ਮਿਆਰੀ ਆਲੂ ਬੀਜ Potato Seed Production ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਤਸ਼ਾਹਤ
All about Agriculture, Horticulture and Animal Husbandry and Information about Govt schemes for Farmers
Tuesday, February 10, 2026
ਮਿਆਰੀ ਆਲੂ ਬੀਜ ਦੀ ਪੈਦਾਵਾਰ: 50 ਫ਼ੀਸਦੀ ਸਬਸਿਡੀ ਦੀ ਹੈ ਵਿਵਸਥਾ
ਕਿਤੇ ਤੁਹਾਡੀ ਤਾਂ ਨਹੀਂ ਪੀਐਮ ਕਿਸਾਨ ਯੋਜਨਾ ਦੀ ਰਕਮ ਰੁਕ ਜਾਵੇਗੀ, ਇਹ ਹੋ ਸਕਦਾ ਹੈ ਕਾਰਨ
ਨਵੀਂ ਦਿੱਲੀ, 11 ਫ਼ਰਵਰੀ 2026 —
ਕੇਂਦਰੀ ਖੇਤਰ ਦੀ ਇਸ PM KISAN ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਹੈ। ਹਾਲਾਂਕਿ, ਕੁਝ ਉੱਚ ਆਰਥਿਕ ਦਰਜੇ ਨਾਲ ਸੰਬੰਧਿਤ ਵਰਗਾਂ ਨੂੰ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ, ਪਰ ਖੇਤੀਯੋਗ ਜ਼ਮੀਨ ਦਾ ਮਾਲਕ ਹੋਣਾ ਲਾਭ ਪ੍ਰਾਪਤੀ ਲਈ ਪ੍ਰਮੁੱਖ ਯੋਗਤਾ ਸ਼ਰਤ ਹੈ।
ਸਰਕਾਰ ਦੇ ਅਨੁਸਾਰ, ਕਿਸਾਨ-ਕੇਂਦਰਿਤ ਡਿਜ਼ਿਟਲ ਢਾਂਚੇ ਨੇ ਇਹ ਯਕੀਨੀ ਬਣਾਇਆ ਹੈ ਕਿ PM KISAN ਯੋਜਨਾ ਦੇ ਲਾਭ ਬਿਨਾਂ ਕਿਸੇ ਬਿਚੌਲੇ ਦੀ ਭੂਮਿਕਾ ਤੋਂ ਸਿੱਧੇ ਕਿਸਾਨਾਂ ਤੱਕ ਪਹੁੰਚਣ। ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਪ੍ਰਮਾਣਿਕਤਾ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਗਈ ਹੈ। PM KISAN ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 21 ਕਿਸ਼ਤਾਂ ਰਾਹੀਂ ₹4.09 ਲੱਖ ਕਰੋੜ ਤੋਂ ਵੱਧ ਦੀ ਰਕਮ ਦੇਸ਼ ਦੇ ਕਿਸਾਨਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ।
ਯਾਦ ਰੱਖੋ:
ਪੀਐਮ-ਕਿਸਾਨ PM KISAN ਯੋਜਨਾ ਹੇਠ ਭੁਗਤਾਨ ਸਿਰਫ਼ ਉਹਨਾਂ ਕਿਸਾਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹੋਏ ਹਨ। ਆਧਾਰ-ਸੀਡਿੰਗ Aadhar Seeding ਯੋਜਨਾ ਦੀ ਲਾਜ਼ਮੀ ਸ਼ਰਤ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਆਧਾਰ ਨਾਲ ਨਹੀਂ ਜੁੜੇ, ਉਨ੍ਹਾਂ ਦੇ ਭੁਗਤਾਨ ਪ੍ਰਕਿਰਿਆਬੱਧ ਨਹੀਂ ਹੋ ਸਕਦੇ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਹੀ ਕਿਸਾਨ ਆਪਣਾ ਖਾਤਾ ਆਧਾਰ ਨਾਲ ਜੋੜ ਲੈਂਦੇ ਹਨ, ਬਕਾਇਆ ਰਕਮ ਤੁਰੰਤ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਭਾਰਤ ਸਰਕਾਰ ਦੇ ਰਾਜ ਮੰਤਰੀ ਰਾਮਨਾਥ ਠਾਕੁਰ Ram Nath Thakur, Union Minister of State, Agriculture and Farmer Welfare Ministry ਨੇ 10 ਫਰਵਰੀ 2026 ਨੂੰ ਲੋਕ ਸਭਾ ਵਿਚ ਦਿੱਤੀ ਹੈ।
ਇਸ ਲਈ ਜੇਕਰ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਆ ਰਹੇ ਤਾਂ ਪਤਾ ਕਰੋ ਕਿ ਤੁਹਾਡਾ ਬੈਂਕ ਖਾਤਾ ਅਧਾਰ ਨਾਲ ਜੁੜਿਆ ਹੋਇਆ ਹੈ ਕਿ ਨਹੀਂ। ਜੇਕਰ ਅਜਿਹਾ ਨਹੀਂ ਹੈ ਤਾਂ ਤੁੰਰਤ ਆਪਣੇ ਬੈਂਕ ਖਾਤੇ ਨੂੰ ਅਧਾਰ ਨਾਲ ਜੁੜਵਾਓ ਅਤੇ ਉਸਤੋਂ ਬਾਅਦ ਤੁਹਾਡੇ ਪੈਸੇ ਆ ਜਾਣਗੇ। ਇਹ ਵੀ ਜਿਕਰਯੋਗ ਹੈ ਕਿ ਇਸ PM KISAN ਯੋਜਨਾ ਦੀ ਅਗਲੀ ਕਿਸਤ ਫਰਵਰੀ ਮਾਰਚ 2026 ਵਿਚ ਆਉਣ ਵਾਲੀ ਹੈ।
ਇਸ ਤੋਂ ਇਲਾਵਾ, ਖੇਤੀਬਾੜੀ ਵਿਭਾਗ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕਾਮਨ ਸਰਵਿਸ ਸੈਂਟਰਾਂ (CSCs) ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ India Post Payment Bank (IPPB) ਨਾਲ ਮਿਲ ਕੇ ਵਿਸ਼ੇਸ਼ ਸੰਤ੍ਰਿਪਤੀ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤੇ ਆਧਾਰ ਨਾਲ ਜੋੜੇ ਜਾ ਸਕਣ। ਕਿਸਾਨਾਂ ਨੂੰ SMS ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਖਾਤਿਆਂ ਦੀ ਆਧਾਰ-ਸੀਡਿੰਗ Aadhar Seeding ਕਰਵਾ ਕੇ ਯੋਜਨਾ ਦੇ ਲਾਭਾਂ ਦਾ ਬਿਨਾਂ ਰੁਕਾਵਟ ਲਾਭ ਲੈ ਸਕਣ।
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੁੜਵਾਉਣ ਅਤੇ ਯਕੀਨੀ ਬਣਾਉਣ ਕਿ ਪੀਐਮ-ਕਿਸਾਨ PM KISAN ਯੋਜਨਾ ਦੀ ਰਕਮ ਸਮੇਂ ਸਿਰ ਉਨ੍ਹਾਂ ਤੱਕ ਪਹੁੰਚ ਸਕੇ।
ਲੋਕ ਸਭਾ ਵਿਚ ਸਰਕਾਰ ਨੇ ਦੱਸਿਆ ਹੈ ਕਿ 30,18,361 ਕਿਸਾਨਾਂ ਦੇ ਦੇਸ ਭਰ ਵਿਚ ਖਾਤੇ ਅਧਾਰ ਨਾਲ ਜੁੜੇ ਹੋਏ ਨਹੀਂ ਹਨ ਅਤੇ ਇੰਨ੍ਹਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਾਲੇ ਪੰਜਾਬ Punjab ਦੇ 61,360 ਕਿਸਾਨਾਂ ਦੇ ਖਾਤੇ ਇਸ ਸਕੀਮ ਅਨੁਸਾਰ ਅਧਾਰ ਨਾਲ ਲਿੰਕ ਨਹੀਂ ਹਨ ਅਤੇ ਇੰਨ੍ਹਾਂ ਦੀ ਇਹ ਰਕਮ ਰੁਕੀ ਹੋਈ ਹੈ। ਹਰਿਆਣਾ Haryana ਵਿਚ ਅਜਿਹੇ ਕਿਸਾਨਾਂ ਦੀ ਗਿਣਤੀ 61,490 ਹੈ ਅਤੇ ਰਾਜਸਥਾਨ Rajasthan ਵਿਚ ਇੰਨ੍ਹਾਂ ਦੀ ਗਿਣਤੀ 2,13,779 ਹੈ। ਚੰਡੀਗੜ੍ਹ ਦੇ ਵੀ 26 ਕਿਸਾਨਾਂ ਨੂੰ ਇਸੇ ਕਾਰਨ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।
ਇਹ ਵੀ ਪੜ੍ਹੋ
ਕਣਕ ਤੇ 150 ਰੁਪਏ ਪ੍ਰਤੀ ਕੁਇੰਟਲ ਬੋਨਸ 25 ਹਜਾਰ ਕਰੋੜ ਰੁਪਏ ਦਾ ਕਿਸਾਨਾਂ ਨੂੰ ਵਿਆਜ਼ ਮੁਕਤ ਲੋਨ
ਪੰਜਾਬ ਦੇ ਕਿਹੜੇ ਨਵੇਂ ਖੇਤਰਾਂ ਵਿਚ ਪੋਟਾਸ਼ ਖਾਦ ਲੱਭੇਗੀ ਸਰਕਾਰ
ਬਸੰਤ ਰੁੱਤ ਦੇ ਗੰਨੇ ਤੋਂ ਵੱਧ ਝਾੜ ਅਤੇ ਖੰਡ ਦੀ ਵੱਧ ਮਾਤਰਾ ਲੈਣ ਲਈ ਨਵੀਆਂ ਤਕਨੀਕਾਂ ਸਬੰਧੀ ਕਿਸਾਨਾਂ ਲਈ ਸਿਖਲਾਈ ਕੈਂਪ ਦਾ ਆਯੋਜਨ
ਅੰਮ੍ਰਿਤਸਰ 11 ਫਰਵਰੀ
ਡਾ. ਸੇਨੂ ਦੁੱਗਲ (ਆਈ.ਏ.ਐਸ) Dr Senu Duggal IAS MD Sugarfed Punjab ਐਮ.ਡੀ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਗੰਨਾ ਕਾਸ਼ਤਕਾਰਾਂ Sugarcane Growers ਨਾਲ ਗੰਨੇ ਦੀ ਬਿਜਾਈ Sugarcane Sowing ਸਬੰਧੀ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਨਾਲ ਸਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੋਜ ਕੇਂਦਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ Regional Research Center of PAU, Kapurthala ਦੇ ਸਹਿਯੋਗ ਨਾਲ ਸਹਿਕਾਰੀ ਖੰਡ ਮਿੱਲ ਅਜਨਾਲਾ Cooperative Sugar Mill Ajnala ਵਿਖੇ ਸ੍ਰੀ ਸ਼ੁਭਾਸ਼ ਚੰਦਰ ਜਨਰਲ ਮੈਨੇਜਰ ਖੰਡ ਮਿੱਲ ਅਜਨਾਲਾ ਦੀ ਰਹਿਨੁਮਾਈ ਹੇਠ ਬਹਾਰ ਰੁੱਤ ਦੌਰਾਨ ਗੰਨੇ Sugarcane ਹੇਠ ਵੱਧ ਤੋਂ ਵੱਧ ਰਕਬਾ ਬੀਜਣ, ਨਵੀਆਂ ਤਕਨੀਕਾਂ, ਅਗੇਤੀਆਂ/ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਵਾਉਣ ਅਤੇ ਆ ਰਹੀ ਲੇਬਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਫਸਲ ਦਾ ਪੂਰਨ ਤੌਰ ਤੇ ਮਸ਼ੀਨੀਕਰਨ Mechanization of Sugarcane Cultivation ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ।
ਜਿਸ ਵਿੱਚ ਡਾ. ਨਵਦੀਪ ਸਿੰਘ ਜਮਵਾਲ (ਪਲਾਂਟ ਬਰੀਡਰ) ਨੇ ਗੰਨੇ ਦੇ ਵੱਧ ਝਾੜ ਅਤੇ ਰਿਕਵਰੀ ਲਈ ਕਿਸਮਾਂ Verities of Sugarcane ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ, ਡਾ. ਜਸ਼ਨਜੋਤ ਕੌਰ (ਫਸਲ ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਦੀਨ ਪ੍ਰਬੰਧਨ ਅਤੇ ਮੁਢੇ ਕਮਾਦ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਡਾ. ਰਜਿੰਦਰ ਕਮਾਰ (ਕੀਟ ਵਿਗਿਆਨੀ) ਨੇ ਗੰਨੇ ਦੀ ਫਸਲ Sugarcane ਤੇ ਹਮਲਾਂ ਕਰਨ ਵਾਲੇ ਕੀੜੇ-ਮਕੌੜਿਆ Insect Pest in Sugarcane Crop ਅਤੇ ਉਹਨਾਂ ਦੀ ਰੋਕ-ਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਮੈਨੇਜਰ ਅਜਨਾਲਾ ਸ਼ੂਗਰ ਮਿੱਲ ਸ੍ਰੀ ਸ਼ੁਭਾਸ਼ ਚੰਦਰ ਵੱਲੋਂ ਆਏ ਹੋਏ ਗੰਨਾ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਅਪਨਾਉਣ ਅਤੇ ਅਗੇਤੀਆਂ ਅਤੇ ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਨ ਹਿੱਤ ਪ੍ਰੇਰਿਆ।
ਇਸ ਮੌਕੇ ਮੰਚ ਸੰਚਾਲਕ ਸਤਿੰਦਰਜੀਤ ਸਿੰਘ ਸੀ.ਸੀ.ਡੀ.ਓ ਅਤੇ ਸਰਪੰਚ ਸ੍ਰ. ਬਲਦੇਵ ਸਿੰਘ ਸਾਰੰਗਦੇਵ ਵੱਲੋਂ ਵੀ ਆਈਆਂ ਹੋਈਆਂ ਸਖਸ਼ੀਅਤਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿੱਲ ਮੈਨੇਜਮੈਂਟ ਵੱਲੋਂ ਪ੍ਰਧਾਨ ਜਗਰੂਪ ਸਿੰਘ ਰੰਧਾਵਾ, ਜਸਵਿੰਦਰ ਸਿੰਘ ਮਹਿਲਾਵਾਲਾ, ਵਿਕਰਮਜੀਤ ਸਿੰਘ ਚੀਮਾ, ਐਮ.ਪੀ.ਸਿੰਘ, ਪਰਮਜੀਤ ਸਿੰਘ ਨੰਗਲ ਸੋਹਲ, ਜਗਬੀਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਸੁਰਿੰਦਰ ਸਿੰਘ ਬੱਲ, ਸਤਨਾਮ ਸਿੰਘ ਸਿੰਘ ਸੈਦੋਗਾਜੀ, ਨਿਸਾਨ ਸਿੰਘ ਭਿੰਡੀ ਔਲਖ, ਗੁਰਬੀਰ ਸਿੰਘ, ਹਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।
ਘੱਟ ਖਰਚੇ ਉੱਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਆਮਦਨ 'ਚ ਸਹਾਈ: ਡਿਪਟੀ ਕਮਿਸ਼ਨਰ
SMAM ਅਤੇ CDP ਸਕੀਮ ਅਧੀਨ ਖੇਤੀ ਮਸ਼ੀਨਰੀ Agriculture Machinery ਦੇ ਡਰਾਅ ਕੱਢੇ
ਗੰਨੇ ਦੀ ਬਹਾਰ ਰੁੱਤ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ,ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ : ਗੰਨਾ ਕਮਿਸ਼ਨਰ
ਸਾਹਿਬਜਾਦਾ ਅਜੀਤ ਸਿੰਘ ਨਗਰ: 11 ਫਰਵਰੀ 2026:
ਅਗਾਂਹਵਧੂ ਕਿਸਾਨ ਜਸਵੀਰ ਸਿੰਘ ਹੋਰਨਾਂ ਕਿਸਾਨਾਂ ਲਈ ਬਣਿਆ ਰਾਹ ਦਸੇਰਾ
- ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਕਾਮਯਾਬੀ ਕੀਤੀ ਹਾਸਲ
ਫਾਜ਼ਿਲਕਾ ਜ਼ਿਲ੍ਹੇ ਦੇ ਨਵੇਂ ਖੇਤਰਾਂ ਵਿੱਚ ਸਰਕਾਰ ਲੱਭੇਗੀ ਪੋਟਾਸ਼
*ਪੰਜਾਬ ਦੇ ਯਤਨਾਂ ਨੂੰ ਪਿਆ ਬੂਰ; ‘‘ਜੀ-4 ਪੋਟਾਸ਼ ਖੋਜ ਪ੍ਰਾਜੈਕਟ" ਨੂੰ ਮਿਲੀ ਮਨਜ਼ੂਰੀ’’:ਬਰਿੰਦਰ ਕੁਮਾਰ ਗੋਇਲ*
*ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ 1903.11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪੋਟਾਸ਼ ਸਰਵੇਖਣ*
*21 ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪੜਾਅਵਾਰ ਡਰਿਲਿੰਗ ਯੋਜਨਾ ਤਹਿਤ ਕੀਤੇ ਜਾਣਗੇ 15 ਬੋਰ*
*ਪੰਜਾਬ ਨੇ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਚੁੱਕਿਆ ਸੀ ਪੋਟਾਸ਼ ਦਾ ਮੁੱਦਾ*
*ਬਰਿੰਦਰ ਕੁਮਾਰ ਗੋਇਲ ਵੱਲੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਸੂਬੇ 'ਚ ਪੋਟਾਸ਼ ਖੋਜ ਨੂੰ ਤਰਜੀਹ ਦੇਣ ਦੀ ਮੰਗ*
*ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਕਈ ਬਲਾਕਾਂ ’ਚ ਪੋਟਾਸ਼ ਸ਼ੁਰੂਆਤੀ ਸਰਵੇਖਣ ਅਤੇ ਖੋਜ ਕਰਨ ਦੀ ਤਜਵੀਜ਼*
ਚੰਡੀਗੜ੍ਹ,10 ਫ਼ਰਵਰੀ:
ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਰ ਦੇ ਸਾਰੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਕਰਨ ਸਬੰਧੀ ਮੁੱਦੇ ਨੂੰ ਵੱਡੀ ਪੱਧਰ 'ਤੇ ਉਠਾਏ ਜਾਣ ਪਿੱਛੋਂ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ Mineral Exploration and Development Trust ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਦੀ 9 ਫ਼ਰਵਰੀ, 2026 ਨੂੰ ਹੋਈ ਮੀਟਿੰਗ ਦੌਰਾਨ ‘‘ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ Fazilka ਦੇ ਚਵਾੜਿਆਂਵਾਲੀ Chawaria Wali ਖੇਤਰ ਵਿੱਚ ਪੋਟਾਸ਼ Potash ਲਈ ਖੋਜ ਸਰਵੇਖਣ G-4’’ ਸਿਰਲੇਖ ਵਾਲੇ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ Barinder Kumar Goyal ਨੇ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ Mineral Exploration and Consultancy Ltd ਵੱਲੋਂ 21 ਮਹੀਨਿਆਂ ਦੀ ਮਿਆਦ ਅੰਦਰ 1903.11 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48.0 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਯੋਜਨਾ ਅਨੁਸਾਰ 9 ਮਹੀਨਿਆਂ ਬਾਅਦ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ’ਤੇ 5700 ਮੀਟਰ ਦੀ ਕੁੱਲ ਡ੍ਰਿਲਿੰਗ Drilling for the Search of Potash ਸਮੇਤ ਛੇ ਬੋਰਹੋਲ ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਪਛਾਣੇ ਗਏ ਸੰਭਾਵੀ ਜ਼ੋਨਾਂ ਵਿੱਚ ਦੂਜੇ ਪੜਾਅ ਤਹਿਤ 1600 ਮੀਟਰ ਦੇ ਗਰਿੱਡ ਅੰਤਰਾਲ ’ਤੇ 8550 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਨੌਂ ਵਾਧੂ ਬੋਰਹੋਲ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੌਰਾਨ ਪੰਜਾਬ Punjab ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਪੰਜਾਬ ਵਿੱਚ ਪੋਟਾਸ਼ Potash in Punjab ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ Potash Sources in Fazilka ਦੇ ਸੰਭਾਵਿਤ ਸਰੋਤਾਂ ਦੀ ਪਛਾਣ ਦਾ ਮੁੱਦਾ ਚੁੱਕਦਿਆਂ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ।
ਇਸੇ ਦੌਰਾਨ ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਪੋਟਾਸ਼ ਦੀ ਖੋਜ Search of Potash in Punjab ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੀ ਖ਼ੁਰਾਕ ਸੁਰੱਖਿਆ Food Security of India ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸੂਬੇ ਭਰ ਦੇ ਖਣਿਜ ਭਰਪੂਰ ਖੇਤਰਾਂ ਵਿੱਚ ਭਰੋਸੇਯੋਗ ਢੰਗ ਨਾਲ ਖਣਿਜ ਸੂਚੀ ਤਿਆਰ ਕਰਨ ਲਈ ਸਮੇਂ ਸਿਰ ਕਾਰਵਾਈ ਦੀ ਮੰਗ ਵੀ ਕੀਤੀ ਸੀ।
ਪੰਜਾਬ ਸਰਕਾਰ ਵੱਲੋਂ ਖੋਜ ਖੇਤਰ ਦੇ ਵਿਸਥਾਰ ਬਾਰੇ ਬੇਨਤੀ ਤੋਂ ਬਾਅਦ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ Fazilka ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਪ੍ਰੋਗਰਾਮ ਤਹਿਤ ਪਛਾਣੀਆਂ ਗਈਆਂ 15 ਸੰਭਾਵੀ ਥਾਵਾਂ ’ਤੇ ਡ੍ਰਿਲਿੰਗ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਪੋਟਾਸ਼ ਸਰੋਤ ਆਧਾਰ ਨੂੰ ਮਜ਼ਬੂਤ ਕਰਨ ਲਈ ਸਾਰੇ ਪ੍ਰਸਤਾਵਿਤ ਬਲਾਕਾਂ ਵਿੱਚ ਕਾਰਜ, ਫੀਲਡ ਸੀਜ਼ਨ 2026-27 ਦੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਹੈ ਕਿਉਂਕਿ ਇਸ ਦੀ ਲਗਭਗ 99 ਫ਼ੀਸਦੀ ਲੋੜ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਘਰੇਲੂ ਖੋਜ ਤੇ ਮਾਈਨਿੰਗ ਵਿੱਚ ਕਿਸੇ ਵੀ ਪ੍ਰਗਤੀ ਨਾਲ ਕੌਮੀ ਅਰਥਵਿਵਸਥਾ, ਖੇਤੀ ਖੇਤਰ ਅਤੇ ਦੀਰਘ-ਕਾਲੀ ਸਵੈ-ਨਿਰਭਰਤਾ ਟੀਚਿਆਂ ਨੂੰ ਮਜ਼ਬੂਤੀ ਮਿਲੇਗੀ।
ਨਹਿਰ ਬੰਦੀ ਅਪਡੇਟ-ਕਦੋਂ ਆਵੇਗਾ ਸਰਹੰਦ ਫੀਡਰ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ
ਫਿਰੋਜ਼ਪੁਰ, 10 ਫਰਵਰੀ
ਹਰੀਕੇ ਹੈਡ ਵਰਕਸ Harike Headworks ਤੋਂ ਨਿਕਲਣ ਵਾਲੀ ਫਿਰੋਜਪੁਰ ਫੀਡਰ ਨਹਿਰ Firozpur Feeder Canal ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਦੇ ਮੱਦੇਨਜਰ ਮਾਲਵੇ ਦੇ ਵੱਡੇ ਇਲਾਕੇ ਵਿਚ ਨਹਿਰ ਬੰਦੀ Canal Closer ਚੱਲ ਰਹੀ ਹੈ। ਇਸ ਕਾਰਨ ਫਿਰੋਜਪੁਰ ਫੀਡਰ Firozpur Feeder ਨਹਿਰ ਬੰਦ ਹੈ ਜੋ ਕਿ ਫਿਰੋਜ਼ਪੁਰ ਫੀਡਰ Firozpur Feeder ਵਿਚੋਂ ਨਿਕਲਦੀ ਹੈ ਅਤੇ ਇਸੇ ਸਰਹਿੰਦ ਫੀਡਰ Sarhind Feeder Canal ਨਹਿਰ ਵੱਲੋਂ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ Sri Muktsar Sahib ਤੇ ਫਾਜ਼ਿਲਕਾ Fazilka ਦੇ ਇਲਾਕੇ ਨੂੰ ਸਿੰਚਿਆ ਜਾਂਦਾ ਹੈ। ਪਰ ਇਹ ਨਹਿਰ ਕਈ ਦਿਨਾਂ Canal Closed ਤੋਂ ਬੰਦ ਹੈ।
ਹੁਣ ਜਦ ਗਰਮੀ ਵੱਧਣ ਲੱਗੀ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਫਸਲ Wheat Crop Irrigation ਲਈ ਪਾਣੀ ਦੀ ਜਰੂਰਤ ਪੈਣ ਲੱਗੀ ਹੈ ਅਤੇ ਕਿਨੂੰ ਦੇ ਬਾਗਾਂ Kinnow Orchard ਨੂੰ ਵੀ ਪਾਣੀ ਦੀ ਜਰੂਰਤ ਹੈ ਤਾਂ ਅਜਿਹੇ ਵਿਚ ਨਹਿਰ ਵਿਚ ਕਿਸਾਨ ਪਾਣੀ ਦੀ ਉਡੀਕ ਕਰ ਰਹੇ ਹਨ।
ਵਿਭਾਗੀ ਸੂਤਰਾਂ ਨੇ ਦੱਸਿਆ ਹੈ ਕਿ ਫਿਰੋਜਪੁਰ ਫੀਡਰ Firozpur Feeder Canal ਨਹਿਰ ਦੇ ਨਵੀਨੀਕਰਨ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਵਿਭਾਗ ਦ੍ਰਿੜ ਸੰਕਲਪਿਤ ਹੈ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕਰ ਲਿਆ ਜਾਵੇ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਉਸਤੋਂ ਬਾਅਦ ਪਾਣੀ ਦਿੱਤਾ ਜਾਵੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਪਾਣੀ ਲਈ ਜਿਆਦਾ ਉਡੀਕ ਕਰਨੀ ਪਵੇ। ਜਿਕਰਯੋਗ ਹੈ ਕਿ ਇਸ ਸਰਕਾਰ ਦਾ ਹਮੇਸਾ ਹੀ ਉਪਰਾਲਾ ਰਿਹਾ ਹੈ ਕਿ ਟੇਲਾਂ ਤੱਕ ਕਿਸਾਨਾਂ Canal Water up to the Tail End of Canals ਨੂੰ ਪੁਰਾ ਪਾਣੀ ਮਿਲੇ ਅਤੇ ਇਸੇ ਲਈ ਨਹਿਰਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਖਾਲੇ ਵੀ ਪੱਕੇ ਕੀਤੇ ਜਾ ਰਹੇ ਹਨ।
ਇਸ ਸਦੰਰਭ ਵਿਚ ਵਿਭਾਗੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 25 ਫਰਵਰੀ 2026 ਨੂੰ ਨਹਿਰ ਵਿਚ ਪਾਣੀ ਲੈ ਲਿਆ ਜਾਵੇਗਾ ਅਤੇ ਉਸਤੋਂ ਬਾਅਦ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਲਾਕੇ ਦੀਆਂ ਨਹਿਰਾਂ ਵਿਚ ਪਾਣੀ ਆ ਜਾਵੇਗਾ।
ਇਹ ਵੀ ਪੜ੍ਹੋ
ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਅਗੇਤੇ ਪ੍ਰਬੰਧ
ਕਿਸਾਨਾਂ ਲਈ ਸਰਕਾਰ ਖੋਲ੍ਹੇਗੀ ਨੀਲੇ ਸਟੋਰ
ਖੇਤੀਬਾੜੀ ਵਿਚ ਜਿਪਸਮ ਦੀ ਮਹੱਤਤਾ ਤੇ ਸਬਸਿਡੀ
ਨਰਮੇ ਦੀ ਫਸਲ ਦੀ ਕਾਮਯਾਬੀ ਲਈ ਖੇਤੀਬਾੜੀ ਵਿਭਾਗ ਵੱਲੋ ਭਖਾਈ ਗਈ ਜਾਗਰੂਕਤਾ ਮੁਹਿੰਮ Best Practices for High Yield from Cotton Crop
ਨਰਮੇ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ
ਸ੍ਰੀ ਮੁਕਤਸਰ ਸਾਹਿਬ, 10 ਫਰਵਰੀ
ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਨਰਮੇ Cotton Crop ਦੇ ਆਗਾਮੀ ਸੀਜ਼ਨ ਦੌਰਾਨ ਗੁਲਾਬੀ ਸੁੰਡੀ Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ Awareness Drive ਚਲਾਈ ਜਾ ਰਹੀ ਹੈ।
ਜਿਸ ਦੇ ਤਹਿਤ ਬਲਾਕ ਅਧੀਨ ਦੇ ਨਰਮੇ ਵਾਲੇ 34 ਪਿੰਡਾਂ ਵਿੱਚ 20 ਨੋਡਲ ਅਧਿਕਾਰੀ ਤੈਨਾਤ ਕੀਤੇ ਗਏ ਹਨ ਜੋ ਨਰਮਾ ਬੀਜਣ Cotton Grower Farmers ਵਾਲੇ ਕਿਸਾਨਾਂ ਨਾਲ ਨਿੱਜੀ ਰਾਬਤਾ ਕਰਕੇ ਅਤੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟਾ ਕਰਵਾ ਕੇ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ Village Level Farmer Training Camp ਲਗਾਕੇ ਨਰਮੇ ਦੀ ਸੁਚੱਜੀ ਕਾਸ਼ਤ Best Practices for High Yield from Cotton Crop ਅਤੇ ਗੁਲਾਬੀ ਸੁੰਡੀ Early Measures to Control Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਯੋਗ ਉਪਰਾਲੇ ਕਰ ਰਹੇ ਹਨ।
ਬਲਾਕ ਅਧੀਨ ਆਉਂਦੀਆਂ ਜਿਨਿੰਗ ਫੈਕਟਰੀਆਂ Ginning Factories ਅਤੇ ਤੇਲ ਮਿੱਲਾਂ Cotton Seed Oil Mills ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਫੈਕਟਰੀਆਂ/ਮਿੱਲਾਂ ਵਿੱਚ ਸਟੋਰ ਕੀਤੇ ਜਾ ਰਹੇ ਵੜੇਵਿਆਂ ਦੀ ਫਿਉਮੀਗੇਸ਼ਨ ਕੀਤੀ ਜਾ ਸਕੇ ਅਤੇ ਵੜੇਵਿਆਂ ਦੇ ਢੇਰ ਢੱਕ ਕੇ ਰੱਖੇ ਜਾ ਸਕਣ। ਜਿਨ੍ਹਾਂ ਫੈਕਟਰੀਆਂ ਵਿੱਚ ਸੀਡ ਕਾਟਨ/ਕਾਟਨ ਸੀਡ Cotton Seeds ਸਟੋਰ ਕੀਤੀ ਹੋਈ ਹੈ, ਉੱਥੇ ਫੀਰੋਮੋਨ ਟਰੈਪ ਲਗਾ ਕੇ ਗੁਲਾਬੀ ਸੁੰਡੀ Pink Bollworm ਦੀ ਆਮਦ ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ Pink Bollworm ਛਟੀਆਂ ਦੇ ਢੇਰਾਂ ਵਿਚ ਅੱਧ-ਖੜੇ ਟੀਡੀਆਂ ਵਿੱਚ ਮੌਜੂਦ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾਂ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਨਰਮੇਂ ਵਿਚ ਚਿੱਟੀ ਮੱਖੀ White Fly in Cotton ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿਚੋਂ ਚਿੱਟੀ ਮੱਖੀ ਅਤੇ Leaf Curl Disease in Cotton (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਲਿਆ ਜਾਵੇ l
ਮਧੂ-ਮੱਖੀ ਪਾਲਣ ਆਮਦਨ ਵਾਧੇ ਦਾ ਸ਼ਰੋਤ
ਮਧੂ-ਮੱਖੀ ਪਾਲਣ Bee Keeping ਰਾਹੀਂ ਆਮਦਨ ਵਧਾਉਣ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਆਯੋਜਿਤ
ਝੋਨੇ ਦੀ ਸਿੱਧੀ ਬਿਜਾਈ, ਕਣਕ ਦੀ ਪਰਾਲੀ ਵਿਚ ਮਿਲਾ ਕੇ ਕਰਦਾ ਹੈ ਬਿਜਾਈ ਇਹ ਕਿਸਾਨ
ਚੰਗੀ ਕੁਆਲਟੀ ਦੀ ਪੈਦਾਵਾਰ ਸਮੇਂ ਦੀ ਲੋੜ - ਮੁੱਖ ਖੇਤੀਬਾੜੀ ਅਫਸਰ
Monday, February 9, 2026
ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਗੰਨਾ ਸੈਮੀਨਾਰ
ਬਟਾਲਾ, 10 ਫਰਵਰੀ (Only Agriculture) ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵਿਖੇ ਮਿੱਲ ਦੇ ਜਨਰਲ ਮੈਨੇਜਰ ਸ੍ਰੀਮਤੀ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਗੰਨਾ ਸੈਮੀਨਾਰ Sugar Cane Seminar ਲਗਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਗੰਨੇ ਦੀ ਕਾਸ਼ਤ Sugar Cane Cultivation ਨਾਲ ਸਬੰਧਤ ਇਸ ਸੈਮੀਨਾਰ ਵਿੱਚ ਡਾ: ਨਵਦੀਪ ਸਿੰਘ ਜਮਵਾਲ ਪਲਾਂਟ ਬਰੀਡਰ Plant Breeder, ਡਾ: ਰਾਜਿੰਦਰ ਕੁਮਾਰ ਕੀਟ ਵਿਗਿਆਨੀ ਅਤੇ ਮੈਡਮ ਰੇਨੂੰ, ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਕਰੋ ਗੁਰੇਜ
ਆਤਮਾ ਮੈਨੇਜਮੈਂਟ ਕਮੇਟੀ ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ
ਅੰਮ੍ਰਿਤਸਰ 10 ਫਰਵਰੀ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ Amritsar ਸ਼੍ਰੀ ਗੁਰਸਾਹਿਬ ਸਿੰਘ ਦੀ ਪ੍ਰਧਾਨਗੀ ਵਿੱਚ ਆਤਮਾ ਮੈਨੇਜਮੈਂਟ ਕਮੇਟੀ ATMA Management Committee ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ District Advisory Committee, ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਤਮਾ ਸਕੀਮ ATMA Scheme ਦੀ ਸਾਲ 2025-26 ਦੀ ਪ੍ਰਗਤੀ ਵਾਚਣ ਅਤੇ ਸਾਲ 2026-27 ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਅਗਾਊ ਯੋਜਨਾ ਤਿਆਰ ਕਰਨ ਲਈ ਸਹਿਯੋਗੀ ਵਿਭਾਗਾਂ ਅਤੇ ਅਗਾਂਹ ਵਧੂ ਕਿਸਾਨਾ ਨੇ ਭਾਗ ਲਿਆ।
ਇਸ ਮੌਕੇ ਸ਼੍ਰੀ ਗੁਰਸਾਹਿਬ ਸਿੰਘ, ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਨੇ ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਅਤੇ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀ ਇੰਨਪੁਟਸ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ਲਈ ਤਾਕੀਦ ਕੀਤੀ। ਉਹਨਾਂ ਵੱਖ ਵੱਖ ਫਸਲਾਂ ਵਿੱਚ ਯੂਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਦੇ ਅਧਾਰ ਤੇ ਕਰਨ ਲਈ ਕਿਹਾ। ਉਹਨਾ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾ ਨੂੰ ਕਣਕ ਦੀ ਫਸਲ ਦਾ ਮਿਆਰੀ ਬੀਜ ਆਪ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਵੱਲੋਂ ਫਾਰਮਰ ਰਜਿਸਟਰੀ ਸਕੀਮ ਤਹਿਤ ਹੋ ਰਹੇ ਪੰਜੀਕਰਣ ਸਬੰਧੀ ਸਮੂਹ ਸਹਿਯੋਗੀ ਵਿਭਾਗਾਂ ਨੂੰ ਕਿਸਾਨਾ ਨੂੰ ਜਾਗਰੂਕ ਕਰਨ ਲਈ ਕਿਹਾ।
ਇਸ ਮੌਕੇ ਸ਼੍ਰੀ ਅਮਰਜੀਤ ਸਿੰਘ, ਡਿਪਟੀ ਡਾਇਰੈਕਟਰ, ਖੇਤੀਬਾੜੀ ਨੇ ਆਤਮਾ ਸਕੀਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਕਿਸਾਨ ਟ੍ਰੇਨਿੰਗ, ਐਕਸਪੋਜ਼ਰ ਵਿਜ਼ਿਟ, ਖੇਤ ਦਿਵਸ ਅਤੇ ਪ੍ਰਦਰਸ਼ਨੀ ਪਲਾਟ ਅਦਿ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਸੁਚੱਜੀ ਸਾਂਭ ਸੰਭਾਲ ਕਰਨ ਲਈ ਵੀ ਉਤਸ਼ਾਹਿਤ ਕਰਨ ਲਈ ਕਿਹਾ ਤਾਂ ਜੋ ਅੱਗ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ।
ਇਸ ਮੌਕੇ ਹਰਨੇਕ ਸਿੰਘ ਅਤੇ ਜਗਦੀਪ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ, ਆਤਮਾ, ਮੋਹਨਦੀਪ ਸਿੰਘ, ਰੇਂਜ ਅਫਸਰ, ਵਣ ਵਿਭਾਗ, ਡਾ. ਆਸਥਾ ਸਹਿਯੋਗੀ ਪ੍ਰੋਫੈਸਰ ਕੇ.ਵੀ.ਕੇ. ਨਾਗ ਕਲਾਂ, ਹਰਜੀਤ ਸਿੰਘ ਝੀਤਾ, ਅਮਨਦੀਪ ਸਿੰਘ, ਹਰਿੰਦਰ ਕੌਰ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜਰ ਸਨ।
ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ ਅਤੇ ਚੰਗਾ ਝਾੜ ਲੈਣ ਸਬੰਧੀ ਕਿਸਾਨ ਗੋਸ਼ਟੀ
ਭਵਾਨੀਗੜ੍ਹ, 10 ਫਰਵਰੀ (Only Agriculture) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU,
ਕਣਕ ਦੀ ਫ਼ਸਲ ਵਿੱਚ ਚੂਹਿਆਂ (Rodents) ਦੀ ਰੋਕਥਾਮ ਲਈ ਵਿਸਥਾਰਕ ਸਲਾਹ
ਜ਼ਿਲ੍ਹਾ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਪ੍ਰੀਤਪਾਲ ਕੌਰ ਜੀ ਦੀ ਦੇਖਰੇਖ ਹੇਠ ਕਿਸਾਨਾਂ ਨੂੰ ਕਣਕ ਦੀ
ਫ਼ਸਲ ਵਿੱਚ ਚੂਹਿਆਂ ਵੱਲੋਂ ਹੋ ਰਹੇ ਨੁਕਸਾਨ ਤੋਂ ਬਚਾਅ ਲਈ ਵਿਸਥਾਰਕ ਸਲਾਹ ਜਾਰੀ ਕੀਤੀ ਗਈ। ਇਸ ਸਮੇਂ ਕਣਕ ਦੀ ਫ਼ਸਲ ਟਿੱਲਰਿੰਗ ਤੋਂ ਬਾਲੀ ਨਿਕਾਸ ਦੇ ਪੜਾਅ ‘ਤੇ ਹੈ, ਜਿੱਥੇ ਚੂਹਿਆਂ ਦੀ ਸਰਗਰਮੀ ਵੱਧ ਹੋਣ ਕਾਰਨ ਫ਼ਸਲ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈਂਦਾ ਹੈ।
ਕਣਕ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀਆਂ ਮੁੱਖ ਕਿਸਮਾਂ:
ਫ਼ੀਲਡ ਚੂਹਾ (Bandicota bengalensis): ਇਹ ਖੇਤਾਂ ਵਿੱਚ ਗਹਿਰੀਆਂ ਖੁੱਡਾਂ ਬਣਾਉਂਦਾ ਹੈ ਅਤੇ ਜੜਾਂ ਤੇ ਤਣਿਆਂ ਨੂੰ ਕੱਟ ਕੇ ਵੱਡਾ ਨੁਕਸਾਨ ਕਰਦਾ ਹੈ।
ਘਰੂ ਚੂਹਾ (Rattus rattus): ਇਹ ਖੇਤਾਂ ਦੇ ਕਿਨਾਰਿਆਂ, ਢੇਰਾਂ ਅਤੇ ਆਲੇ-ਦੁਆਲੇ ਰਹਿ ਕੇ ਫ਼ਸਲ ਦੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਾਫ਼ਟ-ਫਰ ਵਾਲਾ ਚੂਹਾ (Mus musculus): ਇਹ ਛੋਟੇ ਆਕਾਰ ਦਾ ਹੁੰਦਾ ਹੈ ਪਰ ਵੱਡੀ ਗਿਣਤੀ ਵਿੱਚ ਹੋਣ ਕਾਰਨ ਫ਼ਸਲ ਨੂੰ ਖਾਸਾ ਨੁਕਸਾਨ ਪਹੁੰਚਾਉਂਦਾ ਹੈ।
ਚੂਹਿਆਂ ਵੱਲੋਂ ਹੋਣ ਵਾਲਾ ਨੁਕਸਾਨ:
ਚੂਹੇ ਕਣਕ ਦੀਆਂ ਜੜਾਂ ਕੱਟ ਕੇ ਪੌਧਿਆਂ ਨੂੰ ਸੁਕਾ ਦਿੰਦੇ ਹਨ, ਤਣਿਆਂ ਨੂੰ ਖਾ ਜਾਂਦੇ ਹਨ ਅਤੇ ਦਾਣੇ ਬਣਨ ਸਮੇਂ ਸਿੱਧਾ ਪੈਦਾਵਾਰ ਘਟਾ ਦਿੰਦੇ ਹਨ। ਇਸ ਨਾਲ ਖੇਤਾਂ ਵਿੱਚ ਖਾਲੀ ਥਾਵਾਂ ਬਣ ਜਾਂਦੀਆਂ ਹਨ ਅਤੇ ਫ਼ਸਲ ਦੀ ਕੁੱਲ ਉਪਜ ਵਿੱਚ 5 ਤੋਂ 15 ਫ਼ੀਸਦੀ ਤੱਕ ਘਾਟ ਆ ਸਕਦੀ ਹੈ।
ਚੂਹਿਆਂ ਦੇ ਨਿਯੰਤਰਣ ਲਈ ਸਿਫ਼ਾਰਸ਼ੀ ਉਪਾਅ:
1.ਖੇਤਾਂ ਦੇ ਮੇੜਾਂ, ਖੁੱਡਾਂ,ਨਿਕਾਸੀ ਨਾਲਿਆਂ ਦੀ ਨਿਯਮਤ ਸਫ਼ਾਈ ਕਰਨੀ।
2.ਪਹਿਲਾਂ ਜ਼ਿੰਕ ਫ਼ਾਸਫ਼ਾਈਡ 2% ਚਾਰਾ (10 ਗ੍ਰਾਮ ਜ਼ਿੰਕ ਫ਼ਾਸਫ਼ਾਈਡ + 490 ਗ੍ਰਾਮ ਦਾਣਾ) ਤਾਜ਼ਾ ਤਿਆਰ ਕਰਕੇ ਸ਼ਾਮ ਸਮੇਂ ਸਰਗਰਮ ਖੁੱਡਾਂ ਵਿੱਚ ਰੱਖਣਾ।
3.3–4 ਦਿਨ ਬਾਅਦ ਬਾਕੀ ਬਚੇ ਚੂਹਿਆਂ ਲਈ ਬਰੋਮਾਡਾਇਲੋਨ 0.005% ਚਾਰਾ ਵਰਤਣਾ।
4.ਖੁੱਡਾਂ ਵਿੱਚ ਚਾਰਾ ਰੱਖਣ ਤੋਂ ਬਾਅਦ ਮਿੱਟੀ ਨਾਲ ਬੰਦ ਕਰਨਾ ਤਾਂ ਜੋ ਹੋਰ ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚੇ।
5.ਪਿੰਡ ਪੱਧਰ ‘ਤੇ ਸਾਂਝੀ ਮੁਹਿੰਮ ਚਲਾ ਕੇ ਇੱਕੋ ਸਮੇਂ ਚੂਹਿਆਂ ਦਾ ਨਿਯੰਤਰਣ ਕਰਨਾ ਤਾਂ ਜੋ ਦੁਬਾਰਾ ਵਾਧਾ ਨਾ ਹੋਵੇ।
ਡਾ: ਹਰਪ੍ਰੀਤਪਾਲ ਕੌਰ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਵਰਤੋਂ ਸਿਰਫ਼ ਸਿਫ਼ਾਰਸ਼ੀ ਮਾਤਰਾ ਅਨੁਸਾਰ ਹੀ ਕੀਤੀ ਜਾਵੇ। ਜ਼ਰੂਰਤ ਪੈਣ ‘ਤੇ ਕਿਸਾਨ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਕਣਕ ਦੀ ਫ਼ਸਲ ਨੂੰ ਚੂਹਿਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਹ ਵੀ ਪੜੋ
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...
-
ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ। ਫਿਰੋਜ਼ਪੁਰ, 15 ਫਰਵਰੀ ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Ind...


.jpeg)
.jpeg)

.jpeg)
.jpeg)













