Tuesday, February 10, 2026

ਕਿਤੇ ਤੁਹਾਡੀ ਤਾਂ ਨਹੀਂ ਪੀਐਮ ਕਿਸਾਨ ਯੋਜਨਾ ਦੀ ਰਕਮ ਰੁਕ ਜਾਵੇਗੀ, ਇਹ ਹੋ ਸਕਦਾ ਹੈ ਕਾਰਨ

ਨਵੀਂ ਦਿੱਲੀ, 11  ਫ਼ਰਵਰੀ 2026 —

ਕੀ ਤੁਸੀਂ ਵੀ ਦੇਸ਼ ਦੇ 30 ਲੱਖ ਤੋਂ ਵੱਧ ਉਨ੍ਹਾਂ ਕਿਸਾਨਾਂ ਵਿਚ ਸ਼ਾਮਿਲ ਹੋ ਜ਼ਿਨ੍ਹਾਂ ਨੂੰ ਪੀਐਮ ਕਿਸਾਨ PM KISAN ਸਕੀਮ ਤਹਿਤ ਮਦਦ ਨਹੀਂ ਮਿਲ ਰਹੀ ਹੈ।  ਕੇਂਦਰ ਸਰਕਾਰ ਵੱਲੋਂ ਫ਼ਰਵਰੀ 2019 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ Pradhan Mantri Kisan Sanman Nidhi (PM KISAN) ਯੋਜਨਾ ਤਹਿਤ ਦੇਸ਼ ਭਰ ਦੇ ਖੇਤੀਯੋਗ ਜ਼ਮੀਨ ਰੱਖਣ ਵਾਲੇ ਕਿਸਾਨਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਅਧੀਨ ਹਰੇਕ ਯੋਗ ਕਿਸਾਨ ਨੂੰ ਸਾਲਾਨਾ ₹6,000 ਦੀ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਿੱਧੇ ਉਸਦੇ ਆਧਾਰ-ਜੁੜੇ ਬੈਂਕ ਖਾਤੇ ਵਿੱਚ ਡਾਇਰੈਕਟ ਬੇਨੀਫਿਟ ਟ੍ਰਾਂਸਫਰ (DBT) ਰਾਹੀਂ ਭੇਜੀ ਜਾਂਦੀ ਹੈ। ਪਰ ਕੀ ਤੁਹਾਡੀ ਇਹ ਰਕਮ ਖਾਤੇ ਵਿਚ ਆਉਣ ਤੋਂ ਰੁਕੀ ਹੋਈ ਤਾਂ ਨਹੀਂ। ਜੇਕਰ ਅਜਿਹਾ ਹੈ ਤਾਂ ਇਸਦਾ ਕਾਰਨ ਇਸ ਖ਼ਬਰ ਵਿਚ ਤੁਸੀਂ ਜਾਣ ਸਕੋਗੇ। 

ਕੇਂਦਰੀ ਖੇਤਰ ਦੀ ਇਸ PM KISAN ਯੋਜਨਾ ਦਾ ਮੁੱਖ ਉਦੇਸ਼ ਕਿਸਾਨਾਂ ਦੀ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਹੈ। ਹਾਲਾਂਕਿ, ਕੁਝ ਉੱਚ ਆਰਥਿਕ ਦਰਜੇ ਨਾਲ ਸੰਬੰਧਿਤ ਵਰਗਾਂ ਨੂੰ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ, ਪਰ ਖੇਤੀਯੋਗ ਜ਼ਮੀਨ ਦਾ ਮਾਲਕ ਹੋਣਾ ਲਾਭ ਪ੍ਰਾਪਤੀ ਲਈ ਪ੍ਰਮੁੱਖ ਯੋਗਤਾ ਸ਼ਰਤ ਹੈ।

ਸਰਕਾਰ ਦੇ ਅਨੁਸਾਰ, ਕਿਸਾਨ-ਕੇਂਦਰਿਤ ਡਿਜ਼ਿਟਲ ਢਾਂਚੇ ਨੇ ਇਹ ਯਕੀਨੀ ਬਣਾਇਆ ਹੈ ਕਿ PM KISAN ਯੋਜਨਾ ਦੇ ਲਾਭ ਬਿਨਾਂ ਕਿਸੇ ਬਿਚੌਲੇ ਦੀ ਭੂਮਿਕਾ ਤੋਂ ਸਿੱਧੇ ਕਿਸਾਨਾਂ ਤੱਕ ਪਹੁੰਚਣ। ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਪ੍ਰਮਾਣਿਕਤਾ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਗਈ ਹੈ। PM KISAN ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 21 ਕਿਸ਼ਤਾਂ ਰਾਹੀਂ ₹4.09 ਲੱਖ ਕਰੋੜ ਤੋਂ ਵੱਧ ਦੀ ਰਕਮ ਦੇਸ਼ ਦੇ ਕਿਸਾਨਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ।

ਯਾਦ ਰੱਖੋ:

ਪੀਐਮ-ਕਿਸਾਨ PM KISAN ਯੋਜਨਾ ਹੇਠ ਭੁਗਤਾਨ ਸਿਰਫ਼ ਉਹਨਾਂ ਕਿਸਾਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਜੁੜੇ ਹੋਏ ਹਨ। ਆਧਾਰ-ਸੀਡਿੰਗ Aadhar Seeding ਯੋਜਨਾ ਦੀ ਲਾਜ਼ਮੀ ਸ਼ਰਤ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਆਧਾਰ ਨਾਲ ਨਹੀਂ ਜੁੜੇ, ਉਨ੍ਹਾਂ ਦੇ ਭੁਗਤਾਨ ਪ੍ਰਕਿਰਿਆਬੱਧ ਨਹੀਂ ਹੋ ਸਕਦੇ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਹੀ ਕਿਸਾਨ ਆਪਣਾ ਖਾਤਾ ਆਧਾਰ ਨਾਲ ਜੋੜ ਲੈਂਦੇ ਹਨ, ਬਕਾਇਆ ਰਕਮ ਤੁਰੰਤ ਉਨ੍ਹਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਭਾਰਤ ਸਰਕਾਰ ਦੇ ਰਾਜ ਮੰਤਰੀ ਰਾਮਨਾਥ ਠਾਕੁਰ Ram Nath Thakur, Union Minister of State, Agriculture and Farmer Welfare Ministry  ਨੇ 10 ਫਰਵਰੀ 2026 ਨੂੰ ਲੋਕ ਸਭਾ ਵਿਚ ਦਿੱਤੀ ਹੈ। 

ਇਸ ਲਈ ਜੇਕਰ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਆ ਰਹੇ ਤਾਂ ਪਤਾ ਕਰੋ ਕਿ ਤੁਹਾਡਾ ਬੈਂਕ ਖਾਤਾ ਅਧਾਰ ਨਾਲ ਜੁੜਿਆ ਹੋਇਆ ਹੈ ਕਿ ਨਹੀਂ। ਜੇਕਰ ਅਜਿਹਾ ਨਹੀਂ ਹੈ ਤਾਂ ਤੁੰਰਤ ਆਪਣੇ ਬੈਂਕ ਖਾਤੇ ਨੂੰ ਅਧਾਰ ਨਾਲ ਜੁੜਵਾਓ ਅਤੇ ਉਸਤੋਂ ਬਾਅਦ ਤੁਹਾਡੇ ਪੈਸੇ ਆ ਜਾਣਗੇ। ਇਹ ਵੀ ਜਿਕਰਯੋਗ ਹੈ ਕਿ ਇਸ PM KISAN ਯੋਜਨਾ ਦੀ ਅਗਲੀ ਕਿਸਤ ਫਰਵਰੀ ਮਾਰਚ 2026 ਵਿਚ ਆਉਣ ਵਾਲੀ ਹੈ। 

ਇਸ ਤੋਂ ਇਲਾਵਾ, ਖੇਤੀਬਾੜੀ ਵਿਭਾਗ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕਾਮਨ ਸਰਵਿਸ ਸੈਂਟਰਾਂ (CSCs) ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ India Post Payment Bank (IPPB) ਨਾਲ ਮਿਲ ਕੇ ਵਿਸ਼ੇਸ਼ ਸੰਤ੍ਰਿਪਤੀ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤੇ ਆਧਾਰ ਨਾਲ ਜੋੜੇ ਜਾ ਸਕਣ। ਕਿਸਾਨਾਂ ਨੂੰ SMS ਰਾਹੀਂ ਵੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਖਾਤਿਆਂ ਦੀ ਆਧਾਰ-ਸੀਡਿੰਗ Aadhar Seeding ਕਰਵਾ ਕੇ ਯੋਜਨਾ ਦੇ ਲਾਭਾਂ ਦਾ ਬਿਨਾਂ ਰੁਕਾਵਟ ਲਾਭ ਲੈ ਸਕਣ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੁੜਵਾਉਣ ਅਤੇ ਯਕੀਨੀ ਬਣਾਉਣ ਕਿ ਪੀਐਮ-ਕਿਸਾਨ PM KISAN ਯੋਜਨਾ ਦੀ ਰਕਮ ਸਮੇਂ ਸਿਰ ਉਨ੍ਹਾਂ ਤੱਕ ਪਹੁੰਚ ਸਕੇ।

ਲੋਕ ਸਭਾ ਵਿਚ ਸਰਕਾਰ ਨੇ ਦੱਸਿਆ ਹੈ ਕਿ 30,18,361 ਕਿਸਾਨਾਂ ਦੇ ਦੇਸ ਭਰ ਵਿਚ ਖਾਤੇ ਅਧਾਰ ਨਾਲ ਜੁੜੇ ਹੋਏ ਨਹੀਂ ਹਨ ਅਤੇ ਇੰਨ੍ਹਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਾਲੇ ਪੰਜਾਬ Punjab ਦੇ 61,360 ਕਿਸਾਨਾਂ ਦੇ ਖਾਤੇ ਇਸ ਸਕੀਮ ਅਨੁਸਾਰ ਅਧਾਰ ਨਾਲ ਲਿੰਕ ਨਹੀਂ ਹਨ ਅਤੇ ਇੰਨ੍ਹਾਂ ਦੀ ਇਹ ਰਕਮ ਰੁਕੀ ਹੋਈ ਹੈ। ਹਰਿਆਣਾ Haryana ਵਿਚ ਅਜਿਹੇ ਕਿਸਾਨਾਂ ਦੀ ਗਿਣਤੀ 61,490 ਹੈ ਅਤੇ ਰਾਜਸਥਾਨ Rajasthan ਵਿਚ ਇੰਨ੍ਹਾਂ ਦੀ ਗਿਣਤੀ 2,13,779 ਹੈ। ਚੰਡੀਗੜ੍ਹ ਦੇ ਵੀ 26 ਕਿਸਾਨਾਂ ਨੂੰ ਇਸੇ ਕਾਰਨ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ।


ਇਹ ਵੀ ਪੜ੍ਹੋ

ਕਣਕ ਤੇ 150 ਰੁਪਏ ਪ੍ਰਤੀ ਕੁਇੰਟਲ ਬੋਨਸ 25 ਹਜਾਰ ਕਰੋੜ ਰੁਪਏ ਦਾ ਕਿਸਾਨਾਂ ਨੂੰ ਵਿਆਜ਼ ਮੁਕਤ ਲੋਨ

ਗੰਨੇ ਤੋਂ ਵੱਧ ਮੁਨਾਫਾ ਕਿਵੇਂ ਲਈਏ 

ਪੰਜਾਬ ਦੇ ਕਿਹੜੇ ਨਵੇਂ ਖੇਤਰਾਂ ਵਿਚ ਪੋਟਾਸ਼ ਖਾਦ ਲੱਭੇਗੀ ਸਰਕਾਰ

ਭਾਰਤ ਅਮਰੀਕਾ ਡੀਲ ਦਾ ਕਿਸਾਨਾਂ ਤੇ ਅਸਰ

ਕਣਕ ਦੀਆਂ ਬਿਮਾਰੀਆਂ, ਲੱਛਣ ਤੇ ਰੋਕਥਾਮ ਦੇ ਉਪਾਅ

ਬਸੰਤ ਰੁੱਤ ਦੇ ਗੰਨੇ ਤੋਂ ਵੱਧ ਝਾੜ ਅਤੇ ਖੰਡ ਦੀ ਵੱਧ ਮਾਤਰਾ ਲੈਣ ਲਈ ਨਵੀਆਂ ਤਕਨੀਕਾਂ ਸਬੰਧੀ ਕਿਸਾਨਾਂ ਲਈ ਸਿਖਲਾਈ ਕੈਂਪ ਦਾ ਆਯੋਜਨ

ਅੰਮ੍ਰਿਤਸਰ 11 ਫਰਵਰੀ  


ਡਾ. ਸੇਨੂ ਦੁੱਗਲ (ਆਈ.ਏ.ਐਸ) Dr Senu Duggal IAS MD Sugarfed Punjab ਐਮ.ਡੀ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਗੰਨਾ ਕਾਸ਼ਤਕਾਰਾਂ Sugarcane Growers  ਨਾਲ ਗੰਨੇ ਦੀ ਬਿਜਾਈ Sugarcane Sowing ਸਬੰਧੀ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਨਾਲ ਸਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੋਜ ਕੇਂਦਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ Regional Research Center of PAU, Kapurthala ਦੇ ਸਹਿਯੋਗ ਨਾਲ ਸਹਿਕਾਰੀ ਖੰਡ ਮਿੱਲ ਅਜਨਾਲਾ Cooperative Sugar Mill Ajnala ਵਿਖੇ ਸ੍ਰੀ ਸ਼ੁਭਾਸ਼ ਚੰਦਰ ਜਨਰਲ ਮੈਨੇਜਰ ਖੰਡ ਮਿੱਲ ਅਜਨਾਲਾ ਦੀ ਰਹਿਨੁਮਾਈ ਹੇਠ ਬਹਾਰ ਰੁੱਤ ਦੌਰਾਨ ਗੰਨੇ Sugarcane ਹੇਠ ਵੱਧ ਤੋਂ ਵੱਧ ਰਕਬਾ ਬੀਜਣਨਵੀਆਂ ਤਕਨੀਕਾਂਅਗੇਤੀਆਂ/ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਵਾਉਣ ਅਤੇ ਆ ਰਹੀ ਲੇਬਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਫਸਲ ਦਾ ਪੂਰਨ ਤੌਰ ਤੇ ਮਸ਼ੀਨੀਕਰਨ Mechanization of Sugarcane Cultivation  ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ।


ਜਿਸ ਵਿੱਚ ਡਾ. ਨਵਦੀਪ ਸਿੰਘ ਜਮਵਾਲ (ਪਲਾਂਟ ਬਰੀਡਰ) ਨੇ ਗੰਨੇ ਦੇ ਵੱਧ ਝਾੜ ਅਤੇ ਰਿਕਵਰੀ ਲਈ ਕਿਸਮਾਂ Verities of Sugarcane ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇਡਾ. ਜਸ਼ਨਜੋਤ ਕੌਰ (ਫਸਲ ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਦੀਨ ਪ੍ਰਬੰਧਨ ਅਤੇ ਮੁਢੇ ਕਮਾਦ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਡਾ. ਰਜਿੰਦਰ ਕਮਾਰ (ਕੀਟ ਵਿਗਿਆਨੀ) ਨੇ ਗੰਨੇ ਦੀ ਫਸਲ Sugarcane ਤੇ ਹਮਲਾਂ ਕਰਨ ਵਾਲੇ ਕੀੜੇ-ਮਕੌੜਿਆ Insect Pest in Sugarcane Crop ਅਤੇ ਉਹਨਾਂ ਦੀ ਰੋਕ-ਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਮੈਨੇਜਰ ਅਜਨਾਲਾ ਸ਼ੂਗਰ ਮਿੱਲ ਸ੍ਰੀ ਸ਼ੁਭਾਸ਼ ਚੰਦਰ ਵੱਲੋਂ ਆਏ ਹੋਏ ਗੰਨਾ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਅਪਨਾਉਣ ਅਤੇ ਅਗੇਤੀਆਂ ਅਤੇ ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਨ ਹਿੱਤ ਪ੍ਰੇਰਿਆ।

ਇਸ ਮੌਕੇ ਮੰਚ ਸੰਚਾਲਕ ਸਤਿੰਦਰਜੀਤ ਸਿੰਘ ਸੀ.ਸੀ.ਡੀ.ਓ ਅਤੇ ਸਰਪੰਚ ਸ੍ਰ. ਬਲਦੇਵ ਸਿੰਘ ਸਾਰੰਗਦੇਵ ਵੱਲੋਂ ਵੀ ਆਈਆਂ ਹੋਈਆਂ ਸਖਸ਼ੀਅਤਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿੱਲ ਮੈਨੇਜਮੈਂਟ ਵੱਲੋਂ ਪ੍ਰਧਾਨ ਜਗਰੂਪ ਸਿੰਘ ਰੰਧਾਵਾਜਸਵਿੰਦਰ ਸਿੰਘ ਮਹਿਲਾਵਾਲਾਵਿਕਰਮਜੀਤ ਸਿੰਘ ਚੀਮਾਐਮ.ਪੀ.ਸਿੰਘਪਰਮਜੀਤ ਸਿੰਘ ਨੰਗਲ ਸੋਹਲਜਗਬੀਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਸੁਰਿੰਦਰ ਸਿੰਘ ਬੱਲਸਤਨਾਮ ਸਿੰਘ ਸਿੰਘ ਸੈਦੋਗਾਜੀਨਿਸਾਨ ਸਿੰਘ ਭਿੰਡੀ ਔਲਖਗੁਰਬੀਰ ਸਿੰਘਹਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

ਘੱਟ ਖਰਚੇ ਉੱਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਆਮਦਨ 'ਚ ਸਹਾਈ: ਡਿਪਟੀ ਕਮਿਸ਼ਨਰ

 SMAM ਅਤੇ CDP ਸਕੀਮ ਅਧੀਨ ਖੇਤੀ ਮਸ਼ੀਨਰੀ Agriculture Machinery ਦੇ ਡਰਾਅ ਕੱਢੇ

ਮਾਨਸਾ, 11 ਫਰਵਰੀ:

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਪਾਸੋਂ ਸਮੈਮ (Sub Mission on Agriculture Mechanization- SMAM) ਅਤੇ ਸੀ.ਡੀ.ਪੀ. (Crop Diversification Program CDP) ਸਕੀਮ ਸਾਲ 2025—26 ਦੌਰਾਨ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਮਸ਼ੀਨਾ 'ਤੇ ਸਬਸਿਡੀ Agriculture Machine Subsidy ਮੁਹੱਈਆ ਕਰਵਾਉਣ ਲਈ 04 ਦਸੰਬਰ 2025 ਤੱਕ ਆਨਲਾਇਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੀ ਅਗਵਾਈ ਹੇਠ Mansa ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਕਿਸਾਨਾਂ ਦੀ ਹਾਜ਼ਰੀ ਵਿੱਚ ਅਪਲਾਈ ਹੋਈਆਂ ਅਰਜ਼ੀਆਂ ਦੇ ਬਿਨੈਕਾਰਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਕੱਢਣ ਦਾ ਮੁੱਖ ਮੰਤਵ ਹੈ ਕਿ ਨਿਰੋਲ ਮੈਰਿਟ Merit Basis  ਦੇ ਆਧਾਰ ’ਤੇ ਕਿਸਾਨਾਂ ਨੂੰ ਸਬਸਿਡੀ Farmer Subsidy ਮਿਲ ਸਕੇ । ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਘੱਟ ਖਰਚੇ 'ਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ Agriculture Machinery ਮੁਹੱਈਆਂ ਕਰਵਾ ਕੇ ਉਹਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਸਕੀਮਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕਰ ਲਈ ਗਈ। ਬਿਨੈਕਾਰਾਂ ਦੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਬਲਾਕ ਪੱਧਰ ’ਤੇ ਕਰਵਾ ਕੇ ਟੀਚਿਆਂ ਅਨੁਸਾਰ ਬਿਨੈਕਾਰਾਂ ਨੂੰ ਸੈਕਸ਼ਨ ਪੱਤਰ ਆਨਲਾਈਨ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਸੂਚੀਆਂ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ Mansa ਵਿਖੇ ਲਗਾ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕਿਸਾਨ ਆਪਣੀ ਸੀਨੀਅਰਤਾ ਸੂਚੀ ਦੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਡਾ. ਬਲਵੀਰ ਸਿੰਘ ਸਹਾਇਕ  ਡਾਇਰੈਕਟਰ ਬਾਗਬਾਨੀ, ਸ਼੍ਰੀ ਰਜਤ ਕੁਮਾਰ ਲੀਡ ਬੈਂਕ ਮੈਨੇਜਰ LDM, ਇੰਜ. ਅਲੋਕ ਗੁਪਤਾ ਕੇ.ਵੀ.ਕੇ, ਖੋਖਰ ਖੁਰਦ, ਡਾ. ਚਮਨਦੀਪ ਸਿੰਘ ਡੀ.ਪੀ.ਡੀ.,, ਮਿਸ ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫ਼ਸਰ, ਸ਼੍ਰੀ ਗੁਰਵਿੰਦਰ ਸਿੰਘ, ਜਗਸੀਰ ਸਿੰਘ ਅਗਾਂਹਵਧੂ ਕਿਸਾਨ, ਸ਼੍ਰੀ ਜਸਪਾਲ ਸਿੰਘ ਮੱਤੀ, ਸੁਖਚੈਨ ਸਿੰਘ ਗੁੜੱਦੀ ਆਦਿ ਕਿਸਾਨ ਮੌਜੂਦ ਸਨ।

ਗੰਨੇ ਦੀ ਬਹਾਰ ਰੁੱਤ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ,ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ : ਗੰਨਾ ਕਮਿਸ਼ਨਰ

ਸਾਹਿਬਜਾਦਾ ਅਜੀਤ ਸਿੰਘ ਨਗਰ: 11 ਫਰਵਰੀ 2026:

    ਗੰਨੇ Sugarcane Crop ਦੀ ਬਹਾਰ ਰੁੱਤ ਦੀ ਬਿਜਾਈ ਲਈ ਫਰਵਰੀ ਮਾਰਚ ਮਹੀਨਾ ਬਹੁਤ ਹੀ ਢੁਕਵਾਂ ਹੈ  ਅਤੇ ਬਿਜਾਈ ਲਈ ਸਿਫਾਰਸ਼ਸ਼ੁਦਾ ਕਿਸਮਾਂ Verities of Sugarcane ਦੀ ਚੋਣ ਕਰਕੇ ਰੋਗ ਰਹਿਤ ਬੀਜ Disease Free Sugarcane Seed ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋਂ ਵਧੇਰੇ ਪੈਦਾਵਾਰ High Yield from Sugarcane ਲੈ ਕੇ ਆਮਦਨ Farmer Income ਵਿਚ ਵਾਧਾ ਕੀਤਾ ਜਾ ਸਕੇ।

    ਇਸ ਬਾਰੇ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਗੰਨਾ ਕਮਿਸ਼ਨਰ Dr Amrik Singh, Cane Commissioner Punjab ਪੰਜਾਬ ਦੇ ਦਸਿਆ ਕਿ ਗੰਨੇ ਦੀ ਫ਼ਸਲ Sugarcane Crop ਤੋਂ ਵਧੇਰੇ ਆਮਦਨ ਲਈ ਅੰਤਰ ਫ਼ਸਲੀ ਪ੍ਰਣਾਲੀ Inter Cropping ਅਪਣਾਉਣ ਦੀ ਜ਼ਰੂਰਤ ਹੈ। 
    ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰਾਂ  Sugarcane Growers ਨੂੰ ਗੰਨੇ ਦੀ ਬਿਜਾਈ ਕਰਨ ਸਮੇਂ ਪੰਜ ਤਕਨੀਕੀ ਨੁਕਤਿਆਂ  ਦਾ ਖਿਆਲ ਰੱਖਣਾ ਚਾਹੀਦਾ ਹੈ, ਜਿਸ ਵਿੱਚ:
1. ਸਮੇਂ ਸਿਰ ਬਿਜਾਈ ਕਰਨੀ, 
2. ਚੌੜੀ ਵਿੱਥ (ਫਰੈਂਚ ) ਵਿਧੀ ਅਪਣਾਉਣੀ,  
3. ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣਾ, 
4. ਬੀਜ ਲਈ ਗੰਨੇ ਦਾ ਉਪਰਲਾ ਇੱਕ ਤਿਹਾਈ ਹਿੱਸਾ ਵਰਤਣਾ ਅਤੇ 
5. ਅੰਤਰ ਫ਼ਸਲੀ ਪ੍ਰਣਾਲੀ ਤਹਿਤ ਦਾਲਾਂ ਦੀ ਕਾਸ਼ਤ ਕਰਨੀ ਸ਼ਾਮਿਲ ਹਨ। 
        ਉਨ੍ਹਾਂ ਕਿਹਾ ਕਿ ਦਾਲਾਂ ਦੀ ਪੈਦਾਵਾਰ Pulses Production ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ WHO ਦੇ ਮਾਪਦੰਡ ਅਨੁਸਾਰ, ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ Gurdaspur  ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ ਪ੍ਰੰਤੂ ਕਣਕ ਝੋਨੇ Wheat Rice Crop Rotation ਦੇ ਫ਼ਸਲੀ ਚੱਕਰ ਅਪਣਾਉਣ ਕਾਰਨ ਇਹ ਫ਼ਸਲ ਅਲੋਪ ਹੋ ਗਈ ਹੈ। ਰਿਆੜਕੀ ਦੇ ਇਸ ਇਲਾਕੇ ਵਿੱਚ 12-15 ਪਿੰਡ ਅਜਿਹੇ ਹਨ ਜਿੱਥੋਂ ਦੀ ਮਿੱਟੀ ਅਤੇ ਪੌਣਪਾਣੀ ਮਾਂਹ ਦੀ ਖੇਤੀ ਬਹੁਤ ਮਸ਼ਹੂਰ ਸੀ। ਰਿਆੜਕੀ ਇਲਾਕੇ ਦੇ ਮਾਂਹ ਰਿੰਨਣ ਉਪਰੰਤ ਲਾਲ ਰੰਗ ਦੀ ਭਾ ਮਾਰਦੇ ਹਨ ਅਤੇ ਬਹੁਤ ਹੀ ਸੁਆਦਲੇ ਹੁੰਦੇ ਸਨ। ਸੋ ਮਾਂਹਾਂ ਦੀ ਦਾਲ ਦੀ ਮੰਗ ਨੂੰ ਮੁੱਖ ਰੱਖਦਿਆਂ ਰਕਬਾ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਪ੍ਰਣਾਲੀ ਅਪਣਾ ਕੇ ਵਧਾਇਆ ਜਾ ਸਕਦਾ ਹੈ।

    ਉਨ੍ਹਾਂ ਦੱਸਿਆ ਕਿ ਫਰਵਰੀ ਮਾਰਚ ਵਿੱਚ ਬਿਜਾਈ ਕੀਤੀ ਜਾਣ ਵਾਲੀ ਗੰਨੇ ਦੀ ਫ਼ਸਲ Sugarcane Crop ਦੀਆਂ ਦੋ ਕਤਾਰਾਂ ਵਿੱਚ ਦੋ ਲਾਈਨਾਂ ਮਾਂਹ 1008 ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮ ਨੂੰ ਫਲੀਆਂ ਭਰਪੂਰ ਲੱਗਦੀਆਂ ਹਨ, ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ ਮੁਰੜ ਵਿਸਾਣੂ ਰੋਗ ਘੱਟ ਲੱਗਦਾ ਹੈ। ਇਸ ਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ।

    ਉਨ੍ਹਾਂ ਦੱਸਿਆ ਕਿ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ Sugarcane Harvesting Machines ਦੀ ਆਮਦ ਨਾਲ, ਚੌੜੀ  ਵਿੱਥ ਵਿਧੀ ਅਪਣਾ ਕੇ ਗੰਨੇ ਦੀ ਬਿਜਾਈ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ ਅਤੇ ਇਸ ਵਿਧੀ ਵਿੱਚ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਦੀਆਂ 20-25 ਸੈਂਟੀ ਮੀਟਰ ਡੂੰਘੀਆਂ ਖਾਲੀਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਬੀਜਣ Intercropping in Sugarcane ਲਈ 5 ਕਿਲੋ ਬੀਜ ਪ੍ਰਤੀ ਏਕੜ ਲੋੜੀਂਦਾ ਹੈ ਅਤੇ ਫਰਵਰੀ ਦੇ ਅਖੀਰ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ।

    ਉਨ੍ਹਾਂ ਦੱਸਿਆ ਕਿ ਗੰਨੇ ਦੀਆਂ  ਲਾਈਨਾਂ ਵਿਚ ਬਚੀ ਜਗਾ ਦੀ ਸੁਚੱਜੀ ਵਰਤੋਂ ਲਈ ਗਰਮੀ ਰੁੱਤ ਦੇ ਮਾਂਹ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰਕੇ ਪ੍ਰਤੀ ਏਕੜ 2-3 ਕੁਇੰਟਲ ਝਾੜ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਗੰਨਾ ਕਾਸ਼ਤਕਾਰਾਂ Sugarcane Growers ਦੀਆਂ ਘਰੇਲੂ ਜ਼ਰੂਰਤਾਂ ਲਈ ਲੋੜੀਂਦੀ ਮਾਹਾਂ ਦੀ ਦਾਲ ਦੀ ਪੂਰਤੀ ਹੋ ਜਾਂਦੀ ਹੈ, ਵਾਧੂ ਆਮਦਨ ਵੀ ਹੁੰਦੀ ਹੈ , ਮਾਂਹ ਦੀ ਫ਼ਸਲ ਇੱਕ ਫਲੀਦਾਰ  ਫ਼ਸਲ ਹੋਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਅਤੇ  ਗੰਨੇ ਦੇ ਝਾੜ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ।

    ਉਨ੍ਹਾਂ ਦੱਸਿਆ ਕਿ ਮਾਂਹ ਦੀ ਫ਼ਸਲ ਨੂੰ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਿਸ ਕਾਰਨ ਗੰਨੇ ਦੀ ਫ਼ਸਲ ਨੂੰ ਪਾਣੀ ਬਹੁਤ ਹੀ ਸਾਵਧਾਨੀ ਨਾਲ ਲਗਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਂਹ ਦੀ ਫ਼ਸਲ ਦਾ ਬੀਜ ਲੈਣ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ CAO ਜਾਂ ਖੇਤਰੀ ਖੋਜ ਕੇਂਦਰ ਪੀ ਏ ਯੂ, ਕ੍ਰਿਸ਼ੀ ਵਿਗਿਆਨ ਕੇਂਦਰਾਂ KVK ਜਾਂ ਪੀ ਏ ਯੂ ਲੁਧਿਆਣਾ PAU Ludhiana ਦੀ ਬੀਜਾਂ ਦੀ ਦੁਕਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ


ਅਗਾਂਹਵਧੂ ਕਿਸਾਨ ਜਸਵੀਰ ਸਿੰਘ ਹੋਰਨਾਂ ਕਿਸਾਨਾਂ ਲਈ ਬਣਿਆ ਰਾਹ ਦਸੇਰਾ

- ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਕਾਮਯਾਬੀ ਕੀਤੀ ਹਾਸਲ

- ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਨਿਵਾਜਿਆ

ਲੁਧਿਆਣਾ, 10 ਫਰਵਰੀ (Only Agriculture) – ਲੁਧਿਆਣਾ ਜ਼ਿਲ੍ਹੇ ਅਧੀਨ ਪਿੰਡ ਕਰੌਦੀਆਂ ਦੇ ਅਗਾਂਹਵਧੂ ਕਿਸਾਨ ਜਸਵੀਰ ਸਿੰਘ, ਮੱਛੀ ਪਾਲਣ Fish Farming ਨੂੰ ਸਹਾਇਕ ਧੰਦੇ ਵੱਜੋਂ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੈ।

ਕੁਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ, ਸ. ਜੋਧ ਸਿੰਘ ਦੇ ਸਪੁੱਤਰ ਕਿਸਾਨ ਜਸਵੀਰ ਸਿੰਘ Progressive Farmer Jasveer Singh ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ Fish Farming  ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਸਨੇ ਮੱਛੀ ਪਾਲਣ ਵਿਭਾਗ, ਲੁਧਿਆਣਾ Fisheries Department Ludhiana ਨਾਲ ਸੰਪਰਕ ਕੀਤਾ।  ਮੱਛੀ ਪਾਲਣ ਵਿਭਾਗ ਦੀ ਸੇਧ ਨਾਲ ਕਿਸਾਨ ਜਸਵੀਰ ਸਿੰਘ ਨੇ 5 ਰੋਜਾ ਟ੍ਰੇਨਿੰਗ ਲਈ ਜਿਸ ਵਿੱਚ ਮੱਛੀ ਕਾਸ਼ਤ Fish Farming ਕਰਨ ਤੋਂ ਲੈ ਕੇ ਮੱਛੀ ਦਾ ਮੰਡੀਕਰਨ Marketing of Fish ਕਰਨ ਦੀ ਸਿਖਲਾਈ ਪ੍ਰਾਪਤ ਕੀਤੀ। ਸਾਲ 1999 ਵਿੱਚ ਉਸਨੇ 3 ਏਕੜ ਜਮੀਨ ਠੇਕੇ ’ਤੇ ਲੈ ਕੇ ਮੱਛੀ ਪਾਲਣ Fish Farming ਕਿੱਤੇ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਸ ਨੂੰ ਮੁਨਾਫਾ ਹੋਇਆ। ਉਪਰੰਤ ਸਾਲ 2002 ਤੋਂ ਅਗਾਂਹਵਧੂ ਕਿਸਾਨ ਨੇ ਆਪਣੀ 6 ਏਕੜ ਜਮੀਨ ਵਿੱਚ ਮੱਛੀ ਪਾਲਣ Fish Farming ਦਾ ਕੰਮ ਵਿਗਿਆਨਿਕ ਢੰਗ ਨਾਲ ਸ਼ੁਰੂ ਕੀਤਾ।

ਸਫਲ ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ Fish Farming ਦਾ ਕਿੱਤਾ ਉਸ ਲਈ ਇੰਨਾ ਪ੍ਰਫੁਲਿੱਤ ਹੋਇਆ ਕਿ ਉਹ ਅੱਜ ਆਪਣੀ 27 ਏਕੜ ਵਿੱਚ ਮੱਛੀ ਪਾਲਣ Fish Farming ਦਾ ਕੰਮ ਕਰ ਰਿਹਾ ਹੈ ਜਿੱਥੋਂ ਸਲਾਨਾ 20-25 ਕੁਇੰਟਲ/ਏਕੜ ਤੋਂ ਵੱਧ ਦਾ ਝਾੜ ਲੈ ਰਿਹਾ ਹੈ।  ਜਸਵੀਰ ਸਿੰਘ ਨੂੰ ਕੇਵਲ ਮੱਛੀ ਪਾਲਣ Fish Farming ਨਾਲ ਸਲਾਨਾ 1.5-2.0 ਲੱਖ/ਏਕੜ ਦੀ ਆਮਦਨ ਹੋ ਰਹੀ ਹੈ। ਮੱਛੀ ਪਾਲਣ ਵਿਭਾਗ ਵੱਲੋ ਕਾਸ਼ਤਕਾਰ ਜਸਵੀਰ ਸਿੰਘ ਨੂੰ ਆਰ.ਕੇ.ਵੀ.ਵਾਈ. ਸਕੀਮ RKVY Scheme  ਅਧੀਨ ਵਿੱਤੀ ਸਹਾਇਤਾ Subsidy ਵੀ ਪ੍ਰਦਾਨ ਕੀਤੀ ਗਈ।

ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ Fish Farming ਲਈ ਬਣਾਏ ਤਲਾਅ ਦੇ ਬੰਨ੍ਹਾਂ ’ਤੇ ਉਸਨੇ ਸਬਜੀਆਂ ਤੇ ਵਪਾਰਿਕ ਦਰੱਖਤਾਂ ਦੀ ਕਾਸ਼ਤ ਵੀ ਕੀਤੀ ਜੋ ਉਸਦੀ ਦੀ ਸਲਾਨਾ ਆਮਦਨ ਵਧਾਉਣ ਵਿੱਚ ਸਹਾਈ ਸਿੱਧ ਹੋਈ।

ਉਸਨੇ ਦੱਸਿਆ ਕਿ ਹਮੇਸ਼ਾ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਵਿੱਚ ਰਹਿੰਦਿਆਂ ਵਿਭਾਗ ਦੀ ਸਲਾਹ ਅਨੁਸਾਰ ਹੋਲਸੇਲ ਮੱਛੀ ਮਾਰਕੀਟ Whole Sale Fish Market, Tajpur Road, Ludhiana, ਤਾਜਪੁਰ ਰੋਡ, ਲੁਧਿਆਣਾ ਵਿਖੇ ਸਾਲ 2016 ਵਿੱਚ "ਔਜਲਾ ਫਿਸ਼ ਕੰਪਨੀ" Aujla Fish Company  ਨਾਮਕ ਕੰਪਨੀ ਦੀ ਸ਼ੁਰੂਆਤ ਕੀਤੀ ਜਿੱਥੇ ਆਪਣੇ ਫਾਰਮ ਦੀਆਂ ਮੱਛੀਆਂ ਦੀ ਮਾਰਕੀਟਿੰਗ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ ਅਤੇ ਮੱਛੀਆਂ ਨਾਲ ਸਬੰਧਤ ਦਵਾਈਆਂ ਵੀ ਵੇਚੀਆਂ ਜਾਂਦੀਆਂ ਹਨ।

ਆਪਣੀ ਕਮਾਈ ਵਿੱਚ ਹੋਰ ਵਾਧਾ ਕਰਨ ਲਈ ਕਿਸਾਨ ਜਸਵੀਰ ਸਿੰਘ Progressive Farmer Jasveer Singh ਨੇ ਮੱਛੀ ਦੀ ਪ੍ਰੋਸੈਸਿੰਗ  ਟ੍ਰੇਨਿੰਗ Processing of Fish ਪ੍ਰਾਪਤ ਕੀਤੀ ਅਤੇ ਹੁਣ ਉਨ੍ਹਾਂ ਵੱਲੋ ਪੰਜਾਬ/ਭਾਰਤ ਸਰਕਾਰ ਵੱਲੋਂ ਲਗਾਏ ਜਾਂਦੇ ਮੇਲਿਆਂ/ਪ੍ਰਰਦਸ਼ਨੀਆਂ ਵਿੱਚ ਮੱਛੀ ਦੇ ਵੱਖ-ਵੱਖ ਪ੍ਰੋਡਕਟ ਵੇਚੇ ਜਾਂਦੇ ਹਨ ਜਿਨ੍ਹਾਂ ਵਿੱਚ ਫਿਸ਼ ਬਾਲਜ, ਆਚਾਰ, ਫਿਸ਼ ਕਟਲੇਟ, ਫਿਸ਼ ਸੂਪ, ਫਿਸ਼ ਫਿੰਗਰਜ  ਸ਼ਾਮਲ ਹਨ ਜੋ ਕਿ ਲੋਕਾਂ ਵੱਲੋ ਬਹੁਤ ਪਸੰਦ ਕੀਤੇ ਜਾ ਰਹੇ ਹਨ।  ਇਸ ਨਾਲ ਮੱਛੀ ਕਾਸ਼ਤਕਾਰ ਦੀ ਆਮਦਨ ਵਿੱਚ ਚੌਗੁਣਾ ਵਾਧਾ ਹੋਇਆ ਹੈ।

ਸ਼ਾਲ 2016 ਵਿੱਚ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ,  ਲੁਧਿਆਣਾ PAU, Ludhiana  ਵਿਖੇ ਮੱਛੀ ਮੇਲਾ ਕਰਵਾਇਆ ਗਿਆ ਜਿੱਥੇ ਹੋਣਹਾਰ ਕਿਸਾਨ ਜਸਵੀਰ ਸਿੰਘ ਨੂੰ ਪ੍ਰਾਈਵੇਟ ਸੈਕਟਰ ਵਿੱਚ ਵਧੀਆ ਪ੍ਰੋਡਕਸ਼ਨ ਲਈ ਸਨਮਾਨਿਤ ਕੀਤਾ ਗਿਆ।  ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਉਂਨ੍ਹਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਅਗਾਂਹਵਧੂ ਕਿਸਾਨ ਜਸਵੀਰ ਸਿੰਘ, ਮੱਛੀ ਪਾਲਣ Fish Farming ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ ਜੋਕਿ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।

ਫਾਜ਼ਿਲਕਾ ਜ਼ਿਲ੍ਹੇ ਦੇ ਨਵੇਂ ਖੇਤਰਾਂ ਵਿੱਚ ਸਰਕਾਰ ਲੱਭੇਗੀ ਪੋਟਾਸ਼

*ਪੰਜਾਬ ਦੇ ਯਤਨਾਂ ਨੂੰ ਪਿਆ ਬੂਰ; ‘‘ਜੀ-4 ਪੋਟਾਸ਼ ਖੋਜ ਪ੍ਰਾਜੈਕਟ" ਨੂੰ ਮਿਲੀ ਮਨਜ਼ੂਰੀ’’:ਬਰਿੰਦਰ ਕੁਮਾਰ ਗੋਇਲ*

*ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਵਿੱਚ 1903.11 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪੋਟਾਸ਼ ਸਰਵੇਖਣ*

*21 ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪੜਾਅਵਾਰ ਡਰਿਲਿੰਗ ਯੋਜਨਾ ਤਹਿਤ ਕੀਤੇ ਜਾਣਗੇ 15 ਬੋਰ*

*ਪੰਜਾਬ ਨੇ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਚੁੱਕਿਆ ਸੀ ਪੋਟਾਸ਼ ਦਾ ਮੁੱਦਾ*

*ਬਰਿੰਦਰ ਕੁਮਾਰ ਗੋਇਲ ਵੱਲੋਂ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਸੂਬੇ 'ਚ ਪੋਟਾਸ਼ ਖੋਜ ਨੂੰ ਤਰਜੀਹ ਦੇਣ ਦੀ ਮੰਗ*

*ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਕਈ ਬਲਾਕਾਂ ’ਚ ਪੋਟਾਸ਼ ਸ਼ੁਰੂਆਤੀ ਸਰਵੇਖਣ ਅਤੇ ਖੋਜ ਕਰਨ ਦੀ ਤਜਵੀਜ਼*

ਚੰਡੀਗੜ੍ਹ,10 ਫ਼ਰਵਰੀ:


ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਭਰ ਦੇ ਸਾਰੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਕਰਨ ਸਬੰਧੀ ਮੁੱਦੇ ਨੂੰ ਵੱਡੀ ਪੱਧਰ 'ਤੇ ਉਠਾਏ ਜਾਣ ਪਿੱਛੋਂ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ Mineral Exploration and Development Trust ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਦੀ 9 ਫ਼ਰਵਰੀ, 2026 ਨੂੰ ਹੋਈ ਮੀਟਿੰਗ ਦੌਰਾਨ ‘‘ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ Fazilka ਦੇ ਚਵਾੜਿਆਂਵਾਲੀ Chawaria Wali ਖੇਤਰ ਵਿੱਚ ਪੋਟਾਸ਼ Potash ਲਈ ਖੋਜ ਸਰਵੇਖਣ G-4’’ ਸਿਰਲੇਖ ਵਾਲੇ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ Barinder Kumar Goyal ਨੇ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ Mineral Exploration and Consultancy Ltd ਵੱਲੋਂ 21 ਮਹੀਨਿਆਂ ਦੀ ਮਿਆਦ ਅੰਦਰ 1903.11 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48.0 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਵਾਨਿਤ ਯੋਜਨਾ ਅਨੁਸਾਰ 9 ਮਹੀਨਿਆਂ ਬਾਅਦ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ’ਤੇ 5700 ਮੀਟਰ ਦੀ ਕੁੱਲ ਡ੍ਰਿਲਿੰਗ Drilling for the Search of Potash ਸਮੇਤ ਛੇ ਬੋਰਹੋਲ ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਪਛਾਣੇ ਗਏ ਸੰਭਾਵੀ ਜ਼ੋਨਾਂ ਵਿੱਚ ਦੂਜੇ ਪੜਾਅ ਤਹਿਤ 1600 ਮੀਟਰ ਦੇ ਗਰਿੱਡ ਅੰਤਰਾਲ ’ਤੇ 8550 ਮੀਟਰ ਦੀ ਕੁੱਲ ਡ੍ਰਿਲਿੰਗ ਸਮੇਤ ਨੌਂ ਵਾਧੂ ਬੋਰਹੋਲ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੌਰਾਨ ਪੰਜਾਬ Punjab ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਗੋਇਲ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕੌਮੀ ਖਣਿਜ ਚਿੰਤਨ ਸੰਮੇਲਨ-2026 ਦੌਰਾਨ ਪੰਜਾਬ ਵਿੱਚ ਪੋਟਾਸ਼ Potash in Punjab ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੋਟਾਸ਼ Potash Sources in Fazilka ਦੇ ਸੰਭਾਵਿਤ ਸਰੋਤਾਂ ਦੀ ਪਛਾਣ ਦਾ ਮੁੱਦਾ ਚੁੱਕਦਿਆਂ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਸੀ।

ਇਸੇ ਦੌਰਾਨ ਕੈਬਨਿਟ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਵਿੱਚ ਪੋਟਾਸ਼ ਦੀ ਖੋਜ Search of Potash in Punjab ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੀ ਖ਼ੁਰਾਕ ਸੁਰੱਖਿਆ Food Security of India ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸੂਬੇ ਭਰ ਦੇ ਖਣਿਜ ਭਰਪੂਰ ਖੇਤਰਾਂ ਵਿੱਚ ਭਰੋਸੇਯੋਗ ਢੰਗ ਨਾਲ ਖਣਿਜ ਸੂਚੀ ਤਿਆਰ ਕਰਨ ਲਈ ਸਮੇਂ ਸਿਰ ਕਾਰਵਾਈ ਦੀ ਮੰਗ ਵੀ ਕੀਤੀ ਸੀ।

ਪੰਜਾਬ ਸਰਕਾਰ ਵੱਲੋਂ ਖੋਜ ਖੇਤਰ ਦੇ ਵਿਸਥਾਰ ਬਾਰੇ ਬੇਨਤੀ ਤੋਂ ਬਾਅਦ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ Fazilka ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਪ੍ਰੋਗਰਾਮ ਤਹਿਤ ਪਛਾਣੀਆਂ ਗਈਆਂ 15 ਸੰਭਾਵੀ ਥਾਵਾਂ ’ਤੇ ਡ੍ਰਿਲਿੰਗ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਪੋਟਾਸ਼ ਸਰੋਤ ਆਧਾਰ ਨੂੰ ਮਜ਼ਬੂਤ ਕਰਨ ਲਈ ਸਾਰੇ ਪ੍ਰਸਤਾਵਿਤ ਬਲਾਕਾਂ ਵਿੱਚ ਕਾਰਜ, ਫੀਲਡ ਸੀਜ਼ਨ 2026-27 ਦੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਹੈ ਕਿਉਂਕਿ ਇਸ ਦੀ ਲਗਭਗ 99 ਫ਼ੀਸਦੀ ਲੋੜ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ ਅਤੇ ਘਰੇਲੂ ਖੋਜ ਤੇ ਮਾਈਨਿੰਗ ਵਿੱਚ ਕਿਸੇ ਵੀ ਪ੍ਰਗਤੀ ਨਾਲ ਕੌਮੀ ਅਰਥਵਿਵਸਥਾ, ਖੇਤੀ ਖੇਤਰ ਅਤੇ ਦੀਰਘ-ਕਾਲੀ ਸਵੈ-ਨਿਰਭਰਤਾ ਟੀਚਿਆਂ ਨੂੰ ਮਜ਼ਬੂਤੀ ਮਿਲੇਗੀ।

ਨਹਿਰ ਬੰਦੀ ਅਪਡੇਟ-ਕਦੋਂ ਆਵੇਗਾ ਸਰਹੰਦ ਫੀਡਰ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ

 ਫਿਰੋਜ਼ਪੁਰ, 10 ਫਰਵਰੀ

ਹਰੀਕੇ ਹੈਡ ਵਰਕਸ Harike Headworks ਤੋਂ ਨਿਕਲਣ ਵਾਲੀ ਫਿਰੋਜਪੁਰ ਫੀਡਰ ਨਹਿਰ Firozpur Feeder Canal ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਦੇ ਮੱਦੇਨਜਰ ਮਾਲਵੇ ਦੇ ਵੱਡੇ ਇਲਾਕੇ ਵਿਚ ਨਹਿਰ ਬੰਦੀ Canal Closer  ਚੱਲ ਰਹੀ ਹੈ। ਇਸ ਕਾਰਨ ਫਿਰੋਜਪੁਰ ਫੀਡਰ Firozpur Feeder ਨਹਿਰ ਬੰਦ ਹੈ ਜੋ ਕਿ ਫਿਰੋਜ਼ਪੁਰ ਫੀਡਰ Firozpur Feeder ਵਿਚੋਂ ਨਿਕਲਦੀ ਹੈ ਅਤੇ ਇਸੇ ਸਰਹਿੰਦ ਫੀਡਰ Sarhind Feeder Canal ਨਹਿਰ ਵੱਲੋਂ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ Sri Muktsar Sahib ਤੇ ਫਾਜ਼ਿਲਕਾ Fazilka ਦੇ ਇਲਾਕੇ ਨੂੰ ਸਿੰਚਿਆ ਜਾਂਦਾ ਹੈ। ਪਰ ਇਹ ਨਹਿਰ ਕਈ ਦਿਨਾਂ Canal Closed ਤੋਂ ਬੰਦ ਹੈ। 

ਹੁਣ ਜਦ ਗਰਮੀ ਵੱਧਣ ਲੱਗੀ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਫਸਲ Wheat Crop Irrigation  ਲਈ ਪਾਣੀ ਦੀ ਜਰੂਰਤ ਪੈਣ ਲੱਗੀ ਹੈ ਅਤੇ ਕਿਨੂੰ ਦੇ ਬਾਗਾਂ Kinnow Orchard  ਨੂੰ ਵੀ ਪਾਣੀ ਦੀ ਜਰੂਰਤ ਹੈ ਤਾਂ ਅਜਿਹੇ ਵਿਚ ਨਹਿਰ ਵਿਚ ਕਿਸਾਨ ਪਾਣੀ ਦੀ ਉਡੀਕ ਕਰ ਰਹੇ ਹਨ।

ਵਿਭਾਗੀ ਸੂਤਰਾਂ ਨੇ ਦੱਸਿਆ ਹੈ ਕਿ ਫਿਰੋਜਪੁਰ ਫੀਡਰ Firozpur Feeder Canal ਨਹਿਰ ਦੇ ਨਵੀਨੀਕਰਨ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਵਿਭਾਗ ਦ੍ਰਿੜ ਸੰਕਲਪਿਤ ਹੈ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕਰ ਲਿਆ ਜਾਵੇ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਤੈਅ ਸਮਾਂ ਹੱਦ ਵਿਚ ਪੂਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਉਸਤੋਂ ਬਾਅਦ ਪਾਣੀ ਦਿੱਤਾ ਜਾਵੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਪਾਣੀ ਲਈ ਜਿਆਦਾ  ਉਡੀਕ ਕਰਨੀ ਪਵੇ। ਜਿਕਰਯੋਗ ਹੈ ਕਿ ਇਸ ਸਰਕਾਰ ਦਾ ਹਮੇਸਾ ਹੀ ਉਪਰਾਲਾ ਰਿਹਾ ਹੈ ਕਿ ਟੇਲਾਂ ਤੱਕ ਕਿਸਾਨਾਂ Canal Water up to the Tail End of Canals  ਨੂੰ ਪੁਰਾ ਪਾਣੀ ਮਿਲੇ ਅਤੇ ਇਸੇ ਲਈ ਨਹਿਰਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਖਾਲੇ ਵੀ ਪੱਕੇ ਕੀਤੇ ਜਾ ਰਹੇ ਹਨ।

ਇਸ ਸਦੰਰਭ ਵਿਚ ਵਿਭਾਗੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 25 ਫਰਵਰੀ 2026 ਨੂੰ ਨਹਿਰ ਵਿਚ ਪਾਣੀ ਲੈ ਲਿਆ ਜਾਵੇਗਾ ਅਤੇ ਉਸਤੋਂ ਬਾਅਦ ਫਿਰੋਜਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਲਾਕੇ ਦੀਆਂ ਨਹਿਰਾਂ ਵਿਚ ਪਾਣੀ ਆ ਜਾਵੇਗਾ। 

ਇਹ ਵੀ ਪੜ੍ਹੋ

ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਅਗੇਤੇ ਪ੍ਰਬੰਧ

ਕਣਕ ਵਿਚ ਚੁਹਿਆਂ ਦੀ ਰੋਕਥਾਮ

ਕਿਸਾਨਾਂ ਲਈ ਸਰਕਾਰ ਖੋਲ੍ਹੇਗੀ ਨੀਲੇ ਸਟੋਰ

ਖੇਤੀਬਾੜੀ ਵਿਚ ਜਿਪਸਮ ਦੀ ਮਹੱਤਤਾ ਤੇ ਸਬਸਿਡੀ 

ਮੱਛੀ ਪਾਲਕਾਂ ਲਈ ਸਬਸਿਡੀ 

ਪੀਏਯੂ ਦੇ ਕਿਸਾਨ ਮੇਲੇ ਕਦੋਂ ਤੇ ਕਿੱਥੇ ਲੱਗਣਗੇ।

ਕਣਕ ਤੇ ਪੀਲੀ ਕੂੰਗੀ ਤੇ ਹੋਰ ਬਿਮਾਰੀਆਂ ਦੀ ਰੋਕਥਾਮ

ਨਰਮੇ ਦੀ ਫਸਲ ਦੀ ਕਾਮਯਾਬੀ ਲਈ ਖੇਤੀਬਾੜੀ ਵਿਭਾਗ ਵੱਲੋ ਭਖਾਈ ਗਈ ਜਾਗਰੂਕਤਾ ਮੁਹਿੰਮ Best Practices for High Yield from Cotton Crop

ਨਰਮੇ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ

ਸ੍ਰੀ ਮੁਕਤਸਰ ਸਾਹਿਬ10 ਫਰਵਰੀ

 ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ  ਦੀ ਯੋਗ ਅਗਵਾਈ ਹੇਠ ਨਰਮੇ Cotton Crop ਦੇ ਆਗਾਮੀ ਸੀਜ਼ਨ ਦੌਰਾਨ ਗੁਲਾਬੀ ਸੁੰਡੀ Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ Awareness Drive ਚਲਾਈ ਜਾ ਰਹੀ ਹੈ।

ਜਿਸ ਦੇ ਤਹਿਤ ਬਲਾਕ ਅਧੀਨ ਦੇ ਨਰਮੇ ਵਾਲੇ 34 ਪਿੰਡਾਂ ਵਿੱਚ 20 ਨੋਡਲ ਅਧਿਕਾਰੀ ਤੈਨਾਤ ਕੀਤੇ ਗਏ ਹਨ ਜੋ ਨਰਮਾ ਬੀਜਣ Cotton Grower Farmers ਵਾਲੇ ਕਿਸਾਨਾਂ ਨਾਲ ਨਿੱਜੀ ਰਾਬਤਾ ਕਰਕੇ ਅਤੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟਾ ਕਰਵਾ ਕੇ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ Village Level Farmer Training Camp ਲਗਾਕੇ ਨਰਮੇ ਦੀ ਸੁਚੱਜੀ ਕਾਸ਼ਤ Best Practices for High Yield from Cotton Crop ਅਤੇ ਗੁਲਾਬੀ ਸੁੰਡੀ Early Measures to Control Pink Bollworm ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਯੋਗ ਉਪਰਾਲੇ ਕਰ ਰਹੇ ਹਨ।

 ਬਲਾਕ ਅਧੀਨ ਆਉਂਦੀਆਂ ਜਿਨਿੰਗ ਫੈਕਟਰੀਆਂ Ginning Factories ਅਤੇ ਤੇਲ ਮਿੱਲਾਂ Cotton Seed Oil Mills ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਫੈਕਟਰੀਆਂ/ਮਿੱਲਾਂ ਵਿੱਚ ਸਟੋਰ ਕੀਤੇ ਜਾ ਰਹੇ ਵੜੇਵਿਆਂ ਦੀ ਫਿਉਮੀਗੇਸ਼ਨ ਕੀਤੀ ਜਾ ਸਕੇ ਅਤੇ ਵੜੇਵਿਆਂ ਦੇ ਢੇਰ ਢੱਕ ਕੇ ਰੱਖੇ ਜਾ ਸਕਣ। ਜਿਨ੍ਹਾਂ ਫੈਕਟਰੀਆਂ ਵਿੱਚ ਸੀਡ ਕਾਟਨ/ਕਾਟਨ ਸੀਡ Cotton Seeds ਸਟੋਰ ਕੀਤੀ ਹੋਈ ਹੈ, ਉੱਥੇ ਫੀਰੋਮੋਨ ਟਰੈਪ ਲਗਾ ਕੇ ਗੁਲਾਬੀ ਸੁੰਡੀ Pink Bollworm ਦੀ ਆਮਦ ਤੇ ਨਿਗਰਾਨੀ ਰੱਖੀ ਜਾ ਰਹੀ ਹੈ।

 ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਗੁਲਾਬੀ ਸੁੰਡੀ Pink Bollworm  ਛਟੀਆਂ ਦੇ ਢੇਰਾਂ ਵਿਚ ਅੱਧ-ਖੜੇ ਟੀਡੀਆਂ ਵਿੱਚ ਮੌਜੂਦ ਹੋ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਛਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾਂ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਨਰਮੇਂ ਵਿਚ ਚਿੱਟੀ ਮੱਖੀ White Fly in Cotton ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਂਵਾਂ ਵਿਚੋਂ ਚਿੱਟੀ ਮੱਖੀ ਅਤੇ Leaf Curl Disease in Cotton (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀਪੀਲੀ ਬੂਟੀਪੁੱਠ ਕੰਡਾਧਤੂਰਾਭੰਗ ਆਦਿ ਨੂੰ ਨਸ਼ਟ ਕਰ ਲਿਆ ਜਾਵੇ l

ਮਧੂ-ਮੱਖੀ ਪਾਲਣ ਆਮਦਨ ਵਾਧੇ ਦਾ ਸ਼ਰੋਤ

 ਮਧੂ-ਮੱਖੀ ਪਾਲਣ Bee Keeping ਰਾਹੀਂ ਆਮਦਨ ਵਧਾਉਣ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਆਯੋਜਿਤ


ਬਠਿੰਡਾ, 10 ਫਰਵਰੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ Krishi
Vigiyan Kendra (KVK) Bathinda
ਵੱਲੋਂ ਆਰੀਆ ਪ੍ਰੋਜੈਕਟ ਤਹਿਤ 2 ਤੋਂ 6 ਫਰਵਰੀ 2026 ਤੱਕ ਪੰਜ ਰੋਜ਼ਾ ਮਧੂ-ਮੱਖੀ ਪਾਲਣ ਸਿਖਲਾਈ ਕੋਰਸ Training camp regarding Bee Keeping ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਕਿੱਤਾ-ਮੁਖੀ ਸਿਖਲਾਈ ਕੋਰਸ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

ਕੋਰਸ ਦੇ ਦੌਰਾਨ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਕੇ.ਵੀ.ਕੇ KVK Bathinda ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਮਧੂ-ਮੱਖੀ ਪਾਲਣ Bee Keeping ਦੇ ਹਰੇਕ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਿੱਚ ਮੱਖੀਆਂ ਦੀ ਖੁਰਾਕੀ ਸੰਭਾਲ Nutrition Management for Bee Keeping, ਫੁੱਲ-ਫਲਾਕਾ ਦੀ ਮਹੱਤਤਾ, ਡੱਬਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਤਰੀਕੇ Transportation of Bee Boxes, ਮੱਖੀਆਂ ਦੀਆਂ ਬਿਮਾਰੀਆਂ Disease of Honey Bee ਅਤੇ ਉਨ੍ਹਾਂ ਦੀ ਰੋਕਥਾਮ, ਸ਼ਹਿਦ ਕੱਢਣ, ਡੱਬਾਬੰਦੀ ਅਤੇ ਮੰਡੀਕਰਨ Marketing of Honey ਸਬੰਧੀ ਵਿਸ਼ੇ ਸ਼ਾਮਲ ਸਨ।

ਡਾ. ਜਸਵਿੰਦਰ ਕੌਰ, ਕੀਟ ਵਿਗਿਆਨੀ ਵੱਲੋਂ ਮਧੂ-ਮੱਖੀਆਂ ਦੀਆਂ ਕਿਸਮਾਂ, Life Cycle of Honey Bee ਜੀਵਨ ਚੱਕਰ ਅਤੇ ਮੌਸਮੀ ਸਾਂਭ-ਸੰਭਾਲ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਡਾ. ਰਨਵੀਰ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਕੇ.ਵੀ.ਕੇ ਮਾਨਸਾ ਨੇ ਮੱਖੀਆਂ ਦੇ ਕਟੂੰਬਾਂ ਦੀ ਸੰਭਾਲ, ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ।

ਸਿਖਲਾਈ ਦੌਰਾਨ ਬਾਗਬਾਨੀ ਵਿਕਾਸ ਅਫਸਰ ਡਾ. ਰੀਨਾ ਵੱਲੋਂ ਮਧੂ-ਮੱਖੀ ਪਾਲਕਾਂ ਨੂੰ ਵਿਭਾਗ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ Schemes of Horticulture Department ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਿਖਿਆਰਥੀਆਂ ਦਾ ਬਾਹਰੀ ਦੌਰਾ ਉੱਘੇ ਮੱਖੀ ਪਾਲਕ ਸ੍ਰੀ ਗੁਰਚਰਨ ਸਿੰਘ ਮਾਨ ਦੇ ਪਿੰਡ ਤੁੰਗਵਾਲੀ Tungwali  ਸਥਿਤ ਫਾਰਮ ‘ਤੇ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸ਼ਹਿਦ ਤੋਂ ਇਲਾਵਾ ਰਾਇਲ ਜੈਲੀ, ਵੀਨਮ ਆਦਿ ਉਤਪਾਦ ਵੀ ਪ੍ਰਾਪਤ ਕਰਕੇ ਆਮਦਨ ਵਧਾਈ ਜਾ ਸਕਦੀ ਹੈ।

ਕੋਰਸ ਦੇ ਕੋਆਰਡੀਨੇਟਰ ਡਾ. ਗੁਰਮੀਤ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਵੈ-ਸਹਾਇਤਾ ਸਮੂਹ Self Help Group ਬਣਾ ਕੇ ਸ਼ਹਿਦ ਦੇ ਮੰਡੀਕਰਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ।

 ਇਸ ਮੌਕੇ ਉੱਘੇ ਮਧੂ-ਮੱਖੀ ਪਾਲਕ ਸ੍ਰੀ ਗੁਰਪਿਆਰ ਸਿੰਘ ਪੱਕਾਂ ਕਲਾਂ, ਸ੍ਰੀ ਅਪਰਪਾਲ ਸਿੰਘ ਤੁੰਗਵਾਲੀ ਅਤੇ ਸ੍ਰੀ ਜਗਤਾਰ ਸਿੰਘ ਮੰਡੀ ਖੁਰਦ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਸਿਖਲਾਈ ਦੌਰਾਨ ਸਿਖਿਆਰਥੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਵਿਸ਼ੇਸ਼ ਤੌਰ ‘ਤੇ ਸਲਾਘਾ ਕੀਤੀ ਗਈ।

ਝੋਨੇ ਦੀ ਸਿੱਧੀ ਬਿਜਾਈ, ਕਣਕ ਦੀ ਪਰਾਲੀ ਵਿਚ ਮਿਲਾ ਕੇ ਕਰਦਾ ਹੈ ਬਿਜਾਈ ਇਹ ਕਿਸਾਨ

 ਚੰਗੀ ਕੁਆਲਟੀ ਦੀ ਪੈਦਾਵਾਰ ਸਮੇਂ ਦੀ ਲੋੜ - ਮੁੱਖ ਖੇਤੀਬਾੜੀ ਅਫਸਰ

ਫਿਰੋਜ਼ਪੁਰ, 10 ਫ਼ਰਵਰੀ 2026.

             ਕਿਸਾਨਾਂ ਵੱਲੋਂ ਫਸਲਾਂ ਦੇ ਚੰਗੇ ਝਾੜ ਲਈ ਪੁਰਜ਼ੋਰ ਮਿਹਨਤ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਮੇਂ ਵਿੱਚ ਚੰਗੇ ਮਿਆਰ ਦੀਆਂ ਫ਼ਸਲਾਂ ਦੀ ਪੈਦਾਵਾਰ ਹੋਣਾ ਬਹੁਤ ਜ਼ਰੂਰੀ ਹੈ । ਇਸ ਮਕਸਦ ਲਈ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਫ਼ਿਰੋਜ਼ਪੁਰ Ferozpur ਵੱਲੋਂ ਬਲਾਕ ਫ਼ਿਰੋਜ਼ਪੁਰ ਦੇ ਪਿੰਡ ਬੁੱਕਣ ਵਾਲਾ Bukkan Wala ਦੇ ਖੋਜੀ ਕਿਸਾਨ Progressive Farmer ਵਿਰਸਾ ਸਿੰਘ Virsa Singh ਦੇ ਖੇਤਾਂ ਦਾ ਦੌਰਾ ਸ੍ਰੀ ਸਾਵਨਦੀਪ ਸ਼ਰਮਾ ਪਰੋਜੈਕਟ ਡਾਇਰੈਕਟਰ ਆਤਮਾ ATMA ਅਤੇ ਸ੍ਰੀ ਪ੍ਰਦੀਪ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਨਾਲ ਕੀਤਾ ਗਿਆ । 
    ਕਿਸਾਨ ਵਿਰਸਾ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਸਾਲ 2018 ਤੋਂ ਹੀ ਆਪਣੇ ਸਾਰੇ ਖੇਤਾਂ ਵਿੱਚ ਝੋਨੇ ਦੀ ਸਿੱਧੀ Direct Sowing of Paddy ਬਿਜਾਈ ਕਰਦੇ ਹਨ ਅਤੇ ਹੁਣ ਵੀ ਕਣਕ ਦੀ ਬਿਜਾਈ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਖੇਤਾਂ In situ Management of Paddy Stubble ਵਿੱਚ ਵਾਹ ਕੇ ਕੀਤੀ ਹੈ । ਇਸੇ ਤਰ੍ਹਾਂ ਕਿਸਾਨ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਹੀ ਆਪਣੇ ਖੇਤਾਂ ਵਿੱਚ ਬਿਨਾਂ ਕੀੜੇਮਾਰ ਜ਼ਹਿਰਾਂ ਦੇ ਫਸਲਾਂ ਦੀ ਪੂਰੀ ਪੈਦਾਵਾਰ Natural Farming ਲੈ ਰਹੇ ਹਨ। 
               ਮੁੱਖ ਖੇਤੀਬਾੜੀ ਅਫਸਰ ਫ਼ਿਰੋਜ਼ਪੁਰ ਡਾ. ਬਲਵਿੰਦਰ ਸਿੰਘ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਖੋਜੀ ਕਿਸਾਨ ਵਿਰਸਾ ਸਿੰਘ ਦੀ ਤਰਾਂ ਆਪਣੇ ਖੇਤਾਂ ਵਿੱਚ ਕੀੜੇਮਾਰ ਜ਼ਹਿਰਾਂ ਵਰਤਣ ਤੋਂ ਗੁਰੇਜ਼ ਕਰਨ ਜਾਂ ਫਿਰ ਸਿਰਫ ਲੋੜ ਪੈਣ ਤੇ ਹੀ ਸਿਫਾਰਸ਼ ਸ਼ੁਦਾ ਜ਼ਹਿਰਾਂ ਸਪਰੇਅ ਕੀਤੀਆਂ ਜਾਣ।

Monday, February 9, 2026

ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਗੰਨਾ ਸੈਮੀਨਾਰ

ਬਟਾਲਾ, 10 ਫਰਵਰੀ (Only Agriculture) ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵਿਖੇ ਮਿੱਲ ਦੇ ਜਨਰਲ ਮੈਨੇਜਰ ਸ੍ਰੀਮਤੀ ਕਿਰਨਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਗੰਨਾ ਸੈਮੀਨਾਰ Sugar Cane Seminar ਲਗਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਗੰਨੇ ਦੀ ਕਾਸ਼ਤ Sugar Cane Cultivation ਨਾਲ ਸਬੰਧਤ ਇਸ ਸੈਮੀਨਾਰ ਵਿੱਚ ਡਾ: ਨਵਦੀਪ ਸਿੰਘ ਜਮਵਾਲ ਪਲਾਂਟ ਬਰੀਡਰ Plant Breeder, ਡਾ: ਰਾਜਿੰਦਰ ਕੁਮਾਰ ਕੀਟ ਵਿਗਿਆਨੀ ਅਤੇ ਮੈਡਮ ਰੇਨੂੰ, ਸਹਾਇਕ ਗੰਨਾ ਵਿਕਾਸ ਅਫ਼ਸਰ ਅੰਮ੍ਰਿਤਸਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਸੈਮੀਨਾਰ ਵਿੱਚ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਕਾਸ਼ਤ High Yielding Verities of Sugar Cane ਅਤੇ ਗੰਨੇ ਦੀ ਖੇਤੀ ਦੇ ਮਸ਼ੀਨੀਕਰਨ Mechanization of Sugar Cane Farming ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ ਅਤੇ ਗੰਨੇ ਦੀ ਫਸ਼ਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ Disease and Pest in Sugar cane ਦੀ ਪਛਾਣ ਕਰਨ ਅਤੇ ਇਸਦੀ ਰੋਕਥਾਮ ਬਾਰੇ ਵਿਸਥਾਰ- ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।

ਗੰਨੇ ਦੀ ਬਿਜਾਈ ਲਈ ਸੀਡ ਨਰਸਰੀਆਂ Seed Nurseries ਰਾਖਾਵੀਆਂ ਕਰਨ ਅਤੇ ਸਿੰਗਲ ਬੱਡ Single Bud ਰਾਹੀ ' ਸੀਡ ਸੇਪਲਿੰਗ ਵਿਧੀ ਤਹਿਤ ਗੰਨੇ ਦੀਆਂ ਸੀਡ ਨਰਸਰੀਆਂ ਦੀ ਬਿਜਾਈ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਫੀਲਡ ਸਟਾਫ਼ ਅਤੇ ਅਗਾਂਹ ਵਧੂ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਸਬੰਧੀ ਸਿਖਲਾਈ ਵੀ ਦਿੱਤੀ ਗਈ।

ਇਸ ਮੌਕੇ ਮਿੱਲ ਦੇ ਸੀ. ਸੀ.ਡੀ .ਓ.ਸ੍ਰੀ ਪਵਿੱਤਰ ਸਿੰਘ ਬੱਲ ਵੱਲੋ ਆਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਹਾਰ ਰੁੱਤ-2026 ਦੌਰਾਨ ਗੰਨੇ ਦੀ ਵੱਧ ਤੋ ਵੱਧ ਬਿਜਾਈ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਮਿੱਲ ਨੂੰ ਪਿੜਾਈ ਸਮਰੱਥਾ ਅਨੁਸਾਰ ਗੰਨਾ ਉਪਲੱਬਧ ਹੋ ਸਕੇ।

ਇਸ ਮੌਕੇ ਨਿਰਮਲ ਸਿੰਘ ਸੁਚਾਨੀਆਂ, ਪਲਵਿੰਦਰ ਸਿੰਘ ਸਹਾਰੀ, ਗੁਰਪਾਲ ਸਿੰਘ ਮਸ਼ਾਣੀਆਂ, ਪਰਮਜੀਤ ਸਿੰਘ ਬਾਜਵਾ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਵਰਿੰਦਰਜੀਤ ਸਿੰਘ, ਸਾਹਿਬਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਸਰਪੰਚ ਗੋਧਰਪੁਰ ਆਦਿ ਹਾਜ਼ਰ ਸਨ।

ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਕਰੋ ਗੁਰੇਜ

ਆਤਮਾ ਮੈਨੇਜਮੈਂਟ ਕਮੇਟੀ ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ

ਅੰਮ੍ਰਿਤਸਰ 10 ਫਰਵਰੀ:     ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ Amritsar ਸ਼੍ਰੀ ਗੁਰਸਾਹਿਬ ਸਿੰਘ  ਦੀ ਪ੍ਰਧਾਨਗੀ ਵਿੱਚ ਆਤਮਾ ਮੈਨੇਜਮੈਂਟ ਕਮੇਟੀ ATMA Management Committee ਅਤੇ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ District Advisory Committeeਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਤਮਾ ਸਕੀਮ ATMA Scheme ਦੀ ਸਾਲ 2025-26 ਦੀ ਪ੍ਰਗਤੀ ਵਾਚਣ ਅਤੇ ਸਾਲ 2026-27 ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਅਗਾਊ ਯੋਜਨਾ ਤਿਆਰ ਕਰਨ ਲਈ ਸਹਿਯੋਗੀ ਵਿਭਾਗਾਂ ਅਤੇ ਅਗਾਂਹ ਵਧੂ ਕਿਸਾਨਾ ਨੇ ਭਾਗ ਲਿਆ।


ਇਸ ਮੌਕੇ ਸ਼੍ਰੀ ਗੁਰਸਾਹਿਬ ਸਿੰਘਮੁੱਖ ਖੇਤੀਬਾੜੀ ਅਫਸਰਅੰਮ੍ਰਿਤਸਰ ਨੇ ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਬੇਲੋੜੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਅਤੇ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀ ਇੰਨਪੁਟਸ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ ਲਈ ਤਾਕੀਦ ਕੀਤੀ। ਉਹਨਾਂ ਵੱਖ ਵੱਖ ਫਸਲਾਂ ਵਿੱਚ ਯੂਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਦੇ ਅਧਾਰ ਤੇ ਕਰਨ ਲਈ ਕਿਹਾ। ਉਹਨਾ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾ ਨੂੰ  ਕਣਕ ਦੀ ਫਸਲ ਦਾ ਮਿਆਰੀ ਬੀਜ ਆਪ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਵੱਲੋਂ ਫਾਰਮਰ ਰਜਿਸਟਰੀ ਸਕੀਮ ਤਹਿਤ ਹੋ ਰਹੇ ਪੰਜੀਕਰਣ ਸਬੰਧੀ ਸਮੂਹ ਸਹਿਯੋਗੀ ਵਿਭਾਗਾਂ ਨੂੰ ਕਿਸਾਨਾ ਨੂੰ ਜਾਗਰੂਕ ਕਰਨ ਲਈ ਕਿਹਾ।

ਇਸ ਮੌਕੇ ਸ਼੍ਰੀ ਅਮਰਜੀਤ ਸਿੰਘਡਿਪਟੀ ਡਾਇਰੈਕਟਰਖੇਤੀਬਾੜੀ ਨੇ ਆਤਮਾ ਸਕੀਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਕਿਸਾਨ ਟ੍ਰੇਨਿੰਗਐਕਸਪੋਜ਼ਰ ਵਿਜ਼ਿਟਖੇਤ ਦਿਵਸ ਅਤੇ ਪ੍ਰਦਰਸ਼ਨੀ ਪਲਾਟ ਅਦਿ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ  ਇਲਾਵਾ ਉਹਨਾਂ ਨੇ ਕਿਸਾਨਾ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਸੁਚੱਜੀ ਸਾਂਭ ਸੰਭਾਲ ਕਰਨ ਲਈ ਵੀ ਉਤਸ਼ਾਹਿਤ ਕਰਨ ਲਈ ਕਿਹਾ ਤਾਂ ਜੋ ਅੱਗ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋ ਬਚਿਆ ਜਾ ਸਕੇ। 

ਇਸ ਮੌਕੇ ਹਰਨੇਕ ਸਿੰਘ ਅਤੇ ਜਗਦੀਪ ਕੌਰਡਿਪਟੀ ਪ੍ਰੋਜੈਕਟ ਡਾਇਰੈਕਟਰਆਤਮਾਮੋਹਨਦੀਪ ਸਿੰਘਰੇਂਜ ਅਫਸਰਵਣ ਵਿਭਾਗਡਾ. ਆਸਥਾ ਸਹਿਯੋਗੀ ਪ੍ਰੋਫੈਸਰ ਕੇ.ਵੀ.ਕੇ. ਨਾਗ ਕਲਾਂਹਰਜੀਤ ਸਿੰਘ ਝੀਤਾਅਮਨਦੀਪ ਸਿੰਘਹਰਿੰਦਰ ਕੌਰ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜਰ ਸਨ। 

ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ ਅਤੇ ਚੰਗਾ ਝਾੜ ਲੈਣ ਸਬੰਧੀ ਕਿਸਾਨ ਗੋਸ਼ਟੀ

    ਭਵਾਨੀਗੜ੍ਹ, 10 ਫਰਵਰੀ (Only Agriculture) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU,

Ludhiana ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਮੌਜੂਦਾ ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ, Heat effect on Wheat ਕੀੜ੍ਹੇ-ਮਕੌੜਿਆਂ Pest on Wheat Crop ਅਤੇ ਬਿਮਾਰੀਆਂ Disease Control in Wheat Crop ਦੀ ਸਰਵ-ਪੱਖੀ ਰੋਕਥਾਮ, ਭੂਮੀ ਸਿਹਤ ਸੁਧਾਰ Soil Health Improvement ਸਬੰਧੀ ਨੁਕਤੇ ਆਦਿ ਤੇ ਪਿੰਡ ਸਕਰੌਦੀ ਵਿਖੇ ਕਿਸਾਨ ਗੋਸ਼ਟੀ Farmer Training ਲਗਾਈ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ High Temperature Effect on Wheat Crop  ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ Potassium Nitrate  ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

    ਉਹਨਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫ਼ਸਲ High Temperature Effect on Wheat Crop ਲਈ ਹਾਨੀਕਾਰਕ ਹੋ ਸਕਦੀ ਹੈ, ਇਸ ਨੂੰ ਗਰਮੀ ਦਾ ਤਣਾਅ ਜਾਂ ਹੀਟ ਸਟਰੈੱਸ Heat Stress on Wheat Crop ਕਹਿੰਦੇ ਹਨ। ਵੱਧ ਗਰਮੀ ਕਰਕੇ ਦਾਣੇ ਭਰਨ ਸਮੇਂ ਕਣਕ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣੇ ਮਾਜੂ ਰਹਿ ਜਾਂਦੇ ਹਨ ਅਤੇ ਸੋਕੇ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਇਸ ਤਣਾਅ ਉੱਪਰ ਕਾਬੂ ਪਾਉਣ ਲਈ ਪੋਟਾਸ਼ ਤੱਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। PAU ਲੁਧਿਆਣਾ ਦੁਆਰਾ ਕਣਕ ਦੀ ਫ਼ਸਲ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਦਾਣੇ ਭਰਨ ਸਮੇਂ ਅਤੇ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ Potassium Nitrate (4 ਕਿੱਲੋ 13:0:45 ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ ਪਹਿਲਾਂ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਛਿੜਕਾਵਾਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
     ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ Green Manure ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ Soil Testing ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ Organic Fertilizer ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ Bio Fertilizer ਦੇ ਟੀਕੇ ਅਤੇ ਹੋਰ ਬਾਰੇ ਕਿਸਾਨਾਂ ਨੂੰ ਦੱਸਿਆ। ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ Nano Urea ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।
   ਗੋਸ਼ਟੀ ਤੋਂ ਬਾਅਦ, ਸ. ਬੇਅੰਤ ਸਿੰਘ ਅਤੇ ਹੋਰ ਕਿਸਾਨਾਂ ਦੇ ਕਣਕ ਅਤੇ ਮਨਜਿੰਦਰ ਸਿੰਘ ਦੇ ਪਿਆਜ਼ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਿਲਾਂ ਦੇ ਹੱਲ ਵੀ ਦੱਸੇ ਗਏ।

ਇਹ ਵੀ ਪੜ੍ਹੋ

ਕਣਕ ਦੀ ਫ਼ਸਲ ਵਿੱਚ ਚੂਹਿਆਂ (Rodents) ਦੀ ਰੋਕਥਾਮ ਲਈ ਵਿਸਥਾਰਕ ਸਲਾਹ

 ਜ਼ਿਲ੍ਹਾ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਪ੍ਰੀਤਪਾਲ ਕੌਰ ਜੀ ਦੀ ਦੇਖਰੇਖ ਹੇਠ ਕਿਸਾਨਾਂ ਨੂੰ ਕਣਕ ਦੀ


ਫ਼ਸਲ ਵਿੱਚ ਚੂਹਿਆਂ ਵੱਲੋਂ ਹੋ ਰਹੇ ਨੁਕਸਾਨ ਤੋਂ ਬਚਾਅ ਲਈ ਵਿਸਥਾਰਕ ਸਲਾਹ ਜਾਰੀ ਕੀਤੀ ਗਈ। ਇਸ ਸਮੇਂ ਕਣਕ ਦੀ ਫ਼ਸਲ ਟਿੱਲਰਿੰਗ ਤੋਂ ਬਾਲੀ ਨਿਕਾਸ ਦੇ ਪੜਾਅ ‘ਤੇ ਹੈ, ਜਿੱਥੇ ਚੂਹਿਆਂ ਦੀ ਸਰਗਰਮੀ ਵੱਧ ਹੋਣ ਕਾਰਨ ਫ਼ਸਲ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈਂਦਾ ਹੈ।

ਕਣਕ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀਆਂ ਮੁੱਖ ਕਿਸਮਾਂ:

ਫ਼ੀਲਡ ਚੂਹਾ (Bandicota bengalensis): ਇਹ ਖੇਤਾਂ ਵਿੱਚ ਗਹਿਰੀਆਂ ਖੁੱਡਾਂ ਬਣਾਉਂਦਾ ਹੈ ਅਤੇ ਜੜਾਂ ਤੇ ਤਣਿਆਂ ਨੂੰ ਕੱਟ ਕੇ ਵੱਡਾ ਨੁਕਸਾਨ ਕਰਦਾ ਹੈ।

ਘਰੂ ਚੂਹਾ (Rattus rattus): ਇਹ ਖੇਤਾਂ ਦੇ ਕਿਨਾਰਿਆਂ, ਢੇਰਾਂ ਅਤੇ ਆਲੇ-ਦੁਆਲੇ ਰਹਿ ਕੇ ਫ਼ਸਲ ਦੇ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਸਾਫ਼ਟ-ਫਰ ਵਾਲਾ ਚੂਹਾ (Mus musculus): ਇਹ ਛੋਟੇ ਆਕਾਰ ਦਾ ਹੁੰਦਾ ਹੈ ਪਰ ਵੱਡੀ ਗਿਣਤੀ ਵਿੱਚ ਹੋਣ ਕਾਰਨ ਫ਼ਸਲ ਨੂੰ ਖਾਸਾ ਨੁਕਸਾਨ ਪਹੁੰਚਾਉਂਦਾ ਹੈ।

ਚੂਹਿਆਂ ਵੱਲੋਂ ਹੋਣ ਵਾਲਾ ਨੁਕਸਾਨ:

ਚੂਹੇ ਕਣਕ ਦੀਆਂ ਜੜਾਂ ਕੱਟ ਕੇ ਪੌਧਿਆਂ ਨੂੰ ਸੁਕਾ ਦਿੰਦੇ ਹਨ, ਤਣਿਆਂ ਨੂੰ ਖਾ ਜਾਂਦੇ ਹਨ ਅਤੇ ਦਾਣੇ ਬਣਨ ਸਮੇਂ ਸਿੱਧਾ ਪੈਦਾਵਾਰ ਘਟਾ ਦਿੰਦੇ ਹਨ। ਇਸ ਨਾਲ ਖੇਤਾਂ ਵਿੱਚ ਖਾਲੀ ਥਾਵਾਂ ਬਣ ਜਾਂਦੀਆਂ ਹਨ ਅਤੇ ਫ਼ਸਲ ਦੀ ਕੁੱਲ ਉਪਜ ਵਿੱਚ 5 ਤੋਂ 15 ਫ਼ੀਸਦੀ ਤੱਕ ਘਾਟ ਆ ਸਕਦੀ ਹੈ।

ਚੂਹਿਆਂ ਦੇ ਨਿਯੰਤਰਣ ਲਈ ਸਿਫ਼ਾਰਸ਼ੀ ਉਪਾਅ:

1.ਖੇਤਾਂ ਦੇ ਮੇੜਾਂ, ਖੁੱਡਾਂ,ਨਿਕਾਸੀ ਨਾਲਿਆਂ ਦੀ ਨਿਯਮਤ ਸਫ਼ਾਈ ਕਰਨੀ।

2.ਪਹਿਲਾਂ ਜ਼ਿੰਕ ਫ਼ਾਸਫ਼ਾਈਡ 2% ਚਾਰਾ (10 ਗ੍ਰਾਮ ਜ਼ਿੰਕ ਫ਼ਾਸਫ਼ਾਈਡ + 490 ਗ੍ਰਾਮ ਦਾਣਾ) ਤਾਜ਼ਾ ਤਿਆਰ ਕਰਕੇ ਸ਼ਾਮ ਸਮੇਂ ਸਰਗਰਮ ਖੁੱਡਾਂ ਵਿੱਚ ਰੱਖਣਾ।

3.3–4 ਦਿਨ ਬਾਅਦ ਬਾਕੀ ਬਚੇ ਚੂਹਿਆਂ ਲਈ ਬਰੋਮਾਡਾਇਲੋਨ 0.005% ਚਾਰਾ ਵਰਤਣਾ।

4.ਖੁੱਡਾਂ ਵਿੱਚ ਚਾਰਾ ਰੱਖਣ ਤੋਂ ਬਾਅਦ ਮਿੱਟੀ ਨਾਲ ਬੰਦ ਕਰਨਾ ਤਾਂ ਜੋ ਹੋਰ ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚੇ।

5.ਪਿੰਡ ਪੱਧਰ ‘ਤੇ ਸਾਂਝੀ ਮੁਹਿੰਮ ਚਲਾ ਕੇ ਇੱਕੋ ਸਮੇਂ ਚੂਹਿਆਂ ਦਾ ਨਿਯੰਤਰਣ ਕਰਨਾ ਤਾਂ ਜੋ ਦੁਬਾਰਾ ਵਾਧਾ ਨਾ ਹੋਵੇ।

ਡਾ: ਹਰਪ੍ਰੀਤਪਾਲ ਕੌਰ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਵਰਤੋਂ ਸਿਰਫ਼ ਸਿਫ਼ਾਰਸ਼ੀ ਮਾਤਰਾ ਅਨੁਸਾਰ ਹੀ ਕੀਤੀ ਜਾਵੇ। ਜ਼ਰੂਰਤ ਪੈਣ ‘ਤੇ ਕਿਸਾਨ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਕਣਕ ਦੀ ਫ਼ਸਲ ਨੂੰ ਚੂਹਿਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।


ਇਹ ਵੀ ਪੜੋ 

ਗੰਨੇ ਬਜਾਈ ਦਾ ਇਹ ਤਰੀਕਾ ਵਧਾਉਂਦਾ ਹੈ ਝਾੜ

ਵਾਈਡਰ-ਰੋਅ Wider-Row Sugarcane Sowing ਵਿਚ ਗੰਨੇ ਦੀ ਬਿਜਾਈ ਲਈ ਟਰੰਚ ਵਿਧੀ ਨਾਲ ਇਹ ਕਿਸਾਨ ਲੈਂਦਾ ਹੈ ਵੱਡਾ ਲਾਹਾ

 ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ ਦੇ ਖੇਤਾਂ ਵਿੱਚ Trench Method for Wider Row Sugarcane Sowing ਟਰੰਚ ਵਿਧੀ ਰਾਹੀ ਵਾਈਡਰ-ਰੋਅ ਵਿੱਚ ਗੰਨੇ ਦੀ ਬਿਜਾਈ ਕਰਵਾਈ

ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਗੰਨੇ ਦੀ ਫਸਲ ਦੇ ਮਸ਼ੀਨੀਕਰਨ Mechanization of Agriculture ਨੂੰ ਵਧਾਉਣ ਲਈ ਕੀਤਾ ਗਿਆ ਜਾਗਰੂਕ

ਬਟਾਲਾ9 ਫਰਵਰੀ (Only Agriculture) ਪ੍ਰਬੰਧ ਨਿਰਦੇਸ਼ਕ ਸੂਗਰਫੈੱਡ Sugarfedਪੰਜਾਬ ਡਾ: ਸੇਨੂੰ

ਦੁੱਗਲ Dr Senu Duggal IAS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਖੰਡ ਮਿੱਲ ਬਟਾਲਾ Cooperative Sugar Mill Batala ਵੱਲੋ ਗੰਨੇ ਦੀ ਫਸਲ ਦੇ ਮਸ਼ੀਨੀਕਰਨ To Increase the Mechanization of Sugarcane Farming  ਨੂੰ ਵਧਾਉਣ ਦੇਣ ਲਈ ਮਿੱਲ ਦੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ Progressive Farmer Palwinder Singh Sahari ਦੇ ਖੇਤਾਂ ਵਿੱਚ ਟਰੰਚ ਵਿਧੀ ਰਾਹੀ  ਵਾਈਡਰ-ਰੋਅ ਵਿੱਚ ਗੰਨੇ ਦੀ ਬਿਜਾਈ Trench Method for Wider Row Sugarcane Sowing ਕਰਵਾਈ ਗਈ ਅਤੇ ਸਿਆੜਾਂ ਵਿੱਚਲੀ ਖਾਲੀ ਸਪੇਸ ਤੇ ਮਿਲਵੀਫਸਲ Inter Cropping ਵੱਜੋ ਰਾਜਮਾਂਹ ਦੀ ਬਿਜਾਈ ਕੀਤੀ ਗਈ। ਇਸ ਮੌਕੇ ਡਾ: ਅਮਰੀਕ ਸਿੰਘ, Dr Amrik Singh Cane Commissioner Punjab ਕੇਨ ਕਮਿਸ਼ਨਰਪੰਜਾਬ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਕੇਨ ਕਮਿਸ਼ਨਰ ਪੰਜਾਬ  ਨੇ ਕਿਸਾਨਾਂ ਦੀ ਜਾਣਕਾਰੀ ਲਈ ਦੱਸਿਆ ਕਿ ਲੇਬਰ ਦੀ ਘਾਟ ਦੇ ਮੱਦੇ ਨਜ਼ਰ ਗੰਨੇ ਦੀ ਕਾਸ਼ਤ ਅਤੇ ਹਾਰਵੈਸਟਿੰਗ ਲਈ ਮਸ਼ੀਨੀਕਰਨ Mechanization of Agriculture, is need of Hour ਅਜੋਕੇ ਸਮੇ ਦੀ ਮੁੱਖ ਲੋੜ ਬਣ ਗਈ ਹੈ। ਉਨਾਂ ਅੱਗੇ ਦੱਸਿਆ ਕਿ ਗੰਨੇ ਦਾ ਵੱਧ ਝਾੜ ਲੈਣ ਵਾਸਤੇ ਗੰਨੇ ਦੀ ਬਿਜਾਈ ਗੰਨਾ ਟਰੰਚ ਵਿਧੀ/ ਵਾਈਡਰ-ਰੋਅ ਵਿਧੀ Trench Method for Wider Row Sugarcane ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਵਿਧੀ ਨਾਲ ਗੰਨੇ ਦੇ ਸਿਆੜਾਂ ਤੋ ਇਲਾਵਾ 65 ਪ੍ਰਤੀਸ਼ਤ ਜਗ੍ਹਾ ਖਾਲੀ ਬਚਦੀ ਹੈਜਿੱਥੇ ਦਾਲਾਂਸਰੋ ਸਬਜ਼ੀਆਂਮੱਕੀ ਅਤੇ ਕਣਕ ਆਦਿ ਵਰਗੀਆਂ ਮਿਲਵੀਆਂ ਫਸਲਾਂ ਬੀਜ ਕੇ ਵਾਧੂ ਆਮਦਨ Extra Income ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਨਾਲ ਬੀਜੇ ਗੰਨੇ ਦੀ ਕਟਾਈ ਵੀ ਹਾਰਵੈਸਟਰ Sugar Cane Harvester   ਨਾਲ ਕੀਤੀ ਜਾ ਸਕੇਗੀ ਅਤੇ ਲੇਬਰ ਦੀ ਮੁਸ਼ਕਲ ਵੀ ਹੱਲ ਹੋਵੇਗੀ।

 ਉਹਨਾਂ ਅੱਗੇ ਦੱਸਿਆ ਕਿ ਗੰਨੇ ਦਾ ਬੀਜ Sugar Cane Seed Buds ਨਰੋਈ ਸੀਡ ਨਰਸਰੀ ਤੋਂ ਲਿਆ ਜਾਣਾ ਚਾਹੀਦਾ ਅਤੇ ਇਸ ਨੂੰ ਐਮੀਸਟਾਰ ਦਵਾਈ 100 ਮਿਲੀਲਿਟਰ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਬੀਜ ਸੋਧ Seed Buds Treatment ਕੇ ਬੀਜਣਾ ਚਾਹੀਦਾ ਹੈ ਤਾਂ ਕਿ ਗੰਨੇ ਦੀ ਫਸਲ ਦਾ ਰੋਗਾਂ ਤੋਂ ਬਚਾਅ ਕੀਤਾ ਜਾ ਸਕੇ।

ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਮੈਡਮ ਕਿਰਨਦੀਪ ਕੌਰ ਬੋਪਾਰਾਏ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਟਾਲਾ ਮਿੱਲ ਵਿਖੇ ਲੱਗੇ 3500 TCD ਦੇ ਪਲਾਂਟ ਨੂੰ ਸਮਰੱਥਾ ਅਨੁਸਾਰ ਗੰਨਾ ਪੂਰਾ ਕਰਨ ਲਈ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਗੰਨੇ ਦੀ ਫਸਲ ਨੂੰ ਕਣਕ-ਝੋਨੇ ਤੋ ਘੱਟ ਪਾਣੀ ਲੋੜ ਹੁੰਦੀ ਹੈਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦਾ ਬਚਾਅ ਹੋ ਸਕੇਗਾ ਉਥੇ ਸਰਕਾਰ ਦੀ ਫਸਲੀ ਵਿਭਿੰਨਤਾ Crop Diversification  ਦੀ ਨੀਤੀ ਨੂੰ ਵੀ ਬੜਾਵਾ ਮਿਲੇਗਾ ।

ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਵਿੱਚ ਪੈਦਾ ਹੋਣ ਵਾਲੇ ਪ੍ਰੈਸ ਮੱਡ ਤੋ Bio CNG ਗੈਸ ਤਿਆਰ ਕੀਤੀ ਜਾ ਰਹੀ ਹੈ ਅਤੇ ਮਿੱਲ ਦਾ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ Co-Generation Plant ਵੀ ਜਲਦੀ ਚੱਲਣ ਜਾ ਰਿਹਾ ਹੈ। ਰੀਫਾਇੰਡ ਸੂਗਰ ਪੈਦਾ ਹੋਣ ਨਾਲ ਅਤੇ ਕੋ-ਜਨਰੇਸ਼ਨ ਪਲਾਂਟ ਚੱਲਣ ਨਾਲ ਮਿੱਲ ਦੀ ਮਾਲੀ ਹਾਲਤ ਸੁਧਰੇਗੀ ਅਤੇ ਕਿਸਾਨਾਂ ਦੀ ਪੇਮੈਂਟ ਵੀ ਜਲਦੀ ਕੀਤੀ ਜਾ ਸਕੇਗੀ।

ਇਸ ਮੌਕੇ ਮਿੱਲ ਦੇ ਸੀਸੀਡੀਓ ਪਵਿੱਤਰ ਸਿੰਘ ਬੱਲਸੁਖਬਰਿੰਦਰ ਸਿੰਘ ਨੰਬਰਦਾਰਗੁਰਬਿੰਦਰ ਸਿੰਘ ਬਾਜਵਾ(ਸਾਰਚੂਰ)ਜੋਗਾ ਸਿੰਘ ਸਹਾਰੀਸੁਪਰੀਤ ਸਿੰਘ ਕਲੇਰ ਕਲਾਂਮੱਖਣ ਸਿੰਘ ਬਾਂਗੋਵਾਣੀਕਰਨਪਾਲ ਸਿੰਘ ਗੰਨਾ ਇੰਸਪੈਕਟਰਜਗਜੀਤ ਸਿੰਘ ਸਰਵੇਅਰ ਅਤੇ ਸੁਖਜਿੰਦਰ ਸਿੰਘ ਗੰਨਾ ਸਰਵੇਅਰ ਆਦਿ ਹਾਜ਼ਰ ਸਨ।