧੂ ਅਤੇ ਡਾਕੁਲਵਿੰਦਰ ਕੌਰ ਗਿੱਲ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ


ਡਾਪ੍ਰਭਜੋਤ ਕੌਰ ਸਿੱਧੂ ਨੇ ਇਸ ਮੌਕੇ ਮੌਸਮੀ ਤਬਦੀਲੀ ਦੇ ਕਾਰਨਾਂ ਅਤੇ ਇਸ ਨਾਲ ਨਜਿੱਠਣ ਲਈ ਵੱਖ ਵੱਖ ਖੇਤੀ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ

 ਇਸ ਦੇ ਨਾਲ ਨਾਲ, ਉਹਨਾਂ ਨੇ ਰੁੱਖ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਰੁੱਖਾਂ ਦੀ ਮਹੱਤਤਾ ਤੇ ਚਾਨਣਾ ਪਾਇਆ

ਇਸ ਪ੍ਰੋਗਰਾਮ ਦੌਰਾਨ ਡਾਕੁਲਵਿੰਦਰ ਕੌਰ ਗਿੱਲ ਨੇ ਮੌਸਮ ਦੀਆਂ ਭਵਿਖਬਾਣੀਆਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਖੇਤੀ ਗਤੀਵਿਧੀਆਂ ਨੁੰ ਮੌਸਮ ਦੀਆਂ ਭਵਿਖਬਾਣੀਆਂ ਨੂੰ ਦੇਖਦੇ ਹੋਏ ਕਰਨਾ ਚਾਹੀਦਾ ਹੈ

 ਉਹਨਾਂ ਨੇ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਪੀ..ਯੂਦੀਆਂ ਖੋਜਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਪੀ..ਯੂ ਦੇ ਡਿਜੀਟਲ ਅਖਬਾਰ ਖੇਤੀ ਸੰਦੇਸ਼ ਨਾਲ ਜੁੜਣ ਲਈ ਪ੍ਰੇਰਿਆ

  ਡਾਵਿਵੇਕ ਸ਼ਰਮਾਸਹਾਇਕ ਪ੍ਰੋਫ਼ੈਸਰ (ਪਸ਼ੂ ਵਿਗਿਆਨਨੇ ਕਿਸਾਨਾਂ ਨੁੰ ਆਉਣ ਵਾਲੇ ਗਰਮ ਮੌਸਮ ਦੌਰਾਨ ਪਸ਼ੂਆਂ ਦੇ ਸੁਚੱਜੇ ਰੱਖ-ਰਖਾਵ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ

 ਇਸ ਦੇ ਨਾਲ ਨਾਲ ਉਹਨਾਂ ਨੇ ਪਸ਼ੂਆਂ ਦੇ ਖੁਰਾਕੀ ਤੱਤ ਪ੍ਰਬੰਧਨ ਅਤੇ ਖਾਸ ਤੌਰ ਤੇ ਪਸ਼ੂ ਪਾਲਣ ਕਿੱਤੇ ਵਿੱਚ ਧਾਤਾਂ ਦੇ ਚੂਰੇ ਦੀ ਅਹਿਮੀਅਤ ਬਾਰੇ ਕਿਸਾਨਾਂ ਨੂੰ ਚਾਨਣਾ ਪਾਇਆ

ਇਸ ਦੌਰਾਨ ਡਾਵਿਵੇਕ ਕੁਮਾਰਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਲਈ ਸੁਚੱਜੇ ਸਿੰਚਾਈ ਪ੍ਰਬੰਧਨ ਅਤੇ ਖੁਰਾਕੀ ਤੱਤਾਂ ਦੇ ਛਿੜਕਾਅ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ

 ਡਾਸੁਖਜਿੰਦਰ ਸਿੰਘ ਮਾਨਸਹਾਇਕ ਪ੍ਰੋਫ਼ੈਸਰ (ਫ਼ਲ ਵਿਿਗਆਨਨੇ ਬਾਗਬਾਨੀ ਫ਼ਸਲਾਂ ਵਿੱਚ ਮੌਸਮੀ ਤਬਦੀਲੀ ਦੇ ਪ੍ਰਭਾਵ ਅਤੇ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ

 ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਉਹਨਾਂ ਦੇ ਪਸ਼ੂਆਂ ਲਈ ਧਾਤਾਂ ਦਾ ਚੂਰਾ ਵੰਡਿਆ ਗਿਆ ਪ੍ਰੋਗਰਾਮ ਦੇ ਅਖੀਰ ਵਿੱਚ ਸਿਖਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ 


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਜਾਣਕਾਰੀ ਦਿੱਤੀ ਬਲਾਕ ਖੇਤੀਬਾੜੀ ਕੈਂਪ ਵਿਚ

ਸ੍ਰੀ ਮੁਕਤਸਰ ਸਾਹਿਬ, 09 ਫਰਵਰੀ:

ਡਾ. ਜਗਸੀਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ APPOਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਅੱਜ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਅਕਾਲਗੜ੍ਹ, ਸਰਕਲ ਬਧਾਈ ਵਿਖੇ ਕਿਸਾਨ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਚੱਲ ਰਹੇ ਖੇਤੀ ਰੁਝੇਵੇਂ ਜਿਵੇਂ ਕਿ ਕਣਕ ਅਤੇ ਸਰੋਂ ਦੀਆਂ ਆ ਰਹੀਆਂ ਸਮੱਸਿਆਵਾਂ Best Practices in Wheat and Mustard for High Yield  ਅਤੇ ਉਹਨਾਂ ਦੀ ਰੋਕਥਾਮਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ Government Schemes for Farmer ਅਤੇ ਫਸਲੀ ਵਿਭਿੰਨਤਾ Crop Diversification ਅਪਨਾਉਣ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿੱਚ ਡਾ.ਹਰਮਨਦੀਪ ਸਿੰਘਏ.ਡੀ.ਓ., ਸਰਕਲ ਬਧਾਈ ਵੱਲੋਂ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿੱਟੀ ਪਾਣੀ ਪਰਖ ਦੀ ਮਹੱਤਤਾ Importance of Soil Testing ਅਤੇ ਸੈਪਲ ਲੈਣ Sample Collection for Soil Testing ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਸ਼੍ਰੀਮਤੀ ਨਵਦੀਪ ਕੌਰ .ਐਸ.ਆਈਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ Pradhan Mantri Kisan Samman Nidhi Scheme (PMKSNY) ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ e-KYC ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ 

ਇਸੇ ਤਰ੍ਹਾਂ ਡਾ. ਸ਼ਵਿੰਦਰ ਸਿੰਘ, ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ Crop Diversification ਪ੍ਰੋਗਰਾਮ ਤਹਿਤ ਸਰੋਂ ਦੀ ਬਿਜਾਈ Mustard Cultivation ਕਰਨ ਲਈ ਪ੍ਰੇਰਿਤ ਕੀਤਾ, ਉਹਨਾਂ ਕਣਕ ਉੱਪਰ 13:0:45 ਦੀ ਸਪਰੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਖੇਤਾਂ ਵਿਚ ਚੂਹਿਆਂ Rat Control in Wheat Crop ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀਸਹਾਇਕ ਪੌਦਾ ਸੁਰੱਖਿਆ ਅਫਸਰਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਰਾਜਵਿੰਦਰ ਸਿੰਘ ਨੇ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਕਿਸਾਨਾਂ Government Schemes for Farmer ਨੂੰ ਜਾਣਕਾਰੀ ਦਿੱਤੀ I ਉਹਨਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ Gypsum Fertilizer ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ, ਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ Subsidy for Gypsum Fertilizer ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I

ਇਸ ਤੋਂ ਇਲਾਵਾ ਉਹਨਾਂ ਵੱਲੋਂ CRM ਅਤੇ SMAM ਸਕੀਮ ਅਧੀਨ ਸਬਸਿਡੀ ਤੇ ਮਿਲਣ ਵਾਲੀ Agri Machinery ਖੇਤੀ ਮਸ਼ੀਨਰੀ ਸੰਬੰਧੀਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ ਅਪਨਾਉਣ ਅਤੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਯੂਰੀਆ ਖਾਦ Urea ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀਲੁਧਿਆਣਾ PAU ਦੀਆਂ ਸਿਫਾਰਸ਼ਾਂ ਅਨੁਸਾਰ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ I

ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ (ATMA), ਸ਼੍ਰੀ ਸਤਿੰਦਰ ਕੁਮਾਰ, .ਐਸ.ਆਈ.,  ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ, ਪਿੰਡ ਦੇ ਸਰਪੰਚਨੰਬਰਦਾਰ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ, ਅੰਤ ਵਿੱਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ I

ਨਰਮਾ ਪੁਨਰਸੁਰਜੀਤ ਕਰਨ ਲਈ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਕੰਮ Cotton Crop Promotion

 ਨਰਮੇ ਦੀ ਫਸਲ ਦੇ ਅਗੇਤੇ ਪ੍ਰਬੰਧਾਂ ਅਧੀਨ ਜਿਨਿੰਗ ਫੈਕਟਰੀਆਂ ਦੀ ਚੈਕਿੰਗ

ਮਾਨਸਾ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਰਾਜ ਵਿਚ ਨਰਮੇ ਦੀ ਖੇਤੀ Cotton Crop ਨੂੰ ਪੁਨਰ

ਸੁਰਜੀਤ ਕਰਨ ਅਤੇ ਨਰਮੇ ਦੀ ਫਸਲ Cotton Crop ਉਤਸਾਹਿਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਵੱਖ ਵੱਖ ਜਿਨਿੰਗ ਫੈਕਟਰੀਆਂ Ginning Factories  (ਜਿੱਥੇ ਨਰਮੇ ਤੋਂ ਵੜੇਵਿਆਂ ਨੂੰ ਅੱਲਗ ਕੀਤਾ ਜਾਂਦਾ ਹੈ ) ਦੀ ਚੈਕਿੰਗ ਕੀਤੀ ਗਈ। ਪਿੱਛਲੇ ਕੁਝ ਸਾਲਾਂ ਤੋਂ ਨਰਮੇ ਵਿਚ ਗੁਲਾਬੀ ਸੁੰਡੀ Pink Bollworm in Cotton ਨਵਾਂ ਖਤਰਾ ਬਣ ਕੇ ਊਭਰੀ ਸੀ ਪਰ ਸਰਕਾਰ ਇਸ ਦੀ ਰੋਕਥਾਮ ਲਈ ਹੁਣ ਅਗੇਤੇ ਇੰਤਜਾਮ ਕਰ ਰਹੀ ਹੈ।

ਚੈਕਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ Mansa ਨੇ ਦੱਸਿਆ ਕਿ ਅਗਾਮੀ ਨਰਮੇ ਦੀ ਫਸਲ Cotton Crop ਨੂੰ ਕਾਮਯਾਬ ਕਰਨ ਲਈ ਜਿਨਿੰਗ ਫੈਕਟਰੀਆਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦੇ ਲਾਰਵੇ Larva of Pink Bollworm ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 16 ਜਿਨਿੰਗ ਫੈਕਟਰੀਆਂ ਵਿਚੋਂ 7 ਜਿਨਿੰਗ ਫੈਕਟਰੀਆਂ ਚਾਲੂ ਹਾਲਤ ਵਿੱਚ ਹਨ। ਚੈਕਿੰਗ ਦੌਰਾਨ ਕਿਸੇ ਵੀ ਫੈਕਟਰੀ ਵਿੱਚ ਮੌਜੂਦ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ Pink Bollworm Larva ਨਹੀ ਪਾਇਆ ਗਿਆ।
ਉਨ੍ਹਾਂ ਫੈਕਟਰੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਨਰਮੇ ਦੀ ਰਹਿੰਦ—ਖੂੰਹਦ ਜਾਂ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦੇ ਲਾਰਵਾ ਪਾਇਆਂ ਜਾਂਦਾ ਹੈ ਤਾਂ ਤੁਰੰਤ ਫਿਊਮੀਗੇਸ਼ਨ Fumigation ਕਰਵਾਈ ਜਾਵੇ, ਕਿਉ਼ਂਕਿ ਇਹ ਲਾਰਵਾ ਹੀ ਅੱਗੇ ਪਤੰਗੇ ਜਾਂ ਸੁੰਡੀਆਂ ਵਿੱਚ ਬਦਲ ਕੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਹਨ।ਫਿਊਮੀਗੇਸ਼ਨ ਨਾਲ ਇਹ ਲਾਰਵਾ ਖਤਮ ਹੋ ਜਾਂਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਖੇਤਾਂ ਦੇ ਆਲੇ—ਦੁਆਲੇ, ਸਾਂਝੀਆਂ ਥਾਵਾਂ 'ਤੇ ਪਏ ਛਟੀਆਂ ਦੇ ਢੇਰਾਂ ਵਿੱਚ ਅਣ—ਖਿੜ੍ਹੇ ਟੀਂਡਿਆਂ ਨੂੰ ਝਾੜ ਕੇ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਟੀਂਡਿਆਂ ਵਿੱਚ ਮੌਜੂਦ ਗੁਲਾਬੀ ਸੁੰਡੀ ਦੇ ਲਾਰਵੇ Pink Bollworm Larva ਨੂੰ ਖਤਮ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਸ੍ਰੀ ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਮਾਨਸਾ Mansa ਹਾਜ਼ਰ ਸਨ।

ਇਹ ਵੀ ਪੜ੍ਹੋ। ਹੇਠਲੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਖ਼ਬਰ ਦੇ ਸਿਰਲੇਖ ਤੇ ਕਲਿੱਕ ਕਰੋ

ਪੰਜਾਬ ਦੇ ਪਸ਼ੂ ਪਾਲਕਾਂ ਲਈ ਖੁੱਲ੍ਹਣਗੇ ਨੀਲੇ ਸਟੋਰ

*ਭਗਵੰਤ ਮਾਨ ਸਰਕਾਰ ਕਿਫ਼ਾਇਤੀ ਦਰਾਂ ‘ਤੇ ਪਸ਼ੂਧਨ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਖੋਲ੍ਹੇਗੀ 'ਬਲੂ ਕਰਾਸ' ਸਟੋਰ: ਗੁਰਮੀਤ ਸਿੰਘ ਖੁੱਡੀਆਂ*

*• 'ਬਲੂ ਕਰਾਸ' ਵੈਟਰਨਰੀ ਮੈਡੀਸਨ ਸਟੋਰ ਛੇ ਜ਼ਿਲ੍ਹਿਆਂ ਵਿੱਚ ਪਸ਼ੂ ਪਾਲਕਾਂ ਨੂੰ ਦਵਾਈਆਂ ‘ਤੇ 30 ਫੀਸਦ ਤੱਕ ਦੀ ਛੋਟ ਪ੍ਰਦਾਨ ਕਰਨਗੇ: ਗੁਰਮੀਤ ਸਿੰਘ ਖੁੱਡੀਆਂ*

*• ਭਗਵੰਤ ਮਾਨ ਸਰਕਾਰ ਵੱਲੋਂ 'ਬਲੂ ਕਰਾਸ' ਵੈਟਰਨਰੀ ਸਟੋਰ ਸ਼ੁਰੂ ਕਰਨ ਨਾਲ ਪਸ਼ੂ ਪਾਲਕਾਂ ਨੂੰ ਮਿਲਣਗੀਆਂ ਸਸਤੀਆਂ ਦਵਾਈਆਂ: ਗੁਰਮੀਤ ਸਿੰਘ ਖੁੱਡੀਆਂ*

*• ਛੇ ਜ਼ਿਲ੍ਹਿਆਂ ਵਿੱਚ 'ਬਲੂ ਕਰਾਸ' ਮੈਡੀਸਨ ਸਟੋਰ ਖੋਲ੍ਹਣ ਨਾਲ ਇੱਕ ਛੱਤ ਹੇਠ ਟੈਸਟਾਂ ਤੋਂ ਲੈ ਕੇ ਰਿਕਵਰੀ ਤੱਕ ਮਿਲਣਗੀਆਂ ਪਸ਼ੂਧਨ ਸਿਹਤ ਸੇਵਾਵਾਂ: ਗੁਰਮੀਤ ਸਿੰਘ ਖੁੱਡੀਆਂ*

ਚੰਡੀਗੜ੍ਹ, 8 ਫਰਵਰੀ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਵਿੱਚ 'ਬਲੂ ਕਰਾਸ' Blue Cross Store for Veternary Medicine ਵੈਟਰਨਰੀ ਮੈਡੀਸਨ ਸਟੋਰ ਖੋਲ੍ਹਣ ਜਾ ਰਹੀ ਹੈ ਜਿਸਦਾ ਉਦੇਸ਼ ਉੱਨਤ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ।

ਇਸ ਪ੍ਰਾਜੈਕਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਕਿਹਾ ਕਿ ਇਹ ਕਦਮ ਕਿਸਾਨਾਂ 'ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਉਣ ਦੇ ਨਾਲ-ਨਾਲ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਪਸ਼ੂ ਪਾਲਣ ਸੈਕਟਰ Animal Hasbandary Sector ਨੂੰ ਵੱਡਾ ਹੁਲਾਰਾ ਦੇਵੇਗਾ।


ਇਸ ਯੋਜਨਾ ਦੀ ਰੂਪ-ਰੇਖਾ ਬਾਰੇ ਦੱਸਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ 'ਬਲੂ ਕਰਾਸ' ਸਟੋਰਾਂ Blue Cross Store 'ਤੇ ਸਾਰੀਆਂ ਜੈਨਰਿਕ ਵੈਟਰਨਰੀ ਦਵਾਈਆਂ 'ਤੇ 30 ਪ੍ਰਤੀਸ਼ਤ ਦੀ ਛੋਟ ਅਤੇ ਬ੍ਰਾਂਡਿਡ ਦਵਾਈਆਂ 'ਤੇ 20 ਪ੍ਰਤੀਸ਼ਤ ਦੀ ਛੋਟ ਮਿਲੇਗੀ, ਜਿਸਦਾ ਉਦੇਸ਼ ਗੁਣਵੱਤਾ ਨਾਲ ਸਮਝੌਤਾ ਕੀਤੇ ਬਗੈਰ ਪਸ਼ੂ ਪਾਲਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਦਵਾਈਆਂ ਯਕੀਨੀ ਬਣਾਉਣਾ ਹੈ।

ਉਨ੍ਹਾਂ ਨੇ ਦੱਸਿਆ ਕਿ 'ਬਲੂ ਕਰਾਸ' ਸਟੋਰ Blue Cross Store ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸਥਿਤ ਅਤਿ-ਆਧੁਨਿਕ ਵੈਟਰਨਰੀ ਪੌਲੀਕਲੀਨਿਕਾਂ,  ਜਿਨ੍ਹਾਂ ਵਿੱਚ ਪਿਛਲੇ ਸਾਲ ਐਡਵਾਂਸਡ ਇਨਡੋਰ ਪੇਸ਼ੈਂਟ ਡਿਪਾਰਟਮੈਂਟ IPD ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਦੇ ਅੰਦਰ ਸਥਾਪਿਤ ਕੀਤੇ ਜਾ ਰਹੇ ਹਨ। ਇਹ ਵੈਟਰਨਰੀ ਪੌਲੀਕਲੀਨਿਕ ਸੂਬੇ ਭਰ ਵਿੱਚ ਮਜ਼ਬੂਤ ​​ਸੰਸਥਾਗਤ ਅਤੇ ਮਲਟੀ-ਸਪੈਸ਼ਲਟੀ ਪਸ਼ੂ ਸਿਹਤ ਸੰਭਾਲ ਪ੍ਰਣਾਲੀਆਂ ਸਥਾਪਤ ਕਰਨ ਵੱਲ ਪੰਜਾਬ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੇ ਹਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਕਿਸਾਨ ਪੰਜਾਬ ਦੀ ਖੁਸ਼ਹਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਸਿਹਤ ਸਿੱਧੇ ਤੌਰ 'ਤੇ ਉਨ੍ਹਾਂ ਦੀ ਆਮਦਨ ਅਤੇ ਭਲਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਬਲੂ ਕਰਾਸ ਸਟੋਰ Blue Cross Store ਗੁਣਵੱਤਾ ਵਾਲੀਆਂ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾ ਕੇ ਪਸ਼ੂਧਨ ਦੀ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਵੱਲ ਇੱਕ ਮਹੱਤਵਪੂਰਨ ਕਦਮ ਹਨ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪਸ਼ੂ ਪਾਲਕਾਂ ਨੂੰ ਕਿਫਾਇਤੀ ਦਰਾਂ ‘ਤੇ ਦਵਾਈਆਂ ਪ੍ਰਦਾਨ ਕਰਦਿਆਂ ਰੋਕਥਾਮ ਦੇਖਭਾਲ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦਾ ਪੈਸਾ ਬਚਾਉਣ ਵਿੱਚ ਵਧੇਰੇ ਉਸਾਰੂ ਸਾਬਤ ਹੋਵੇਗੀ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪੌਲੀਕਲੀਨਿਕਾਂ Polyclinic ਦੇ ਅੰਦਰ ਗੁਣਵੱਤਾ ਵਾਲੀਆਂ ਦਵਾਈਆਂ ਤੱਕ ਕਿਸਾਨਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਨਾਲ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸਦੇ ਨਾਲ ਹੀ ਮੌਜੂਦਾ ਆਈਪੀਡੀ IPD ਸਹੂਲਤਾਂ ਨਾਲ ਫਾਰਮੇਸੀ ਸੇਵਾਵਾਂ ਦਾ ਏਕੀਕਰਨ ਡਾਇਗਨੌਸਿਸ ਤੋਂ ਲੈ ਕੇ ਰਿਕਵਰੀ ਤੱਕ ਪਸ਼ੂਧਨ ਦੇਖਭਾਲ ਨੂੰ ਵਧੇਰੇ ਕੁਸ਼ਲ ਅਤੇ ਸੁਚਾਰੂ ਬਣਾਏਗਾ। ਉਨ੍ਹਾਂ ਕਿਹਾ ਕਿ ਪਸ਼ੂਧਨ ਦੀ ਤੰਦਰੁਸਤੀ ਉਤਪਾਦਕਤਾ ਵਿੱਚ ਵਾਧਾ ਕਰੇਗੀ, ਜਿਸ ਨਾਲ ਡੇਅਰੀ Dairy ਅਤੇ ਸਹਾਇਕ ਪੇਂਡੂ ਅਰਥਚਾਰੇ ਨੂੰ ਵੱਡੀ ਮਜ਼ਬੂਤੀ ਮਿਲੇਗੀ।

ਇਸ ਪਹਿਲਕਦਮੀ ਪਿੱਛੇ ਦੀ ਪ੍ਰਸ਼ਾਸਕੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਪ੍ਰਣਾਲੀ ਦੀ ਮਜ਼ਬੂਤੀ ​​ਅਤੇ ਪਸ਼ੂ ਪਾਲਣ ਵੈਲਿਊ ਚੇਨ ਵਿੱਚ ਹਰੇਕ ਹਿੱਸੇਦਾਰ ਦੀ ਭਲਾਈ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪਸ਼ੂਧਨ ਭਲਾਈ ਅਤੇ ਪੇਂਡੂ ਆਰਥਿਕਤਾ ਦੀ ਖੁਸ਼ਹਾਲੀ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਹੋਰ ਮਜ਼ਬੂਤ ​​ਕਰਨਗੀਆਂ।

Saturday, February 7, 2026

ਕਿਨੂੰ ਉਤਪਾਦਕਾਂ ਤੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਕੀ ਅਸਰ ਪਵੇਗਾ

ਨਵੀਂ ਦਿੱਲੀ 7 ਫਰਵਰੀ


ਭਾਰਤ ਸਰਕਾਰ ਅਤੇ ਅਮਰੀਕਾ ਵੱਲੋਂ ਐਲਾਨੇ ਗਏ ਭਾਰਤ ਅਮਰੀਕਾ ਵਪਾਰ ਸਮਝੌਤੇ India USA Trade Deal ਨੂੰ ਲੈ ਕੇ ਕਿਸਾਨਾਂ ਵਿੱਚ ਕਈ ਪ੍ਰਕਾਰ ਦੇ ਖਦਸੇ ਪਾਏ ਜਾ ਰਹੇ ਹਨ। ਜਦੋਂ ਤੋਂ ਇਹ ਬਿਆਨ ਆਇਆ ਹੈ ਕਿ ਅਮਰੀਕਾ ਤੋਂ ਫਲਾਂ ਦੀ ਭਾਰਤ Fruits Import to India ਨੂੰ ਆਮਦ ਹੋ ਸਕੇਗੀ ਤਾਂ ਉਸ ਨਾਲ ਕਿਸਾਨਾਂ ਵਿੱਚ ਕਈ ਕਿਸਮ ਦੇ ਤੌਖਲੇ ਫੈਲ ਗਏ ਹਨ। ਕਿਹਾ ਗਿਆ ਹੈ ਕਿ ਅਮਰੀਕਾ ਤੋਂ ਸੇਬਾਂ Apple Import from USA ਦੀ ਆਮਦ ਹੋਵੇਗੀ। ਪਰ ਅਜਿਹੇ ਵਿੱਚ ਪੰਜਾਬ ਦੇ ਕਿੰਨੂ ਉਤਪਾਦਕ Kinnow Grower Farm ਕਿਸਾਨ ਇਸ ਸਬੰਧੀ ਭੰਬਲ ਭੂਸੇ ਵਿੱਚ ਸਨ ਪਰ ਹੁਣ ਭਾਰਤ ਸਰਕਾਰ ਨੇ ਕਿਹਾ ਹੈ ਕਿ ਸੰਤਰਾ ਜਤੀ Citrus Fruits ਦੇ ਫਲਾਂ ਦੀ ਆਮਦ ਅਮਰੀਕਾ ਤੋਂ ਨਹੀਂ ਹੋਵੇਗੀ

ਪੰਜਾਬ ਦੇ ਕਿੰਨੂ ਉਤਪਾਦਕ Kinnow Fruit Grower ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ।

ਦੂਜੇ ਪਾਸੇ ਕਣਕ ਚੌਲ ਦਾ ਆਯਾਤ ਵੀ ਨਹੀਂ ਹੋਵੇਗਾ ਜਦ ਕਿ ਬਾਸਮਤੀ ਦਾ ਨਿਰਆਤ ਹੋਣ ਨਾਲ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ। ਹਾਲਾਂਕਿ ਕਿ ਲੰਬੇ ਰੇਸ਼ੇ ਦੀ ਕਪਾਹ Long Staple Cotton ਦੀ ਆਮਦ ਹੋ ਸਕੇਗੀ। 

ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਕਿਸਾਨਾਂ ਤੇ ਅਸਰ

 ਸੰਯੁਕਤ ਰਾਜ ਅਮਰੀਕਾ- ਭਾਰਤ ਦਾ ਸਾਂਝਾ ਬਿਆਨ

ਏ ਆਈ ਨਾਲ ਬਣਾਈ ਸੰਕੇਤਕ ਤਸਵੀਰ 

ਭਾਰਤ ਅਤੇ ਅਮਰੀਕਾ ਵਿਚਕਾਰ India USA Trade Deal ਹੋਏ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਇੱਕ ਪਾਸੇ ਜਿੱਥੇ ਕਿਸਾਨ ਸੰਗਠਨ ਲਗਾਤਾਰ ਇਸ ਸਮਝੌਤੇ ਦਾ ਕਿਸਾਨਾਂ Farmers and India USA Trade Deal ਤੇ ਨੁਕਸਾਨ ਹੋਣ ਦੀ ਗੱਲ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਬਿਆਨ ਇਸ ਤੋਂ ਵੱਖਰਾ ਰੁੱਖ ਦੱਸ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਦੇ ਕਿਸਾਨਾਂ ਤੇ ਇਸ ਦੀ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ ਪਰ ਫਿਲਹਾਲ ਕਿਸਾਨ ਇਸ ਨਾਲ ਚਿੰਤਤ ਜਰੂਰ ਹਨ। ਹੇਠਾਂ ਭਾਰਤ ਅਤੇ ਅਮਰੀਕਾ ਵੱਲੋਂ ਜਾਰੀ ਸਾਂਝੇ ਬਿਆਨ ਦਿੱਤਾ ਗਿਆ ਹੈ। ਜਿਸ ਤੋਂ ਪੜ੍ਹ ਕੇ ਤੁਸੀਂ ਇਸ ਦੇ ਪ੍ਰਭਾਵ ਬਾਰੇ ਅੰਦਾਜ਼ਾ ਲਗਾ ਸਕਦੇ ਹੋ।।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਇਹ ਐਲਾਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਉਹ ਪਰਸਪਰ ਤੌਰ ‘ਤੇ ਲਾਭਕਾਰੀ ਵਪਾਰ ਨਾਲ ਸਬੰਧਿਤ ਇੱਕ ਅੰਤਰਿਮ ਸਮਝੌਤੇ India USA Trade Deal ਦੇ ਢਾਂਚੇ ‘ਤੇ ਸਹਿਮਤ ਹੋ ਗਏ ਹਨ। ਅੱਜ ਦਾ ਇਹ ਢਾਂਚਾ 13 ਫਰਵਰੀ, 2025 ਨੂੰ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਵਿਆਪਕ ਅਮਰੀਕਾ-ਭਾਰਤ ਦੁਵੱਲੇ ਵਪਾਰ ਸਮਝੌਤੇ (BTA) ਵਾਰਤਾ ਦੇ ਪ੍ਰਤੀ ਦੋਨਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਜਿਸ ਵਿੱਚ ਵਾਧੂ ਬਜ਼ਾਰ ਅਤੇ ਵਚਨਬੱਧਤਾਵਾਂ ਸ਼ਾਮਲ ਹੋਣਗੀਆਂ ਅਤੇ ਵਧੇਰੇ ਲਚਕਦਾਰ ਸਪਲਾਈ ਚੇਨਾਂ ਨੂੰ ਹੁਲਾਰਾ ਮਿਲੇਗਾ। ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਇਹ ਅੰਤਰਿਮ ਸਮਝੌਤਾ ਸਾਡੇ ਦੇਸ਼ਾਂ ਦੀ ਸਾਂਝੇਦਾਰੀ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਝੌਤਾ ਪਰਸਪਰ ਹਿਤਾਂ ਅਤੇ ਠੋਸ ਨਤੀਜਿਆਂ ‘ਤੇ ਅਧਾਰਿਤ ਪਰਸਪਰ ਅਤੇ ਸੰਤੁਲਿਤ ਵਪਾਰ ਪ੍ਰਤੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

ਅਮਰੀਕਾ ਅਤੇ ਭਾਰਤ ਦਰਮਿਆਨ ਅੰਤਰਿਮ ਸਮਝੌਤੇ ਦੀਆਂ ਪ੍ਰਮੁੱਖ ਸ਼ਰਤਾਂ ਹੇਠ ਲਿਖੀਆਂ ਹੋਣਗੀਆਂ:

ਭਾਰਤ ਅਮਰੀਕਾ ਦੀਆਂ ਸਾਰੀਆਂ ਉਦਯੋਗਿਕ ਵਸਤੂਆਂ ਅਤੇ ਅਮਰੀਕੀ ਖੁਰਾਕ ਅਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਟੈਰਿਫ ਨੂੰ ਖਤਮ ਜਾਂ ਘੱਟ ਕਰੇਗਾ। ਇਸ ਵਿੱਚ ਡ੍ਰਾਈ ਡਿਸਟਿਲਰਸ ਗ੍ਰੇਨਜ਼ (DDG), ਪਸ਼ੂਆਂ ਦੀ ਖੁਰਾਕ ਲਈ ਲਾਲ ਜੁਆਰ, ਮੇਵੇ, Fresh Fruits ਤਾਜ਼ੇ ਅਤੇ ਪ੍ਰੋਸੈੱਸਡ ਫਲ, ਸੋਇਆਬੀਨ ਤੇਲ, ਸ਼ਰਾਬ ਅਤੇ ਸਪਰਿਟ ਅਤੇ ਹੋਰ ਉਤਪਾਦ ਸ਼ਾਮਲ ਹਨ।

ਸੁੰਯੁਕਤ ਰਾਜ ਅਮਰੀਕਾ, 2 ਅਪ੍ਰੈਲ, 2025 ਦੇ ਕਾਰਜਕਾਰੀ ਆਦੇਸ਼ (ਹੁਕਮ) 14257 (ਵੱਡੇ ਅਤੇ ਲਗਾਤਾਰ ਸਲਾਨਾ ਅਮਰੀਕੀ ਮਾਲ ਵਪਾਰ ਘਾਟੇ ਵਿੱਚ ਯੋਗਦਾਨ ਦੇਣ ਵਾਲੀ ਵਪਾਰ ਪ੍ਰਥਾਵਾਂ ਨੂੰ ਸੁਧਾਰਣ ਲਈ ਪਰਸਪਰ ਟੈਰਿਫ ਦੇ ਨਾਲ ਆਯਾਤਾਂ ਨੂੰ ਨਿਯਮਿਤ ਕਰਨਾ), ਸੋਧਿਆ ਗਿਆ ਹੈ, ਦੇ ਤਹਿਤ ਭਾਰਤ ਵਿੱਚ ਤਿਆਰ ਵਸਤੂਆਂ ‘ਤੇ 18 ਪ੍ਰਤੀਸ਼ਤ ਦੀ ਪਰਸਪਰ ਟੈਰਿਫ ਦਰ ਲਾਗੂ ਕਰੇਗਾ, ਜਿਸ ਵਿੱਚ ਟੈਕਸਟਾਈਲ Textile ਅਤੇ ਅਪੈਰਲ, ਲੈਦਰ ਅਤੇ ਫੁਟਵੇਅਰ, ਪਲਾਸਟਿਕ ਅਤੇ ਰਬਰ, ਜੈਵਿਕ ਰਸਾਇਣ, ਘਰੇਲੂ ਸਜਾਵਟ, ਹੈਂਡੀਕ੍ਰਾਫਟ ਉਤਪਾਦ ਅਤੇ ਸੁਝ ਮਸ਼ੀਨਰੀ ਸ਼ਾਮਲ ਹੈ ਅਤੇ ਅੰਤਰਿਮ ਸਮਝੌਤੇ ਦੀ ਸਫਲ ਸਮਾਪਤੀ ਦੇ ਤਹਿਤ 5 ਸਤੰਬਰ, 2025 ਦੇ ਕਾਰਜਕਾਰੀ ਆਦੇਸ਼ (ਹੁਕਮ) 14346 (ਪਰਸਪਰ ਟੈਰਿਫ ਦੀ ਸੀਮਾ ਵਿੱਚ ਸੋਧ ਕਰਨਾ ਅਤੇ ਵਪਾਰ ਅਤੇ ਸੁਰੱਖਿਆ ਸਮਝੌਤਿਆਂ ਨੂੰ ਲਾਗੂ ਕਰਨ ਲਈ ਪ੍ਰਕਿਰਿਆਵਾਂ ਦੀ ਸਥਾਪਨਾ ਕਰਨਾ), ਜਦਕਿ ਯੋਗ ਸੋਧ ਕੀਤੀ ਗਈ ਹੈ, ਦੇ ਤਹਿਤ ਭਾਗੀਦਾਰਾਂ ਦੇ ਲਈ ਸੰਭਾਵੀ ਟੈਰਿਫ ਸਮਾਯੋਜਨ ਅਨੁਬੰਧ ਵਿੱਚ ਪਛਾਣੀਆਂ ਗਈਆਂ ਵਸਤੂਆਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਪਰਸਪਰ ਟੈਰਿਫ ਹਟਾ ਦੇਵੇਗਾ। ਇਸ ਵਿੱਚ ਜੈਨੇਰਿਕ ਫਾਰਮਾਸਿਊਟੀਕਲ, ਰਤਨ ਅਤੇ ਹੀਰੇ ਅਤੇ ਜਹਾਜ਼ਾਂ ਦੇ ਪੁਰਜੇ ਸ਼ਾਮਲ ਹਨ। 

ਸੰਯੁਕਤ ਰਾਜ ਅਮਰੀਕਾ, ਭਾਰਤ ਦੇ ਕੁਝ ਜਹਾਜ਼ਾਂ ਅਤੇ ਜਹਾਜ਼ਾਂ ਦੇ ਪੁਰਜਿਆਂ ‘ਤੇ ਲਗਾਏ ਗਏ ਉਨ੍ਹਾਂ ਟੈਰਿਫਾਂ ਨੂੰ ਵੀ ਹਟਾ ਦੇਵੇਗਾ। ਇਹ ਟੈਰਿਫ 8 ਮਾਰਚ, 2018 ਦੇ ਐਲਾਨ 9704 (ਸੰਯੁਕਤ ਰਾਜ ਅਮਰੀਕਾ ਵਿੱਚ ਐਲੂਮੀਨੀਅਮ ਦੇ ਆਯਾਤ ਨੂੰ ਐਡਜਸਟ ਕਰਨਾ), ਸੋਧੇ ਗਏ ਰੂਪ ਵਿੱਚ; 8 ਮਾਰਚ, 2018 ਦੇ ਐਲਾਨ 9705 (ਸੰਯੁਕਤ ਰਾਜ ਅਮਰੀਕਾ ਵਿੱਚ ਸਟੀਲ ਦੇ ਆਯਾਤ ਨੂੰ ਐਡਜਸਟ ਕਰਨਾ), ਸੋਧਿਆ ਗਿਆ ਹੈ; ਅਤੇ 30 ਜੁਲਾਈ, 2025 ਦੇ ਐਲਾਨ 10962 (ਸੰਯੁਕਤ ਰਾਜ ਅਮਰੀਕਾ ਵਿੱਚ ਤਾਂਬੇ ਦੇ ਆਯਾਤ ਨੂੰ ਐਡਜਸਟ ਕਰਨਾ)। ਇਸੇ ਤਰ੍ਹਾਂ, ਅਮਰੀਕਾ ਦੀਆਂ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਦੇ ਅਨੁਸਾਰ, ਭਾਰਤ ਨੂੰ ਉਨ੍ਹਾਂ ਆਟੋਮੋਬਾਈਲ ਪੁਰਜ਼ਿਆਂ ਲਈ ਤਰਜੀਹੀ ਟੈਰਿਫ ਦਰ ਕੋਟਾ ਪ੍ਰਾਪਤ ਹੋਵੇਗਾ, ਜਿਸ ‘ਤੇ 17 ਮਈ, 2019 ਦੇ ਐਲਾਨ 9888 (ਸੰਯੁਕਤ ਰਾਜ ਅਮਰੀਕਾ ਵਿੱਚ ਆਟੋਮੋਬਾਈਲਜ਼ ਅਤੇ ਆਟੋਮੋਬਾਈਲ ਪੁਰਜ਼ਿਆਂ ਦੇ ਆਯਾਤ ਨੂੰ ਐਡਜਸਟ ਕਰਨਾ) ਵਿੱਚ ਸੋਧੇ ਅਨੁਸਾਰ, ਰਾਸ਼ਟਰੀ ਸੁਰੱਖਿਆ ਦੇ ਖ਼ਤਰਿਆਂ ਨੂੰ ਖਤਮ ਕਰਨ ਲਈ ਟੈਰਿਫ ਲਾਗੂ ਸੀ। ਫਾਰਮਾਸਿਊਟੀਕਲਜ਼ ਅਤੇ ਫਾਰਮਾਸਿਊਟੀਕਲ ਸਮੱਗਰੀ ਦੀ ਅਮਰੀਕੀ ਧਾਰਾ 232 ਜਾਂਚ ਦੇ ਨਤੀਜਿਆਂ ਦੇ ਅਧਾਰ 'ਤੇ, ਭਾਰਤ ਨੂੰ ਜੈਨੇਰਿਕ ਫਾਰਮਾਸਿਊਟੀਕਲਜ਼ ਅਤੇ ਸਮੱਗਰੀਆਂ ਦੇ ਸਬੰਧ ਵਿੱਚ ਗੱਲਬਾਤ ਰਾਹੀਂ ਸਮਾਧਾਨ ਪ੍ਰਾਪਤ ਹੋਣਗੇ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇੱਕ-ਦੂਜੇ ਨੂੰ ਆਪਣੇ-ਆਪਣੇ ਹਿਤ ਦੇ ਖੇਤਰਾਂ ਵਿੱਚ ਨਿਰੰਤਰ ਅਧਾਰ ‘ਤੇ ਤਰਜੀਹੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਲਈ ਵਚਨਬੱਧ ਹਨ।

ਸੰਯੁਕਤ ਰਾਜ ਅਮਰੀਕਾ ਅਤ ਭਾਰਤ ਅਜਿਹੇ ਨਿਰਮਾਣ ਨਿਯਮ ਬਣਾਉਣਗੇ, ਜੋ ਇਹ ਯਕੀਨੀ ਬਣਾਉਣਗੇ ਕਿ ਸਮਝੌਤੇ ਦੇ ਲਾਭ ਮੁੱਖ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਹੀ ਪ੍ਰਾਪਤ ਹੋਣ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੁਵੱਲੇ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੌਨ-ਟੈਰਿਫ ਰੁਕਾਵਟਾਂ ਦਾ ਹੱਲ ਕਰਨਗੇ। ਭਾਰਤ ਅਮਰੀਕਾ ਮੈਡੀਕਲ ਡਿਵਾਇਸਿਜ਼ ਦੇ ਵਪਾਰ ਵਿੱਚ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਰੁਕਾਵਟਾਂ ਨੂੰ ਦਰੂ ਕਰਨ; ਅਮਰੀਕਾ ਸੂਚਨਾ ਅਤੇ ਸੰਚਾਰ ਤਕਨਾਲੋਜੀ (ITC) ਵਸਤੂਆਂ ਦੇ ਲਈ ਬਜ਼ਾਰ ਪਹੁੰਚ ਵਿੱਚ ਦੇਰੀ ਕਰਨ ਜਾਂ ਉਨ੍ਹਾਂ ‘ਤੇ ਮਾਤਰਾਤਮਕ ਪਾਬੰਦੀ ਲਗਾਉਣ ਵਾਲੀ ਪਾਬੰਦੀਸ਼ੁਦਾ ਆਯਾਤ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਖਤਮ ਕਰਨ; ਅਤੇ ਸਮਝੌਤੇ ਦੇ ਲਾਗੂ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ, ਸਕਾਰਾਤਮਕ ਨਤੀਜੇ ਵੱਲ, ਇਹ ਨਿਰਧਾਰਿਤ ਕਰਨ ‘ਤੇ ਸਹਿਮਤ ਹਨ ਕਿ ਕੀ ਅਮਰੀਕਾ-ਵਿਕਸਿਤ ਜਾਂ ਅੰਤਰਰਾਸ਼ਟਰੀ ਮਾਪਦੰਡ, ਜਿਨ੍ਹਾਂ ਵਿੱਚ ਟੈਸਟਿੰਗ ਜ਼ਰੂਰਤਾਂ ਵੀ ਸ਼ਾਮਲ ਹਨ, ਭਾਰਤੀ ਬਜ਼ਾਰ ਵਿੱਚ ਦਾਖਲ ਹੋਣ ਵਾਲੇ ਅਮਰੀਕੀ ਨਿਰਯਾਤ ਲਈ ਪਛਾਣੇ ਗਏ ਖੇਤਰਾਂ ਵਿੱਚ ਸਵੀਕਾਰਯੋਗ ਹਨ। ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ, ਭਾਰਤ ਅਮਰੀਕੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੇ ਵਪਾਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਨੌਨ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ‘ਤੇ ਵੀ ਸਹਿਮਤ ਹਨ।

ਲਾਗੂ ਤਕਨੀਕੀ ਨਿਯਮਾਂ ਦੀ ਪਾਲਣਾ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਪਰਸਪਰ ਤੌਰ ‘ਤੇ ਸਹਿਮਤ ਖੇਤਰਾਂ ਲਈ ਆਪਣੇ-ਆਪਣੇ ਮਿਆਰਾਂ ਅਤੇ ਅਨੁਕੂਲਤਾ ਮੁਲਾਂਕਣ ਪ੍ਰਕਿਰਿਆਵਾਂ 'ਤੇ ਚਰਚਾ ਕਰਨਗੇ।

ਕਿਸੇ ਵੀ ਦੇਸ਼ ਦੁਆਰਾ ਨਿਰਧਾਰਿਤ ਟੈਰਿਫ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਸਥਿਤੀ ਵਿੱਚ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇਸ ਗੱਲ ‘ਤੇ ਸਹਿਮਤ ਹਨ ਕਿ ਦੂਜਾ ਦੇਸ਼ ਆਪਣੀਆਂ ਵਚਨਬੱਧਤਾਵਾਂ ਵਿੱਚ ਤਬਦੀਲੀ ਕਰ ਸਕਦਾ ਹੈ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਪਾਰ ਸਮਝੌਤਾ India USA Trade Deal ਪੱਤਰ (BTA) ਦੀ ਵਾਰਤਾ ਰਾਹੀਂ ਬਜ਼ਾਰ ਪਹੁੰਚ ਦੇ ਮੌਕਿਆਂ ਨੂੰ ਹੋਰ ਜ਼ਿਆਦਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੇ। ਸੰਯੁਕਤ ਰਾਜ ਅਮਰੀਕਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਬੀਟੀਏ ਦੀ ਵਾਰਤਾ ਦੇ ਦੌਰਾਨ ਭਾਰਤੀ ਵਸਤੂਆਂ ‘ਤੇ ਟੈਰਿਫ ਘੱਟ ਕਰਨ ਦੀ ਭਾਰਤ ਦੀ ਬੇਨਤੀ ਨੂੰ ਧਿਆਨ ਵਿੱਚ ਰੱਖੇਗਾ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਆਰਥਿਕ ਸੁਰੱਖਿਆ ਦੀ ਰੂਪ-ਰੇਖਾ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ ਹਨ ਤਾਂ ਜੋ ਸਪਲਾਈ ਚੇਨ ਦੇ ਲਚੀਲੇਪਣ ਅਤੇ ਨਵੀਨਤਾ ਨੂੰ ਵਧਾਇਆ ਜਾ ਸਕੇ। ਇਸ ਦੇ ਲਈ ਤੀਜੀ ਧਿਰ ਦੀਆਂ ਗੈਰ-ਬਜ਼ਾਰ ਨੀਤੀਆਂ ਨਾਲ ਨਿਪਟਣ ਲਈ ਪੂਰਕ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਨਾਲ ਅੰਦਰੂਨੀ ਅਤੇ ਬਾਹਰੀ ਨਿਵੇਸ਼ ਸਮੀਖਿਆਵਾਂ ਅਤੇ ਨਿਰਯਾਤ ਨਿਯੰਤਰਣਾਂ ‘ਤੇ ਸਹਿਯੋਗ ਕੀਤਾ ਜਾਵੇਗਾ।

ਭਾਰਤ ਅਗਲੇ 5 ਵਰ੍ਹਿਆਂ ਵਿੱਚ ਅਮਰੀਕਾ ਤੋਂ 500 ਬਿਲੀਅਨ ਡਾਲਰ ਦੇ ਊਰਜਾ ਉਤਪਾਦ, ਜਹਾਜ਼ ਅਤੇ ਜਹਾਜ਼ਾਂ ਦੇ ਪੁਰਜੇ, ਕੀਮਤੀ ਧਾਤਾਂ, ਤਕਨੀਕੀ ਉਤਪਾਦ ਅਤੇ ਕੋਕਿੰਗ ਕੋਲਾ ਖਰੀਦੇਗਾ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਗ੍ਰਾਫਿਕਸ ਪ੍ਰੋਸੈੱਸਿੰਗ ਯੂਨਿਟ (GPU) ਅਤੇ ਡੇਟਾ ਕੇਂਦਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਵਸਤੂਆਂ ਸਮੇਤ ਤਕਨੀਕੀ ਉਤਪਾਦਾਂ ਵਿੱਚ ਵਪਾਰ ਵਿੱਚ ਜ਼ਿਕਰਯੋਗ ਵਾਧਾ ਕਰਨਗੇ ਅਤੇ ਸੰਯੁਕਤ ਤਕਨੀਕੀ ਸਹਿਯੋਗ ਦਾ ਵਿਸਤਾਰ ਕਰਨਗੇ। 

ਅਮਰੀਕਾ ਅਤੇ ਭਾਰਤ ਨੇ ਡਿਜੀਟਲ ਵਪਾਰ ਵਿੱਚ ਭੇਦਭਾਵਪੂਰਨ ਜਾਂ ਬੋਝਲ ਵਿਵਸਥਾਵਾਂ ਅਤੇ ਹੋਰ ਰੁਕਾਵਟਾਂ ਨੂੰ ਦਰੂ ਕਰਨ ਅਤੇ ਬੀਟੀਏ ਦੇ ਹਿੱਸੇ ਵਜੋਂ ਮਜ਼ਬੂਤ, ਖਾਹਿਸ਼ੀ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਡਿਜੀਟਲ ਵਪਾਰ ਨਿਯਮਾਂ ਨੂੰ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਾਹ ਨਿਰਧਾਰਿਤ ਕਰਨ ਦੀ ਪੁਸ਼ਟੀ ਕੀਤੀ ਹੈ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇਸ ਢਾਂਚੇ ਨੂੰ ਤੁਰੰਤ ਲਾਗੂ ਕਰਨਗੇ ਅਤੇ ਅੰਤਰਿਮ ਸਮਝੌਤੇ ਨੂੰ ਅੰਤਿਰ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨਗੇ ਤਾਂ ਜੋ ਸੰਦਰਭ ਦੀਆਂ ਸ਼ਰਤਾਂ ਨੂੰ ਸਹਿਮਤ ਰੋਡਮੈਪ ਦੇ ਅਨੁਸਾਰ ਪਰਸਪਰ ਤੌਰ ‘ਤੇ ਲਾਭਕਾਰੀ ਬੀਟੀਏ ਨੂੰ ਸੰਪੰਨ ਕੀਤਾ ਜਾ ਸਕੇ।

Friday, February 6, 2026

ਸੂਰਜਮੁਖੀ ਦੀ ਕਾਸ਼ਤ

ਫਾਜ਼ਿਲਕਾ 6 ਫਰਵਰੀ


ਮੁੱਖ ਖੇਤੀਬਾੜੀ ਅਫ਼ਸਰ  ਫ਼ਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਸੂਰਜਮੁਖੀ Sunflower ਦੀ ਕਾਸ਼ਤ ਜ਼ਮੀਨੀ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹਮੇਸ਼ਾ ਹੀ ਨਵੀਆਂ ਖੇਤੀ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ Crop Diversification ਨੂੰ ਅਪਣਾਉਣ ਵਿੱਚ ਮੋਹਰੀ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਸੂਰਜਮੁਖੀ Sunflower ਹੇਠ ਰਕਬਾ ਵਧੇਗਾ।

ਡਾ. ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਫ਼ਸਲ ਮਹਿਜ਼ 100 ਤੋਂ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਲਈ ਸਿਰਫ਼ 2 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ ਅਤੇ ਸਹੀ ਸਾਂਭ-ਸੰਭਾਲ ਨਾਲ ਕਿਸਾਨ 8 ਤੋਂ 10 ਕੁਇੰਟਲ ਪ੍ਰਤੀ ਏਕੜ ਤੱਕ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ, ਜਿਸ ਦਾ ਸਰਕਾਰੀ ਖਰੀਦ ਮੁੱਲ MSP 7721 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਵਿਸ਼ੇਸ਼ ਤੌਰ 'ਤੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਮਿਆਰੀ ਬੀਜਾਂ ਲਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉੱਨਤ ਕਿਸਮਾਂ ਦਾ ਬੀਜ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਹੇਵੰਦ ਨਕਦੀ ਫ਼ਸਲ ਦੀ ਬਿਜਾਈ ਲਈ ਅਗੇਤੀ ਤਿਆਰੀ ਸ਼ੁਰੂ ਕਰਨ ਅਤੇ ਬੀਜ ਦੀ ਉਪਲਬਧਤਾ ਤੇ ਹੋਰ ਤਕਨੀਕੀ ਜਾਣਕਾਰੀ ਲਈ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਬਣਾਈ ਰੱਖਣ।



Thursday, February 5, 2026

ਖੇਤੀਬਾੜੀ ਵਿੱਚ ਜਿਪਸਮ ਦੀ ਮਹੱਤਤਾ – ਮਿੱਟੀ ਸੁਧਾਰ ਅਤੇ ਵਧੀਆ ਪੈਦਾਵਾਰ ਵੱਲ ਇੱਕ ਕਦਮ

ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀਮਤੀ ਹਰਪ੍ਰੀਤ ਪਾਲ ਕੌਰ ਜੀ ਨੇ ਦੱਸਿਆ ਕਿ ਜਿਪਸਮ Gypsum Fertilizer ਖੇਤੀਬਾੜੀ ਵਿੱਚ ਮਿੱਟੀ ਦੀ ਸਿਹਤ Soil Health ਸੁਧਾਰਨ ਅਤੇ ਫਸਲਾਂ ਦੀ ਪੈਦਾਵਾਰ Crop Yield Increase ਵਧਾਉਣ ਲਈ ਇੱਕ ਅਤਿ ਮਹੱਤਵਪੂਰਨ ਪਦਾਰਥ ਹੈ। ਜਿਪਸਮ Gypsum ਵਿੱਚ ਕੈਲਸ਼ੀਅਮ Calcium ਅਤੇ ਸਲਫਰ Sulfer ਵਰਗੇ ਜ਼ਰੂਰੀ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਫਸਲਾਂ ਦੀ ਗੁਣਵੱਤਾ ਨੂੰ ਵਧਾਉਂਦੇ ਹਨ।

ਉਨ੍ਹਾਂ ਕਿਹਾ ਕਿ ਜਿਪਸਮ Gypsum ਦੀ ਵਰਤੋਂ ਖ਼ਾਸ ਕਰਕੇ ਖਾਰੀਆ ਅਤੇ ਸੋਡਿਕ ਮਿੱਟੀ ਲਈ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ। ਇਸ ਨਾਲ ਮਿੱਟੀ ਦੀ ਬਣਤਰ ਸੁਧਰਦੀ ਹੈ, ਪਾਣੀ ਦੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਮਿੱਟੀ ਵਿੱਚ ਹਵਾ ਦੀ ਆਵਾਜਾਈ ਬਿਹਤਰ ਬਣਦੀ ਹੈ, ਜਿਸ ਨਾਲ ਫਸਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਜਿਪਸਮ Gypsum Fertilizer ਮਿੱਟੀ ਵਿੱਚ ਮੌਜੂਦ ਹਾਨੀਕਾਰਕ ਸੋਡੀਅਮ ਤੱਤ ਨੂੰ ਘਟਾ ਕੇ ਮਿੱਟੀ ਨੂੰ ਉਪਜਾਊ ਬਣਾਉਂਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਜੀ ਨੇ ਦੱਸਿਆ ਕਿ ਜਿਪਸਮ Gypsum Fertilizer ਦੀ ਵਰਤੋਂ ਨਾਲ ਕਪਾਹ, ਗੰਨਾ, ਤੇਲਬੀਜ ਫਸਲਾਂ, ਦਾਲਾਂ ਅਤੇ ਹੋਰ ਕਈ ਫਸਲਾਂ ਦੀ ਪੈਦਾਵਾਰ ਦੇ ਨਾਲ-ਨਾਲ ਉਨ੍ਹਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਪਸਮ Gypsum Fertilizer ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬਧ ਹੈ। ਕਿਸਾਨ ਭਰਾ ਆਪਣੀ ਲੋੜ ਅਨੁਸਾਰ ਆਪਣੇ ਨੇੜੇ ਦੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਜਿਪਸਮ Gypsum Fertilizer ਪ੍ਰਾਪਤ ਕਰ ਸਕਦੇ ਹਨ।

ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ Soil Test ਮਿੱਟੀ ਦੀ ਜਾਂਚ ਕਰਵਾ ਕੇ ਸਿਫ਼ਾਰਸ਼ੀ ਮਾਤਰਾ ਵਿੱਚ ਹੀ ਜਿਪਸਮ Gypsum Fertilizer ਦੀ ਵਰਤੋਂ ਕਰਨ ਤਾਂ ਜੋ ਮਿੱਟੀ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ ਅਤੇ ਭਵਿੱਖ ਵਿੱਚ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ।

Wednesday, February 4, 2026

ਝੋਨੇ ਦੀ ਪਰਾਲੀ ਤੋਂ ਬਣਨਗੀਆਂ ਹੁਣ ਸੜਕਾਂ

ਪਰਾਲੀ ਤੋਂ ਬਾਇਓ-ਬਿਟੂਮਨ Bio-Bitumen ਦਾ ਸਵਦੇਸ਼ੀ ਵਿਕਾਸ, ਸੜਕ ਨਿਰਮਾਣ ਵਿੱਚ ਆਵੇਗੀ ਕ੍ਰਾਂਤੀ

ਨਵੀਂ ਦਿੱਲੀ, 5 ਫਰਵਰੀ 2026:

ਏਆਈ ਨਾਲ ਬਣਾਈ ਸੰਕੇਤਕ ਤਸਵੀਰ

ਖੇਤੀਬਾੜੀ ਰਹਿੰਦ ਖੁਹੰਦ, ਖ਼ਾਸ ਕਰਕੇ ਝੋਨੇ ਦੀ ਪਰਾਲੀ Paddy Stubble ਤੋਂ ਹੁਣ ਸੜਕਾਂ ਬਣਨਗੀਆਂ। ਝੋਨੇ ਦੀ ਪਰਾਲੀ ਤੋਂ ਬਾਇਓ-ਬਿਟੂਮਨ Bio-Bitumen (ਲੁੱਕ) ਬਣਾਉਣ ਲਈ ਭਾਰਤ ਨੇ ਇੱਕ ਵੱਡੀ ਵਿਗਿਆਨਕ ਉਪਲਬਧੀ ਹਾਸਲ ਕੀਤੀ ਹੈ। ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (CSIR) ਦੀਆਂ ਸਹਿਯੋਗੀ ਲੈਬੋਰਟਰੀਆਂ—CSIR-ਸੈਂਟ੍ਰਲ ਰੋਡ ਰਿਸਰਚ ਇੰਸਟੀਚਿਊਟ (CRRI), ਨਵੀਂ ਦਿੱਲੀ ਅਤੇ CSIR-ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲਿਯਮ (IIP), ਦੇਹਰਾਦੂਨ—ਨੇ ਮਿਲ ਕੇ ਪਰਾਲੀ ਤੋਂ ਬਾਇਓ-ਬਿਟੂਮਨ Bio-Bitumen ਬਣਾਉਣ ਦੀ ਸਵਦੇਸ਼ੀ ਟੈਕਨਾਲੋਜੀ ਵਿਕਸਿਤ ਕੀਤੀ ਹੈ।

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ (ਸਵਤੰਤਰ ਭਾਰ) ਵਿਗਿਆਨ ਅਤੇ ਤਕਨਾਲੋਜੀ Science and Technology Minister ਡਾ. ਜਿਤੇਂਦਰ ਸਿੰਘ Dr Jitendra Singh ਨੇ ਲੋਕ ਸਭਾ ਵਿੱਚ 4 ਫਰਵਰੀ 2026 ਨੂੰ ਦਿੱਤੀ।

ਇਸ ਪ੍ਰਕਿਰਿਆ ਹੇਠ ਖੇਤੀਬਾੜੀ ਦੀ ਰਹਿੰਦ ਖੁਹੰਦ ਖਾਸ ਕਰਕੇ ਪਰਾਲੀ ਨੂੰ ਪਾਇਰੋਲਿਸਿਸ Pyrolysis Technique ਤਕਨੀਕ ਰਾਹੀਂ ਬਾਇਓ-ਆਇਲ Bio Oil ਵਿੱਚ ਬਦਲਿਆ ਜਾਂਦਾ ਹੈ, ਜਿਸਨੂੰ ਬਾਅਦ ਵਿੱਚ ਰਸਾਇਣਕ ਪ੍ਰਕਿਰਿਆ ਦੁਆਰਾ ਅੱਪਗ੍ਰੇਡ ਕਰਕੇ ਸੜਕ ਨਿਰਮਾਣ ਲਈ ਯੋਗ ਬਾਇਓ-ਬਾਈਂਡਰ Bio Binder ਵਿੱਚ ਤਬਦੀਲ ਕੀਤਾ ਜਾਂਦਾ ਹੈ।

ਖੋਜਾਂ ਅਤੇ ਪਾਇਲਟ ਪ੍ਰੋਜੈਕਟਾਂ ਤੋਂ ਇਹ ਸਾਬਤ ਹੋਇਆ ਹੈ ਕਿ ਬਾਇਓ-ਬਿਟੂਮਨ Bio-Bitumen ਰਵਾਇਤੀ ਪੈਟਰੋਲਿਯਮ ਅਧਾਰਿਤ ਬਿਟੂਮਨ Petroleum Based Bitumen ਦਾ 30 ਫੀਸਦੀ ਤੱਕ ਬਦਲ ਬਣ ਸਕਦਾ ਹੈ। ਸਿਰਫ਼ 15 ਫੀਸਦੀ ਬਲੇਂਡਿੰਗ Blanding ਨਾਲ ਹੀ ਦੇਸ਼ ਨੂੰ ਸਾਲਾਨਾ ਲਗਭਗ 4,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ Foreign exchange ਦੀ ਬਚਤ ਹੋ ਸਕਦੀ ਹੈ।

ਬਾਇਓ-ਬਿਟੂਮਨ Bio-Bitumen ਦੀ ਵਰਤੋਂ ਨਾਲ ਕਾਰਬਨ ਉਤਸਰਜਨ Corban Emission ਵਿੱਚ ਵੱਡੀ ਕਮੀ ਆਉਣ ਦੀ ਉਮੀਦ ਹੈ ਕਿਉਂਕਿ ਇਹ ਨਵੀਨੀਕਰਣਯੋਗ ਖੇਤੀਬਾੜੀ ਬਾਇਓਮਾਸ Agriculture Bio Mass ਤੋਂ ਬਣਦਾ ਹੈ। ਇਸ ਨਾਲ ਪਰਾਲੀ ਸਾੜਨ Stubble Burning ਦੀ ਸਮੱਸਿਆ ਘਟੇਗੀ ਅਤੇ ਹਵਾ ਪ੍ਰਦੂਸ਼ਣ Pollution Control ’ਤੇ ਵੀ ਕਾਬੂ ਪਾਇਆ ਜਾ ਸਕੇਗਾ।

ਇਹ ਟੈਕਨਾਲੋਜੀ 7 ਜਨਵਰੀ 2026 ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ 14 ਉਦਯੋਗਿਕ ਇਕਾਈਆਂ ਨੂੰ ਨਾਨ-ਐਕਸਕਲੂਸਿਵ ਅਧਾਰ ’ਤੇ ਵਪਾਰਕ ਉਤਪਾਦਨ ਅਤੇ ਸਕੇਲ-ਅੱਪ ਲਈ ਸੌਂਪੀ ਗਈ ਹੈ। ਜਿਸ ਵਿਚ ਪਟਿਆਲਾ Patiala ਦੀ ਇਕ ਕੰਪਨੀ ਵੀ ਸ਼ਾਮਿਲ ਹੈ। ਇਸ ਦੇ ਨਾਲ CSIR-CRRI, ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ (MoRTH) ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਨਾਲ ਮਿਲ ਕੇ ਬਾਇਓ-ਬਿਟੂਮਨ Bio-Bitumen ਲਈ ਮਿਆਰ ਅਤੇ ਵਿਸ਼ੇਸ਼ਣ ਤਿਆਰ ਕਰ ਰਿਹਾ ਹੈ।


ਇਹ ਵੀ ਪੜ੍ਹੋ। ਪੜਨ ਲਈ ਨਿਮਨ ਸਿਰਲੇਖ਼ ਤੇ ਕਲਿੱਕ ਕਰੋ।

ਕਿਸਾਨਾਂ ਲਈ 40 ਤੋਂ 60 ਫੀਸਦੀ ਸਬਸਿਡੀ ਸਕੀਮਾਂ

ਕਦੋਂ ਤੇ ਕਿੱਥੇ ਲੱਗੇਗਾ ਕਿਸਾਨ ਮੇਲਾ

ਕਣਕ ਦੀਆਂ ਬਿਮਾਰੀਆਂ, ਪਹਿਚਾਣ ਤੇ ਇਲਾਜ