All about Agriculture, Horticulture and Animal Husbandry and Information about Govt schemes for Farmers
Tuesday, February 24, 2026
ਪਿੰਡ ਜੰਡਵਾਲਾ ਹਨੂਵੰਤਾ ਵਿੱਚ ਪਸ਼ੂ ਪਾਲਣ ਬਾਰੇ ਜਾਗਰੂਕਤਾ ਕੈਂਪ ਲਗਾਇਆ
ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਅ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਫਰਵਰੀ:
ਬਾਗਬਾਨੀ ਵਿਭਾਗ ਵੱਲੋਂ ਸਟੇਟ ਪਲਾਨ ਸਕੀਮ ਅਧੀਨ ਕਿਸਾਨਾਂ ਲਈ ਵਿਸ਼ੇਸ਼ ਸਹੂਲਤਾਂ
* ਬਾਗਬਾਨੀ ਵਿਭਾਗ ਦੀਆਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ
ਵਿਖੇ ਕੀਤਾ ਜਾ ਸਕਦੈ ਸੰਪਰਕ
ਫਤਹਿਗੜ੍ਹ ਸਾਹਿਬ, 24 ਫਰਵਰੀ
ਬਾਗਬਾਨੀ ਵਿਭਾਗ Horticulture Department ਵੱਲੋਂ ਸਟੇਟ ਪਲਾਨ ਸਕੀਮ Horticulture State Plane Scheme ਅਧੀਨ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਗਬਾਨੀ ਖੇਤਰ ਵਿੱਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਈ ਲਾਭਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਸਲਾਂ ਦੇ ਮੰਡੀਕਰਨ ਲਈ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਕਰੇਟ ਅਤੇ ਕਾਰਟਨ ਬਕਸਿਆਂ ‘ਤੇ 50 ਪ੍ਰਤੀਸ਼ਤ ਸਬਸਿਡੀ Subsidy ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਉਤਪਾਦ ਦੀ ਸੁਚੱਜੀ ਪੈਕਿੰਗ ਅਤੇ ਆਵਾਜਾਈ ਵਿੱਚ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਜਿਹੜੇ ਕਿਸਾਨ ਨਵੇਂ ਬਾਗ ਲਗਾ ਰਹੇ ਹਨ, ਉਨ੍ਹਾਂ ਨੂੰ ਭੂਮੀ ਰੱਖਿਆ ਵਿਭਾਗ Soil Conservation Department Punjab ਤੋਂ ਪ੍ਰਾਪਤ ਡ੍ਰਿੱਪ ਸਿਸਟਮ ਸਬਸਿਡੀ Drip System Subsidy ਤੋਂ ਇਲਾਵਾ 10,000 ਰੁਪਏ ਪ੍ਰਤੀ ਏਕੜ ਦੀ ਰਾਸ਼ੀ ਪ੍ਰੋਤਸਾਹਨ ਵਜੋਂ ਦਿੱਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਨੇ ਹੋਰ ਦੱਸਿਆ ਕਿ Flower Seed Production ਬੀਜ ਉਤਪਾਦਨ ਲਈ ਨਵੇਂ ਫੁੱਲ ਉਤਪਾਦਕਾਂ ਨੂੰ 14,000 ਰੁਪਏ ਪ੍ਰਤੀ ਏਕੜ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਕੀਮਾਂ ਵਿੱਚ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਕਿਸਾਨ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣ।
ਉਨ੍ਹਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਮ ਖਾਸ ਬਾਗ ਵਿਖੇ ਸਥਿਤ ਬਾਗਬਾਨੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰਕੇ ਇਨ੍ਹਾਂ ਸਕੀਮਾਂ ਬਾਰੇ ਵਿਸਥਾਰ ਜਾਣਕਾਰੀ ਪ੍ਰਾਪਤ ਕਰਨ ਅਤੇ ਵੱਧ ਤੋਂ ਵੱਧ ਲਾਭ ਲੈਣ ।
Seed Village Program ਤਹਿਤ ਪਿੰਡ ਮੌੜ ਵਿੱਚ Farmer Training Camp ਦਾ ਆਯੋਜਨ ਕੀਤਾ ਗਿਆ
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ
ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਅੱਜ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਮੌੜ ਵਿਖੇ Seed Village Program ਅਧੀਨ ਕਿਸਾਨ ਸਿਖਲਾਈ ਕੈਪ ਦਾ ਆਯੋਜਨ ਕੀਤਾ ਗਿਆ I
ਡਾ. ਹਰਮਨਜੀਤ ਸਿੰਘ, ਏ.ਡੀ.ਓ., ਪੀ.ਪੀ. ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ Seed Village Program- 'ਬੀਜ ਗ੍ਰਾਮ' ਯੋਜਨਾ) ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਖੇਤੀਬਾੜੀ ਪਹਿਲਕਦਮੀ ਹੈ, Seed Village Program ਦਾ ਉਦੇਸ਼ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਵਧਾਉਣਾ ਅਤੇ ਕਿਸਾਨਾਂ ਨੂੰ ਬੀਜ ਉਤਪਾਦਨ ਲਈ ਉਤਸ਼ਾਹਿਤ ਕਰਨਾ ਹੈ।
ਉਹਨਾਂ ਨੇ ਕਿਸਾਨਾਂ ਨੂੰ ਕਣਕ, ਝੋਨੇ ਅਤੇ ਬਾਸਮਤੀ ਦਾ ਬੀਜ Paddy Seed Production ਖੁਦ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀl ਉਹਨਾਂ ਵੱਲੋਂ ਕਿਸਾਨਾਂ ਨੂੰ ਕਣਕ ਵਿਚ ਸੁੰਡੀ Pest Management in Wheat ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ l ਡਾ. ਹਰਮਨਦੀਪ ਸਿੰਘ, ਏ.ਡੀ.ਓ., ਸਰਕਲ ਬਧਾਈ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਖਰਚੇ Agriculture Input Costs ਘਟਾਉਣ ਲਈ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਨਾਲ ਖਾਦਾਂ ਦੀ ਸਹੀ ਮਿਕਦਾਰ ਦਾ ਪਤਾ ਲੱਗਦਾ ਹੈ, ਜਿਸ ਨਾਲ ਫਾਲਤੂ ਖਰਚਾ ਬਚਦਾ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।
ਉਹਨਾਂ ਦੱਸਿਆ ਕਿ ਮਾੜੇ ਪਾਣੀ ਕਾਰਨ ਜ਼ਮੀਨ ਬੰਜਰ ਹੋ ਸਕਦੀ ਹੈ, ਇਸ ਲਈ ਟਿਊਬਵੈੱਲ ਦੇ ਪਾਣੀ ਦੀ ਟੈਸਟਿੰਗ ਕਰਵਾ ਕੇ ਹੀ ਫਸਲ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਜੇਕਰ ਪਾਣੀ ਵਿਚ ਕਾਲਾ ਸ਼ੋਰਾ ਹੈ ਤਾਂ ਸੁਧਾਰ ਲਈ ਸਰਕਾਰ ਵੱਲੋਂ ਜਿਪਸਮ Gypsum Subsidy 'ਤੇ 50 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।ਕਣਕ ਦੀ ਫਸਲ ਵਿੱਚ ਤਾਪਮਾਨ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ, ਜਿੱਥੇ ਲੋੜ ਹੋਵੇ ਉੱਥੇ ਹਲਕੀ ਸਿੰਚਾਈ ਕਰੋ। ਇਸ ਨਾਲ ਫਸਲ ਨੂੰ 'Heat Stress in Wheat Crop' (ਗਰਮੀ ਦੀ ਮਾਰ) ਤੋਂ ਬਚਾਇਆ ਜਾ ਸਕਦਾ ਹੈ। ਪੋਟਾਸ਼ੀਅਮ ਨਾਈਟਰੇਟ Potassium Nitrate ਦਾ ਛਿੜਕਾਅ ਦਾਣੇ ਭਰਨ ਦੇ ਸਮੇਂ ਗਰਮੀ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) ਦਾ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ (4 ਕਿਲੋ ਖਾਦ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ)। ਪੀਲੀ ਕੁੰਗੀ ਲਈ ਫਸਲ ਦੀ ਲਗਾਤਾਰ ਨਿਗਰਾਨੀ ਰੱਖੋ। ਜੇਕਰ ਕਿਤੇ ਪੀਲੀ ਕੁੰਗੀ Yellow Rust in Wheat ਦੇ ਨਿਸ਼ਾਨ ਦਿਖਾਈ ਦੇਣ, ਤਾਂ ਤੁਰੰਤ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ (ਜਿਵੇਂ ਕਿ ਟਿਲਟ ਜਾਂ ਨੈਟੀਵੋ) ਦਾ ਛਿੜਕਾਅ ਕਰੋ।
ਡਾ. ਸ਼ਵਿੰਦਰ ਸਿੰਘ, ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨਰਮੇ ਦੀ ਗੁਲਾਬੀ ਸੁੰਡੀ Pink Bollworm in Cotton ਛਿਟੀਆਂ ਦੇ ਢੇਰਾਂ ਵਿਚ ਅੱਧ-ਖਿੜੇ ਟੀਡਿਆਂ ਵਿੱਚ ਅਜੇ ਵੀ ਮੌਜੂਦ ਹੈ। ਇਸ ਕਰਕੇ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਿਟੀਆਂ ਨਰਮੇ ਦੀ ਬਿਜਾਈ ਤੋਂ ਪਹਿਲਾ-ਪਹਿਲਾ ਵਰਤ ਲਈਆ ਜਾਣ ਤਾ ਜੋ ਫਸਲ ਨੂੰ ਗੁਲਾਬੀ ਸੁੰਡੀ Pink Bollworm ਦੇ ਹਮਲੇ ਤੋ ਬਚਾਇਆ ਜਾ ਸਕੇ l ਉਹਨਾਂ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਬਣਾਉਣ ਅਤੇ ਆਪਣੀ ਘਰੇਲੂ ਖ਼ਪਤ ਲਈ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਖੇਤਾਂ ਵਿਚ ਚੂਹਿਆਂ ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀ I
ਸ਼੍ਰੀਮਤੀ ਨਵਦੀਪ ਕੌਰ ਏ.ਐਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ PM Kisan ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਟਰੇਨਿੰਗ ਦਾ ਸਾਰਾ ਪ੍ਰਬੰਧ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ(ਆਤਮਾ) ਅਤੇ ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ ਵੱਲੋਂ ਕੀਤਾ ਗਿਆ । ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਹੋਰ ਕਿਸਾਨ ਹਾਜ਼ਰ ਸਨ l ਇਸ ਤੋਂ ਇਲਾਵਾ, ਅੰਤ ਵਿੱਚ ਵਿਭਾਗ ਵੱਲੋਂ ਗਰਮੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਕੱਦੂ, ਅੱਲਾਂ, ਤੋਰੀਆਂ ਅਤੇ ਮਿਰਚਾਂ ਦੀ ਨਰਸਰੀ ਅਤੇ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਦਾ ਚੋਗਾ ਬਣਾ ਕੇ ਵੰਡ ਕੀਤੀ ਗਈ I
Monday, February 23, 2026
ਕਣਕ ਦੇ ਵਧੇਰੇ ਗਰਮੀ ਤੋਂ ਬਚਾਅ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ ਅਤੇ ਭੂਮੀ ਸਿਹਤ ਸੁਧਾਰ ਸਬੰਧੀ ਜਾਣਕਾਰੀ
Cassava ਦੀ ਖੇਤੀ ਬਦਲੇਗੀ ਪੰਜਾਬ ਦੇ ਕਿਸਾਨਾਂ ਦੀ ਕਿਸਮਤ
ਜਲੰਧਰ, 24 ਫਰਵਰੀ:
ਪੰਜਾਬ ਵਿਚ ਹੁਣ ਇਕ ਨਵੀਂ ਫਸਲ Cassava Crop ਦੀ ਆਮਦ ਹੋ ਰਹੀ ਹੈ। Cassava ਨਾਂਅ ਦੀ ਇਹ ਫਸਲ ਹੁਣ ਕਿਸਾਨਾਂ ਦੀ ਕਿਸਮਤ ਬਦਲੇਗੀ। Cassava Crop ਇਕ High Quality Starch Rich ਫਸਲ ਹੈ ਅਤੇ ਇਸ ਤੋਂ ਸਾਬੂਦਾਨਾ ਬਣਦਾ ਹੈ ਅਤੇ ਇਸਦੀ ਵਰਤੋਂ Ethanol ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਪ੍ਰਤੀ ਏਕੜ 250 ਕੁਇੰਟਲ ਦੇ ਲਗਭਗ ਉਤਪਾਦਨ ਹੁੰਦਾ ਹੈ ਅਤੇ ਪ੍ਰਤੀ ਕਿਲੋ 15 ਰੁ ਦਾ ਰੇਟ ਹੈ। ਇੰਡਸਟਰੀ ਵਿਚ ਇਸਦੀ ਭਾਰੀ ਮੰਗ ਹੈ।
Cassava Crop plant (Manihot esculenta) ਨੂੰ yuca, manioc, or tapioca ਵੀ ਕਿਹਾ ਜਾਂਦਾ ਹੈ। Cassava Crop ਇਕ ਜੜ੍ਹਾ ਵਾਲੀ ਫਸਲ ਹੈ। Cassava ਦੱਖਣੀ ਅਮਰੀਕਾ ਦਾ ਮੂਨ ਨਿਵਾਸੀ ਪੌਦਾ ਹੈ ਅਤੇ ਦੁਨੀਆਂ ਵਿਚ 800 ਮਿਲੀਅਨ ਲੋਕਾਂ ਦਾ ਮੁੱਖ ਭੋਜਨ ਵੀ ਹੈ। ਪਰ ਪੰਜਾਬ ਵਿਚ Cassava Crop ਦੀ ਕਾਸਤ ਇੰਡਸਟਰੀ ਦੀ ਜਰੂਰਤ ਲਈ ਸ਼ੁਰੂ ਹੋਣ ਜਾ ਰਹੀ ਹੈ।
Cassava ਦੀ ਬਿਜਾਈ ਫਰਵਰੀ ਵਿਚ ਹੁੰਦੀ ਹੈ ਅਤੇ 10 ਮਹੀਨੇ ਵਿਚ ਫਸਲ ਤਿਆਰ ਹੁੰਦੀ ਹੈ। Cassava Crop ਬਹੁਤ ਘੱਟ ਪਾਣੀ ਨਾਲ ਪਲਦੀ ਹੈ ਅਤੇ ਪੋਲੀਆਂ ਜਮੀਨਾਂ ਵਿਚ ਇਸਦੀ ਕਾਸਤ ਵਧੇਰੇ ਸਫਲਤਾ ਨਾਲ ਹੋ ਸਕਦੀ ਹੈ। ਇਹ ਇਕ ਫਸਲ ਹੀ ਕਣਕ ਅਤੇ ਝੋਨੇ ਤੋਂ ਜਿਆਦਾ ਮੁਨਾਫਾ ਕਿਸਾਨਾਂ ਨੂੰ ਦੇ ਸਕਦੀ ਹੈ।
ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ Rana Gurjeet Singh ਨੇ ਕਸਾਵਾ (ਟੈਪੀਓਕਾ) ਦੀ ਖੇਤੀ ਬਾਰੇ ਡੈਮੋਨਸਟ੍ਰੇਸ਼ਨ ਕਰਕੇ ਕਿਸਾਨਾਂ ਨੂੰ ਇਸ ਨਵੀਂ ਫਸਲ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ Cassava Crop ਕਸਾਵਾ ਘੱਟ ਪਾਣੀ ਨਾਲ ਤਿਆਰ ਹੋਣ ਵਾਲੀ ਫਸਲ ਹੈ ਅਤੇ ਝੋਨੇ ਦੀ ਬਜਾਏ ਇਹ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ Cassava Cropਵਾ ਨੂੰ ਝੋਨੇ ਨਾਲ ਤੁਲਨਾ ਕਰਨ ‘ਤੇ ਲਗਭਗ ਦਸ ਗੁਣਾ ਘੱਟ ਪਾਣੀ ਦੀ ਲੋੜ ਹੁੰਦੀ ਹੈ। Cassava Crop ਖੇਤੀ ਨਾਲ ਕਿਸਾਨ ਕਣਕ ਤੇ ਝੋਨੇ ਤੋਂ ਵੱਧ ਆਮਦਨ ਕਮਾ ਸਕਦੇ ਹਨ। ਇਹ ਸੁੱਕੇ ਪ੍ਰਤੀਰੋਧੀ ਫਸਲ ਹੈ, ਜਿਸਦਾ ਇਸਤੇਮਾਲ ਪਸ਼ੂ ਚਾਰੇ, ਬਾਇਓਫਿਊਲ ਤਿਆਰੀ ਅਤੇ ਸ਼ਰਾਬ ਬਣਾਉਣ ਵਿੱਚ ਹੁੰਦਾ ਹੈ। ਇਸ ਤੋਂ ਸਾਬੂਦਾਨਾ (ਟੈਪੀਓਕਾ ਮੋਤੀ), ਚਿਪਸ, ਗਲੂਟਨ-ਮੁਕਤ ਆਟਾ ਅਤੇ ਬਾਇਓ-ਇਥਨੋਲ ਤਿਆਰ ਕੀਤਾ ਜਾਂਦਾ ਹੈ। ਕਸਾਵਾ ਨੂੰ ਉਬਾਲ ਕੇ ਅਤੇ ਤਲ ਕੇ ਵੀ ਖਾਇਆ ਜਾਂਦਾ ਹੈ ਅਤੇ ਆਈਸਕ੍ਰੀਮ ਵਰਗੀਆਂ ਚੀਜ਼ਾਂ ਵਿੱਚ ਗਾੜਾਪਣ ਲਈ ਵਰਤਿਆ ਜਾਂਦਾ ਹੈ।
ਇਸ ਦੌਰਾਨ Indian Council of Agricultural Research (ਆਈਸੀਏਆਰ), ਭੁਵਨੇਸ਼ਵਰ ਦੇ ਡਾਇਰੈਕਟਰ ਨੇ ਵੀ ਜਾਣਕਾਰੀ ਦਿੱਤੀ ਕਿ ਕਸਾਵਾ ਤੋਂ ਬਾਇਓ-ਇਥਨੋਲ ਉਤਪਾਦਨ ਸੰਭਵ ਹੈ। ਉਨ੍ਹਾਂ ਨਾਲ Punjab Agricultural University ਦੇ ਵਿਦਵਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਟ੍ਰਾਇਲ ਨੂੰ ਸਫਲ ਦੱਸਿਆ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਵਿਧਾਇਕ ਨੇ ਕਿਹਾ ਕਿ ਸ਼ੁਰੂਆਤ ਵਿੱਚ ਲਗਭਗ 10 ਕਿਸਾਨਾਂ ਨੂੰ ਦੋ-ਦੋ ਏਕੜ ਵਿੱਚ ਕਸਾਵਾ ਬੀਜਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਬੀਜ ਮੁਹੱਈਆ ਕਰਵਾਇਆ ਜਾਵੇਗਾ। ਫਸਲ ਤਿਆਰ ਹੋਣ ‘ਤੇ ਉਹ ਖੁਦ ਪੂਰੀ ਫਸਲ ਖਰੀਦਣਗੇ ਅਤੇ ਇਸ ਤੋਂ ਬਾਇਓ-ਇਥਨੋਲ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚ ਕਰੀਬ 5,000 ਪੌਦੇ ਲਗਾਏ ਜਾ ਸਕਦੇ ਹਨ, ਜਿਨ੍ਹਾਂ ਦੇ ਦਰਮਿਆਨ ਤਿੰਨ ਫੁੱਟ ਦਾ ਫਾਸਲਾ ਰੱਖਿਆ ਜਾਂਦਾ ਹੈ। ਹਰ ਪੌਦਾ ਲਗਭਗ 5 ਕਿਲੋ ਤੱਕ ਸਟਾਰਚ-ਭਰਪੂਰ ਗੰਢ ਤਿਆਰ ਕਰਦਾ ਹੈ। ਇਸ ਤਰ੍ਹਾਂ ਇੱਕ ਏਕੜ ਵਿੱਚੋਂ ਲਗਭਗ 25,000 ਕਿਲੋ ਉਤਪਾਦਨ ਹੋ ਸਕਦਾ ਹੈ ਅਤੇ ਕਿਸਾਨ ਕਰੀਬ 3.75 ਲੱਖ ਰੁਪਏ ਤੱਕ ਦੀ ਆਮਦਨ ਹਾਸਲ ਕਰ ਸਕਦਾ ਹੈ।
ਕਿਸਾਨਾਂ ਲਈ ਇਹ ਫਸਲ ਪਾਣੀ ਦੀ ਬਚਤ ਦੇ ਨਾਲ-ਨਾਲ ਵੱਧ ਆਮਦਨ ਦਾ ਵਧੀਆ ਸਰੋਤ ਸਾਬਤ ਹੋ ਸਕਦੀ ਹੈ।
ਤਾਪਮਾਨ ਵਿੱਚ ਵਾਧਾ ਕਣਕ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ
ਰੂਪਨਗਰ, 24 ਫ਼ਰਵਰੀ:
ਪੰਜਾਬ ਵਿਚ ਵਧੀ ਅਗੇਤੀ ਗਰਮੀ ਕਣਕ ਦੀ ਫਸਲ ਲਈ ਚੁਣੋਤੀ ਬਣ ਰਹੀ ਹੈ। ਇਸ ਅਗੇਤੀ ਗਰਮੀ ਕਾਰਨ ਕਣਕ ਦੇ ਝਾੜ Effect of High Temperature on Wheat Crop ਦੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਦੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਬੀਤੇ ਕੱਲ ਪੰਜਾਬ ਦੇ ਕੁਝ ਹਿੱਸਿਆਂ ਵਿਚ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਸੀ ਜਿਸ ਕਾਰਨ ਚਿੰਤਾ ਹੋਰ ਵਧ ਗਈ ਹੈ।
ਪੰਜਾਬ ਵਿੱਚ ਮੌਜੂਦਾ ਰਬੀ ਸੀਜ਼ਨ Rabi Crop Season ਦੌਰਾਨ ਲਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ, ਜੋ ਕਿ ਕਣਕ ਬਿਜਾਈ ਲਈ ਢੁੱਕਵਾਂ ਸਮਾਂ ਮੰਨਿਆ ਜਾਂਦਾ ਹੈ। ਵਿਸ਼ੇਸ਼ ਤੌਰ ‘ਤੇ ਦਾਣੇ ਪੈਣ ਦੇ ਦੌਰਾਨ ਕਣਕ ਦੀ ਫਸਲ ਉੱਚ ਤਾਪਮਾਨ ਲਈ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਇਸ ਦੌਰਾਨ ਵਧੇ ਤਾਪਮਾਨ ਦਾ ਦਾਣਿਆਂ ਦੇ ਭਾਰ Effect of Temperature on Weight of Wheat Grain ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਝਾੜ੍ਹ ਅਤੇ ਗੁਣਵੱਤਾ ਵਿੱਚ ਘਟਾਓ ਆ ਸਕਦਾ ਹੈ। ਹਲਕੀ ਤੋਂ ਦਰਮਿਆਨੀ ਜ਼ਮੀਨ ਵਿੱਚ ਬੀਜੀ ਅਗੇਤੀ ਕਣਕ ਵੱਧ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਕੇ ਪੱਕ ਸਕਦੀ ਹੈ, ਜਿਸ ਨਾਲ ਦਾਣੇ ਕਮਜ਼ੋਰ ਰਹਿ ਜਾਂਦੇ ਹਨ।
ਫਰਵਰੀ 2026 ਦੇ ਦੂਜੇ ਹਫਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ Director Extension Education, PAU ਡਾ. ਮੱਖਣ ਸਿੰਘ ਭੁੱਲਰ Dr Makhan Singh Bhullar ਨੇ ਕਿਸਾਨਾਂ ਨੂੰ ਸਲਾਹ Farmer Advisory ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਫਸਲ ਡਿੱਗਣ ਤੋਂ ਬਚ ਸਕੇ।ਹੜਾਂ ਦੇ ਮੁਆਵਜੇ Flood Relief ਸਬੰਧੀ ਸਰਕਾਰ ਵੱਲੋਂ ਨਵਾਂ ਫੈਸਲਾ
ਚੰਡੀਗੜ੍ਹ 23 ਫਰਵਰੀ
ਪਿਛਲੇ ਸਾਲ ਪੰਜਾਬ ਵਿੱਚ ਬਰਸਾਤੀ ਸੀਜ਼ਨ ਦੌਰਾਨ ਆਏ ਹੜਾਂ Punjab Flood 2025 ਕਾਰਨ ਵੱਡੇ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਇਆ ਸੀ। ਸਤਲੁਜ Sutlej, ਰਾਵੀ Ravi ਅਤੇ ਬਿਆਸ Bias River ਨਦੀਆਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸਰਹੱਦੀ ਜਿਲੇ ਹੋਏ ਸਨ । ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Maan ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜੇ Flood Relief to Farmer ਸਬੰਧੀ ਅੱਜ ਕੈਬਨਿਟ ਮੀਟਿੰਗ Cabinet Decisions ਦੌਰਾਨ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ।
ਹੜਾਂ ਦੌਰਾਨ ਹੀ ਪ੍ਰਭਾਵਿਤ ਖੇਤਰਾਂ Flood Affected Area ਦੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ Compensation to Farmers ਦਿੱਤਾ ਜਾਵੇਗਾ ਅਤੇ ਆਪਣੇ ਵਾਇਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੀਤਾ ਵੀ ਗਿਆ। ਪਰ ਫਾਜ਼ਿਲਕਾ Fazilka, ਫਿਰੋਜ਼ਪੁਰ Firozpur ਅਤੇ ਅੰਮ੍ਰਿਤਸਰ Amritsar ਜ਼ਿਲਿਆਂ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਵੀ ਸਨ ਜਿਨਾਂ ਦੀ ਜਮੀਨ ਉਹਨਾਂ ਦੇ ਨਾਮ ਨਹੀਂ ਸੀ। ਇਸ ਨੂੰ ਇਹ ਕਿਸਾਨ ਕੱਚੀਆਂ ਜਮੀਨਾਂ ਆਖਦੇ ਹਨ। ਇਹ ਜਮੀਨਾਂ ਅਸਲ ਵਿੱਚ ਨਦੀ ਦਾ ਇਲਾਕਾ River Bed ਹੋਣ ਕਾਰਨ ਇਹਨਾਂ ਦੀ ਮਾਲਕੀ ਸਰਕਾਰ ਦੇ ਨਾਮ ਬੋਲਦੀ ਹੈ ਪਰ ਇਥੇ ਇਹ ਕਿਸਾਨ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ।
ਜਮੀਨ ਕਿਸਾਨ ਦੇ ਨਾਮ ਨਾ ਹੋਣ ਕਾਰਨ ਇਥੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਕੁਦਰਤੀ ਆਫਤਾਂ Natural Calamities ਨਾਲ ਨੁਕਸਾਨ ਹੋਣ ਤੇ ਸਰਕਾਰੀ ਤੌਰ ਤੇ ਮਿਲਣ ਵਾਲਾ ਮੁਆਵਜਾ Disaster Relief ਨਹੀਂ ਮਿਲ ਰਿਹਾ ਸੀ।
ਪਰ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅੱਜ ਇੱਕ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਅਜਿਹੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਿਨਾਂ ਦੀ ਜਮੀਨ ਉਹਨਾਂ ਦੇ ਨਾਮ ਨਹੀਂ ਹੈ ਭਾਵ ਸਰਕਾਰ ਦੇ ਨਾਮ ਬੋਲਦੀ ਹੈ। ਇਸ ਲਈ ਇੱਕ ਪਿੰਡ ਪੱਧਰ ਤੇ ਕਮੇਟੀ ਬਣਾਈ ਜਾਵੇਗੀ ਜਿਹੜੀ ਇਹ ਤਸਦੀਕ ਕਰੇਗੀ ਕਿ ਉਸ ਜਮੀਨ ਤੇ ਅਸਲ ਵਿੱਚ ਕੌਣ ਖੇਤੀ ਕਰ ਰਿਹਾ ਹੈ ਅਤੇ ਉਸੇ ਅਨੁਸਾਰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦਾ ਸਭ ਤੋਂ ਵੱਧ ਲਾਭ ਫਾਜ਼ਿਲਕਾ, ਫਿਰੋਜ਼ਪੁਰ ਦੇ ਕੱਚੀਆਂ ਜਮੀਨਾਂ ਵਾਲੇ ਕਿਸਾਨਾਂ ਨੂੰ ਹੋਵੇਗਾ।
ਸਰੋਂ (Mustard) ਨੂੰ ਬਿਮਾਰੀਆਂ (Diseases) ਤੋਂ ਬਚਾਓ
ਫਾਜ਼ਿਲਕਾ, 23 ਫਰਵਰੀ
ਖੇਤੀਬਾੜੀ ਵਿਭਾਗ (Agriculture Department) ਵੱਲੋਂ ਚਿੱਟੀ ਕੂੰਗੀ (White Rust of Mustard) ਅਤੇ ਕਾਲੇ ਧੱਬਿਆਂ ਦੇ ਰੋਗ (Alternaria Blight of Mustard) ਬਾਰੇ ਕਿਸਾਨਾਂ ਨੂੰ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ। ਕਿਸਾਨਾਂ ਨੂੰ ਆ ਪਣੀ ਫਸਲ ਦੀ ਨਿਯਮਿਤ ਨਿਗਰਾਨੀ (Regular Monitoring) ਕਰਨ ਦੀ ਸਲਾਹ ਦਿੱਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ (Chief Agriculture Officer) ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਮੇਂ ਸਰੋਂ (Mustard Crop) ਦੀ ਫਸਲ ‘ਤੇ ਚਿੱਟੀ ਕੂੰਗੀ (White Rust) ਅਤੇ ਕਾਲੇ ਧੱਬਿਆਂ ਦਾ ਰੋਗ (Alternaria Blight) ਦਾ ਹਮਲਾ ਹੋਣ ਦੀ ਸੰਭਾਵਨਾ ਹੈ। ਇਹ ਰੋਗ ਉਪਜ (Yield) ਅਤੇ ਗੁਣਵੱਤਾ (Quality) ਵਿੱਚ ਵੱਡੀ ਕਮੀ ਕਰ ਸਕਦੇ ਹਨ। ਇਸ ਲਈ ਸਮੇਂ ਸਿਰ ਰੋਗਾਂ ਦੀ ਪਛਾਣ (Disease Identification) ਕਰਕੇ ਤੁਰੰਤ ਰੋਕਥਾਮ (Control Measures) ਕਰਨੀ ਬਹੁਤ ਜ਼ਰੂਰੀ ਹੈ।
ਚਿੱਟੀ ਕੂੰਗੀ (White Rust) ਦੇ ਲੱਛਣ ਅਤੇ ਬਚਾਅ
ਚਿੱਟੀ ਕੂੰਗੀ ਰੋਗ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ (White Pustules) ਬਣ ਜਾਂਦੇ ਹਨ। ਪ੍ਰਭਾਵਿਤ ਪੱਤੇ ਮੋਟੇ ਹੋ ਜਾਂਦੇ ਜਾਂ ਮੁੜ ਜਾਂਦੇ ਹਨ। ਕਈ ਵਾਰ ਫੁੱਲਾਂ (Flowers) ਅਤੇ ਫਲੀਆਂ (Pods) ਦੀ ਬਣਤਰ ਵੀ ਵਿਗੜ ਜਾਂਦੀ ਹੈ।
ਰੋਕਥਾਮ (Prevention & Control):
ਬੀਜ ਬੀਜਣ ਤੋਂ ਪਹਿਲਾਂ ਬੀਜ ਇਲਾਜ (Seed Treatment) ਕਰਨਾ ਲਾਜ਼ਮੀ ਹੈ।
ਖੇਤ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ (Proper Drainage)।
ਰੋਗ ਦੇ ਲੱਛਣ ਦਿਖਣ ‘ਤੇ ਮੈਟਾਲੈਕਸਿਲ + ਮੈਨਕੋਜ਼ੇਬ (Metalaxyl + Mancozeb) 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ (Spray) ਕੀਤਾ ਜਾਵੇ।
ਲੋੜ ਹੋਣ ‘ਤੇ 10–12 ਦਿਨ ਬਾਅਦ ਦੁਬਾਰਾ ਛਿੜਕਾਅ ਕੀਤਾ ਜਾਵੇ।
ਕਾਲੇ ਧੱਬਿਆਂ ਦਾ ਰੋਗ (Alternaria Blight) ਦੇ ਲੱਛਣ ਅਤੇ ਬਚਾਅ
ਇਸ ਰੋਗ ਵਿੱਚ ਪੱਤਿਆਂ ‘ਤੇ ਗੋਲ ਕਾਲੇ ਜਾਂ ਭੂਰੇ ਧੱਬੇ (Dark Brown/Black Spots) ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਪੀਲਾਪਣ (Yellow Halo) ਆ ਸਕਦਾ ਹੈ। ਗੰਭੀਰ ਹਾਲਤ ਵਿੱਚ ਪੱਤੇ ਸੁੱਕ ਕੇ ਝੜ ਸਕਦੇ ਹਨ ਅਤੇ ਫਲੀਆਂ (Pods) ਵੀ ਪ੍ਰਭਾਵਿਤ ਹੁੰਦੀਆਂ ਹਨ।
ਰੋਕਥਾਮ (Prevention & Control):
ਫਸਲ ਚੱਕਰ (Crop Rotation) ਅਪਣਾਇਆ ਜਾਵੇ।
ਇੱਕੋ ਖੇਤ ਵਿੱਚ ਲਗਾਤਾਰ ਸਰੋਂ ਦੀ ਕਾਸ਼ਤ ਨਾ ਕੀਤੀ ਜਾਵੇ।
ਸੰਤੁਲਿਤ ਖਾਦਾਂ (Balanced Fertilizers) ਦੀ ਵਰਤੋਂ ਕੀਤੀ ਜਾਵੇ।
ਸ਼ੁਰੂਆਤੀ ਪੜਾਅ ‘ਤੇ ਮੈਨਕੋਜ਼ੇਬ (Mancozeb) 2–2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ।
ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੀ ਨਿਯਮਿਤ ਜਾਂਚ (Field Inspection) ਕਰਦੇ ਰਹਿਣ ਅਤੇ ਕਿਸੇ ਵੀ ਰੋਗ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਖੇਤੀਬਾੜੀ ਦਫ਼ਤਰ (Agriculture Office) ਨਾਲ ਸੰਪਰਕ ਕਰਨ। ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਸਰੋਂ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਵਧੀਆ ਪੈਦਾਵਾਰ (Higher Yield) ਹਾਸਲ ਕੀਤੀ ਜਾ ਸਕਦੀ ਹੈ।
Sunday, February 22, 2026
ਭਾਰਤ ਦੀ ਅਗਲੀ Agriculture ਕ੍ਰਾਂਤੀ AI ਨਾਲ ਸੰਚਾਲਿਤ ਹੋਵੇਗੀ
Agri-AI ਕਿਸਾਨਾਂ ਲਈ ਸਾਲਾਨਾ 70,000 ਕਰੋੜ ਰੁਪਏ ਦਾ ਫਾਇਦਾ ਕਰ ਸਕਦਾ ਹੈ
ਮੁੰਬਈ, 23 ਫਰਵਰੀ
ਵਿਗਿਆਨ ਅਤੇ ਪ੍ਰੌਧੋਗਿਕੀ ਅਤੇ ਧਰਤੀ ਵਿਗਿਆਨ ਮੰਤਰੀ Dr Jitendra Singh ਨੇ ਮੁੰਬਈ ਵਿੱਚ ਆਯੋਜਿਤ “Global Conference on AI in Agriculture and Investor Summit 2026” ਦੌਰਾਨ ਕਿਹਾ ਕਿ ਭਾਰਤ ਦੀ ਅਗਲੀ Agriculture ਕ੍ਰਾਂਤੀ Artificial Intelligence (AI) ਨਾਲ ਸੰਚਾਲਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ AI ਨੂੰ ਖੇਤੀਬਾੜੀ Policy, Research ਅਤੇ Investment Framework ਦਾ ਕੇਂਦਰੀ ਸਤੰਭ ਬਣਾਇਆ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ AI ਪਹਿਲੀ ਵਾਰ ਵੱਡੇ ਪੱਧਰ ’ਤੇ ਉਹਨਾਂ ਸੰਰਚਨਾਤਮਕ ਚੁਣੌਤੀਆਂ ਦਾ ਹੱਲ ਪੇਸ਼ ਕਰਦਾ ਹੈ ਜੋ ਲੰਮੇ ਸਮੇਂ ਤੋਂ Farming Productivity ਨੂੰ ਪ੍ਰਭਾਵਿਤ ਕਰ ਰਹੀਆਂ ਹਨ—ਜਿਵੇਂ ਕਿ ਅਨਿਯਮਿਤ ਮੌਸਮ (Irregular Weather), ਜਾਣਕਾਰੀ ਦੀ ਅਸਮਾਨਤਾ (Information Gap) ਅਤੇ ਟੁਕੜੇ-ਟੁਕੜੇ Markets।
![]() |
| ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ |
ਉਨ੍ਹਾਂ ਨੇ ਕਿਹਾ ਕਿ ਜੇ Global South ਦੇ ਲਗਭਗ 60 ਕਰੋੜ ਕਿਸਾਨਾਂ ਦੀ Productivity ਵਿੱਚ ਕੇਵਲ 10% ਵਾਧਾ ਵੀ ਹੋ ਜਾਵੇ, ਤਾਂ ਇਹ ਇਸ ਸਦੀ ਦਾ ਸਭ ਤੋਂ ਵੱਡਾ Poverty-Reduction ਮੌਕਾ ਹੋ ਸਕਦਾ ਹੈ।
India AI Mission ਅਤੇ BharatGen ਦੀ ਭੂਮਿਕਾ
ਡਾ. ਸਿੰਘ ਨੇ 10,372 ਕਰੋੜ ਰੁਪਏ ਦੇ India AI Mission ਨਾਲ ਇਸ ਪਹਿਲ ਨੂੰ ਜੋੜਦਿਆਂ ਕਿਹਾ ਕਿ ਇਸ ਦੇ ਤਹਿਤ Supercomputing Capacity, Datasets ਅਤੇ Startup Ecosystem ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ BharatGen (ਸਰਕਾਰ-ਸਮਰਥਿਤ Large Language Model Ecosystem) ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਨੇ “Agri Param” ਨਾਮਕ Agriculture-Specific Model ਜਾਰੀ ਕੀਤਾ ਹੈ, ਜੋ 22 ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ। ਇਸ ਨਾਲ ਕਿਸਾਨ ਆਪਣੀ ਮਾਤ੍ਰਭਾਸ਼ਾ ਵਿੱਚ Advisory ਲੈ ਸਕਦੇ ਹਨ।
ਉਨ੍ਹਾਂ ਕਿਹਾ, “ਇਹ ਉਹ AI ਹੈ ਜੋ ਕਿਸਾਨ ਨਾਲ ਮਰਾਠੀ, ਭੋਜਪੁਰੀ ਜਾਂ ਕਨੜ ਵਿੱਚ ਗੱਲ ਕਰਦਾ ਹੈ।”
Research, Drone ਅਤੇ Climate Intelligence
ਮੰਤਰੀ ਨੇ ਦੱਸਿਆ ਕਿ Department of Science and Technology (DST) ਵੱਲੋਂ India AI Open Stack ਤਿਆਰ ਕੀਤਾ ਜਾ ਰਿਹਾ ਹੈ, ਜੋ ਇੱਕ Open ਅਤੇ Interoperable Framework ਹੈ।
Indian Council of Agricultural Research (ICAR), IITs ਅਤੇ Indian Institute of Science (IISc) ਦੇ ਸਹਿਯੋਗ ਨਾਲ National Research Foundation (NRF) Deep-Tech ਅਤੇ AI Research ਨੂੰ ਫੰਡ ਕਰ ਰਹੀ ਹੈ।
ਉਨ੍ਹਾਂ Drone ਅਤੇ Satellite-Based Mapping ਦੀ ਭੂਮਿਕਾ ਉਤੇ ਜ਼ੋਰ ਦਿੱਤਾ, ਜੋ Soil Health Card ਅਤੇ Land Records ਨੂੰ ਮਜ਼ਬੂਤ ਕਰ ਰਹੇ ਹਨ। Climate Intelligence ਅਤੇ Early Warning Systems ਦੇ Integration ਨਾਲ ਕਿਸਾਨਾਂ ਨੂੰ “Panic ਨਹੀਂ, Planning” ਕਰਨ ਦੀ ਸਹੂਲਤ ਮਿਲੇਗੀ।
Biotechnology ਰਾਹੀਂ Disease-Resistant Crops ਅਤੇ Early Pest Detection ’ਤੇ ਵੀ ਕੰਮ ਹੋ ਰਿਹਾ ਹੈ, ਜਿਸ ਨਾਲ Circular Crop Economy ਨੂੰ ਵਧਾਵਾ ਮਿਲੇਗਾ।
70,000 ਕਰੋੜ ਰੁਪਏ ਦੀ ਸੰਭਾਵਨਾ
ਡਾ. ਸਿੰਘ ਨੇ ਕਿਹਾ ਕਿ ਭਾਰਤ ਦੀਆਂ ਲਗਭਗ 14 ਕਰੋੜ Farming Units, ਜਿਨ੍ਹਾਂ ਵਿੱਚ ਜ਼ਿਆਦਾਤਰ Small ਅਤੇ Marginal Farmers ਹਨ, ਜੇ AI-Based Advisory ਰਾਹੀਂ ਹਰ ਸਾਲ ਕੇਵਲ 5,000 ਰੁਪਏ ਦੀ ਬਚਤ ਕਰ ਲੈਣ, ਤਾਂ ਕੁੱਲ 70,000 ਕਰੋੜ ਰੁਪਏ ਦਾ ਸਾਲਾਨਾ ਲਾਭ ਬਣ ਸਕਦਾ ਹੈ।
Bharat-VISTAAR ਅਤੇ National Agri-AI Network
ਕੈਂਦਰੀ Budget 2026–27 ਵਿੱਚ “Bharat-VISTAAR” ਨਾਮਕ Multilingual AI Tool ਦਾ ਪ੍ਰਸਤਾਵ ਹੈ, ਜੋ AgriStack Portal ਅਤੇ ICAR ਦੇ Package of Practices ਨੂੰ AI ਨਾਲ ਜੋੜ ਕੇ Customized Advisory ਦੇਵੇਗਾ।
ਉਨ੍ਹਾਂ ਛੋਟੇ, Purpose-Specific AI Models ਦੀ ਲੋੜ ਉਤੇ ਜ਼ੋਰ ਦਿੱਤਾ ਜੋ Indian Soil Types, Climate Zones ਅਤੇ Crop Varieties ਅਨੁਸਾਰ Train ਕੀਤੇ ਜਾਣ ਅਤੇ Low-Connectivity ਵਾਲੇ ਪਿੰਡਾਂ ਵਿੱਚ ਵੀ Mobile Phones ਰਾਹੀਂ ਚੱਲ ਸਕਣ।
ਮੰਤਰੀ ਨੇ National Agri Data Commons ਅਤੇ National Agri-AI Research Network ਬਣਾਉਣ ਦੀ ਲੋੜ ਬਿਆਨ ਕੀਤੀ, ਜਿਸ ਵਿੱਚ DST, State Governments, ICAR ਅਤੇ Global Institutions ਦੀ ਭਾਗੀਦਾਰੀ ਹੋਵੇਗੀ।
Investors ਲਈ ਅਪੀਲ
ਉਨ੍ਹਾਂ Investors ਨੂੰ ਅਪੀਲ ਕੀਤੀ ਕਿ ਉਹ Agriculture-AI ਨੂੰ “ਦੁਨੀਆ ਦਾ ਸਭ ਤੋਂ ਵੱਡਾ Untapped Productivity Market” ਸਮਝਦੇ ਹੋਏ Patient Capital ਨਾਲ ਵੱਡੇ ਪੱਧਰ ਦੇ Platforms ਵਿੱਚ ਨਿਵੇਸ਼ ਕਰਨ।
ਅੰਤ ਵਿੱਚ ਉਨ੍ਹਾਂ ਕਿਹਾ, “ਕਿਸਾਨ ਨੂੰ AI ਸਿਰਫ਼ ਇਸ ਲਈ ਨਹੀਂ ਚਾਹੀਦਾ ਕਿ ਉਹ ਮੌਜੂਦ ਹੈ; ਉਹ ਤਦ ਹੀ ਲਾਭਕਾਰੀ ਹੈ ਜਦੋਂ ਉਹ ਉਪਯੋਗੀ ਹੋਵੇ।”
ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ Global Agri-AI Framework ਵਿੱਚ Recipient ਨਹੀਂ, ਸਗੋਂ Co-Architect ਵਜੋਂ ਭੂਮਿਕਾ ਨਿਭਾਉਣ ਲਈ ਤਿਆਰ ਹੈ।
Saturday, February 21, 2026
ਅਗਾਂਹਵਧੂ ਕਿਸਾਨਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਸਾਂਝ ਨਾਲ ਖੇਤੀ ਵਿਕਾਸ ਲਈ ਨਵੇਂ ਸੁਝਾਅ
ਕਿਸਾਨਾਂ ਨੂੰ ਆਧੁਨਿਕ ਖੇਤੀ ਤਰੀਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਜਾਰੀ
ਬਠਿੰਡਾ 22 ਫਰਵਰੀ : ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ KVK Bathinda ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾ. ਤਰਸੇਮ ਸਿੰਘ ਢਿੱਲੋਂ, ਅਪਰ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀ ਬਾੜੀ ਯੂਨੀਵਰਸਿਟੀ PAU ਵੱਲੋਂ ਕੀਤੀ ਗਈ। ਇਸ ਮੀਟਿੰਗ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਨਵੀਂਆਂ ਤਕਨੀਕਾਂ ਦੇ ਪ੍ਰਚਾਰ-ਪ੍ਰਸਾਰ ਅਤੇ ਆਉਣ ਵਾਲੇ ਸਾਲ ਲਈ ਕਾਰਜ ਯੋਜਨਾ ਤਿਆਰ ਕਰਨਾ ਸੀ।
ਮੀਟਿੰਗ ਦੌਰਾਨ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਵੱਲੋਂ ਸਾਲ 2025 ਦੀ ਕਾਰਵਾਈ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਲਗਾਏ ਗਏ ਸਿਖਲਾਈ ਕੋਰਸਾਂ, ਖੇਤ ਤਜਰਬਿਆਂ, ਪ੍ਰਦਰਸ਼ਨੀਆਂ ਅਤੇ ਤਕਨੀਕੀ ਮਾਰਗਦਰਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀ ਤਰੀਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਡਾ. ਤਰਸੇਮ ਸਿੰਘ ਢਿੱਲੋਂ ਨੇ ਸਬੰਧਿਤ ਵਿਭਾਗਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਅਤੇ ਕਾਰਜ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੁਝਾਅ ਮੰਗੇ। ਉਨ੍ਹਾਂ ਫ਼ਸਲਾਂ ਦੀ ਪੈਕਿੰਗ ਅਤੇ ਪ੍ਰੋਸੈਸਿੰਗ Food Processing ਨੂੰ ਪ੍ਰਾਥਮਿਕਤਾ ਦੇਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨ ਵਧੇਰੇ ਮੁਨਾਫ਼ਾ ਕਮਾ ਸਕਣ। ਇਸਦੇ ਨਾਲ ਹੀ ਪਰਾਲੀ ਦੇ ਸੁਚੱਜੇ ਪ੍ਰਬੰਧ ਅਤੇ ਇਸਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਸਾਂਝੀ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਮਸਵਰੇ ਸਾਂਝੇ ਕਰਦੇ ਹੋਏ ਅਗਲੇ ਸਾਲ ਦੀ ਯੋਜਨਾ ਤਿਆਰ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ। ਖਾਸ ਤੌਰ ‘ਤੇ ਸਬਜ਼ੀਆਂ ਦੇ ਬੀਜ ਉਤਪਾਦਨ Vegetable Seed Production, ਨਰਸਰੀ ਤਿਆਰ ਕਰਨ, ਘਰੇਲੂ ਬਗੀਚੀ Kitchen Garden ਅਤੇ ਪ੍ਰਦਰਸ਼ਨੀ ਪਲਾਟ ਲਗਾ ਕੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਖੇਤੀ ਨਾਲ ਜੋੜਨ ‘ਤੇ ਜ਼ੋਰ ਦਿੱਤਾ ਗਿਆ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਵਿਭਾਗੀ ਟਰੇਨਿੰਗਾਂ ਦੇ ਵਿਸਥਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਮੁੱਖ ਮਹਿਮਾਨਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ, ਜੰਗਲਾਤ, ਡੇਅਰੀ, ਸਾਗਬਾਨੀ ਅਤੇ ਭੂਮੀ ਰੱਖਿਆ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੱਖ-ਵੱਖ ਪ੍ਰਦਰਸ਼ਨੀ ਯੂਨਿਟਾਂ ਦਾ ਦੌਰਾ ਕਰਕੇ ਕੇਂਦਰ ਦੀਆਂ ਗਤੀਵਿਧੀਆਂ ਦੀ ਸਰਾਹਨਾ ਕੀਤੀ। ਡਾ. ਤੇਜਬੀਰ ਸਿੰਘ ਫੁੱਟਰ ਵੱਲੋਂ ਆਉਣ ਵਾਲੇ ਸਾਲ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ, ਜਦਕਿ ਡਾ. ਗੁਰਮੀਤ ਸਿੰਘ ਨੇ ਸਭ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਲਈ ਆਭਾਰ ਪ੍ਰਗਟਾਇਆ।
ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਉਤਸ਼ਾਹ ਨੇ ਵੀ ਭਾਗ ਲਿਆ।
ਨਹਿਰ ਬੰਦੀ ਅਪਡੇਟ
ਫਿਰੋਜ਼ਪੁਰ 21 ਫਰਵਰੀ
AI ਨਾਲ ਬਣਾਈ ਸੰਕੇਤਕ ਤਸਵੀਰ
ਫਿਰੋਜ਼ਪੁਰ ਫੀਡਰ Firozpur Feeder Canal ਦੀ RD 15 ਤੋਂ RD 55 ਤੱਕ ਹੋ ਰਹੇ ਨਵੀਨੀਕਰਨ ਕਾਰਨ ਚੱਲ ਰਹੀ ਨਹਿਰ ਬੰਦੀ Canal Closer ਸਬੰਧੀ ਵਿਭਾਗੀ ਸੂਤਰਾਂ ਅਨੂਸਾਰ ਜਾਣਕਾਰੀ ਮਿਲੀ ਹੈ ਕਿ ਤਿੰਨ ਦਿਨਾਂ ਵਿੱਚ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ।
ਫਿਰੋਜ਼ਪੁਰ ਫੀਡਰ Firozpur Feeder Canal ਵਿੱਚੋਂ ਹੀ ਸਰਹੰਦ ਫੀਡਰ Sarhind Feeder Canal ਅਤੇ ਗੰਗ ਕਨਾਲ Gang Canal or Bikaner Canal ਨਹਿਰ ਨਿਕਲਦੀਆਂ ਹਨ ਜਿਸ ਤੋਂ ਪੰਜਾਬ ਦੇ ਫਾਜ਼ਿਲਕਾ Fazilka, ਸ੍ਰੀ ਮੁਕਤਸਰ ਸਾਹਿਬ, Sri Muktsar Sahib ਫਿਰੋਜ਼ਪੁਰ Firozpur ਅਤੇ ਫਰੀਦਕੋਟ Faridkot ਜ਼ਿਲ੍ਹਿਆਂ ਨੂੰ ਪਾਣੀ ਦੇਣ ਵਾਲੀ ਸਰਹੰਦ ਫੀਡਰ Sarhind Feeder Canal ਦੀ ਸਪਲਾਈ ਬੰਦ ਪ੍ਰਭਾਵਿਤ ਹੈ। ਇਸੇ ਤਰ੍ਹਾਂ ਰਾਜਸਥਾਨ Rajasthan ਦੇ ਜਿਲਾ ਸ਼੍ਰੀ ਗੰਗਾ ਨਗਰ Sri Ganga Nagar ਨੂੰ ਪਾਣੀ ਦੇਣ ਵਾਲੀ ਗੰਗ ਕਨਾਲ Gang Canal ਨਹਿਰ ਵਿੱਚ ਵੀ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਕਾਰਨ ਚੱਲ ਰਹੀ ਬੰਦੀ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ।
ਦੂਜੇ ਪਾਸੇ ਅਗੇਤੀ ਗਰਮੀ ਵਧਣ ਕਾਰਨ ਕਣਕ ਦੀਆਂ ਫਸਲਾਂ ਪਾਣੀ ਦੀ ਮੰਗ ਕਰ ਰਹੀਆਂ ਹਨ। ਅਬੋਹਰ Abohar ਖੇਤਰ ਵਿੱਚ ਕਿੰਨੂ Kinnow Orchard ਦੇ ਬਾਗਾਂ ਨੂੰ ਵੀ ਪਾਣੀ ਦੀ ਜ਼ਰੂਰਤ ਹੈ ।
ਸਿੰਚਾਈ ਵਿਭਾਗ ਦੇ ਸੂਤਰਾਂ ਅਨੁਸਾਰ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਦਾ ਕੰਮ ਆਖਰੀ ਪੜਾਅ ਵਿੱਚ ਹੈ। ਅਤੇ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ 25 ਫਰਵਰੀ ਰਾਤ ਤੋਂ ਇਸ ਵਿੱਚ ਪਾਣੀ ਲੈ ਲਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ 27 ਜਾਂ 28 ਫਰਵਰੀ ਤੱਕ ਸਾਰੇ ਖੇਤਰਾਂ ਵਿੱਚ ਪਾਣੀ ਪਹੁੰਚ ਸਕਦਾ ਹੈ।
ਦੂਜੇ ਪਾਸੇ ਰਾਜਸਥਾਨ ਫੀਡਰ Rajasthan Feeder Canal ਜਿਸ ਨੂੰ ਇੰਦਰਾ ਗਾਂਧੀ ਨਹਿਰ Indira Gandhi Canal ਵੀ ਆਖਦੇ ਹਨ ਦੀ 20 ਮਾਰਚ 2026 ਤੋਂ 45 ਦਿਨ ਦੀ ਬੰਦੀ Canal Closer ਪ੍ਰਸਤਾਵਿਤ ਹੈ। ਇਸ ਨਹਿਰ ਤੋਂ ਰਾਜਸਥਾਨ ਦੇ ਖੇਤਾਂ ਦੀ ਸਿੰਚਾਈ ਹੁੰਦੀ ਹੈ। ਇਸ ਨਹਿਰ ਤੋਂ ਖੇਤਾਂ ਲਈ ਪਾਣੀ 15 ਮਾਰਚ ਤੱਕ ਹੀ ਮਿਲੇਗਾ ਅਤੇ ਆਖਰੀ ਪੰਜ ਦਿਨ ਪੀਣ ਦੇ ਪਾਣੀ ਦੇ ਭੰਡਾਰਨ ਲਈ ਇਹ ਪਾਣੀ ਵਰਤਿਆ ਜਾਵੇਗਾ। ਇਸ ਕਾਰਨ ਰਾਜਸਥਾਨ Rajasthan ਦੇ ਕਿਸਾਨ ਚਿੰਤਤ ਹਨ ।
ਦੂਜੇ ਪਾਸੇ ਗੰਗ ਕਨਾਲ ਨਹਿਰ ਵਿੱਚ ਪਾਣੀ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋਣ ਕਾਰਨ ਗੰਗਾ ਨਗਰ ਇਲਾਕੇ ਦੇ ਕਿਸਾਨਾਂ ਵਿੱਚ ਅਸੰਤੋਸ਼ ਵਧ ਰਿਹਾ ਹੈ ਅਤੇ ਬੀਤੇ ਕੱਲ ਉਹਨਾਂ ਨੇ ਦੋ ਥਾਵਾਂ ਤੇ ਸੜਕ ਜਾਮ ਕਰਕੇ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਸੀ।
Friday, February 20, 2026
ਖੇਤੀਬਾੜ੍ਹੀ ਮਹਿਕਮਾਂ ਨਿਕਲਿਆ ਜਾਂਚ ਕਰਨ
ਬਲਾਕ ਪੱਧਰ ‘ਤੇ ਗੁਣਵੱਤਾ ਨਿਯੰਤਰਣ, ਨਮੂਨਾ ਇਕੱਠਾ ਕਰਨ ਅਤੇ ਸਟਾਕ ਰਜਿਸਟਰਾਂ ਦੀ ਅਧਿਕਾਰੀਆਂ ਨੇ ਕੀਤੀ ਜਾਂਚ
ਰਿਕਾਰਡ ਨਿਯਮਾਂ ਅਨੁਸਾਰ ਅਪਡੇਟ ਰੱਖਣ ਅਤੇ ਕੇਵਲ ਮਿਆਰੀ ਸਮੱਗਰੀ ਦੀ ਕੀਤੀ ਜਾਵੇ ਵਿਕਰੀ
ਫਾਜ਼ਿਲਕਾ 20 ਫਰਵਰੀ
ਜ਼ਿਲ੍ਹਾ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਦੇਖ-ਰੇਖ ਹੇਠ ਬਲਾਕ ਪੱਧਰ ‘ਤੇ ਗੁਣਵੱਤਾ ਨਿਯੰਤਰਣ Quality Control, ਨਮੂਨਾ ਇਕੱਠਾ ਕਰਨ ਅਤੇ ਸਟਾਕ ਰਜਿਸਟਰਾਂ ਦੀ ਜਾਂਚ ਸੰਬੰਧੀ ਵਿਸ਼ੇਸ਼ ਕਾਰਵਾਈ ਕੀਤੀ ਗਈ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਅਤੇ ਪਰਵਸ਼ ਕੁਮਾਰ ਵੱਲੋਂ ਬਲਾਕ ਖੇਤਰ ਦੇ ਖਾਦ, ਬੀਜ ਅਤੇ ਕੀਟਨਾਸ਼ਕਾਂ ਦੇ ਵਿਕਰੇਤਿਆਂ Seed, Fertilizers and Pesticide Dealers ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਵੱਲੋਂ ਵੱਖ-ਵੱਖ ਕੰਪਨੀਆਂ ਦੇ ਬੀਜ, ਖਾਦ ਅਤੇ ਕੀਟਨਾਸ਼ਕਾਂ ਦੇ ਨਮੂਨੇ ਭਰਕੇ ਲੈਬੋਰਟਰੀ ਜਾਂਚ ਲਈ ਭੇਜੇ ਗਏ ਤਾਂ ਜੋ ਕਿਸਾਨਾਂ ਨੂੰ ਮਿਆਰੀ ਅਤੇ ਪ੍ਰਮਾਣਿਤ ਖੇਤੀ ਇਨਪੁੱਟਸ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ।
ਜਾਂਚ ਦੌਰਾਨ ਸਟਾਕ ਰਜਿਸਟਰਾਂ Stock Register, ਬਿੱਲ ਬੁੱਕਾਂ ਅਤੇ ਲਾਇਸੰਸਾਂ ਦੀ ਵੀ ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਡੀਲਰਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਰਿਕਾਰਡ ਨਿਯਮਾਂ ਅਨੁਸਾਰ ਅਪਡੇਟ ਰੱਖਣ ਅਤੇ ਕੇਵਲ ਮਿਆਰੀ ਸਮੱਗਰੀ ਹੀ ਵਿਕਰੀ ਲਈ ਰੱਖਣ।
ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਜਿਹੀਆਂ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਟੀਆ ਜਾਂ ਨਕਲੀ ਸਮੱਗਰੀ ਤੋਂ ਬਚਾਇਆ ਜਾ ਸਕੇ ਅਤੇ ਜੇਕਰ ਕਿਸੇ ਵੀ ਡੀਲਰ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸਾਨ ਭਲਾਈ ਨੂੰ ਪਹਿਲ ਦੇਣ।
ਹੁਣ AI ਰੋਕੇਗੀ ਕਪਾਹ ਤੇ Pink Bollworm
ਕਪਾਹ Cotton ਦੀ ਗੁਲਾਬੀ ਸੁੰਡੀ Pink Bollworm ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਏਆਈ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਸਥਾਪਨਾ" ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਫਾਜ਼ਿਲਕਾ 20 ਫਰਵਰੀ
![]() |
| AI ਨਾਲ ਬਣਾਈ ਸੰਕੇਤਕ ਤਸਵੀਰ |
ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ, ਆਈਸੀਏਆਰ-ਸੀਫੇਟ ICAR CIPHET ਅਤੇ ਕਪਾਹ ਖੋਜ ਸੰਸਥਾ Cotton Research Center, ਸਿਰਸਾ Sirsa ਦੁਆਰਾ ਸਾਂਝੇ ਤੌਰ 'ਤੇ "ਪੰਜਾਬ ਵਿੱਚ ਕਪਾਹ Cotton ਦੀ ਗੁਲਾਬੀ ਸੁੰਡੀ Pink Bollworm ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਏਆਈ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਸਥਾਪਨਾ" ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਕਪਾਹ ਦੀਆਂ ਫਸਲਾਂ Cotton Crop ਵਿੱਚ ਗੁਲਾਬੀ ਸੁੰਡੀ Pink Bollworm Control in Cotton ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਏਆਈ-ਅਧਾਰਤ ਫੇਰੋਮੋਨ ਟ੍ਰੈਪ ਤਕਨਾਲੋਜੀ AI Based Pheromone Traps Technology to Control Pink Bollworm in Cotton ਨਾਲ ਜਾਣੂ ਕਰਵਾਉਣਾ ਸੀ।
ਪ੍ਰੋਗਰਾਮ ਦੌਰਾਨ, ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਕਪਾਹ ਦੇ ਉਤਪਾਦਨ, ਕੀਟ ਪ੍ਰਬੰਧਨ Pest Management in Cotton ਅਤੇ ਸੰਤੁਲਿਤ ਪੌਸ਼ਟਿਕ ਪ੍ਰਬੰਧਨ Nutrition Management in Cotton ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਮਾਹਿਰਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਵਿਗਿਆਨਕ ਹੱਲ ਪੇਸ਼ ਕੀਤੇ। ਕਿਸਾਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਕੀਤੀ।
ਡਾ. ਮਨਪ੍ਰੀਤ ਸਿੰਘ (ਸੀਨੀਅਰ ਖੇਤੀਬਾੜੀ ਵਿਗਿਆਨੀ) ਨੇ ਕਪਾਹ ਦੀ ਉਨਤ ਖੇਤੀ ਦੇ ਤਰੀਕਿਆਂ, ਸਮੇਂ ਸਿਰ ਬਿਜਾਈ Sowing of Cotton, ਪ੍ਰਮਾਣਿਤ ਬੀਜ Certified Seeds ਚੋਣ ਅਤੇ ਸੰਤੁਲਿਤ ਖਾਦ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਵਿਗਿਆਨਕ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਉਤਪਾਦਨ ਵਧਾਇਆ ਜਾ ਸਕਦਾ ਹੈ ਅਤੇ ਲਾਗਤਾਂ ਘਟਾਈਆਂ ਜਾ ਸਕਦੀਆਂ ਹਨ।
ਡਾ. ਜਗਦੀਸ਼ ਅਰੋੜਾ ਨੇ ਕਪਾਹ ਵਿੱਚ ਕੀਟ ਪ੍ਰਬੰਧਨ Pest Management in Cotton 'ਤੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ, ਜਿਸ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਪਛਾਣ, ਰੋਕਥਾਮ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ Intigrated Pest Management Technology ਤਕਨੀਕਾਂ ਦਾ ਵੇਰਵਾ ਦਿੱਤਾ ਗਿਆ। ਉਨ੍ਹਾਂ ਨੇ ਏ.ਆਈ-ਅਧਾਰਤ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਉਪਯੋਗਤਾ 'ਤੇ ਚਾਨਣਾ ਪਾਇਆ, ਕਿਹਾ ਕਿ ਇਹ ਤਕਨਾਲੋਜੀ ਅਸਲ-ਸਮੇਂ ਦੇ ਕੀਟ ਨਿਗਰਾਨੀ ਅਤੇ ਸਮੇਂ ਸਿਰ ਨਿਯੰਤਰਣ ਉਪਾਵਾਂ ਨੂੰ ਸਮਰੱਥ ਬਣਾਏਗੀ।
ਡਾ. ਪ੍ਰਕਾਸ਼ ਨੇ ਮਿੱਟੀ-ਜਾਂਚ-ਅਧਾਰਤ ਖਾਦ ਪ੍ਰਬੰਧਨ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਇਹ ਪਹਿਲ ਕਪਾਹ ਉਤਪਾਦਨ ਵਿੱਚ ਆਧੁਨਿਕ ਤਕਨੀਕਾਂ ਦੇ ਪ੍ਰਸਾਰ ਵੱਲ ਇੱਕ ਮਹੱਤਵਪੂਰਨ ਕਦਮ ਹੈ।
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...
-
ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ। ਫਿਰੋਜ਼ਪੁਰ, 15 ਫਰਵਰੀ ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Ind...













